Skip to content
- Home
- ਬਾਰ ਐਸੋਸੀਏਸ਼ਨ ‘ਚ ਪਈ “ਬਾਊ ਜੀ” ਦੀ ਕਰਿਸ਼ਮਾਈ ਸ਼ਖ਼ਸੀਅਤ ਦੀ ਗੂੰਜ
Advertisement

ਜੱਜਾਂ ਤੇ ਵਕੀਲਾਂ ਨੇ ਸੀਨੀਅਰ ਐਡਵੋਕੇਟ ਬਾਊ ਸ਼ਿਵਦਰਸ਼ਨ ਸ਼ਰਮਾ ਦੀਆਂ ਸੇਵਾਵਾਂ ਨੂੰ ਕੀਤਾ ਸਿਜਦਾ
ਬਾਰ ਅਤੇ ਬੈਂਚ ਦੇ ਸੁਖਾਵੇਂ ਸਬੰਧਾਂ ਦੇ ਅਲੰਬਰਦਾਰ ਵਜੋਂ ਕੀਤਾ ਯਾਦ; ਜੱਜਾਂ ਅਤੇ ਵਕੀਲਾਂ ਨੇ ਸਾਂਝੇ ਕੀਤੇ ਪੁਰਾਣੇ ਪਲ
ਰਘਬੀਰ ਹੈਪੀ, ਬਰਨਾਲਾ 23 ਦਸੰਬਰ 2025
ਜ਼ਿਲ੍ਹਾ ਬਾਰ ਐਸੋਸੀਏਸ਼ਨ ਬਰਨਾਲਾ ਵਿਖੇ ਅੱਜ ਇੱਕ ਵਿਸ਼ੇਸ਼ ਸ਼ੋਕ ਸਭਾ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਇਲਾਕੇ ਦੇ ਨਾਮਵਰ ਅਤੇ ਸੀਨੀਅਰ ਐਡਵੋਕੇਟ ਬਾਓ ਸ਼ਿਵਦਰਸ਼ਨ ਸ਼ਰਮਾ ਜੀ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਸਮੂਹ ਜੱਜ ਸਾਹਿਬਾਨ ਅਤੇ ਵਕੀਲ ਭਾਈਚਾਰੇ ਨੇ ਦੋ ਮਿੰਟ ਦਾ ਮੌਨ ਧਾਰ ਕੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ।
ਫਾਈਲ ਫੋਟੋ -ਸਵ: ਐਡਵੋਕੇਟ ਬਾਊ ਸ਼ਿਵਦਰਸ਼ਨ ਸ਼ਰਮਾ ਜੀ ਦਾ ਇੱਕ ਇਹ ਵੀ ਅੰਦਾਜ਼ –
ਇਸ ਮੌਕੇ ਸ਼੍ਰੀਮਤੀ ਅੰਸ਼ੁਲ ਬੇਰੀ – ਜ਼ਿਲ੍ਹਾ ਅਤੇ ਸੈਸ਼ਨ ਜੱਜ, ਦੀਪਕ ਕੁਮਾਰ ਚੌਧਰੀ – ਪ੍ਰਿੰਸੀਪਲ ਜੱਜ (ਫੈਮਿਲੀ ਕੋਰਟ), ਬਿਕਰਮਜੀਤ ਸਿੰਘ – ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ – II, ਰਾਕੇਸ਼ ਕੁਮਾਰ ਗੁਪਤਾ – ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ – I, ਮੁਨੀਸ਼ ਗਰਗ – ਸਿਵਲ ਜੱਜ (ਸੀਨੀਅਰ ਡਿਵੀਜ਼ਨ), ਸ਼੍ਰੀਮਤੀ ਸੋਨਾਲੀ ਸਿੰਘ – ਵਧੀਕ ਸਿਵਲ ਜੱਜ (ਸੀਨੀਅਰ ਡਿਵੀਜ਼ਨ), ਸੁਧੀਰ ਕੁਮਾਰ – ਵਧੀਕ ਸਿਵਲ ਜੱਜ (ਸੀਨੀਅਰ ਡਿਵੀਜ਼ਨ), ਅਨੁਪਮ ਗੁਪਤਾ – ਸਿਵਲ ਜੱਜ (ਜੂਨੀਅਰ ਡਿਵੀਜ਼ਨ) – I , ਸ਼੍ਰੀਮਤੀ ਨਿਹਾਰਿਕਾ ਸਿੰਗਲਾ – ਸਿਵਲ ਜੱਜ (ਜੂਨੀਅਰ ਡਿਵੀਜ਼ਨ) – II, ਅਭਿਸ਼ੇਕ ਪਾਠਕ – ਸਿਵਲ ਜੱਜ (ਜੂਨੀਅਰ ਡਿਵੀਜ਼ਨ) – III ਅਤੇ ਸ਼੍ਰੀਮਤੀ ਗੀਤਾਂਸ਼ੂ – ਸਿਵਲ ਜੱਜ (ਜੂਨੀਅਰ ਡਿਵੀਜ਼ਨ) – IV ਵਿਸ਼ੇਸ਼ ਤੌਰ ਤੇ ਹਾਜ਼ਿਰ ਸਨ। 
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਵਕੀਲਾਂ ਨੇ ਬਾਊ ਸ਼ਿਵਦਰਸ਼ਨ ਸ਼ਰਮਾ ਜੀ ਦੇ ਜੀਵਨ ‘ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸ਼ਰਮਾ ਜੀ ਨੇ ਆਪਣੀ ਲੰਬੀ ਕਾਨੂੰਨੀ ਪ੍ਰੈਕਟਿਸ ਦੌਰਾਨ ਨਾ ਸਿਰਫ਼ ਪੇਸ਼ੇਵਰ ਨੈਤਿਕਤਾ ਨੂੰ ਕਾਇਮ ਰੱਖਿਆ, ਸਗੋਂ ‘ਬਾਰ ਐਂਡ ਬੈਂਚ’ (ਵਕੀਲਾਂ ਅਤੇ ਜੱਜਾਂ) ਵਿਚਕਾਰ ਬਿਹਤਰ ਤਾਲਮੇਲ ਅਤੇ ਆਪਸੀ ਸਤਿਕਾਰ ਦੀ ਮਰਿਆਦਾ ਨੂੰ ਬਣਾਈ ਰੱਖਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ। ਜੱਜ ਸਾਹਿਬਾਨ ਨੇ ਉਨ੍ਹਾਂ ਦੇ ਸੁਭਾਅ ਅਤੇ ਕਾਨੂੰਨੀ ਸੂਝ-ਬੂਝ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਨੌਜਵਾਨ ਵਕੀਲਾਂ ਲਈ ਹਮੇਸ਼ਾ ਇੱਕ ਮਾਰਗਦਰਸ਼ਕ ਵਜੋਂ ਯਾਦ ਕੀਤੇ ਜਾਣਗੇ।
ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਬਾਊ ਜੀ ਦਾ ਜਾਣਾ ਸਿਰਫ਼ ਉਨ੍ਹਾਂ ਦੇ ਪਰਿਵਾਰ ਲਈ ਹੀ ਨਹੀਂ, ਸਗੋਂ ਸਮੁੱਚੇ ਕਾਨੂੰਨੀ ਜਗਤ ਲਈ ਇੱਕ ਵੱਡਾ ਘਾਟਾ ਹੈ। ਉਨ੍ਹਾਂ ਦਾ ਆਖ਼ਿਰੀ ਦਮ ਤੱਕ ਕੰਮ ਪ੍ਰਤੀ ਸਮਰਪਣ ਹਮੇਸ਼ਾ ਪ੍ਰੇਰਨਾ ਸਰੋਤ ਬਣਿਆ ਰਹੇਗਾ। ਇਸ ਮੌਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਬਰਨਾਲਾ ਦੇ ਪ੍ਰਧਾਨ ਐਡਵੋਕੇਟ ਪੰਕਜ ਬਾਂਸਲ, ਮੀਤ ਪ੍ਰਧਾਨ ਐਡਵੋਕੇਟ ਤਲਵਿੰਦਰ ਸਿੰਘ, ਸਾਬਕਾ ਪ੍ਰਧਾਨ ਐਡਵੋਕੇਟ ਜਤਿੰਦਰ ਨਾਥ ਸ਼ਰਮਾ, ਐਡਵੋਕੇਟ ਰਾਹੁਲ ਗੁਪਤਾ, ਐਡਵੋਕੇਟ ਪ੍ਰੇਮ ਕੁਮਾਰ ਬੰਸਲ, ਐਡਵੋਕੇਟ ਜਤਿੰਦਰ ਕੁਮਾਰ ਬਹਾਦਰਪੁਰੀਆ, ਐਡਵੋਕੇਟ ਚੰਦਰ ਬਾਂਸਲ, ਐਡਵੋਕੇਟ ਗੁਰਪ੍ਰੀਤ ਸਿੰਘ, ਐਡਵੋਕੇਟ ਰਮੇਸ਼ ਕੁਮਾਰ ਗਰਗ, ਐਡਵੋਕੇਟ ਪ੍ਰਮੋਦ ਕੁਮਾਰ ਬੱਬੀ, ਐਡਵੋਕੇਟ ਸਰਬਜੀਤ ਸਿੰਘ ਨੰਗਲ, ਐਡਵੋਕੇਟ ਕੁਲਵੰਤ ਰਾਏ ਗੋਇਲ, ਐਡਵੋਕੇਟ ਦੀਪਕ ਕੁਮਾਰ, ਐਡਵੋਕੇਟ ਰੁਪਿੰਦਰ ਸਿੰਘ ਸੰਧੂ, ਐਡਵੋਕੇਟ ਬਲਵੰਤ ਸਿੰਘ ਮਾਨ, ਐਡਵੋਕੇਟ ਸਤਨਾਮ ਸਿੰਘ ਰਾਹੀ, ਐਡਵੋਕੇਟ ਮਨਦੀਪ ਸਿੰਘ ਸਹਿਜੜਾ, ਐਡਵੋਕੇਟ ਅਰਸ਼ਦੀਪ ਸਿੰਘ ਅਰਸ਼ੀ, ਐਡਵੋਕੇਟ ਦਾਨਵੀਰ ਦਾਸ, ਐਡਵੋਕੇਟ ਨਿਰਭੈ ਸਿੰਘ ਸਿੱਧੂ, ਸਾਬਕਾ ਪ੍ਰਧਾਨ ਐਡਵੋਕੇਟ ਗੁਰਵਿੰਦਰ ਸਿੰਘ ਗਿੰਦੀ, ਐਡਵੋਕੇਟ ਐਸ ਕੇ ਬਾਤਿਸ਼, ਐਡਵੋਕੇਟ ਨਵੀਨ ਕੁਮਾਰ ਗਰਗ, ਐਡਵੋਕੇਟ ਗੁਰਕਮਲ ਸਿੰਘ, ਐਡਵੋਕੇਟ ਕਰਮਿੰਦਰ ਸਿੰਘ ਸਿੱਧੂ, ਐਡਵੋਕੇਟ ਖੁਸ਼ਹਾਲ ਬੰਸਲ, ਐਡਵੋਕੇਟ ਪਰਮਿੰਦਰ ਗਿੱਲ, ਐਡਵੋਕੇਟ ਹਰਪ੍ਰੀਤ ਢਿੱਲੋ, ਐਡਵੋਕੇਟ ਰਘਵਿੰਦਰ ਸਿੱਧੂ ਆਦਿ ਹੋਰ ਵੀ ਵੱਡੀ ਗਿਣਤੀ ਵਿਚ ਵਕੀਲ ਸਾਹਿਬਾਨ ਅਤੇ ਜ਼ਿਲ੍ਹਾ ਕਚਹਿਰੀ ਬਰਨਾਲਾ ਦਾ ਹੋਰ ਸਟਾਫ ਵੀ ਹਾਜ਼ਰ ਰਿਹਾ।
Advertisement

Advertisement

Advertisement

Advertisement

error: Content is protected !!