Barnala ‘ਚ ‘ਫਿਲਮੀ ਸਟਾਈਲ’ ਮੁਕਾਬਲਾ: Police ਨੇ ਲੁਟੇਰਾ ਗੈਂਗ ਨੂੰ ਕੀਤਾ ਚਿੱਤ !

Advertisement
Spread information

ਹਰਿੰਦਰ ਨਿੱਕਾ, ਬਰਨਾਲਾ 26 ਦਸੰਬਰ 2025

    ਸ਼ਹਿਰ ਦੀ ਕਪਾਹ ਮੰਡੀ ਉਸ ਵੇਲੇ ਗੋਲੀਆਂ ਦੀ ਗੜਗੜਾਹਟ ਨਾਲ ਕੰਬ ਉੱਠੀ, ਜਦੋਂ ਬਰਨਾਲਾ ਪੁਲਿਸ ਅਤੇ ਖਤਰਨਾਕ ਲੁਟੇਰਾ ਗਿਰੋਹ ਵਿਚਾਲੇ ਸਿੱਧਾ ‘ਫਿਲਮੀ ਸਟਾਈਲ’ ਮੁਕਾਬਲਾ ਹੋ ਗਿਆ। ਪੁਲਿਸ ਨੇ ਜ਼ਬਰਦਸਤ ਐਕਸ਼ਨ ਕਰਦੇ ਹੋਏ ਮੌਕੇ ‘ਤੇ ਹੀ 5 ਲੁਟੇਰਿਆਂ ਨੂੰ ਦਬੋਚ ਲਿਆ, ਜਦਕਿ ਇੱਕ ਲੁਟੇਰਾ ਪੁਲਿਸ ਦੀ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ। ਜਿਸ ਨੂੰ ਤੁਰੰਤ ਸਿਵਲ ਹਸਪਤਾਲ ਬਰਨਾਲਾ ਦਾਖਿਲ ਕਰਵਾਇਆ ਗਿਆ।

​ਐਕਸ਼ਨ ਪੈਕ ਰੇਡ

    ਐਸ ਐਸ ਪੀ ਸਰਫ਼ਰਾਜ਼ ਆਲਮ ਨੇ ਮੀਡੀਆ ਨੂੰ ਮੁਖ਼ਾਤਿਬ ਹੁੰਦਿਆਂ ਦੱਸਿਆ ਕਿ ਥਾਣਾ ਸਿਟੀ 1 ਬਰਨਾਲਾ ਦੇ ਐਸ ਐਚ ਓ ਇੰਸਪੈਕਟਰ ਲਖਵਿੰਦਰ ਸਿੰਘ ਨੂੰ ਮੁਖਬਰ ਖਾਸ ਤੋਂ ਪਤਾ ਲੱਗਿਆ ਕਿ ਇਕ ਲੁਟੇਰਾ ਗਿਰੋਹ ਕਪਾਹ ਮੰਡੀ ਵਿੱਚ ਦੋ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਕਿਸੇ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਹੈ। ਮੁਖਬਰ ਦੀ ਸੂਚਨਾ ਤੇ ਪੁਲਿਸ ਨੇ ਦੋਸ਼ੀਆਂ ਖਿਲਾਫ ਥਾਣਾ ਸਿਟੀ 1 ਬਰਨਾਲਾ ਵਿਖੇ ਕੇਸ ਦਰਜ ਕਰ ਲਿਆ। ਜਿਵੇਂ ਹੀ ਪੁਲਿਸ ਪਾਰਟੀ ਨੇ ਇਨ੍ਹਾਂ ਨੂੰ ਘੇਰਿਆ, ਤਾਂ ਲੁਟੇਰਿਆਂ ਨੇ ਆਤਮ-ਸਮਰਪਣ ਕਰਨ ਦੀ ਬਜਾਏ ਪੁਲਿਸ ‘ਤੇ ਸਿੱਧੀ ਫਾਇਰਿੰਗ ਸ਼ੁਰੂ ਕਰ ਦਿੱਤੀ। ਲੁਟੇਰਿਆਂ ਨੇ ਪੁਲਿਸ ਨੂੰ ਨਿਸ਼ਾਨਾ ਬਣਾਉਂਦਿਆਂ ਪੁਲਿਸ ਦੀ ਗੱਡੀ ਤੇ ਫਾਇਰਿੰਗ ਕੀਤੀ। ਪੁਲਿਸ ਨੇ ਵੀ ਤੁਰੰਤ ਜਵਾਬੀ ਕਾਰਵਾਈ ਕੀਤੀ, ਜਿਸ ਵਿੱਚ ਦੋਸ਼ੀ ਮਨਪ੍ਰੀਤ ਸਿੰਘ ਉਰਫ ਮਨੀ ਦੀ ਲੱਤ ਵਿੱਚ ਗੋਲੀ ਲੱਗੀ ਅਤੇ ਉਹ ਜ਼ਖ਼ਮੀ ਹਾਲਤ ਵਿੱਚ ਉੱਥੇ ਹੀ ਡਿੱਗ ਪਿਆ।

