ਹਰਿੰਦਰ ਨਿੱਕਾ, ਪਟਿਆਲਾ 4 ਮਈ 2025
ਸ਼ਾਹੀ ਸ਼ਹਿਰ ਦੇ ਇੱਕ ਮੰਦਿਰ ਵਿੱਚ ਵਿਆਹ ਲਈ ਤਿਆਰ ਮੰਡਪ ਵਿੱਚ ਸਜ ਧੱੱਜ ਕੇ ਆਪਣੇ ਪਰਿਵਾਰ ਸਮੇਤ ਪਹੁੰਚੀ ਲਾੜੀ ਬੈਠੀ, ਬਰਾੜ ਦੇ ਆਉਣ ਦਾ ਰਾਹ ਤੱਕਦੀ ਰਹੀ,ਪਰ ਲਾੜਾ ਬਾਰਾਤ ਲੈ ਕੇ ਨਹੀਂ ਆਇਆ। ਆਖਿਰ ਲਾੜੀ ਦੇ ਸਬਰ ਦਾ ਬੰਨ੍ਹ ਅਜਿਹਾ ਟੁੱਟਿਆ ਕਿ ਲਾੜੀ ਨੇ ਆਪਣੇ ਹੋਣ ਵਾਲੇ ਪਤੀ,ਸੱਸ ਅਤੇ ਸੌਹੁਰੇ ਦੇ ਖ਼ਿਲਾਫ਼ ਜਬਰ ਜਿਨਾਹ ਦਾ ਕੇਸ ਦਰਜ ਕਰਵਾ ਦਿੱਤਾ। ਪੁਲਿਸ ਦੋਸ਼ੀਆਂ ਦੀ ਭਾਲ ਵਿੱਚ ਲੱਗੀ ਹੋਈ ਹੈ। 

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤਾ ਨੇ ਦੱਸਿਆ ਕਿ ਦੋਸ਼ੀ ਨੀਰਜ ਕੁਮਾਰ ਵਾਸੀ ਹਰੀ ਨਗਰ, ਨੇੜੇ ਪਿੰਡ ਅਲੀਪੁਰ ਅਰਾਈਆ, ਪਟਿਆਲਾ, ਸ਼ਿਕਾਇਤਕਰਤਾ ਨੂੰ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਆਪਣੇ ਘਰ ਬੁਲਾ ਕੇ ਸਰੀਰਕ ਸਬੰਧ ਬਣਾਉਦਾ ਰਿਹਾ। ਆਖਿਰ ਦੋਵਾਂ ਪਰਿਵਾਰਾਂ ਦੀ ਰਜ਼ਾਮੰਦੀ ਨਾਲ ਵਿਆਹ ਦੀ ਤਾਰੀਖ਼ 27/11/2024 ਮੁਕੱਰਰ ਵੀ ਕਰ ਦਿੱਤੀ ਗਈ ਸੀ। ਵਿਆਹ ਵਾਲੇ ਦਿਨ ਮੁਦਈ ਮੁਕੱਦਮਾ ਆਪਣੇ ਪਰਿਵਾਰ ਸਮੇਤ ਘੁੰਮਣ ਨਗਰ-ਬੀ ਪਟਿਆਲਾ ਵਿਖੇ ਸਥਿਤ ਮੰਦਰ ਵਿੱਚ ਪਹੁੰਚ ਗਈ। ਉਹ ਕਾਫੀ ਸਮਾਂ ਬਾਰਾਤ ਦੇ ਆਉਣ ਦਾ ਇੰਤਜਾਰ ਕਰਦੇ ਰਹੇ। ਪਰੰਤੂ ਲਾੜਾ ਅਤੇ ਉਸ ਦਾ ਕੋਈ ਪਰਿਵਾਰਿਕ ਮੈਂਬਰ ਵੀ ਮੰਦਿਰ ਵਿੱਚ ਨਹੀਂ ਆਇਆ। ਮੁਦਈ ਮੁਤਾਬਿਕ ਇਹ ਸਭ ਕੁੱਝ ਦੋਸ਼ੀ ਨੀਰਜ ਕੁਮਾਰ ਨੇ ਆਪਣੇ ਮਾਤਾ-ਪਿਤਾ ਨਾਲ ਸਾਜ-ਬਾਜ ਹੋ ਕੇ ਹੀ ਕੀਤਾ ਹੈ। ਪੁਲਿਸ ਨੇ ਸ਼ਿਕਾਇਤ ਦੀ ਪੜਤਾਲ ਉਪਰੰਤ ਨਾਮਜ਼ਦ ਦੋਸ਼ੀਆਂ ਨੀਰਜ ਕੁਮਾਰ, ਉਸਦੇ ਪਿਤਾ ਫੂਲ ਚੰਦ ਅਤੇ ਮਾਤਾ ਸੰਗੀਤਾ ਦੇਵੀ ਦੇ ਖ਼ਿਲਾਫ਼ U/S 376,120-B IPC ਤਹਿਤ ਥਾਣਾ ਅਨਾਜ ਮੰਡੀ ਪਟਿਆਲਾ ਵਿਖੇ ਲੰਘੀ ਕੱਲ੍ਹ ਐਫ਼ ਆਈ ਆਰ ਦਰਜ ਕਰਕੇ, ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।