​“ਪੰਛੀਆਂ ਦੇ ਮਸੀਹਾ”: ਸੰਦੀਪ ਧੌਲਾ ਦੇ ਸੰਘਰਸ਼ ‘ਤੇ ਬਣੀ ਡਾਕੂਮੈਂਟਰੀ’ ਬਰਨਾਲਾ ‘ਚ ਰਿਲੀਜ਼

Advertisement
Spread information

ਪੰਛੀਆਂ ਅਤੇ ਪ੍ਰਕ੍ਰਿਤੀ ਸੰਭਾਲ ‘ਤੇ ਆਧਾਰਿਤ ਡਾਕੂਮੈਂਟਰੀ “ਦ ਬਰਡਸਾਂਗ”  ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਵਿਖੇ ਰਿਲੀਜ਼ 

ਪ੍ਰਕ੍ਰਿਤੀ ਨੇ ਸਾਨੂੰ ਜੋ ਕੁਝ ਵੀ ਦਿੱਤੈ, ਉਸ ਦੀ ਰਾਖੀ ਕਰਨਾ ਸਾਡਾ ਨੈਤਿਕ ਅਤੇ ਸਮਾਜਿਕ ਫ਼ਰਜ਼- ਸ਼ਿਵ ਸਿੰਗਲਾ
ਰਘਬੀਰ ਹੈਪੀ, ਬਰਨਾਲਾ 23 ਜਨਵਰੀ 2026

