Skip to content
- Home
- DC ਦਾ ਹੁਕਮ, Non-Veg ਦੀ ਵਿਕਰੀ ਤੇ ਰੋਕ…
Advertisement

ਮੀਟ, ਮੱਛੀ, ਅੰਡਿਆਂ ਦੀਆਂ ਦੁਕਾਨਾਂ/ਰੇਹੜੀਆਂ ਬੰਦ ਰੱਖਣ ਦਾ ਹੁਕਮ
ਅਦੀਸ਼ ਗੋਇਲ, ਬਰਨਾਲਾ 26 ਅਗਸਤ 2025
ਜਿਲ੍ਹਾ ਮੈਜਿਸਟ੍ਰੇਟ ਵੱਲੋਂ ਭਲਕੇ ਜਿਲ੍ਹੇ ਅੰਦਰ ਕਿਸੇ ਵੀ ਜਗ੍ਹਾ ਤੇ ਨੌਨ ਵੈਜ ਦੀ ਵਿਕਰੀ ਕਰਨ ਤੇ ਰੋਕ ਲਾ ਦਿੱਤੀ ਹੈ। ਜੇਕਰ ਕਿਸੇ ਵੀ ਹੋਟਲ,ਢਾਬੇ ਜਾਂ ਦੁਕਾਨ ਅਤੇ ਬੁੱਚੜਖਾਨੇ ਤੇ ਨੌਨਵੈਜ ਵਿਕਦਾ ਮਿਲਿਆ ਤਾਂ ਅਜਿਹੇ ਵਿੱਚ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ। ਕਿਉਂਕਿ ਜੈਨ ਧਰਮ ਦਾ ਪਵਿੱਤਰ ਸੰਮਤਸਰੀ ਮਹਾਂਪੁਰਵ ਮਿਤੀ 27 ਅਗਸਤ ਨੂੰ ਮਨਾਇਆ ਜਾ ਰਿਹਾ ਹੈ।
ਇਸ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਸ੍ਰੀ ਟੀ ਬੈਨਿਥ ਵੱਲੋਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤਾ ਗਿਆ ਹੈ ਕਿ 27 ਅਗਸਤ (ਦਿਨ ਬੁੱਧਵਾਰ) ਨੂੰ ਜ਼ਿਲ੍ਹਾ ਬਰਨਾਲਾ ਵਿਚ ਬੁੱਚੜਖਾਨੇ, ਮੀਟ, ਮੱਛੀ ਅਤੇ ਅੰਡਿਆਂ ਦੀਆਂ ਦੁਕਾਨਾਂ/ਰੇਹੜੀਆਂ ਬੰਦ ਰੱਖੇ ਜਾਣ। ਹੁਕਮ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਇਸ ਦੌਰਾਨ ਹੋਟਲ/ਢਾਬੇ ਅਤੇ ਅਹਾਤੇ ਆਦਿ ‘ਤੇ ਵੀ ਮੀਟ, ਆਂਡੇ ਬਣਾਉਣ ‘ਤੇ ਪਾਬੰਦੀ ਲਾਗੂ ਹੋਵੇਗੀ।
Advertisement

Advertisement

Advertisement

Advertisement

error: Content is protected !!