Skip to content
- Home
- ਆਪ ਨੂੰ ਝਟਕਾ, ਵਿਧਾਨ ਸਭਾ ਕਮੇਟੀ ਮੈਂਬਰ ਨੇ ਫੜ੍ਹਿਆ SAD (ਅਮ੍ਰਿਤਸਰ) ਦਾ ਪੱਲਾ
Advertisement

ਲੋਕ ਹਿੱਤ ਸੋਚ ਰੱਖਣ ਵਾਲੇ ਆਗੂਆਂ ਲਈ ਪਾਰਟੀ ਦੇ ਦਰਵਾਜੇ ਹਮੇਸ਼ਾ ਖੁੱਲ੍ਹੇ ਹਨ:- ਸਿਮਰਨਜੀਤ ਸਿੰਘ ਮਾਨ
ਹਰਪ੍ਰੀਤ ਬਬਲੀ, ਸੰਗਰੂਰ, 10 ਮਈ 2024
ਸੂਬੇ ਦੀ ਸੱਤਾ ਵਿਚਲੀ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਅਬੋਹਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਕਮੇਟੀ ਮੈਂਬਰ ਤੇ ਸਰਗਰਮ ਆਗੂ ਇੰਦਰਜੀਤ ਸਿੰਘ ਬੁਲੰਦੀ ਨੇ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਤੰਗ ਆ ਕੇ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਅਤੇ ਲੋਕ ਹਿੱਤਾਂ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ | ਆਪ ਆਗੂ ਨੇ ਇਹ ਐਲਾਨ ਅੱਜ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਦੀ ਮੌਜੂਦਗੀ ਵਿੱਚ ਉਨ੍ਹਾਂ ਦੀ ਬੱਗੂਆਣਾ (ਸੰਗਰੂਰ) ਸਥਿਤ ਰਿਹਾਇਸ਼ ‘ਤੇ ਕੀਤਾ |
ਸ. ਮਾਨ ਨੇ ਪਾਰਟੀ ਵਿੱਚ ਸ਼ਾਮਲ ਹੋਣ ‘ਤੇ ਇੰਦਰਜੀਤ ਬੁਲੰਦੀ ਅਤੇ ਸਾਥੀਆਂ ਦਾ ਸਵਾਗਤ ਕਰਦਿਆਂ ਸ. ਮਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਲੋਕਾਂ ਦੀ ਆਪਣੀ ਪਾਰਟੀ ਹੈ, ਜਿਸਦਾ ਉਦੇਸ਼ ਸਿਰਫ ਤੇ ਸਿਰਫ ਪੰਜਾਬ ਦੇ ਲੋਕਾਂ ਦੀ ਖੁਸ਼ਹਾਲੀ ਨੂੰ ਬਹਾਲ ਰੱਖਣਾ ਹੈ | ਇਸ ਲਈ ਲੋਕ ਹਿੱਤਾਂ ਦੀ ਸੋਚ ਰੱਖਣ ਵਾਲੇ ਆਗੂਆਂ ਲਈ ਪਾਰਟੀ ਦੇ ਦਰਵਾਜੇ ਹਮੇਸ਼ਾ ਖੁੱਲੇ ਹਨ | ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਸਾਥੀਆਂ ਨੂੰ ਪਾਰਟੀ ਵਿੱਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ |
ਪਾਰਟੀ ਵਿੱਚ ਸ਼ਾਮਲ ਹੋਏ ਆਪ ਆਗੂ ਇੰਦਰਜੀਤ ਬੁਲੰਦੀ ਨੇ ਕਿਹਾ ਕਿ ਸੱਤਾ ਹਾਸਲ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂ ਮਨਮਰਜੀਆਂ ਕਰਨ ਲੱਗੇ ਹਨ ਅਤੇ ਕਰੱਪਸ਼ਨ ਨੂੰ ਬੜਾਵਾ ਦੇ ਰਹੇ ਹਨ, ਜਿਨ੍ਹਾਂ ਦਾ ਉਨ੍ਹਾਂ ਵੱਲੋਂ ਵਿਰੋਧ ਵੀ ਕੀਤਾ ਗਿਆ ਪਰ ਆਪ ਸਰਕਾਰ ਦੇ ਰਾਜ ਵਿੱਚ ਸੱਚੇ ਲੋਕਾਂ ਦੀ ਕੋਈ ਸੁਣਵਾਈ ਨਹੀਂ | ਦੂਜੇ ਪਾਸੇ ਸ. ਸਿਮਰਨਜੀਤ ਸਿੰਘ ਮਾਨ ਸੱਚੇ ਅਤੇ ਇਮਾਨਦਾਰ ਆਗੂ ਹਨ, ਜਿਨ੍ਹਾਂ ਨੇ ਹਮੇਸ਼ਾ ਨਿੱਜੀ ਹਿੱਤਾਂ ਨੂੰ ਠੋਕਰ ਮਾਰਦੇ ਹੋਏ ਲੋਕ ਹਿੱਤਾਂ ਦੀ ਪੈਰਵੀ ਕੀਤੀ ਹੈ | ਸ. ਮਾਨ ਵੱਲੋਂ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਨੇ ਉਨ੍ਹਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ, ਜਿਸ ਕਰਕੇ ਉਨ੍ਹਾਂ ਨੇ ਆਪ ਨੂੰ ਅਲਵਿਦਾ ਆਖ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੀ ਅਗਵਾਈ ਵਿੱਚ ਲੋਕ ਸੇਵਾ ਕਰਨ ਦਾ ਮਨ ਬਣਾਇਆ ਹੈ | ਉਨ੍ਹਾਂ ਭਰੋਸਾ ਦੁਆਇਆ ਕਿ ਉਹ ਪਾਰਟੀ ਅਨੁਸ਼ਾਸਨ ਵਿੱਚ ਰਹਿ ਕੇ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਨੂੰ ਸਮਰਪਿਤ ਹੋ ਕੇ ਸੇਵਾਵਾਂ ਨਿਭਾਉਣਗੇ | 
ਇਸ ਮੌਕੇ ਪਾਰਟੀ ਦੇ ਜਥੇਬੰਦਕ ਸਕੱਤਰ ਗੋਵਿੰਦ ਸਿੰਘ ਸੰਧੂ, ਤੇਗ ਸਿੰਘ ਸੰਧੂ, ਰਫ਼ਤਾਰ ਸਿੰਘ ਰਾਇ, ਕਾਂਗਰਸੀ ਆਗੂ ਸਹਿਜਪਾਲ ਸਿੰਘ ਬਰਾੜ,ਚਰਨਜੀਤ ਸਿੰਘ ਗਿੱਲ, ਉਪਿੰਦਰਪ੍ਰਤਾਪ ਸਿੰਘ ਪੀ.ਏ. ਸਮੇਤ ਹੋਰ ਆਗੂ ਅਤੇ ਵਰਕਰ ਵੀ ਹਾਜਰ ਸਨ |
Advertisement

Advertisement

Advertisement

Advertisement

error: Content is protected !!