ਮਾਂ ਦਿਵਸ ਮੌਕੇ ਬੱਚਿਆਂ ਦੀਆਂ ਮਾਵਾਂ ਲਈ ਵੀ ਰੱਖਿਆ ਵਿਸ਼ੇਸ਼ ਪ੍ਰੋਗਰਾਮ …
ਰਘਵੀਰ ਹੈਪੀ, ਬਰਨਾਲਾ 10 ਮਈ 2024
ਇਲਾਕੇ ਦੀ ਮੰਨੀ – ਪ੍ਰਮੰਨੀ ਵਿੱਦਿਅਕ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਵਿਖੇ ਮਾਂ ਦਿਵਸ ਦੇ ਸੰਦਰਭ ਵਿੱਚ ਦੋ ਦਿਨਾਂ ਲਈ ਵਿਸ਼ੇਸ਼ ਪ੍ਰੋਗਰਾਮ ਰੱਖਿਆ ਗਿਆ ਹੈ। ਅੱਜ ਪਹਿਲੇ ਦਿਨ ਪਲੇ ਵੇ ਅਤੇ ਨਰਸਰੀ ਕਲਾਸਾਂ ਦੇ ਬੱਚਿਆਂ ਦੀਆਂ ਮਾਵਾਂ ਨੂੰ ਵਿਸ਼ੇਸ ਤੌਰ ਤੇ ਬੁਲਾਇਆ ਗਿਆ। ਪ੍ਰੋਗਰਾਮ ਵਿੱਚ ਸ਼੍ਰੀਮਤੀ ਸੁਮਨ ਸਿੰਗਲਾ ਨੇ ਮੁੱਖ ਮਹਿਮਾਨ ਦੇ ਤੌਰ ਤੇ ਸਿਰਕਤ ਕੀਤੀ । ਇਸ ਮੌਕੇ ਬੱਚਿਆਂ ਦੀਆਂ ਮਾਵਾਂ ਦੇ ਮਨੋਰੰਜਨ ਲਈ ਵਿਸ਼ੇਸ਼ ਪ੍ਰੋਗਰਾਮ ਕੀਤਾ ਗਿਆ । ਇਸ ਮੌਕੇ ਬੈਸਟ ਮਦਰ ਦਾ ਅਵਰਡ ਵੀ ਰੱਖਿਆ ਗਿਆ। ਬੱਚਿਆਂ ਅਤੇ ਉਹਨਾਂ ਦੀਆਂ ਮਾਵਾਂ ਨੇ ਬਹੁਤ ਸਾਰੀਆਂ ਪਿਆਰ ਭਰੀਆਂ ਪੇਸ਼ਕਾਰੀਆਂ ਵੀ ਕੀਤੀਆਂ । ਜਿਸ ਵਿਚ ਬੱਚਿਆਂ ਨੇ ਆਪਣੀਆਂ ਮਾਵਾਂ ਨਾਲ ਪਿਆਰ ਅਤੇ ਮਾਂ ਨੇ ਅਪਣੇ ਬੱਚੇ ਨਾਲ ਪਿਆਰ ਨੂੰ ਦਰਸਾਇਆ । ਬੱਚਿਆਂ ਨੇ ਮਾਂ ਦਿਵਸ ਮੌਕੇ ਆਪਣੀ ਮਾਂ ਲਈ ਸਰਪ੍ਰਾਈਜ਼ ਵੀ ਰੱਖੇ ਹੋਏ ਸਨ । ਜਿਸ ਨੂੰ ਦੇਖਕੇ ਸਭ ਭਾਵੁਕ ਵੀ ਹੋਏ । ਮਾਂ ਅਤੇ ਬੱਚੇ ਦਾ ਬੜਾ ਗੂੜਾ ਰਿਸ਼ਤਾ ਹੈ ਇਸ ਨੂੰ ਦਰਸਾਉਂਦੇ ਨਾਟਕ , ਡਾਂਸ ਨੇ ਸਭ ਨੂੰ ਬੇਹੱਦ ਭਾਵੁਕ ਕਰ ਦਿੱਤਾ। ਸਭ ਦੀਆਂ ਪ੍ਰਫੋਰਮੈਨਸ ਨੂੰ ਦੇਖ ਕੇ ਬੈਸਟ ਮਦਰ ਦਾ ਖਿਤਾਬ, ਆਏ ਹੋਏ ਮੁੱਖ ਮਹਿਮਾਨ ਅਤੇ ਸਕੂਲ ਦੀ ਵਾਈਸ਼ ਪ੍ਰਿਸੀਪਲ, ਸਕੂਲ ਕੋਆਰਡੀਨੇਟਰ ਨੇ ਦਿੱਤਾ ਅਤੇ ਉਹਨਾਂ ਨੂੰ ਵਧਾਈ ਦਿੱਤੀ।
ਇਸ ਮੌਕੇ ਸਕੂਲ ਦੀ ਵਾਈਸ ਪ੍ਰਿਸੀਪਲ ਸ਼ਾਲਿਨੀ ਕੌਸ਼ਲ ਜੀ ਨੇ ਦੱਸਿਆ ਕਿ ਮਾਂ ਦਿਵਸ ਹਰ ਦਿਨ ਹੈ, ਅਸ਼ੀ ਅਪਣੀ ਮਾਂ ਨੂੰ ਹਰ ਦਿਨ ਖੁਸ਼ ਕਰ ਸਕਦੇ ਹਾਂ । ਜੇ ਮਾਂ ਨੂੰ ਸਾਡੀ ਹਰ ਇਕ ਗੱਲ ਬਾਰੇ ਪਤਾ ਹੈ ਤਾਂ ਸਾਨੂੰ ਵੀ ਮਾਂ ਦੀ ਹਰ ਇਕ ਪਸੰਦ ਨਾ ਪਸੰਦ ਬਾਰੇ ਪਤਾ ਹੋਣਾ ਚਾਹੀਂਦਾ ਹੈ। ਮਾਂ ਸਾਡੀ ਫਿਕਰ ਕਰਦੀ ਹੈ ਤਾਂ ਸਾਨੂੰ ਵੀ ਮਾਂ ਦੀ ਫਿਕਰ ਹੋਣੀ ਚਾਹੀਂਦੀ ਹੈ। ਇਸ ਤਰਾਂ ਮਾਂ ਅਤੇ ਬੱਚੇ ਦਾ ਰਿਸ਼ਤਾ ਹੋਰ ਵੀ ਗੂੜਾ ਹੁੰਦਾ ਹੈ । ਮਾਂ ਤੇ ਬੱਚੇ ਦਾ ਰਿਸ਼ਤਾ ਦੁਨੀਆਂ ਵਿੱਚ ਸਭ ਤੋਂ ਮਹੱਤਵਪੂਰਨ ਤੇ ਕੀਮਤੀ ਹੁੰਦਾ ਹੈ । ਮਾਂ ਨਾਲ ਰਿਸ਼ਤਾ ਨਿਭਾਉਂਦਿਆਂ ਬੱਚਾ ਵੱਡਾ ਹੋਣ ਤੱਕ ਆਪਣੀ ਜ਼ਿੰਦਗੀ ਵਿੱਚ ਹੋਰ ਵੀ ਕਈ ਰਿਸ਼ਤੇ ਅਪਣਾਉਂਦਾ ਹੈ। ਪਰ ਮਾਂ ਦਾ ਪਿਆਰ ਤੇ ਮਮਤਾ ਹਰ ਮਨੁੱਖ ਲਈ ਬਹੁਤ ਜ਼ਰੂਰੀ ਹੈ। ਮਾਂ ਬੱਚੇ ਦੀ ਇਸ ਲੋੜ ਨੂੰ ਬਿਨਾਂ ਕਿਸੇ ਸਵਾਰਥ ਦੇ ਪੂਰੀ ਕਰਦੀ ਹੈ। ਵੈਸੇ ਤਾਂ ਹਰ ਮਾਂ ਆਪਣੀ ਸਾਰੀ ਉਮਰ ਆਪਣੇ ਬੱਚੇ ‘ਤੇ ਕੁਰਬਾਨ ਕਰ ਦਿੰਦੀ ਹੈ।
ਉਨਾਂ ਇਸ ਪ੍ਰੋਗਰਾਮ ਦਾ ਮਕਸਦ ਦੱਸਦੇ ਹੋਏ ਕਿਹਾ ਕਿ ਬੱਚਿਆਂ ਨੂੰ ਮਾਵਾਂ ਦੀ ਅਹਿਮੀਅਤ ਦੱਸਣਾ ਅਤੇ ਆਪਣੀਆਂ ਮਾਵਾਂ ਨਾਲ ਪਿਆਰ ਨੂੰ ਗੂੜਾ ਕਰਨਾ ਅਤੇ ਆਪਣੀਆਂ ਮਾਵਾਂ ਦੀ ਕਦਰ ਕਰਨ ਬਾਰੇ ਪ੍ਰੇਰਿਤ ਕਰਨਾ ਹੀ ਹੈ । ਬੱਚਿਆਂ ਨੂੰ ਇਹ ਅਹਿਸਾਸ ਕਰਵਾਉਣਾ ਕਿ ਸਾਡੀਆਂ ਮਾਵਾਂ ਨੇ ਸਾਨੂੰ ਇਹ ਸੋਹਣੀ ਦੁਨੀਆਂ ਦਿਖਾਈ, ਉਹ ਹੀ ਸਾਨੂੰ ਇਸ ਦੁਨੀਆਂ ਵਿੱਚ ਲੈ ਕੇ ਆਈਆਂ ਹਨ । ਮਾਂ ਸਾਡੇ ਲਈ ਹਰ ਇਕ ਦੁੱਖ ਨੂੰ ਹੱਸ ਕੇ ਸਹਿਣ ਕਰਦੀ ਹੈ। ਇਸ ਲਈ ਸਾਨੂੰ ਅਪਣੀ ਨੂੰ ਵੀ ਖੁਸ਼ੀ ਦੇਣੀ ਬਣਦੀ ਹੈ। ਉਨਾਂ ਕਿਹਾ ਕਿ ਬੱਚਿਓ ਆਪਣੀ ਮਾਂ ਦੀ ਕਦਰ ਕਰੋ ,ਮਾਂ ਦਾ ਕਹਿਣਾ ਮੰਨਿਆ ਕਰੋ ਅਤੇ ਮਾਂ ਦਾ ਸਤਿਕਾਰ ਕਰੋ ਕਿਓਂਕਿ ਭਗਵਾਨ ਨੇ ਮਾਂ ਹੀ ਇਸ ਦੁਨੀਆਂ ਤੇ ਸਭ ਤੋਂ ਸੋਹਣੀ ਨਿਆਮਤ ਹੈ। ਮੰਚ ਸੰਚਾਲਕ ਵੱਲੋਂ ਸਕੂਲ ਪ੍ਰਬੰਧਕਾਂ ਦੀ ਤਰਫੋਂ ਪ੍ਰੋਗਰਾਮ ਦੇ ਅੰਤ ਵਿੱਚ ਸਭ ਮਾਵਾਂ ਅਤੇ ਪਹੁੰਚੇ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਾਰਿਆਂ ਨੂੰ ਮਾਂ ਦਿਵਸ਼ ਦੀ ਵਧਾਈ ਵੀ ਦਿੱਤੀ ਗਈ ।