ਬਰਨਾਲਾ ‘ਚ ਵੱਡਾ ਐਕਸ਼ਨ: ਕਈ ਨਾਮੀ ਇਮੀਗ੍ਰੇਸ਼ਨ ਅਤੇ ਆਈਲੈਟਸ ਸੈਂਟਰਾਂ ਦੇ ਲਾਇਸੰਸ ਰੱਦ, ਮਚਿਆ ਹੜਕੰਪ!

Advertisement
Spread information

ਜ਼ਿਲ੍ਹਾ ਮੈਜਿਸਟ੍ਰੇਟ ਦੇ ਇੱਕੋ ਹੁਕਮ ਨੇ ਹਿਲਾਇਆ ਇਮੀਗ੍ਰੇਸ਼ਨ ਬਾਜ਼ਾਰ; ਲਿਸਟ ਦੇਖ ਉੱਡਣਗੇ ਹੋਸ਼..!

ਹਰਿੰਦਰ ਨਿੱਕਾ, ਬਰਨਾਲਾ 10 ਜੂਨ 2026 

       ਟਰੈਵਲ ਏਜੰਟਾਂ ਅਤੇ ਆਈਲੈਟਸ ਸੈਂਟਰਾਂ ਦੇ ਗੜ੍ਹ ਮੰਨੇ ਜਾਂਦੇ ਬਰਨਾਲਾ ਵਿੱਚ ਅੱਜ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਪ੍ਰਸ਼ਾਸਨ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਕਈ ਨਾਮੀ ਫਰਮਾਂ ਦੇ ਲਾਇਸੰਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤੇ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਵਿਵੇਕ ਕੁਮਾਰ ਮੋਦੀ ਵੱਲੋਂ ਜਾਰੀ ਇਨ੍ਹਾਂ ਹੁਕਮਾਂ ਨੇ ਪੂਰੇ ਇਮੀਗ੍ਰੇਸ਼ਨ ਬਾਜ਼ਾਰ ਵਿੱਚ ਤਰਥੱਲੀ ਮਚਾ ਦਿੱਤੀ ਹੈ।

      ਇਹ ਸਖ਼ਤ ਕਾਰਵਾਈ ‘ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਰੂਲਜ਼’ ਅਤੇ ‘ਦ ਪੰਜਾਬ ਪ੍ਰੀਵੈਨਸ਼ਨ ਆਫ ਹਿਊਮਨ ਸਮੱਗਲਿੰਗ ਐਕਟ’ ਦੇ ਤਹਿਤ ਅਮਲ ਵਿੱਚ ਲਿਆਂਦੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕਈ ਸੈਂਟਰਾਂ ਦੀ ਮਿਆਦ ਪੁੱਗਣ ਦੇ ਬਾਵਜੂਦ ਲਾਇਸੰਸ ਰੀਨਿਊ ਨਹੀਂ ਕਰਵਾਏ ਗਏ ਸਨ, ਜਦਕਿ ਕਈਆਂ ਨੇ ਖੁਦ ਹੀ ਲਾਇਸੰਸ ਰੱਦ ਕਰਨ ਦੀਆਂ ਦਰਖਾਸਤਾਂ ਦਿੱਤੀਆਂ ਸਨ।

ਇਨ੍ਹਾਂ ਫਰਮਾਂ ਅਤੇ ਏਜੰਟਾਂ ‘ਤੇ ਚੱਲਿਆ ਪ੍ਰਸ਼ਾਸਨ ਦਾ ਡੰਡਾ:

ਪ੍ਰਸ਼ਾਸਨ ਵੱਲੋਂ ਜਾਰੀ ਸੂਚੀ ਅਨੁਸਾਰ ਜਿਨ੍ਹਾਂ ਫਰਮਾਂ ਦੇ ਆਈਲੈਟਸ, ਕੰਸਲਟੈਂਸੀ ਅਤੇ ਟ੍ਰੈਵਲ ਏਜੰਸੀ ਦੇ ਲਾਇਸੰਸ ਰੱਦ ਕੀਤੇ ਗਏ ਹਨ, ਉਨ੍ਹਾਂ ਦੇ ਵੇਰਵੇ ਹੇਠ ਲਿਖੇ ਅਨੁਸਾਰ ਹਨ:

