ਹਰਿੰਦਰ ਨਿੱਕਾ, ਬਰਨਾਲਾ 30 ਸਤੰਬਰ 2025
ਪੰਜਾਬ ਦੇ ਮਕਬੂਲ, ਮਰਹੂਮ ਲੋਕ ਗਾਇਕ ਕੁਲਦੀਪ ਮਾਣਕ ਦੇ ਪ੍ਰਸਿੱਧ ਗੀਤ,, ਸਾਡੇ ਪਿੰਡ ਦੇ ਟੇਸ਼ਨ ਤੇ ਨਾ ਰੁਕਦੀਆਂ ਰੇਲਾਂ, ਦੀਆਂ ਇਹ ਸਤਰਾਂ ਨੂੰ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ, ਕੁੱਝ ਇਸ ਤਰਾਂ ਗੁਣ ਗੁਣਾਉਂਦਿਆਂ ਪੂਰਾ ਕੀਤਾ ਕਿ, ਮੈਂ ਆਖ ਕੇ ਬਿੱਟੂ ਨੂੰ ਰੇਲਾਂ ਰੁਕਵਾਵਾਂ,, ਜੀ ਹਾਂ, ਬਰਨਾਲਾ ਦੇ ਰੇਲਵੇ ਸਟੇਸ਼ਨ ਤੇ ਵੀ, ਪਹਿਲਾਂ ਵੰਦੇ ਭਾਰਤ ਸੁਪਰ ਫਾਸਟ ਟ੍ਰੇਨ ਰੁਕਣ ਦਾ ਕੋਈ ਪ੍ਰਸਤਾਵ ਹੀ ਨਹੀਂ ਸੀ। ਜਦੋਂ ਇਹ ਟ੍ਰੇਨ, ਦਿੱਲੀ ਫਿਰੋਜ਼ਪੁਰ ਦਾ ਪ੍ਰਸਤਾਵ ਰੇਲ ਮੰਤਰਾਲੇ ਵੱਲੋਂ ਰੱਖਿਆ ਗਿਆ, ਤਾਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ, ਪੰਜਾਬੀ ਅਖਾਣ ਦੀ ਵਰਤੋਂ ਕਰਦਿਆਂ, ਕਿਹਾ ਸੀ ਕਿ ਜੇ ਵੰਦੇ ਭਾਰਤ ਟ੍ਰੇਨ ਬਰਨਾਲਾ ਸਟੇਸ਼ਨ ਤੇ ਰੁਕਣੀ ਹੀ ਨਹੀਂ ਤਾਂ ਚਿੱਚੜ ਨੂੰ ਮਣ ਦੁੱਧ ਦਾ ਕੀ ਭਾਅ ਹੋਇਆ।
ਪਤਾ ਲੱਗਿਆ ਹੈ ਕਿ ਇਹੋ ਗੱਲ ਮੀਤ ਹੇਅਰ ਨੇ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਮਿਲ ਕੇ ਵੀ ਆਖੀ ਸੀ, ਰਵਨੀਤ ਬਿੱਟੂ ਨੂੰ ਮੀਤ ਹੇਅਰ ਨੇ ਕੁਲਦੀਪ ਮਾਣਕ ਦੇ ਮਕਬੂਲ ਗੀਤ, ਮੈਂ ਚਾਦਰ ਕੱਢਦੀ ਨੀ, ਉੱਤੇ ਪਾਵਾਂ ਵੇਲਾਂ, ਮੇਰਾ ਧਰਮੀ ਬਾਬਲ ਨੀ ਦੇਸ਼ਾਂ ਦਾ ਰਾਜਾ, ਮੈਂ ਆਖ ਕੇ ਬਾਬਲ ਨੂੰ ਰੇਲਾਂ ਰੁਕਵਾਵਾਂ, ਸੁਣਾਇਆ ਤਾਂ ਬਿੱਟੂ ਨੂੰ ਵੀ ਇਹ ਗੱਲ ਜੱਚ ਗਈ ਕਿ ਬਰਨਾਲਾ ਜ਼ਿਲ੍ਹਾ ਹੈਡਕੁਆਰਟਰ ਹੈ,ਪਰ ਉੱਥੇ ਰੇਲ ਰੁਕੇ ਹੀ ਨਾ, ਇਹ ਹੈ ਤਾਂ ਜ਼ਿਆਦਤੀ ਹੀ।
