…ਜੇ ਪਟਾਖਿਆਂ ਦਾ ਲਾਇਸੰਸ ਲੈਣੈ ਤਾਂ ਫਿਰ…

Advertisement
Spread information

ਮੈਰਿਜ ਪੈਲੇਸਾਂ ‘ਚ ਵਿਆਹ ਤੇ ਹੋਰ ਸਮਾਗਮਾਂ ਮੌਕੇ ਪਟਾਖੇ ਚਲਾਉਣ ਲਈ ਲੈਣਾ ਪਊ ਵੱਖਰਾ ਲਾਇਸੰਸ

ਰਘਵੀਰ ਹੈਪੀ, ਬਰਨਾਲਾ 26 ਸਤੰਬਰ 2025
      ਦੀਵਾਲੀ/ਗੁਰਪੁਰਬ ਦੇ ਤਿਉਹਾਰ ਨੂੰ ਵੇਖਦੇ ਹੋਏ ਪਟਾਕਿਆਂ ਦੇ ਆਰਜ਼ੀ ਲਾਇਸੈਂਸ ਲਈ ਅਪਲਾਈ ਕਰਨ ਵਾਲਿਆਂ ਲਈ ਡਰਾਅ 8 ਅਕਤੂਬਰ ਨੂੰ ਕੱਢੇ ਜਾਣਗੇ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ ਨੇ ਦੱਸਿਆ ਕਿ ਪ੍ਰਾਪਤ ਹੋਈਆਂ ਦਰਖਾਸਤਾਂ ਅਨੁਸਾਰ ਡਰਾਅ ਰਾਹੀਂ ਆਰਜ਼ੀ ਲਾਇਸੈਂਸ ਜਾਰੀ ਕੀਤੇ ਜਾਣਗੇ।
      ਉਨ੍ਹਾਂ ਦੱਸਿਆ ਕਿ ਆਮ ਪਬਲਿਕ ਪਟਾਕਿਆਂ ਦੀ ਵਿਕਰੀ ਲਈ 29 ਸਤੰਬਰ ਤੋਂ 1 ਅਕਤੂਬਰ ਤੱਕ ਅਸਥਾਈ ਲਾਇਸੰਸ ਲੈਣ ਲਈ ਸੇਵਾ ਕੇਂਦਰਾਂ ‘ਤੇ ਅਪਲਾਈ ਕੀਤਾ ਜਾ ਸਕੇਗਾ ਜਿਸ ਸਬੰਧੀ 8 ਅਕਤੂਬਰ ਨੂੰ ਸਵੇਰੇ 11 ਵਜੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਡਰਾਅ ਕੱਢਿਆ ਜਾਵੇਗਾ।
    ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਟਾਖੇ ਵੇਚਣ ਲਈ ਸਵੇਰੇ 10 ਵਜੇ ਤੋਂ ਸ਼ਾਮ 7:30 ਵਜੇ ਤਕ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਮੈਰਿਜ ਪੈਲੇਸਾਂ ਵਿੱਚ ਵਿਆਹ ਅਤੇ ਹੋਰ ਸਮਾਗਮਾਂ ਦੇ ਮੌਕੇ ਪਟਾਖੇ ਚਲਾਉਣ ਲਈ ਵੱਖਰਾ ਲਾਇਸੰਸ ਲੈਣਾ ਹੋਵੇਗਾ, ਜਿਸ ਦੀ ਪੂਰਨ ਜ਼ਿੰਮੇਵਾਰੀ ਮੈਰਿਜ ਪੈਲੇਸ ਦੇ ਮਾਲਕ ਦੀ ਹੋਵੇਗੀ।

Advertisement
Advertisement
Advertisement
Advertisement
error: Content is protected !!