ਮਹਿੰਗਾ ਪੈ ਗਿਆ ਬਲੈਕਮੇਲ ਕਰਨਾ-ਗੋਰੀ ਸਣੇ 6 ਔਰਤਾਂ ਅਤੇ ਹੋਰਨਾਂ ਖਿਲਾਫ FIR

Advertisement
Spread information

ਓਹਨੂੰ ਰਿਸ਼ਤਾ ਕਰਵਾਉਣ ਦੇ ਬਹਾਨੇ ਬੁਲਾ ਲਿਆ ਘਰੇ ‘ਤੇ ਸ਼ੁਰੂ ਕਰ ਦਿੱਤੀ ਬਲੈਕਮੇਲਿੰਗ….!

ਦੋਸ਼ੀਆਂ ਨੇ ਇੱਨ੍ਹਾਂ ਡਰਾਇਆ ਕਿ, ਓਹ ਕੇਸ ਦਰਜ ਕਰਵਾਉਣ ਲਈ ਵੀ ਨਹੀਂ ਪਹੁੰਚਿਆ ਥਾਣੇ…

ਹਰਿੰਦਰ ਨਿੱਕਾ, ਬਰਨਾਲਾ 28 ਅਪ੍ਰੈਲ 2025 

       ਕਰੀਬ ਡੇਢ ਮਹੀਨਾ ਪਹਿਲਾਂ ਬੱਸ ਸਟੈਂਡ ਬਰਨਾਲਾ ਵਿਖੇ ਇੱਕ ਗੋਰੀ ਨਾਂ ਦੀ ਔਰਤ ਠੀਕਰੀਵਾਲਾ ਪਿੰਡ ਦੇ ਰਹਿਣ ਵਾਲੇ ਵਿਅਕਤੀ ਨੂੰ ਟੱਕਰੀ, ਜਿਹੜੀ ਉਸ ਦੇ ਬੇਟੇ ਨੂੰ ਰਿਸ਼ਤਾ ਕਰਵਾਉਣ ਦੀਆਂ ਗੱਲਾਂ ਵਿੱਚ ਭੁਲੋ ਕੇ ਆਪਣੇ ਘਰ ਲੈ ਗਈ ‘ਤੇ ਪਹਿਲਾਂ ਤੋਂ ਘੜੀ ਸਾਜਿਸ਼ ਤਹਿਤ ਫਿਰ ਉੱਥੇ ਸ਼ੁਰੂ ਹੋ ਗਈ, ਬਲੈਕਮੇਲਿੰਗ। ਪੀੜਤ ਵਿਅਕਤੀ ਦੀ ਘਰ ਦੇ ਇੱਕ ਕਮਰੇ ਵਿੱਚ ਨਗਨ ਵੀਡੀਓ ਬਣਾ ਲਈ ਅਤੇ ਡਰਾ ਧਮਕਾ ਕੇ ਉਸ ਤੋਂ ਡੇਢ ਲੱਖ ਰੁਪਏ ਵੀ ਲੈ ਲਏ। ਪੀੜਤ ਇਨਾਂ ਸਹਿਮ ਗਿਆ ਕਿ ਉਹ ਘਟਨਾ ਦੇ 50 ਦਿਨ ਬੀਤ ਜਾਣ ਤੋਂ ਬਾਅਦ ਵੀ ਸ਼ਕਾਇਤ ਦਰਜ ਕਰਵਾਉਣ ਲਈ ਥਾਣੇ ਨਹੀਂ ਪਹੁੰਚਿਆ। ਉਸ ਨੇ ਆਪਣੀ ਹੱਡਬੀਤੀ ਬਾਰੇ ਪਿੰਡ ਦੇ ਹੋਰ ਵਿਅਕਤੀ ਕੋਲ ਢਿੱਡ ਫੋਲਿਆ ਤਾਂ ਪੁਲਿਸ ਨੇ ਮੁਦਈ ਦੇ ਬਿਆਨ ਪਰ, 6 ਔਰਤਾਂ ਸਣੇ 10 ਜਣਿਆਂ ਖਿਲਾਫ ਕੇਸ ਦਰਜ ਕਰਕੇ, ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ।

ਕਹਿੰਦੀ ਆ ਮੇਰੇ ਨਾਲ ਘਰੇ ਚੱਲ, ਤੇਰੇ ਮੁੰਡੇ ਨੂੰ ਕਰਵਾ ਦਿਉਂ ਰਿਸ਼ਤਾ….

   ਥਾਣਾ ਸਿਟੀ 1 ਬਰਨਾਲਾ ਵਿਖੇ ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਅਜੈਬ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਢਿੱਲੋਂ ਪੱਤੀ ਠੀਕਰੀਵਾਲਾ ਨੇ ਦੱਸਿਆ ਕਿ ਉਸ ਨੂੰ ਉਸ ਦੇ ਪਿੰਡ ਦੇ ਹੀ ਰਹਿਣ ਵਾਲੇ ਰਾਜ ਸਿੰਘ ਪੁੱਤਰ ਮੁਖਤਿਆਰ ਸਿੰਘ ਨੇ ਬਹੁਤ ਡਰੇ ਤੇ ਘਬਰਾਏ ਹੋਏ ਨੇ ਦੱਸਿਆ ਕਿ 9 ਮਾਰਚ 2025 ਨੂੰ ਦੁਪਹਿਰ ਸਮੇਂ ਉਸ ਨੂੰ ਬੱਸ ਸਟੈਂਡ ਬਰਨਾਲਾ ਪਰ ਇੱਕ ਔਰਤ ਜਸਵਿੰਦਰ ਕੌਰ ਉਰਫ ਗੋਰੀ ਮਿਲੀ। ਜਿਸ ਨੇ ਕਿਹਾ ਕਿ ਉਹ ਰਿਸ਼ਤੇ ਕਰਚਾਉਣ ਦਾ ਕੰਮ ਕਰਦੀ ਹੈ, ਉਹ ਉਸ ਦੇ ਲੜਕੇ ਨੂੰ ਰਿਸ਼ਤਾ ਕਰਵਾ ਦੇਵੇਗੀ। ਉਹ ਔਰਤ ਉਸ ਨਾਲ ਸਕੂਟਰੀ ਪਰ ਬੈਠ ਕੇ ਉਸ ਨੂੰ ਆਪਣੇ ਘਰ ਜੰਡਾਂ ਵਾਲਾ ਰੋਡ ਪਰ ਲੈ ਆਈ ਅਤੇ ਉਸ ਨੂੰ ਇੱਕ ਕਮਰਾ ਵਿੱਚ ਬਿਠਾ ਕੇ ਇੱਕ ਲੜਕੀ ਦਿਖਾਈ, ਜਿਸ ਦੀ ਉਮਰ 30/35 ਸਾਲ ਸੀ। ਰਾਜ ਸਿੰਘ ਨੇ ਗੋਰੀ ਨੂੰ ਕਿਹਾ ਕਿ ਉਸ ਦੇ ਲੜਕੇ ਦੀ ਉਮਰ ਛੋਟੀ ਹੈ ਕੁੜੀ ਦੀ ਉਮਰ ਉਸ ਨੂੰ ਵੱਡੀ ਲੱਗਦੀ ਹੈ। ਤਾਂ ਥੋੜੇ ਸਮੇ ਬਾਅਦ ਹੀ ਉੱਥੇ ਕਮਰੇ ਵਿੱਚ 4 ਨੌਜਵਾਨ ਅਤੇ 4 ਔਰਤਾ ਆਈਆਂ। ਜਿੰਨਾਂ ਨੇ ਕਿਹਾ ਕਿ ਉਹ ਸਾਡੇ ਘਰ ਕਿਵੇਂ ਆਇਆ ਹੈ।

