‘ਤੇ ਰੁਮਾਲ ਸੁੰਘਾ ਕੇ ਓਹ ਬੱਚੀ ਨੂੰ ਆਪਣੇ ਨਾਲ ਲੈ ਗਿਆ…

Advertisement
Spread information

ਹਰਿੰਦਰ ਨਿੱਕਾ,  ਪਟਿਆਲਾ 11 ਮਈ 2024

       ਥਾਣਾ ਤ੍ਰਿਪੜੀ ਖੇਤਰ ‘ਚ ਆਪਣੇ ਘਰੋਂ ਸਾਈਕਲ ਚਾਲਉਣ ਲਈ ਨਿੱਕਲੀ ਇੱਕ 12 ਕੁ ਵਰ੍ਹਿਆਂ ਤੋਂ ਵੀ ਘੱਟ ਉਮਰ ਦੀ ਬੱਚੀ ਨੂੰ ਕੋਈ ਅਣਪਛਾਤਾ ਸਕੂਟਰੀ ਸਵਾਰ ਰੁਮਾਲ ਸੁੰਘਾ ਕੇ ਆਪਣੇ ਹੀ ਨਾਲ ਲੈ ਗਿਆ। ਬੱਚੀ ਦਾ ਪਰਿਵਾਰ ਸਾਰੀ ਰਾਤ ਆਪਣੀ ਲੜਕੀ ਨੂੰ ਐਧਰ, ਓਧਰ ਲੱਭਦਾ ਫਿਰਦਾ ਰਿਹਾ,ਪਰ ਬੱਚੀ, ਦੂਜੇ ਦਿਨ ਸਵੱਖਤੇ ਖੁਦ ਹੀ ਕਿਸੇ ਤਰਾਂ ਘਰ ਪਹੁੰਚ ਗਈ ਤੇ ਘਰ ਆ ਕੇ, ਆਪਣੀ ਹੱਡਬੀਤੀ ਬਿਆਨ ਕੀਤੀ । ਪਰਿਵਾਰ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਤੇ ਪੁਲਿਸ ਨੇ ਮੁਦਈ ਦੇ ਬਿਆਨ ਪਰ, ਅਣਪਛਾਤੇ ਦੋਸ਼ੀ ਖਿਲਾਫ ,ਅਗਵਾ ਤੇ ਜਬਰ ਜਿਨਾਹ ਦੇ ਜੁਰਮ ਵਿੱਚ ਕੇਸ ਦਰਜ ਕਰਕੇ,ਮਾਮਲੇ ਦੀ ਤਹਿਕੀਕਾਤ ਅਤੇ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ।