  • ਗਲੋਬਲ ਸਟੱਡੀ ਪੁਆਇੰਟ: ਸ਼੍ਰੀ ਆਸ਼ੀਸ਼ ਸਿੰਗਲਾ ਅਤੇ ਸ਼੍ਰੀ ਹਿਮਾਂਸ਼ੂ ਬਾਂਸਲ ਦੇ ਨਾਮ ‘ਤੇ ਜਾਰੀ ਆਈਲੈਟਸ ਅਤੇ ਕੰਸਲਟੈਂਸੀ ਦੇ ਲਾਇਸੰਸ ਰੱਦ।

  • ਜੇ.ਐਸ. ਬ੍ਰਿਟਿਸ਼ ਅਕੈਡਮੀ ਜੇ.ਐਸ. ਇਮੀਗ੍ਰੇਸ਼ਨ: ਸ਼੍ਰੀ ਬਲਰਾਮ ਸਿੰਘ ਦੇ ਨਾਮ ‘ਤੇ ਜਾਰੀ ਆਈਲੈਟਸ ਇੰਸਟੀਚਿਊਟ ਅਤੇ ਕੰਸਲਟੈਂਸੀ ਦੇ ਲਾਇਸੰਸ ਰੱਦ।

  • ਬਾਂਸਲ ਕੰਸਲਟੈਂਟਸ: ਸ਼੍ਰੀ ਮੁਕੰਦ ਲਾਲ ਬਾਂਸਲ ਦੇ ਨਾਮ ‘ਤੇ ਜਾਰੀ ਟਰੈਵਲ ਏਜੰਟ ਦਾ ਲਾਇਸੰਸ ਰੱਦ।

  • ਰੁਦਰਾ ਐਜੂਕੌਨ (ਤਪਾ): ਸ਼੍ਰੀ ਰੋਹਿਤ ਕਾਂਸਲ ਅਤੇ ਸ਼੍ਰੀ ਰਾਹੁਲ ਗੋਇਲ ਦੇ ਨਾਮ ‘ਤੇ ਜਾਰੀ ਕੰਸਲਟੈਂਸੀ ਅਤੇ ਆਈਲੈਟਸ ਦੇ ਲਾਇਸੰਸ ਰੱਦ।

  • ਵਰਥ ਇਮੀਗ੍ਰੇਸ਼ਨਜ਼: ਸ਼੍ਰੀਮਤੀ ਰਾਜਵੀਰ ਕੌਰ ਦੇ ਨਾਮ ‘ਤੇ ਜਾਰੀ ਆਈਲੈਟਸ ਅਤੇ ਕੰਸਲਟੈਂਸੀ ਦੇ ਲਾਇਸੰਸ ਰੱਦ।

  • ਅਰਬਨ ਸਕੂਲ ਆਫ਼ ਇੰਗਲਿਸ਼ / ਅਰਬਨ ਐਜੂਕੇਸ਼ਨ ਕੰਸਲਟੈਂਟਸ ਪ੍ਰਾਈਵੇਟ ਲਿਮਟਿਡ: ਸ਼੍ਰੀ ਪਵਨਦੀਪ ਸਿੰਘ ਵੜੈਚ ਅਤੇ ਸ਼੍ਰੀਮਤੀ ਹਰਪ੍ਰੀਤ ਕੌਰ ਵੜੈਚ ਦੇ ਨਾਮ ‘ਤੇ ਜਾਰੀ ਕੰਸਲਟੈਂਸੀ, ਟਰੈਵਲ ਏਜੰਟ ਅਤੇ ਆਈਲੈਟਸ ਕੋਚਿੰਗ ਦੇ ਲਾਇਸੰਸ ਰੱਦ।

  • ਈ ਸਟਾਰ (E Star) ਆਈਲੈਟਸ ਐਂਡ ਇਮੀਗ੍ਰੇਸ਼ਨ ਕੰਸਲਟੈਂਸੀ (ਸਹਿਣਾ): ਸ਼੍ਰੀ ਬਰਿੰਦਰ ਸਿੰਘ ਦੇ ਨਾਮ ‘ਤੇ ਜਾਰੀ ਕੰਸਲਟੈਂਸੀ ਅਤੇ ਆਈਲੈਟਸ ਕੋਚਿੰਗ ਦੇ ਲਾਇਸੰਸ ਰੱਦ।

