ਡਾਂਸ Teacher ਘੇਰਿਆ , ਆਪਣੀ Student ਦੇ ਘਰੋਂ ਨਿੱਕਲਿਆ ਸੀ ਕੇਕ ਕੱਟ ਕੇ…..

Advertisement
Spread information

ਬਲਵਿੰਦਰ ਪਾਲ, ਪਟਿਆਲਾ 21 ਜੁਲਾਈ 2025

      ਆਪਣੀ ਸਟੂਡੈਂਟ ਦੇ ਘਰੋਂ ਕੇਕ ਕੱਟ ਕੇ ਨਿੱਕਲੇ ਡਾਂਸ ਟੀਚਰ ਨੂੰ ਅਣਪਛਾਤੇ ਵਿਅਕਤੀਆਂ ਨੇ ਘੇਰ ਲਿਆ ਤੇ ਉਸ ਦੀ ਕੁੱਟ ਮਾਰ ਕੀਤੀ ਅਤੇ ਫਿਰ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦੇ ਕੇ ਫਰਾਰ ਹੋ ਗਏ। ਪੁਲਿਸ ਨੇ ਪੀੜਤ ਦੇ ਬਿਆਨ ਪਰ, ਪੁਲਿਸ ਨੇ ਅਣਪਛਾਤਿਆਂ ਖਿਲਾਫ ਕੇਸ ਦਰਜ ਕਰਕੇ, ਉਨਾਂ ਦੀ ਸ਼ਨਾਖਤ ਅਤੇ ਗਿਰਫਤਾਰੀ ਲਈ ਯਤਨ ਸ਼ੁਰੂ ਕਰ ਦਿੱਤੇ ਹਨ।

     ਪੁਲਿਸ ਨੂੰ ਦਿੱਤੇ ਬਿਆਨ ‘ਚ ਪਦਮ ਪੁੱਤਰ ਸ਼ਸੀ ਵਾਸੀ ਕਿਰਾਏਦਾਰ ਅਜੀਤ ਨਗਰ ਪਟਿਆਲਾ ਨੇ ਦੱਸਿਆ ਕਿ ਉਹ ਡਾਂਸ ਟੀਚਰ ਹੈ,17 ਜੁਲਾਈ ਨੂੰ ਮੁਦਈ ਦਾ ਜਨਮ ਦਿਨ ਸੀ, ਮੁਦਈ ਦੀ ਰਿਸ਼ਤੇਦਾਰ ਰੁਸ਼ਮਾਂ ਵਾਸੀ ਖਾਲਸਾ ਮੁਹੱਲਾ ਜੋ ਮੁਦਈ ਦੀ ਸਟੂਡੈਂਟ ਵੀ ਹੈ।  ਮੁਦਈ ਰੁਸ਼ਮਾਂ ਦੇ ਘਰੋਂ ਕੇਕ ਕੱਟ ਕੇ ਆਪਣੀ ਐਕਟਿਵਾ ਪਰ ਸਵਾਰ ਹੋ ਕੇ ਜਾਣ ਲੱਗਾ ਤਾਂ 3/4 ਨਾ-ਮਾਲੂਮ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਦੋਸ਼ੀ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦਿਆਂ ਫਰਾਰ ਹੋ ਗਏ। ਮਾਮਲੇ ਦੇ ਤਫਤੀਸ਼ ਅਧਿਕਾਰੀ ਨੇ ਦੱਸਿਆ ਕਿ ਮੁਦਈ ਦੇ ਬਿਆਨ ਪਰ, ਅਣਪਛਾਤੇ ਦੋਸ਼ੀਆਂ ਦੇ ਵਿਰੁੱਧ U/S 115(2) 126(2),191(3),190,324(4) B.N.S. ਥਾਣਾ ਕੋਤਵਾਲੀ ਪਟਿਆਲਾ ਵਿਖੇ ਕੇਸ ਦਰਜ ਕਰਕੇ, ਉਨਾਂ ਦੀ ਸ਼ਨਾਖਤ ਅਤੇ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।

 

Advertisement
Advertisement
Advertisement
Advertisement
error: Content is protected !!