ਆਸਥਾ ਧਾਮ ਤੋਂ ਰਵਾਨਾ ਹੋਈ ਭਗਵਾਨ ਸ਼੍ਰੀ ਜਗਨਨਾਥ ਦੀ ਰੱਥ ਯਾਤਰਾ ‘ਚ ਸ਼ਾਮਿਲ ਹੋਏ ਸ਼ਰਧਾਲੂ

Advertisement
Spread information
ਰਘਵੀਰ ਹੈਪੀ, ਬਰਨਾਲਾ 7 ਜੁਲਾਈ 2024 

        ਆਸਥਾ ਕਲੋਨੀ ਬਰਨਾਲਾ ‘ਚ ਸਥਿਤ ਆਸਥਾ ਧਾਮ ਤੋਂ ਅੱਜ ਸ਼ਾਮ ਸਮੇਂ ਰਵਾਨਾ ਹੋਈ ਭਗਵਾਨ ਸ਼੍ਰੀ ਜਗਨਨਾਥ ਜੀ ਮਹਾਰਾਜ ਦੀ ਤੀਸਰੀ ਰੱਥ ਯਾਤਰਾ ਵਿੱਚ ਸ਼ਹਿਰ ਦੀਆਂ ਨਾਮੀ ਸ਼ਖਸ਼ੀਅਤਾਂ ਅਤੇ ਸੈਂਕੜੇ ਸ਼ਰਧਾਲੂਆਂ ਨੇ ਬਹੁਤ ਹੀ ਉਤਸ਼ਾਹ ਅਤੇ ਸ਼ਰਧਾ ਪੂਰਵਕ ਸ਼ਮੂਲੀਅਤ ਕੀਤੀ ।

        ਸਭ ਤੋਂ ਪਹਿਲਾਂ ਭਗਵਾਨ ਜਗਨਨਾਥ ਜੀ ਦੀ ਆਰਤੀ ਉਪਰਾਂਤ ਆਸਥਾ  ਕਲੋਨੀ ਦੇ ਐਮਡੀ ਦੀਪਕ ਸੋਨੀ ਅਤੇ ਸਸ਼ੀ ਚੋਪੜਾ ਜੀ ਵੱਲੋਂ ਝੰਡੀ ਦੇ ਕੇ ਰਥ ਯਾਤਰਾ ਨੂੰ ਰਵਾਨਾ ਕੀਤਾ ਗਿਆ। ਕਲੋਨੀ ਵਾਸੀਆਂ ਵੱਲੋਂ ਜਗ੍ਹਾ ਜਗ੍ਹਾ ਤੇ ਰੱਥ ਯਾਤਰਾ ਦਾ ਸ਼ਰਧਾ ਤੇ ਉਤਸਾਹ ਨਾਲ ਸਵਾਗਤ ਕੀਤਾ ਗਿਆ ।                                                                                                                                          
ਜਗ੍ਹਾ ਜਗ੍ਹਾ ਤੇ ਖਾਣ ਪੀਣ ਵਾਲੀਆਂ ਸਟਾਲਾਂ ਵੀ ਲਗਾਈਆਂ ਹੋਈਆਂ ਸਨ। ਇਸ ਮੌਕੇ ਗੱਲਬਾਤ ਕਰਦਿਆਂ ਆਸਥਾ ਕਲੋਨੀ ਦੇ ਐਮਡੀ ਦੀਪਕ ਬਾਂਸਲ ਸੋਨੀ, ਸ਼ਸ਼ੀ ਚੋਪੜਾ ਅਤੇ ਪੰਡਿਤ ਸ਼੍ਰੀ ਨਿਵਾਸ ਜੀ ਨੇ ਦੱਸਿਆ ਕਿ ਇਸ ਰਥ ਵਿੱਚ ਭਗਵਾਨ ਜਗਨਨਾਥ, ਸੁਭੱਦਰਾਂ ਅਤੇ ਬਲਰਾਮ ਜੀ ਦੀਆਂ ਮੂਰਤੀਆਂ ਸੁਸ਼ੋਭਿਤ ਸਨ। ਉਹਨਾਂ ਦੱਸਿਆ ਕਿ ਇਹ ਤੀਸਰੀ ਰੱਥ ਯਾਤਰਾ ਭਗਵਾਨ ਜੀ ਦੇ ਆਸ਼ੀਰਵਾਦ ਅਤੇ ਸਮੂਹ ਆਸਥਾ ਨਿਵਾਸੀਆਂ ਦੇ ਸਹਿਯੋਗ ਨਾਲ ਕੱਢੀ ਗਈ ਹੈ ।

            ਉਹਨਾਂ ਦੱਸਿਆ ਕਿ ਇਹ ਯਾਤਰਾ ਸਾਰੀ ਆਸਥਾ ਕਲੋਨੀ ਦੇ ਵਿੱਚੋਂ ਹੁੰਦਿਆਂ ਆਸਥਾ ਧਾਮ ਮੰਦਿਰ ਵਿਖੇ ਪਹੁੰਚੇਗੀ। ਇਸ ਮੌਕੇ ਕਪਿਲ ਮਿੱਤਲ ,ਡਾਕਟਰ ਦਵਿੰਦਰ ਚੱਡਾ, ਗਰੀਨ ਐਵਨਿਊ ਤੇ ਮਾਲਿਕ ਲਖਪਤ ਰਾਏ ਅਤੇ ਅਸ਼ੋਕ ਕੁਮਾਰ ਲੱਖੀ ,ਬਰਨਾਲਾ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਬਰਾੜ, ਚੇਅਰਮੈਨ ਗੁਰਪ੍ਰੀਤ ਸਿੰਘ ਲਾਡੀ, ਜਰਨਲ ਸਕੱਤਰ ਹਰਿੰਦਰ ਨਿੱਕਾ, ਖਜਾਨਚੀ ਨਰਿੰਦਰ ਅਰੋੜਾ,ਸੀਨੀਅਰ ਪੱਤਰਕਾਰ ਜਗਸੀਰ ਸਿੰਘ ਚਹਿਲ,ਵਿਵੇਕ ਸਿੰਧਵਾਨੀ, ਰਵੀ ਬਾਂਸਲ, ਰਘਵੀਰ ਹੈਪੀ, ਅਮਨਦੀਪ ਸਿੰਘ ਰਠੌਰ,ਯਸ਼ਪਾਲ ਸ਼ਰਮਾ, ਰਾਜੇਸ਼ ਕਾਂਸਲ, ਦਿਨੇਸ ਜੌਲੀ ,ਸਤੀਸ਼ ਚੀਮਾ ,ਰਾਜ ਕੁਮਾਰ ਧੂਰਕੋਟ ,ਅਸ਼ੋਕ ਕੁਮਾਰ, ਰਜਿੰਦਰ ਮੋਦੀ, ਭਾਰਤ ਮੋਦੀ , ਸੀਤਾ ਰਾਮ ,ਪੁਨੀਤ ਬਾਂਸਲ ,ਪਰਮੋਦ ਅਰੋੜਾ, ਗੀਤਾ ਅਰੋੜਾ ,ਰਿਸ਼ੂ ਕਾਲੋਨਾਈਜ਼ਰ ਆਦਿ ਵੱਡੀ ਗਿਣਤੀ ਵਿੱਚ ਹੋਰ ਸ਼ਰਧਾਲੂ ਵੀ ਹਾਜ਼ਿਰ ਸਨ। 

Advertisement

 

 

Advertisement
Advertisement
Advertisement
Advertisement
Advertisement
error: Content is protected !!