Tandan School- ਛੋਟੇ–ਛੋਟੇ ਕਦਮਾਂ ਨਾਲ ਰੈਂਪ ‘ਤੇ ਉਤਰੇ ਨੰਨੇ–ਮੁੰਨੇ ਫਰਿਸ਼ਤੇ

Advertisement
Spread information

ਇਸ ਤਰ੍ਹਾਂ ਦੇ ਆਯੋਜਨ ਨਾਲ ਬੱਚਿਆਂ ਦਾ ਸਿਰਫ਼ ਅਕਾਦਮਿਕ ਨਹੀਂ, ਸਗੋਂ ਸਮੂਹਿਕ ਵਿਕਾਸ ਹੁੰਦਾ ਹੈ-ਸ਼ਿਵ ਸਿੰਗਲਾ

ਟੰਡਨ ਇੰਟਰਨੈਸ਼ਨਲ ਸਕੂਲ, ਬਰਨਾਲਾ ਵਿੱਚ “ਐਂਜਲ ਫੀਟ ਆਨ ਦ ਰੈਂਪ” ਦੀ ਧਮਾਲ

ਚੇਤਨ ਗਰਗ, ਬਰਨਾਲਾ 26 ਅਗਸਤ 2025

      ਇਲਾਕੇ ਦੀ ਪ੍ਰਸਿੱਧ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ, ਰੰਗ–ਬਰੰਗੇ ਰੰਗਾਂ ਨਾਲ ਉਸ ਵੇਲੇ ਝੂੰਮ ਉਠਿਆ ਜਦੋਂ ਪਲੇ ਵੇ ਅਤੇ ਨਰਸਰੀ ਕਲਾਸਾਂ ਦੇ ਨੰਨੇ–ਮੁੰਨੇ ਫਰਿਸ਼ਤੇ ਰੈਂਪ ‘ਤੇ ਆਪਣੇ ਛੋਟੇ–ਛੋਟੇ ਕਦਮਾਂ ਨਾਲ ਉਤਰੇ। “ਐਂਜਲ ਫੀਟ ਆਨ ਦ ਰੈਂਪ” ਸਮਾਗਮ ਵਿੱਚ ਬੱਚਿਆਂ ਨੇ ਐਨੀ ਨਿਰਾਲੀ ਪੇਸ਼ਕਾਰੀ ਕੀਤੀ ਕਿ ਮਾਹੌਲ ਇੱਕ ਫੈਸ਼ਨ ਸ਼ੋਅ ਵਿੱਚ ਤਬਦੀਲ ਹੋ ਗਿਆ। ਇਸ ਪ੍ਰੋਗਰਾਮ ਦੇ ਜੱਜ ਮੈਂਟ ਲਈ ਸ਼੍ਰੀ ਮਤਿ ਪੂਨਮ ਗਰਗ ਅਤੇ ਸ਼੍ਰੀ ਮਤਿ ਰਮਨਦੀਪ ਕੌਰ ਸਕੂਲ ਆਏ ਅਤੇ ਇਹਨਾਂ ਨੇ ਜਯੋਤੀ ਜਲਾਉਣ ਦੀ ਰਸਮ ਵੀ ਅਦਾ ਕਰਨ ਤੋਂ ਬਾਅਦ ਇਸ ਪ੍ਰੋਗਰਾਮ ਦੀ ਸ਼ੁਰੂਆਤ ਦੀ ਆਗਿਆ ਵੀ ਦਿਤੀ। ਟੰਡਨ ਇੰਟਰਨੈਸ਼ਨਲ ਸਕੂਲ ਵਿੱਚ ਪਲੇ ਵੇ ਅਤੇ ਨਰਸਰੀ ਕਲਾਸ ਲਈ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ ਸੀ। ਜਿਸ ਵਿਚ 200 ਬੱਚਿਆਂ ਨੇ ਅਤੇ ਉਹਨਾਂ ਦੇ ਮਾਤਾ ਪਿਤਾ ਭਾਗ ਲਿਆ। ਇਸ ਮੌਕੇ ਬੱਚਿਆਂ ਨੇ ਦਿਲਚਸਪ ਤੇ ਰਚਨਾਤਮਕ ਕਿਰਦਾਰਾਂ ਦਾ ਰੂਪ ਧਾਰਿਆ ਅਤੇ ਕਿਸੇ ਨੇ ਰੰਗੀਨ ਪਹਿਰਾਵਿਆਂ ਨਾਲ ਸਭ ਦਾ ਮਨ ਮੋਹ ਲਿਆ। ਆਏ ਹੋਏ ਮਹਿਮਾਨਾਂ ਨੇ ਉਤਸ਼ਾਹ ਭਰੀਆਂ ਤਾਲੀਆਂ ਨਾਲ ਹਰ ਪੇਸ਼ਕਾਰੀ ਦਾ ਸਵਾਗਤ ਕੀਤਾ।

       ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਮੈਡਮ ਸ਼ਾਲਿਨੀ ਕੌਸ਼ਲ ਜੀ ਨੇ ਅਤੇ ਸਕੂਲ ਦੇ ਸਟਾਫ ਨੇ ਆਏ ਹੋਏ ਮਹਿਮਾਨਾਂ ਦਾ ਅਤੇ ਬੱਚਿਆਂ ਦੇ ਮਾਤਾ ਪਿਤਾ ਦਾ ਸਵਾਗਤ ਕੀਤਾ।ਪ੍ਰਿੰਸੀਪਲ ਮੈਡਮ ਨੇ ਬੱਚਿਆਂ ਦੀ ਹੋਸਲਾ-ਅਫ਼ਜ਼ਾਈ ਕੀਤੀ ਅਤੇ ਕਿਹਾ ਕਿ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਬੱਚਿਆਂ ਵਿਚ ਸਟੇਜ ਉੱਤੇ ਜਾਣ ਦਾ ਡਰ ਖ਼ਤਮ ਕਰਨਾ ਹੈ। ਕਿਉਂਕਿ ਇਸ ਪ੍ਰਕਾਰ ਦੇ ਉਰਾਲੀਆਂ ਨਾਲ ਬੱਚਿਆਂ ਦਾ ਆਤਮ-ਵਿਸ਼ਵਾਸ ਵਧਦਾ ਹੈ। ਅੰਤ ਵਿਚ ਸਾਰੇ ਵਿਦਿਆਰਥੀਆਂ ਨੂੰ ਤੋਹਫੇ ਦੇਕੇ ਉਹਨਾਂ ਦੀ ਹੌਸਲਾ ਅਫਜਾਈ ਕੀਤੀ ।                                                           

    ਇਸ ਮੌਕੇ ਬੱਚਿਆਂ ਦੇ ਮਾਤਾ–ਪਿਤਾ ਨੇ ਵੀ ਸਕੂਲ ਦੇ ਅਧਿਆਪਕਾਂ ਦੀ ਖ਼ੂਬ ਤਾਰੀਫ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਅਧਿਆਪਕਾਂ ਦੀ ਮਿਹਨਤ ਨਾਲ ਹੀ ਬੱਚੇ ਸਟੇਜ ਉੱਤੇ ਆਪਣੀ ਪ੍ਰਸਤੁਤੀ ਕਰ ਰਹੇ ਹਨ। ਉਨ੍ਹਾਂ ਨੇ ਇਸ ਗੱਲ ’ਤੇ ਖੁਸ਼ੀ ਜਤਾਈ ਕਿ ਇਹਨਾਂ ਬੱਚਿਆਂ ਨੂੰ ਸਟੇਜ ਉੱਤੇ ਲਿਜਾਣਾ ਹੀ ਵੱਡੀ ਗੱਲ ਹੈ ਅਤੇ ਇਹ ਸਕੂਲ ਦਾ ਉਪਰਾਲਾ ਬਹੁਤ ਸਫਲ ਸਾਬਤ ਹੋ ਰਿਹਾ ਹੈ। ਮਾਤਾ-ਪਿਤਾ ਨੇ ਵੀ ਸਵੀਕਾਰਿਆ ਕਿ ਐਸੇ ਪ੍ਰੋਗਰਾਮਾਂ ਰਾਹੀਂ ਬੱਚਿਆਂ ਦੀਆਂ ਛੁਪੀਆਂ ਪ੍ਰਤਿਭਾਵਾਂ ਸਾਹਮਣੇ ਆਉਂਦੀਆਂ ਹਨ। ਇਹ ਗੱਲ ਬੱਚਿਆਂ ਦੇ ਪ੍ਰਦਰਸ਼ਨ ਵਿੱਚ ਸਾਫ਼ ਦਿਖਾਈ ਦਿੱਤੀ। ਮਾਤਾ-ਪਿਤਾ ਨੇ ਸਕੂਲ ਦੇ ਇਸ ਉਪਰਾਲੇ ਦੀ ਸਲਾਘਾ ਕੀਤੀ।                                   