   ਇਲਾਕੇ ਦੀ ਪ੍ਰਸਿੱਧ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ, ਬਰਨਾਲਾ ਵਿਖੇ ਪ੍ਰਕ੍ਰਿਤੀ ਅਤੇ ਵਾਤਾਵਰਣ ਸੁਰੱਖਿਆ ਨੂੰ ਸਮਰਪਿਤ ਡਾਕੂਮੈਂਟਰੀ “ਦ ਬਰਡਸਾਂਗ” ਦਾ ਵਿਸ਼ੇਸ਼ ਰਿਲੀਜ਼ ਕੀਤਾ ਗਿਆ ਡਾਕੂਮੈਂਟਰੀ ਦਾ ਕੇਂਦਰੀ ਵਿਸ਼ਾ ਸੰਦੀਪ ਧੌਲਾ ਵੱਲੋਂ ਪਿਛਲੇ 20 ਸਾਲਾਂ ਤੋਂ ਵਾਤਾਵਰਣ ਬਚਾਉਣ ਲਈ ਕੀਤੀ ਜਾ ਰਹੀ ਅਥਾਹ ਮੇਹਨਤ ਹੈ। ਇਹ ਪੂਰੀ ਫ਼ਿਲਮ ਸੰਦੀਪ ਧੌਲਾ ਦੇ ਕੰਮ ‘ਤੇ ਆਧਾਰਿਤ ਹੈ।
         ਸਕੂਲ ਦੀ ਪ੍ਰਿਸੀਪਲ ਸ਼ਾਲਿਨੀ ਕੌਸ਼ਲ ਜੀ ਅਤੇ ਸਕੂਲ ਦੇ ਸਟਾਫ ਅਤੇ ਵਿਦਿਆਰਥੀਆਂ ਨੇ ਸੰਦੀਪ ਧੌਲਾ ਉਹਨਾਂ ਦੀ ਕ੍ਰੀਏਟਿਵ ਟੀਮ ਅਤੇ ਫ਼ਿਲਮਕਾਰ ਸੁਚੇਤਾ ਫੁਲੇ ਅਤੇ ਪ੍ਰਸਿੱਧ ਗੀਤਕਾਰ ਅਤੇ ਏਗਜ਼ਿਕਿਊਟਿਵ ਪ੍ਰੋਡਿਊਸਰ ਸ਼ੈੱਲੀ ਜੀ ਦਾ ਵਿਸ਼ੇਸ ਤੌਰ ਤੇ ਸਵਾਗਤ ਕੀਤਾ।
       ਸੰਦੀਪ ਧੌਲਾ ਵੱਲੋਂ ਹੁਣ ਤੱਕ ਲਗਭਗ 1.5 ਲੱਖ ਘੋਂਸਲੇ (ਨੇਸਟ) ਪੰਛੀਆਂ ਲਈ ਲਗਾਏ ਜਾ ਚੁੱਕੇ ਹਨ ਅਤੇ ਹਜ਼ਾਰਾਂ ਦਰੱਖ਼ਤ ਲਗਾ ਕੇ ਵਾਤਾਵਰਣ ਸੰਰੱਖਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਗਿਆ ਹੈ। ਉਨ੍ਹਾਂ ਦੇ ਇਹ ਉਪਰਾਲੇ ਪੰਛੀਆਂ ਦੀ ਸੁਰੱਖਿਆ ਦੇ ਨਾਲ-ਨਾਲ ਪਰਿਆਵਰਨ ਸੰਤੁਲਨ ਬਣਾਈ ਰੱਖਣ ਵਿੱਚ ਵੀ ਮਦਦਗਾਰ ਸਾਬਤ ਹੋ ਰਹੇ ਹਨ।       
         ਹਾਲ ਹੀ ਵਿੱਚ ਇਸ ਕ੍ਰੀਏਟਿਵ ਟੀਮ ਵੱਲੋਂ ਮਾਲਵਾ ਖੇਤਰ, ਖ਼ਾਸ ਕਰਕੇ ਬਰਨਾਲਾ ਅਤੇ ਮੋਗਾ ਜ਼ਿਲ੍ਹਿਆਂ, ਵਿੱਚ ਪ੍ਰਕ੍ਰਿਤੀ ਅਤੇ ਪੰਛੀਆਂ ਦੇ ਸੰਰੱਖਣ ਲਈ ਕੀਤੇ ਜਾ ਰਹੇ ਉਪਰਾਲਿਆਂ ‘ਤੇ ਆਧਾਰਿਤ ਇਹ ਡਾਕੂਮੈਂਟਰੀ ਤਿਆਰ ਕੀਤੀ ਗਈ ਹੈ, ਜੋ ਵਾਤਾਵਰਣ ਪ੍ਰਤੀ ਸੰਵੇਦਨਸ਼ੀਲਤਾ ਅਤੇ ਜਾਗਰੂਕਤਾ ਦਾ ਮਜ਼ਬੂਤ ਸੰਦੇਸ਼ ਦਿੰਦੀ ਹੈ।
       ਇਸ ਮੌਕੇ ‘ਤੇ ਐਵਾਰਡ ਜੇਤੂ ਫ਼ਿਲਮਕਾਰ ਸੁਚੇਤਾ ਫੂਲੇ ਅਤੇ ਪ੍ਰਸਿੱਧ ਗੀਤਕਾਰ ਅਤੇ ਏਗਜ਼ਿਕਿਊਟਿਵ ਪ੍ਰੋਡਿਊਸਰ ਸ਼ੈੱਲੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਸੁਚੇਤਾ ਫੂਲੇ ਸਮਾਜਿਕ ਵਿਸ਼ਿਆਂ ‘ਤੇ ਆਧਾਰਿਤ ਆਪਣੀਆਂ ਅੰਤਰਰਾਸ਼ਟਰੀ ਪੱਧਰ ‘ਤੇ ਸਰਾਹੀਆਂ ਗਈਆਂ ਫ਼ਿਲਮਾਂ ਲਈ ਜਾਣੀਆਂ ਜਾਂਦੀਆਂ ਹਨ, ਜਦਕਿ ਸ਼ੈੱਲੀ ਆਪਣੇ ਪ੍ਰਸਿੱਧ ਗੀਤਾਂ ਰਾਹੀਂ ਨੌਜਵਾਨ ਵਰਗ ਨਾਲ ਡੂੰਘਾ ਸੰਬੰਧ ਬਣਾਉਣ ਲਈ ਮਸ਼ਹੂਰ ਹਨ।       