ਪਤਾ ਲੱਗਿਆ ਹੈ ਕਿ ਇਹੋ ਗੱਲ ਮੀਤ ਹੇਅਰ ਨੇ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਮਿਲ ਕੇ ਵੀ ਆਖੀ ਸੀ, ਰਵਨੀਤ ਬਿੱਟੂ ਨੂੰ ਮੀਤ ਹੇਅਰ ਨੇ ਕੁਲਦੀਪ ਮਾਣਕ ਦੇ ਮਕਬੂਲ ਗੀਤ, ਮੈਂ ਚਾਦਰ ਕੱਢਦੀ ਨੀ, ਉੱਤੇ ਪਾਵਾਂ ਵੇਲਾਂ, ਮੇਰਾ ਧਰਮੀ ਬਾਬਲ ਨੀ ਦੇਸ਼ਾਂ ਦਾ ਰਾਜਾ, ਮੈਂ ਆਖ ਕੇ ਬਾਬਲ ਨੂੰ ਰੇਲਾਂ ਰੁਕਵਾਵਾਂ, ਸੁਣਾਇਆ ਤਾਂ ਬਿੱਟੂ ਨੂੰ ਵੀ ਇਹ ਗੱਲ ਜੱਚ ਗਈ ਕਿ ਬਰਨਾਲਾ ਜ਼ਿਲ੍ਹਾ ਹੈਡਕੁਆਰਟਰ ਹੈ,ਪਰ ਉੱਥੇ ਰੇਲ ਰੁਕੇ ਹੀ ਨਾ, ਇਹ ਹੈ ਤਾਂ ਜ਼ਿਆਦਤੀ ਹੀ। ਮੰਤਰੀ ਬਿੱਟੂ ਨੇ ਮੀਤ ਹੇਅਰ ਦੀ ਗੱਲ ਨੂੰ ਗੰਭੀਰਤਾ ਨਾਲ ਲੈਂਦਿਆਂ, ਰੇਲਵੇ ਦੇ ਅਧਿਕਾਰੀਆਂ ਨੂੰ ਬੁਲਾ ਲਿਆ। ਕਈ ਗੇੜ ਦੀਆਂ ਮੀਟਿੰਗਾਂ ਤੋਂ ਬਾਅਦ, ਅੱਜ ਮੰਤਰੀ ਰਵਨੀਤ ਬਿੱਟੂ ਨੇ ਮੀਤ ਹੇਅਰ ਨੂੰ ਦਿੱਲੀ ਬੁਲਾਇਆ ਤੇ ਆਖਿਰ, ਉਨ੍ਹਾਂ ਭਰੋਸਾ ਦੁਆਇਆ ਕਿ,, 

ਬਾਈ ਮੀਤ, ਆਹ ਲ਼ੈ ਫਿਰ ਹੁਣ ਮੇਰਾ ਵੀ ਵਾਅਦਾ ਐ, ਕਿ ਜਦੋਂ ਟ੍ਰੇਨ ਪਹਿਲੇ ਦਿਨ, ਦਿੱਲੀਓਂ ਫਿਰੋਜ਼ਪੁਰ ਜਾਊਗੀ ਤਾਂ ਇਹ ਬਰਨਾਲਾ ਟੇਸ਼ਨ ਤੇ ਰੁਕ ਕੇ ਹੀ ਜਾਊ। ਇਹ ਸੁਣਦਿਆਂ ਗੱਦਗਦ ਹੋਏ, ਮੀਤ ਹੇਅਰ ਨੇ, ਫਿਰ ਕਿਹਾ ਕਿ ਮੈਂ ਆਖ ਕੇ ਬਿੱਟੂ ਨੂੰ ਰੇਲਾਂ ਰੁਕਵਾਵਾਂ।
ਐਮ ਪੀ ਗੁਰਮੀਤ ਸਿੰਘ ਮੀਤ ਹੇਅਰ ਨੇ ਟੂਡੇ ਨਿਊਜ਼ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ, ਵੰਦੇ ਭਾਰਤ ਟ੍ਰੇਨ ਬਰਨਾਲਾ ਸ਼ਹਿਰ ਹੀ ਨਹੀਂ,ਪੂਰੇ ਇਲਾਕੇ ਦੇ ਲੋਕਾਂ ਲਈ ਵਰਦਾਨ ਸਾਬਿਤ ਹੋ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਟ੍ਰੇਨ ਨਾਲ, ਸਿਰਫ ਸਫ਼ਰ ਸੁਖਾਲਾ ਹੀ ਨਹੀਂ ਹੋਊ,ਬਲਿਕ ਲੋਕਾਂ ਦੇ ਕੀਮਤੀ ਟਾਇਮ ਦੀ ਵੀ ਬੱਚਤ ਹੋਵੇਗੀ ਅਤੇ ਵਪਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ।