ਮੌਕੇ ਤੋਂ ਹੋਈ ਭਾਰੀ ਬਰਾਮਦਗੀ

   ਐਸ ਐਸ ਪੀ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਜਸਵੀਰ ਸਿੰਘ ਉਰਫ ਬਿੱਲਾ ਪੁੱਤਰ ਲਾਲ ਸਿੰਘ (ਵਾਸੀ ਬਰਨਾਲਾ), ​ਲਖਵਿੰਦਰ ਸਿੰਘ ਉਰਫ ਲੱਕੀ ਪੁੱਤਰ ਸੰਤਪਾਲ ਸਿੰਘ (ਵਾਸੀ ਰਾਮਪੁਰਾ), ​ਸੰਦੀਪ ਸਿੰਘ ਉਰਫ ਟਿੰਮੀ ਪੁੱਤਰ ਭੋਲਾ ਸਿੰਘ (ਵਾਸੀ ਬਰਨਾਲਾ), ​ਦਿਨੇਸ਼ ਬਾਂਸਲ ਪੁੱਤਰ ਬਚਨ ਲਾਲ (ਵਾਸੀ ਬਰਨਾਲਾ) ਨੂੰ ਗਿਰਫ਼ਤਾਰ ਕਰ ਲਿਆ। 

     ਉਨ੍ਹਾਂ ਦੱਸਿਆ ਕਿ  ਦੋਸ਼ੀਆਂ ਦੇ ਕਬਜ਼ੇ ਵਿੱਚੋਂ ਮਾਰੂ ਹਥਿਆਰਾਂ ਦਾ ਜ਼ਖੀਰਾ ਬਰਾਮਦ ਕੀਤਾ ਹੈ, ਜਿਸ ਵਿੱਚ:

  • ​ਇੱਕ ਦੇਸੀ ਰਿਵਾਲਵਰ (315 ਬੋਰ) ਅਤੇ ਇੱਕ ਪਿਸਤੌਲ (32 ਬੋਰ)।
  • ​ਚੱਲੇ ਹੋਏ ਖੋਲ ਅਤੇ ਜ਼ਿੰਦਾ ਕਾਰਤੂਸ।
  • ​ਵਾਰਦਾਤਾਂ ਵਿੱਚ ਵਰਤੇ ਜਾਣ ਵਾਲੇ 2 ਮੋਟਰਸਾਈਕਲ।
  • ​ਤੇਜ਼ਧਾਰ ਹਥਿਆਰ (ਦਾਅ) ਅਤੇ ਚੋਰੀ ਦੇ ਮੋਬਾਈਲ ਫੋਨ।