     ਡਾਕੂਮੈਂਟਰੀ ਦੀ ਰਿਲੀਜ਼ ਲਈ ਟੰਡਨ ਇੰਟਰਨੈਸ਼ਨਲ ਸਕੂਲ, ਬਰਨਾਲਾ ਨੂੰ ਖ਼ਾਸ ਤੌਰ ‘ਤੇ ਇਸ ਕਰਕੇ ਚੁਣਿਆ ਗਿਆ ਹੈ, ਕਿਉਂਕਿ ਇਹ ਸੰਸਥਾ ਗੁਣਵੱਤਾਪੂਰਨ ਸਿੱਖਿਆ ਦੇ ਨਾਲ-ਨਾਲ ਵਾਤਾਵਰਣ ਸੰਰੱਖਣ ਅਤੇ ਜਾਗਰੂਕਤਾ ਦੇ ਖੇਤਰ ਵਿੱਚ ਵੀ ਲਗਾਤਾਰ ਪ੍ਰਸ਼ੰਸਨੀਆ ਕੰਮ ਕਰ ਰਹੀ ਹੈ।
     ਸਕੂਲ ਦੇ ਐਮ ਡੀ ਸ਼ਿਵ ਸਿੰਗਲਾ ਨੇ ਪੰਛੀਆਂ ਦੀ ਸੁਰੱਖਿਆ ਨੂੰ ਦਰਸਾਉਂਦੀ ਡਾਕੂਮੈਂਟਰੀ ਦੀ ਖੁੱਲ੍ਹ ਕੇ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਕੁਦਰਤ ਦਾ ਹਰ ਇੱਕ ਜੀਵ ਸਾਡੇ ਲਈ ਅਮੋਲਕ ਧਰੋਹਰ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਕ੍ਰਿਤੀ ਨੇ ਸਾਨੂੰ ਜੋ ਕੁਝ ਵੀ ਦਿੱਤਾ ਹੈ, ਉਸਦੀ ਰੱਖਿਆ ਕਰਨਾ ਸਾਡਾ ਨੈਤਿਕ ਅਤੇ ਸਮਾਜਿਕ ਫ਼ਰਜ਼ ਬਣਦਾ ਹੈ।
     MD ਜੀ ਨੇ ਜ਼ੋਰ ਦੇ ਕੇ ਆਖਿਆ ਕਿ ਅੱਜ ਦੇ ਯੁੱਗ ਵਿੱਚ ਜਿੱਥੇ ਮਨੁੱਖੀ ਲਾਪਰਵਾਹੀ ਕਾਰਨ ਪੰਛੀਆਂ ਦੀ ਗਿਣਤੀ ਘਟ ਰਹੀ ਹੈ, ਉਥੇ ਸ਼੍ਰੀ ਸੰਦੀਪ ਜੀ ਵੱਲੋਂ ਪੰਛੀਆਂ ਨੂੰ ਬਚਾਉਣ ਅਤੇ ਉਨ੍ਹਾਂ ਲਈ ਘੋਸਲੇ ਤਿਆਰ ਕਰਕੇ ਲਗਾਉਣ ਵਰਗੇ ਉਪਰਾਲੇ ਬੇਹੱਦ ਸਰਾਹਣਯੋਗ ਹਨ। ਇਹ ਸੇਵਾ ਸਿਰਫ਼ ਪੰਛੀਆਂ ਦੀ ਰੱਖਿਆ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸੁਹਣਾ ਸੁਨੇਹਾ ਹੈ।
     ਉਨ੍ਹਾਂ ਕਿਹਾ ਕਿ ਅਜਿਹੇ ਕਾਰਜ ਸਮਾਜ ਨੂੰ ਕੁਦਰਤ ਨਾਲ ਜੁੜਨ ਦੀ ਪ੍ਰੇਰਣਾ ਦਿੰਦੇ ਹਨ ਅਤੇ ਬੱਚਿਆਂ ਵਿੱਚ ਦਇਆ, ਸੰਵੇਦਨਸ਼ੀਲਤਾ ਅਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਦੇ ਹਨ। ਸਕੂਲ ਵਿੱਚ ਆ ਕੇ ਸ਼੍ਰੀ ਸੰਦੀਪ ਜੀ ਵੱਲੋਂ ਦਿੱਤਾ ਗਿਆ ਇਹ ਸਨੇਹਾ ਬੱਚਿਆਂ ਦੇ ਮਨਾਂ ‘ਤੇ ਡੂੰਘਾ ਪ੍ਰਭਾਵ ਛੱਡਣ ਵਾਲਾ ਹੈ।
     ਅੰਤ ਵਿੱਚ ਸਕੂਲ ਪ੍ਰਬੰਧਕਾਂ ਵੱਲੋਂ ਸ਼੍ਰੀ ਸੰਦੀਪ ਧੌਲਾ ਅਤੇ ਉਨ੍ਹਾਂ ਦੀ ਟੀਮ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਅਜਿਹੀਆਂ ਮਹਾਨ ਸੇਵਾਵਾਂ ਸਮਾਜ ਲਈ ਪ੍ਰੇਰਣਾ ਸਰੋਤ ਬਣਦੀਆਂ ਹਨ। ਇਸ ਸਮਾਗਮ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਮਾਜ ਨੂੰ ਪ੍ਰਕ੍ਰਿਤੀ ਨਾਲ ਜੁੜਨ ਅਤੇ ਉਸ ਦੀ ਰੱਖਿਆ ਕਰਨ ਦੀ ਪ੍ਰੇਰਣਾ ਦਿੱਤੀ।

Advertisement
Advertisement
Advertisement
Advertisement
error: Content is protected !!