ਚੁਫੇਰਿਓਂ ਹੋਣ ਲੱਗੀ ਸਰਾਹਣਾ 

ਐਸ.ਡੀ. ਸਭਾ ਦੇ ਚੇਅਰਮੈਨ ਐਡਵੋਕੇਟ ਸ਼ਿਵਦਰਸ਼ਨ ਸ਼ਰਮਾ ਅਤੇ ਜਰਨਲ ਸਕੱਤਰ ਸ਼ਿਵ ਸਿੰਗਲਾ ਨੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਵੰਦੇ ਭਾਰਤ ਟ੍ਰੇਨ ਦਾ ਬਰਨਾਲਾ ਠਹਿਰਾਅ ਕਰਨ ਲਈ ਕੀਤੇ ਸੁਹਿਰਦ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ, ਮੀਤ ਹੇਅਰ ਨੇ ਇਲਾਕੇ ਦਾ ਸਹੀ ਨੁਮਾਇੰਦਾ ਹੋਣ ਦੀ ਗੱਲ ਨੂੰ ਇੱਕ ਵਾਰ ਫਿਰ ਸਾਬਤ ਕਰ ਦਿਖਾਇਆ ਹੈ।
ਉਨ੍ਹਾਂ ਰੇਲਵੇ ਰਾਜ ਮੰਤਰੀ ਰਵਨੀਤ ਬਿੱਟੂ ਵੱਲੋਂ ਬਰਨਾਲਾ ਦੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਕੀਤੇ ਫੈਸਲੇ ਦਾ ਧੰਨਵਾਦ ਵੀ ਕੀਤਾ।
ਉਨ੍ਹਾਂ ਰੇਲਵੇ ਰਾਜ ਮੰਤਰੀ ਰਵਨੀਤ ਬਿੱਟੂ ਵੱਲੋਂ ਬਰਨਾਲਾ ਦੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਕੀਤੇ ਫੈਸਲੇ ਦਾ ਧੰਨਵਾਦ ਵੀ ਕੀਤਾ। ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ,
ਐਸਸੀ ਕਮਿਸ਼ਨ ਦੇ ਮੈਂਬਰ ਰੁਪਿੰਦਰ ਸਿੰਘ ਸੀਤਲ, ਮੀਤ ਹੇਅਰ ਦੇ ਓਐਸਡੀ
ਹਸਨਪ੍ਰੀਤ ਭਾਰਦਵਾਜ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮਤੀਰਥ ਸਿੰਘ ਮੰਨਾ ਨੇ ਕਿਹਾ ਕਿ
ਬਰਨਾਲਾ ਸਟੇਸ਼ਨ ਤੇ ਵੰਦੇ ਭਾਰਤ ਟ੍ਰੇਨ ਦਾ ਠਹਿਰਾਅ ਕਰਵਾਉਣ ਦਾ ਕੰਮ ਕਰਵਾ ਕੇ ਮੀਤ ਹੇਅਰ ਨੇ
ਲੋਕਾਂ ਦਾ ਬਹੁਤ ਵੱਡਾ ਫਾਇਦਾ ਕੀਤਾ ਹੈ, ਇਸ ਨਾਲ ਇਕੱਲੇ ਵਪਾਰ ਵਿੱਚ ਹੀ ਇਜ਼ਾਫਾ ਨਹੀਂ ਹੋਵੇਗਾ, ਇਲਾਕੇ ਦੇ ਲੋਕਾਂ ਲਈ ਹੁਣ ਦਿੱਲੀ ਦੂਰ ਨਹੀਂ ਰਹਿ ਜਾਵੇਗੀ।