ਅਗਵਾ ਦੀ ਸੀ ਯੋਜਨਾ ਠੁੱਸ 

   ਮੁਹੰਮਦ ਆਲਮ ਨੇ ਦੱਸਿਆ ਕਿ ਤਫਤੀਸ਼ ਦੌਰਾਨ ਇਹ ਸਨਸਨੀਖੇਜ਼ ਖੁਲਾਸਾ ਹੋਇਆ ਹੈ ਕਿ ਇਹ ਗੈਂਗ ਸਿਰਫ਼ ਲੁੱਟਾਂ-ਖੋਹਾਂ ਹੀ ਨਹੀਂ, ਸਗੋਂ ਕਿਸੇ ਦਾ ਅਗਵਾ (Kidnapping) ਕਰਨ ਦੀ ਵੀ ਵੱਡੀ ਸਾਜ਼ਿਸ਼ ਰਚ ਰਿਹਾ ਸੀ। ਫੜੇ ਗਏ ਦੋਸ਼ੀਆਂ ‘ਤੇ ਪਹਿਲਾਂ ਵੀ ਕਤਲ ਦੀ ਕੋਸ਼ਿਸ਼ ਅਤੇ ਨਸ਼ਾ ਤਸਕਰੀ ਵਰਗੇ ਸੰਗੀਨ ਮਾਮਲੇ ਦਰਜ ਹਨ।

ਪੁਲਿਸ ਦਾ ਦਾਅਵਾ

    ਐਸ.ਐਸ.ਪੀ. ਬਰਨਾਲਾ ਨੇ ਦੱਸਿਆ ਕਿ ਪੁਲਿਸ ਰਿਮਾਂਡ ਦੌਰਾਨ ਇਨ੍ਹਾਂ ਕੋਲੋਂ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਇਸ ਕਾਰਵਾਈ ਨਾਲ ਇਲਾਕੇ ਵਿੱਚ ਪੁਲਿਸ ਦਾ ਖੌਫ਼ ਅਤੇ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਵਧੀ ਹੈ।

ਕਾਰਵਾਈ ਵਿੱਚ ਸ਼ਾਮਿਲ ਪੁਲਿਸ ਅਧਿਕਾਰੀ

    ​ਇਸ ਸਫਲ ਅਪਰੇਸ਼ਨ ਨੂੰ ਐਸ.ਐਸ.ਪੀ. ਮੁਹੰਮਦ ਸਰਫਰਾਜ਼ ਆਲਮ ਦੀ ਅਗਵਾਈ ਹੇਠ ਹੇਠ ਲਿਖੇ ਅਧਿਕਾਰੀਆਂ ਦੀ ਟੀਮ ਨੇ ਅੰਜਾਮ ਦਿੱਤਾ:

  • ​ਸ੍ਰੀ ਅਸ਼ੋਕ ਕੁਮਾਰ, ਪੀ.ਪੀ.ਐਸ. (ਕਪਤਾਨ ਪੁਲਿਸ, ਡਿਟੈਕਟਿਵ, ਬਰਨਾਲਾ)
  • ​ਸ੍ਰੀ ਰਾਜਿੰਦਰਪਾਲ ਸਿੰਘ, ਪੀ.ਪੀ.ਐਸ. (ਉਪ ਕਪਤਾਨ ਪੁਲਿਸ, ਡੀ, ਬਰਨਾਲਾ)
  • ​ਸ੍ਰੀ ਗੁਰਪ੍ਰੀਤ ਸਿੰਘ, ਪੀ.ਪੀ.ਐਸ. (ਉਪ ਕਪਤਾਨ ਪੁਲਿਸ, ਸਬ-ਡਵੀਜ਼ਨ ਤਪਾ)
  • ​ਇੰਸਪੈਕਟਰ ਬਲਜੀਤ ਸਿੰਘ (ਇੰਚਾਰਜ ਸੀ.ਆਈ.ਏ. ਸਟਾਫ, ਬਰਨਾਲਾ)
  • ​ਐਸ.ਆਈ. ਲਖਵਿੰਦਰ ਸਿੰਘ (ਮੁੱਖ ਅਫਸਰ, ਥਾਣਾ ਸਿਟੀ-1, ਬਰਨਾਲਾ)
  • ​ਸਬ-ਇੰਸਪੈਕਟਰ ਗੁਰਸਿਮਰਨਜੀਤ ਸਿੰਘ (ਇੰਚਾਰਜ ਚੌਂਕੀ ਬੱਸ ਸਟੈਂਡ, ਬਰਨਾਲਾ)

 

Advertisement
Advertisement
Advertisement
Advertisement
error: Content is protected !!