        ਸ਼ਿਵ ਸਿੰਗਲਾ ਨੇ ਕਿਹਾ ਕਿ ਸਕੂਲ ਇਸ ਤਰ੍ਹਾਂ ਦੇ ਆਯੋਜਨ ਕਰਵਾ ਰਿਹਾ ਹੈ ਜਿਸ ਨਾਲ ਬੱਚਿਆਂ ਦਾ ਸਿਰਫ਼ ਅਕਾਦਮਿਕ ਨਹੀਂ, ਸਗੋਂ ਸਮੂਹਿਕ ਵਿਕਾਸ ਹੋਵੇ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਰਾਹੀਂ ਬੱਚੇ ਆਪਣੀ ਛੁਪੀ ਹੋਈਆਂ ਕਾਬਲੀਅਤ ਨੂੰ ਮੰਚ ਉੱਤੇ ਪ੍ਰਗਟ ਕਰਦੇ ਹਨ।ਸਕੂਲ ਦੇ ਮੰਚ ਰਾਹੀਂ ਬੱਚਿਆਂ ਨੂੰ ਆਤਮ ਵਿਸ਼ਵਾਸ ਮਿਲਦਾ ਹੈ ਅਤੇ ਉਹ ਡਰ ਘਬਰਾਹਟ ਨੂੰ ਪਿੱਛੇ ਹਟਾਕੇ ਕੇ ਸਮਾਜ ਅੱਗੇ ਆਪਣੀ ਪਛਾਣ ਬਣਾਉਂਦੇ ਹਨ।
      ਸ਼ਿਵ ਸਿੰਗਲਾ ਨੇ ਇਹ ਵੀ ਉਲੇਖ ਕੀਤਾ ਕਿ ਅੱਜ ਦੇ ਸਮੇਂ ਵਿੱਚ ਕਿਤਾਬੀ ਗਿਆਨ ਦੇ ਨਾਲ-ਨਾਲ ਪ੍ਰੈਕਟੀਕਲ ਗਿਆਨ ਅਤੇ ਮੰਚ ਅਨੁਭਵ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਬੱਚੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਂਦੇ ਹਨ ਤਾਂ ਉਹਨਾਂ ਵਿੱਚ ਟੀਮਵਰਕ, ਲੀਡਰਸ਼ਿਪ ਅਤੇ ਸਮਾਜਿਕ ਮੁੱਲਾਂ ਦੀ ਪ੍ਰਗਟਾਵੀ ਹੁੰਦੀ ਹੈ।
      ਸਕੂਲ ਦੀ ਇਹ ਕੋਸ਼ਿਸ਼ ਸਰਾਹਣਯੋਗ ਹੈ ਕਿਉਂਕਿ ਇਹ ਬੱਚਿਆਂ ਨੂੰ ਕਲਾਸਰੂਮ ਦੀਆਂ ਚਾਰ ਕੰਧਾਂ ਤੋਂ ਬਾਹਰ ਕੱਢ ਕੇ, ਜੀਵਨ ਦੇ ਅਸਲ ਪਾਠ ਸਿਖਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਆਯੋਜਨ ਬੱਚਿਆਂ ਦੇ ਸੰਪੂਰਨ ਵਿਕਾਸ ਲਈ ਬਹੁਤ ਜ਼ਰੂਰੀ ਹਨ ਅਤੇ ਸਕੂਲ ਪ੍ਰਬੰਧਕਾਂ ਦੀ ਇਹ ਦੂਰਦਰਸ਼ੀ ਸੋਚ ਕਾਬਿਲ-ਏ-ਤਾਰੀਫ਼ ਹੈ।

Advertisement
Advertisement
Advertisement
Advertisement
error: Content is protected !!