ਐਸਸੀ ਕਮਿਸ਼ਨ ਦੇ ਮੈਂਬਰ ਰੁਪਿੰਦਰ ਸਿੰਘ ਸੀਤਲ, ਮੀਤ ਹੇਅਰ ਦੇ ਓਐਸਡੀ
ਹਸਨਪ੍ਰੀਤ ਭਾਰਦਵਾਜ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮਤੀਰਥ ਸਿੰਘ ਮੰਨਾ ਨੇ ਕਿਹਾ ਕਿ
ਬਰਨਾਲਾ ਸਟੇਸ਼ਨ ਤੇ ਵੰਦੇ ਭਾਰਤ ਟ੍ਰੇਨ ਦਾ ਠਹਿਰਾਅ ਕਰਵਾਉਣ ਦਾ ਕੰਮ ਕਰਵਾ ਕੇ ਮੀਤ ਹੇਅਰ ਨੇ
ਲੋਕਾਂ ਦਾ ਬਹੁਤ ਵੱਡਾ ਫਾਇਦਾ ਕੀਤਾ ਹੈ, ਇਸ ਨਾਲ ਇਕੱਲੇ ਵਪਾਰ ਵਿੱਚ ਹੀ ਇਜ਼ਾਫਾ ਨਹੀਂ ਹੋਵੇਗਾ, ਇਲਾਕੇ ਦੇ ਲੋਕਾਂ ਲਈ ਹੁਣ ਦਿੱਲੀ ਦੂਰ ਨਹੀਂ ਰਹਿ ਜਾਵੇਗੀ। ਵੱਖ-ਵੱਖ ਟ੍ਰੇਨਾਂ ਦੇ ਬਰਨਾਲਾ ਠਹਿਰਾਅ ਲਈ ਲੰਬੇ ਅਰਸੇ ਤੋਂ ਹਮੇਸ਼ਾਂ ਯਤਨਸ਼ੀਲ ਰਹਿਣ ਵਾਲੇ
ਵਿਜੇ ਭੰਡਾਰੀ ਨੇ ਕਿਹਾ ਕਿ ਗੁਰਮੀਤ ਸਿੰਘ ਮੀਤ ਹੇਅਰ ਦੀ ਤਰਾਂ ਹੀ, ਚੁਣੇ ਹੋਏ ਨੁਮਾਇੰਦਿਆਂ ਨੂੰ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ, ਲੋਕ ਹਿੱਤਾਂ ਦੇ ਮੱਦੇਨਜ਼ਰ ਇਲਾਕੇ ਦੀ ਬੇਹਤਰੀ ਅਤੇ ਵਿਕਾਸ ਲਈ ਸੱਤਾਧਾਰੀ ਧਿਰ ਨਾਲ ਰਾਬਤਾ ਬਣਾ ਕੇ, ਲੋਕਾਂ ਦੇ ਕੰਮ ਕਰਵਾਉਣ ਦੀਆਂ ਕੋਸ਼ਿਸ਼ਾਂ ਜਾਰੀ ਰੱਖਣੀਆਂ ਚਾਹੀਦੀਆਂ ਹਨ। ਭੰਡਾਰੀ ਨੇ ਕਿਹਾ ਕਿ ਹੁਣ ਇਲਾਕੇ ਦੇ ਲੋਕ,ਇਹ ਗੱਲਾਂ ਨਾਲ ਸੰਤੁਸ਼ਟ ਨਹੀਂ ਹੁੰਦੇ ਕਿ ਸਰਕਾਰ ਵਿਰੋਧੀ ਧਿਰ ਦੀ ਹੈ, ਜਦੋਂ ਸਾਡੀ ਸਰਕਾਰ ਹੋਊਗੀ, ਅਸੀਂ ਉਂਦੋਂ ਇਲਾਕੇ ਦੀ ਕਾਇਆ ਕਲਪ ਕਰ ਦਿਆਂਗੇ।
ਵਿਜੇ ਭੰਡਾਰੀ ਨੇ ਕਿਹਾ ਕਿ ਗੁਰਮੀਤ ਸਿੰਘ ਮੀਤ ਹੇਅਰ ਦੀ ਤਰਾਂ ਹੀ, ਚੁਣੇ ਹੋਏ ਨੁਮਾਇੰਦਿਆਂ ਨੂੰ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ, ਲੋਕ ਹਿੱਤਾਂ ਦੇ ਮੱਦੇਨਜ਼ਰ ਇਲਾਕੇ ਦੀ ਬੇਹਤਰੀ ਅਤੇ ਵਿਕਾਸ ਲਈ ਸੱਤਾਧਾਰੀ ਧਿਰ ਨਾਲ ਰਾਬਤਾ ਬਣਾ ਕੇ, ਲੋਕਾਂ ਦੇ ਕੰਮ ਕਰਵਾਉਣ ਦੀਆਂ ਕੋਸ਼ਿਸ਼ਾਂ ਜਾਰੀ ਰੱਖਣੀਆਂ ਚਾਹੀਦੀਆਂ ਹਨ। ਭੰਡਾਰੀ ਨੇ ਕਿਹਾ ਕਿ ਹੁਣ ਇਲਾਕੇ ਦੇ ਲੋਕ,ਇਹ ਗੱਲਾਂ ਨਾਲ ਸੰਤੁਸ਼ਟ ਨਹੀਂ ਹੁੰਦੇ ਕਿ ਸਰਕਾਰ ਵਿਰੋਧੀ ਧਿਰ ਦੀ ਹੈ, ਜਦੋਂ ਸਾਡੀ ਸਰਕਾਰ ਹੋਊਗੀ, ਅਸੀਂ ਉਂਦੋਂ ਇਲਾਕੇ ਦੀ ਕਾਇਆ ਕਲਪ ਕਰ ਦਿਆਂਗੇ। ਕੀ ਹੋਊ ਟ੍ਰੇਨ ਦੀ ਟਾਈਮਿੰਗ
ਵਰਨਣਯੋਗ ਹੈ ਕਿ ਕੁੱਝ ਦਿਨ ਪਹਿਲਾਂ 24 ਸਤੰਬਰ ਨੂੰ ਜਦੋਂ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਟ੍ਰੇਨ ਦੇ ਨਵੇਂ ਰੂਟ ਦੇ ਪ੍ਰਸਤਾਵ ਦਾ ਐਲਾਨ ਕੀਤਾ ਸੀ ਤਾਂ ਉਨ੍ਹਾਂ ਦੱਸਿਆ ਸੀ ਕਿ ਨਵੀਂ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਬੁੱਧਵਾਰ ਨੂੰ ਛੱਡ ਕੇ ਹਫ਼ਤੇ ਵਿੱਚ ਛੇ ਦਿਨ ਚੱਲੇਗੀ। ਹਾਲਾਂਕਿ ਟ੍ਰੇਨ ਨੰਬਰ ਅਤੇ ਸੰਚਾਲਨ ਮਿਤੀ ਦਾ ਐਲਾਨ ਨਹੀਂ ਕੀਤਾ ਗਿਆ ਹੈ, ਪਰ ਰੂਟ ਅਤੇ ਸਮੇਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਫਿਰੋਜ਼ਪੁਰ ਕੈਂਟ-ਦਿੱਲੀ ਵੰਦੇ ਭਾਰਤ ਐਕਸਪ੍ਰੈਸ ਸਵੇਰੇ 7:55 ਵਜੇ ਰਵਾਨਾ ਹੋਵੇਗੀ, ਫਰੀਦਕੋਟ ਤੋਂ ਸਵੇਰੇ 8:23 ਵਜੇ, ਬਠਿੰਡਾ (ਪੱਛਮ) ਸਵੇਰੇ 9:10 ਵਜੇ, ਧੂਰੀ ਸਵੇਰੇ 10:26 ਵਜੇ, ਪਟਿਆਲਾ ਸਵੇਰੇ 11:05 ਵਜੇ, ਅੰਬਾਲਾ ਕੈਂਟ ਸਵੇਰੇ 11:58 ਵਜੇ, ਕੁਰੂਕਸ਼ੇਤਰ ਦੁਪਹਿਰ 12:28 ਵਜੇ, ਅਤੇ ਪਾਣੀਪਤ ਦੁਪਹਿਰ 1:05 ਵਜੇ ਚੱਲੇਗੀ, ਦੁਪਹਿਰ 1:35 ਵਜੇ ਦਿੱਲੀ ਪਹੁੰਚੇਗੀ। ਹਾਲਾਂਕਿ ਬਰਨਾਲਾ ਪਹੁੰਚਣ ਦੀ ਟਾਈਮਿੰਗ ਦਾ ਸ਼ਡਿਊਲ ਸਵੇਰੇ 9:10 ਤੋਂ 10:26 ਦੇ ਵਿਚਕਾਰ ਜਾਰੀ ਹੋਣਾ ਬਾਕੀ ਹੈ।