      ਇਕੱਠੇ ਹੋਏ ਮਰਦ ਔਰਤਾਂ ਵਿੱਚੋਂ ਇੱਕ ਵਿਅਕਤੀ ਕਹਿੰਦਾ ਕਿ ਤੂੰ ਮੇਰੇ ਘਰਵਾਲੀ ਨਾਲ ਗਲਤ ਕੰਮ ਕੀਤਾ ਹੈ ਤਾਂ ਉਨਾਂ ਨੇ ਉਸ ਨੂੰ(ਰਾਜ ਸਿੰਘ ਨੂੰ) ਕਮਰੇ ਵਿੱਚ ਬੰਦੀ ਬਣਾ ਕੇ ਨਗਨ ਹਾਲਤ ਵਿੱਚ ਇੱਕ ਵੀਡਿਓ ਬਣਾ ਲਈ। ਵੀਡੀਓ ਵਾਇਰਲ ਕਰਨ ਦਾ ਡਰ ਦਿਖਾ ਕੇ ਦੋਸ਼ੀ ਉਸ ਨੂੰ ਬਲੈਕਮੇਲ ਕਰਕੇ 5 ਲੱਖ ਦੀ ਮੰਗ ਕਰਨ ਲੱਗੇ ਤਾਂ ਉਹ ਕਾਫੀ ਘਬਰਾ ਕੇ ਆਪਣਾ ਪਿੱਛਾ ਛੁਡਾਉਣ ਲਈ, ਦੋਸ਼ੀਆਂ ਨੂੰ ਡੇਢ ਲੱਖ ਰੁਪਏ ਦੇਣ ਲਈ ਮੰਨ ਗਿਆ।  ਜਿਸ ਨੇ ਉਸ ਸਮੇਂ ਜਸਵਿੰਦਰ ਕੌਰ ਗੋਰੀ ਅਤੇ ਇੱਕ ਹੋਰ ਨੌਜਵਾਨ ਨਾਲ ਜਾ ਕੇ ਆਪਣੇ ਆੜਤੀਏ ਪਾਸੋਂ ਡੇਢ ਲੱਖ ਰੁਪਏ ਲਿਆ ਕੇ ਦੇ ਦਿੱਤਾ। ਰਾਜ ਸਿੰਘ ਨੇ ਮੁਦਈ ਮੁਕੱਦਮਾਂ ਨੂੰ ਇਹ ਵੀ ਦੱਸਿਆ ਕਿ ਦੋਸ਼ੀਆਂ ਨੇ ਉਸ ਨੂੰ ਧਮਕੀਆਂ ਦਿੱਤੀਆਂ ਕਿ ਜੇਕਰ ਤੂੰ ਕਿਸੇ ਨੂੰ ਇਸ ਗੱਲ ਬਾਰੇ ਦੱਸਿਆ ਤਾਂ ਉਹ ਉਸ ਦਾ ਨੁਕਸਾਨ ਕਰ ਦੇਣਗੇ ਤੇ ਵੀਡਿਓ ਵਾਇਰਲ ਕਰ ਦੇਣਗੇ। ਪੁਲਿਸ ਨੇ ਅਜੈਬ ਸਿੰਘ ਦੇ ਬਿਆਨ ਪਰ, ਨਾਮਜ਼ਦ ਦੋਸ਼ੀ ਜਸਵਿੰਦਰ ਕੌਰ ਉਰਫ ਗੋਰੀ, ਗੁਰਪ੍ਰੀਤ ਸਿੰਘ ਉਰਫ ਗੁਰੀ, ਗੁਰਮੀਤ ਕੌਰ, ਜਗਸੀਰ ਸਿੰਘ ਉਰਫ ਸੀਰਾ ਅਤੇ 4,5 ਹੋਰ ਨਾ ਮਲੂਮ ਔਰਤਾਂ ਅਤੇ ਪੁਰਸ਼ਾਂ ਦੇ ਖਿਲਾਫ ਅਧੀਨ ਜੁਰਮ 115(2), 127 (2), 308(2), 351(2), 61(2), 191(3), 190 BNS ਥਾਣਾ ਸਿਟੀ 1 ਬਰਨਾਲਾ ਵਿਖੇ ਕੇਸ ਦਰਜ ਕਰ ਦਿੱਤਾ। ਮਾਮਲੇ ਦੇ ਤਫਤੀਸ਼ ਅਧਿਕਾਰੀ ਏਐਸਆਈ ਅਵਤਾਰ ਸਿੰਘ ਨੇ ਦੱਸਿਆ ਕਿ ਹਾਲੇ ਤੱਕ ਕਿਸੇ ਵੀ ਦੋਸ਼ੀ ਦੀ ਗਿਰਫਤਾਰੀ ਨਹੀਂ ਹੋਈ,ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। 

Advertisement
Advertisement
Advertisement
Advertisement
error: Content is protected !!