  • ਏ.ਪੀ (AP) ਸਲਿਊਸ਼ਨਜ਼ (ਤਪਾ): ਸ਼੍ਰੀ ਪਿਊਸ਼ ਗਰਗ ਦੇ ਨਾਮ ‘ਤੇ ਜਾਰੀ ਕੰਸਲਟੈਂਸੀ ਅਤੇ ਟਿਕਟਿੰਗ ਏਜੰਟ ਦੇ ਲਾਇਸੰਸ ਰੱਦ।

  • ਹਾਈਫਾਈ (HIFI) ਇਮੀਗ੍ਰੇਸ਼ਨ: ਆਸ਼ਿਮਾ ਕਾਂਸਲ ਦੇ ਨਾਮ ‘ਤੇ ਜਾਰੀ ਕੰਸਲਟੈਂਸੀ ਦਾ ਲਾਇਸੰਸ ਰੱਦ।

  • ਕੈਨ-ਅਮਰੀਕਾ (CAN-AMERICA) ਐਜੂਕੇਸ਼ਨਜ਼: ਸ਼੍ਰੀ ਸਤਨਾਮ ਸਿੰਘ ਦੇ ਨਾਮ ‘ਤੇ ਜਾਰੀ ਆਈਲੈਟਸ ਕੋਚਿੰਗ ਦਾ ਲਾਇਸੰਸ ਰੱਦ।

  • ਬੀ.ਐਸ (B.S) ਟ੍ਰੇਡ ਟੈਸਟ ਸੈਂਟਰ: ਸ਼੍ਰੀ ਰਮਨਦੀਪ ਸਿੰਘ ਅਤੇ ਸ਼੍ਰੀ ਬਲਵੀਰ ਸਿੰਘ ਦੇ ਨਾਮ ‘ਤੇ ਜਾਰੀ ਟਰੈਵਲ ਏਜੰਟ ਦਾ ਲਾਇਸੰਸ ਰੱਦ।

  • ਦਾ ਕੈਨਵਸ (THE CANVAS): ਮਿਸ ਅਵਨੀਤ ਕੌਰ ਦੇ ਨਾਮ ‘ਤੇ ਜਾਰੀ ਆਈਲੈਟਸ ਕੋਚਿੰਗ ਦਾ ਲਾਇਸੰਸ ਰੱਦ।

  • ਅਚੀਵਰਸ ਪੁਆਇੰਟਸ (Achievers Points): ਸ਼੍ਰੀ ਪਿਊਸ਼ ਗਰਗ ਅਤੇ ਸ਼੍ਰੀਮਤੀ ਨੀਨਾ ਰਾਣੀ ਦੇ ਨਾਮ ‘ਤੇ ਜਾਰੀ ਆਈਲੈਟਸ ਕੋਚਿੰਗ ਦਾ ਲਾਇਸੰਸ ਰੱਦ।

  • ਭਾਰਤੀ (Bharty) ਸਲਿਊਸ਼ਨਜ਼ (ਤਪਾ): ਸ਼੍ਰੀ ਪ੍ਰੀਤੀ ਭਾਰਤੀ ਦੇ ਨਾਮ ‘ਤੇ ਜਾਰੀ ਆਈਲੈਟਸ ਇੰਸਟੀਚਿਊਟ ਅਤੇ ਕੰਸਲਟੈਂਸੀ ਦੇ ਲਾਇਸੰਸ ਰੱਦ।

    ਪ੍ਰਸ਼ਾਸਨਿਕ ਅਧਿਕਾਰੀਆਂ ਨੇ ਲੋਕਾਂ ਨੂੰ ਸਾਵਧਾਨ ਕਰਦਿਆਂ ਕਿਹਾ ਹੈ ਕਿ ਹੁਣ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਅਤੇ ਮਾਪਿਆਂ ਨੂੰ ਸਲਾਹ ਹੈ ਕਿ ਉਹ ਕਿਸੇ ਵੀ ਸੈਂਟਰ ਵਿੱਚ ਫੀਸ ਭਰਨ ਜਾਂ ਪਾਸਪੋਰਟ ਦੇਣ ਤੋਂ ਪਹਿਲਾਂ ਉਸ ਦੀ ਕਾਨੂੰਨੀ ਮਾਨਤਾ ਦੀ ਚੰਗੀ ਤਰ੍ਹਾਂ ਜਾਂਚ ਕਰ ਲੈਣ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਤੋਂ ਬਚਿਆ ਜਾ ਸਕੇ।

Advertisement
Advertisement
Advertisement
Advertisement
error: Content is protected !!