MLA ਕੋਹਲੀ ਤੇ ਮੇਅਰ ਗੋਗੀਆ ਨੇ ਕੀਤਾ 98 ਲੱਖ ਰੁਪਏ ਦੀ ਲਾਗਤ ਨਾਲ ਬਣੀ ਸੜਕ ਦਾ ਉਦਘਾਟਨ

Advertisement
Spread information

ਰੰਗਲਾ ਪੰਜਾਬ ਯੋਜਨਾ ਤਹਿਤ ਹੁਣ ਉਹ ਕੰਮ ਹੋਣਗੇ , ਜੋ ਪਹਿਲਾ ਕਦੇ ਨਹੀਂ ਹੋਏ – ਕੋਹਲੀ

ਸਾਡੀ ਨੀਤ ਤੇ ਨੀਅਤ ਦੋਵੇਂ ਸਾਫ,  ਰੁਕੇ ਕੰਮ ਹੋਣਗੇ ਪੂਰੇ – ਮੇਅਰ ਕੁੰਦਨ ਗੋਗੀਆ

ਬਲਵਿੰਦਰ ਪਾਲ, ਪਟਿਆਲਾ 27 ਸਤੰਬਰ 2025
        ਪਟਿਆਲਾ ਦੀ ਗੋਪਾਲ ਕਲੋਨੀ ਵਿੱਚ 98 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਗਈ ਨਵੀਂ ਸੜਕ ਦਾ ਉਦਘਾਟਨ ਅੱਜ ਪਟਿਆਲਾ ਸ਼ਹਿਰੀ ਹਲਕੇ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਮੇਅਰ ਕੁੰਦਨ ਗੋਗੀਆ ਵੱਲੋਂ ਰਲ ਕੇ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਵੀ ਮੌਜੂਦ ਸਨ।
      ਉਦਘਾਟਨ ਸਮਾਰੋਹ ਦੌਰਾਨ ਵਿਧਾਇਕ ਕੋਹਲੀ ਨੇ ਕਿਹਾ ਕਿ ਸੜਕਾਂ ਦੇ ਨਿਰਮਾਣ ’ਤੇ ਸਿੱਧੀ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ “ਜੁਬਾਨ ’ਤੇ ਪਹਿਰਾ” ਦੇਂਦੇ ਹੋਏ  ਹਰ ਕੰਮ ਦੀ ਗੁਣਵੱਤਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰ ਭਗਵੰਤ  ਸਿੰਘ ਮਾਨ ਵੱਲੋਂ ਹਰ ਵਿਧਾਇਕ ਨੂੰ 5 ਕਰੋੜ ਰੁਪਏ ਦੇ ਵਿਕਾਸ ਫੰਡ ਜਾਰੀ ਕੀਤੇ ਗਏ ਹਨ, ਜਿਸ ਨਾਲ ਪਟਿਆਲਾ ਵਿਚ ਪਹਿਲੀ ਵਾਰੀ ਨਵੇਂ ਵਿਕਾਸ ਕਾਰਜਾਂ ਦੀ ਸ਼ੁਰੂਆਤ ਹੋ ਰਹੀ ਹੈ।

      ਉਨ੍ਹਾਂ ਦੱਸਿਆ ਕਿ ਇਹ ਨਵੀਂ ਬਣੀ ਸੜਕ ਤੇਜਵਾ ਕਲੋਨੀ ਤੋਂ ਲੈ ਕੇ ਮਥੁਰਾ ਕਲੋਨੀ ਤੱਕ ਜਾਵੇਗੀ ਅਤੇ ਇਲਾਕੇ ਦੇ ਵੱਡੇ ਹਿੱਸੇ ਨੂੰ ਲਾਭ ਹੋਵੇਗਾ। ਇਸਦੇ ਨਾਲ ਨਾਲ ਰੋਜ਼ ਗਾਰਡਨ, ਛੋਟਾ ਅਰਾਈ ਮਾਜਰਾ, ਜਗਦੀਸ਼ ਕਲੋਨੀ, ਤੇਜ਼ ਬਾਗ਼ ਕਲੋਨੀ, ਰੋਜ਼ ਕਲੋਨੀ, ਗੋਪਾਲ ਕਲੋਨੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਪਾਈਪ ਲਾਈਨ ਬਿਛਾਉਣ ਦਾ ਕੰਮ ਤੇਜ਼ੀ ਨਾਲ ਜਾਰੀ ਹੈ। ਮੇਅਰ ਕੁੰਦਨ ਗੋਗੀਆ ਨੇ ਇਸ ਮੌਕੇ ਕਿਹਾ ਕਿ ਲੋਕਾਂ ਦੀ ਕਾਫ਼ੀ ਸਮੇਂ ਤੋਂ ਮੰਗ ਸੀ ਕਿ ਇਲਾਕੇ ਵਿੱਚ ਵਿਕਾਸ ਕੰਮ ਸ਼ੁਰੂ ਹੋਣ, ਪਰ ਬਾਰਸ਼ ਕਾਰਨ ਕੁਝ ਰੁਕਾਵਟਾਂ ਆਈਆਂ। ਹਾਲਾਂਕਿ,  ਸਾਡੀ ਨੀਤ ਅਤੇ ਨੀਅਤ ਦੋਵਾਂ ਸਾਫ ਹਨ, ਤੇ ਰੁਕੇ ਹੋਏ ਕੰਮ ਪੂਰੇ ਕੀਤੇ ਜਾਣਗੇ।

     ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਪਣੀ ਕੰਮ ਕਰਨ ਦੀ ਸ਼ੈਲੀ ਨਾਲ ਪਛਾਣ ਬਣਾਉਂਦੀ ਹੈ ਅਤੇ ਜੋ ਵਾਅਦੇ ਕੀਤੇ ਹਨ ਉਹ ਪੂਰੇ ਹੋਣਗੇ। ਲੋਕਾਂ ਨੂੰ ਜਲਦੀ ਹੋਰ ਵੀ ਵਿਕਾਸਕਾਰਜਾਂ ਦੇ ਨਤੀਜੇ ਜ਼ਮੀਨ ’ਤੇ ਦਿਖਣਗੇ।
      ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਨੇ ਵੀ ਕਿਹਾ ਕਿ ਸਾਰੀ ਟੀਮ ਜੁਟੀ ਹੋਈ ਹੈ ਤੇ ਆਮ ਲੋਕਾਂ ਦੀ ਭਲਾਈ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ “ਗੋਪਾਲ ਕਲੋਨੀ ਦਾ ਉਦਘਾਟਨ ਸਿਰਫ ਸ਼ੁਰੂਆਤ ਹੈ, ਅਸੀਂ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕਰਾਂਗੇ।
        ਇਸ ਮੌਕੇ ਤੇ ਇਲਾਕਾ ਵਾਸੀਆਂ ਨੇ ਵੀ ਸਰਕਾਰ ਅਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਅਤੇ ਉਮੀਦ ਜਤਾਈ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਜ਼ਰੂਰੀ ਸੁਵਿਧਾਵਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ।
ਇਸ ਮੌਕੇ ਨਗਰ ਨਿਗਮ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਮੌਜੂਦ ਸਨ।
Advertisement
Advertisement
Advertisement
Advertisement
error: Content is protected !!