Advertisement

      ਪੀੜਤ ਨਾਬਾਲਿਗ ਲੜਕੀ ਦੀ ਮਾਂ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ 9 ਮਈ ਦੀ ਸ਼ਾਮ ਕਰੀਬ ਸਵਾ ਸੱਤ ਵਜੇ ਉਸ ਦੀ ਲੜਕੀ ਇਹ ਕਹਿ ਘਰੋਂ ਚਲੀ ਗਈ ਕਿ ਉਹ ਸਾਇਕਲ ਚਲਾਉਣ ਜਾ ਰਹੀ ਹੈ। ਜਦੋਂ ਕੁੱਝ ਸਮੇਂ ਬਾਅਦ ਮੁਦਈ ਦੀ ਵੱਡੀ ਲੜਕੀ ਹੇਠਾਂ ਉਤਰੀ ਤਾਂ ਦੇਖਿਆ ਕਿ ਸਾਇਕਲ ਚਲਾਉਣ ਲਈ ਹੇਠਾਂ ਆਈ, ਉਸਦੀ ਛੋਟੀ ਭੈਣ,ਉੱਥੇ ਨਹੀ ਸੀ। ਕਾਫੀ ਭਾਲ ਕਰਨ ਪਰ ਵੀ, ਉਹ ਦਾ ਕੋਈ ਅਤਾ ਪਤਾ ਨਹੀਂ ਲੱਗਿਆ।  ਦੂਜੇ ਦਿਨ ਸਵੇਰੇ ਸਮਾਂ ਕਰੀਬ 5.20 ਵਜੇ, ਉਸ ਦੀ  ਲੜਕੀ ਘਰ ਆ ਗਈ। ਕਾਫੀ ਡਰੀ ਸਹਿਮੀ ਪੀੜਤਾ ਨੇ ਪਰਿਵਾਰ ਨੂੰ ਦੱਸਿਆ ਕਿ ਇੱਕ ਨਾ-ਮਾਲੂਮ ਸਕੂਟਰੀ ਚਾਲਕ ਉਸ ਨੂੰ ਰੁਮਾਲ ਸੁੰਘਾ ਕੇ ਆਪਣੇ ਨਾਲ ਲੈ ਗਿਆ ਸੀ, ਉਸ ਨੇ ਅਣਪਛਾਤੀ ਥਾਂ ਤੇ ਲਿਜਾ ਕੇ, ਉਸ ਦੀ ਕੁੱਟਮਾਰ ਕੀਤੀ ਅਤੇ ਜਬਰ ਜਿਨਾਹ ਵੀ ਕੀਤਾ। ਪੁਲਿਸ ਨੇ ਪੀੜਤਾ ਦੀ ਮਾਂ ਦੇ ਬਿਆਨ ਪਰ, ਅਣਪਛਾਤੇ ਦੋਸ਼ੀ ਦੇ ਖਿਲਾਫ ਅਧੀਨ ਜੁਰਮ 363,366, 376-A,B IPC, Sec 06 POCSO Act ਤਹਿਤ ਥਾਣਾ ਤ੍ਰਿਪੜੀ ਵਿਖੇ ਕੇਸ ਦਰਜ ਕਰਕੇ,ਮਾਮਲੇ ਦੀ ਤਫਤੀਸ਼ ਅਤੇ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀੇ। ਇਸੇ ਤਰਾਂ ਹੀ ਇੱਕ ਨਾਬਾਲਿਗਾ ਨਾਲ ਛੇੜਛਾੜ ਅਤੇ ਜਬਰ ਜਿਨਾਹ ਦਾ ਇੱਕ ਹੋਰ  ਮਾਮਲਾ, ਥਾਣਾ ਸੰਭੂ ਖੇਤਰ ਵਿੱਚ ਸਾਹਮਣੇ ਆਇਆ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਪੀੜਤ ਲੜਕੀ ਦੀ ਮਾਂ ਨੇ ਦੱਸਿਆ ਕਿ 9/05/2024 ਨੂੰ ਉਸ ਦੀ ਲੜਕੀ ਘਰ ਵਿੱਚ ਇਕੱਲੀ ਹੀ ਸੀ। ਜਦੋਂ ਸ਼ਾਮ ਦੇ ਸਮਾਂ ਕਰੀਬ 5.00 ਵਜੇ, ਉਹ ਘਰ ਪਹੁੰਚੀ ਤਾਂ ਦੇਖਿਆ ਕਿ ਦੋਸ਼ੀ ਲਾਭ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਤੇਪਲਾ ਨੇ ਉਸਦੀ ਲੜਕੀ ਨੂੰ ਗਰਦਨ ਤੋ ਫੜਿਆ ਹੋਇਆ ਸੀ ਅਤੇ ਉਸ ਨਾਲ ਜਬਰ ਜਿਨਾਹ ਕਰਨ ਦੀ ਕੋਸਿ਼ਸ਼ ਕਰ ਰਿਹਾ ਸੀ। ਮੁਦਈ ਨੂੰ ਦੇਖਦਿਆਂ ਹੀ, ਉਹ ਮੁਦਈ ਨੂੰ ਧੱਕਾ ਮਾਰ ਕੇ ਫਰਾਰ ਹੋ ਗਿਆ। ਪੁਲਿਸ ਨੇ ਮੁਦਈ ਦੇ ਬਿਆਨ ਪਰ, ਨਾਮਜਦ ਦੋਸ਼ੀ ਲਾਭ ਸਿੰਘ ਦੇ ਬਰਖਿਲਾਫ ਅਧੀਨ ਜ਼ੁਰਮ  376,511, 354-B,323 IPC, Sec 8 POCSO Act ਤਹਿਤ ਥਾਣਾ ਸੰਭੂ ਵਿਖੇ ਐਫ.ਆਈ.ਆਰ. ਦਰਜ ਕਰਕੇ,ਦੋਸ਼ੀ ਤੀ ਤਲਾਸ਼ ਸ਼ੁਰੂ ਕਰ ਦਿੱਤੀੇ। 

Advertisement
Advertisement
Advertisement
Advertisement
Advertisement
error: Content is protected !!