ਕੁੜੀਆਂ ਨਾਲ ਗਲਤ ਹਰਕਤਾਂ ਕਰਨ ਦਾ ਸਕੂਲ ਟੀਚਰ ਤੇ ਲੱਗਿਆ ਦੋਸ਼, ਅਦਾਲਤ ‘ਚ ਨਹੀਂ ਟਿਕਿਆ…!

Advertisement
Spread information

ਅਦਾਲਤ ‘ਚ ਗਵਾਹਾਂ ਦੇ ਬਿਆਨ ਮੇਲ ਨਾ ਖਾਣ ਦਾ ਦੋਸ਼ੀ ਨੂੰ ਮਿਲਿਆ ਫਾਇਦਾ, ਅਦਾਲਤ ਵੱਲੋਂ ਬਰੀ 

ਰਘਵੀਰ ਹੈਪੀ, ਬਰਨਾਲਾ 15 ਅਪ੍ਰੈਲ 2025

       ਪੁਲਿਸ ਥਾਣਾ ਟੱਲੇਵਾਲ ਅਧੀਨ ਪੈਂਦੇ ਇੱਕ ਸਕੂਲ ਦੇ ਮਾਸਟਰ ਵੱਲੋਂ ਵਿਦਿਆਰਥਣਾਂ ਨਾਲ ਕਥਿਤ ਤੌਰ ਤੇ ਗਲਤ ਹਰਕਤਾਂ ਕਰਨ ਅਤੇ ਗਲਤ ਸ਼ਬਦਾਂਵਲੀ ਵਰਤਣ ਦਾ ਲੱਗਿਆ ਦੋਸ਼ ਅਦਾਲਤ ਟਿਕ ਨਹੀਂ ਸਕਿਆ। ਮਾਨਯੋਗ ਅਦਾਲਤ ਵਿੱਚ ਉਕਤ ਕੇਸ ਦੀ ਪੰਜ ਸਾਲ ਚੱਲੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਨਾਮਜ਼ਦ ਦੋਸ਼ੀ ਮਾਸਟਰ ਨੂੰ ਬਾਇੱਜਤ ਬਰੀ ਕਰ ਦਿੱਤਾ। ਸਰਕਾਰੀ ਹਾਈ ਸਕੂਲ ਛੀਨੀਵਾਲ ਖੁਰਦ ਦੇ ਸਾਇੰਸ ਮਾਸਟਰ ਦੇ ਖਿਲਾਫ ਇਹ ਕੇਸ ਤਤਕਾਲੀ ਜਿਲ੍ਹਾ ਸਿੱਖਿਆ ਅਫਸਰ ਦੀ ਸ਼ਕਾਇਤ ਦੇ ਅਧਾਰ ਤੇ 24 ਜਨਵਰੀ 2020 ਨੂੰ ਥਾਣਾ ਟੱਲੇਵਾਲ ਵਿਖੇ ਦਰਜ ਕੀਤਾ ਗਿਆ ਸੀ। ਪੁਲਿਸ ਵੱਲੋਂ ਦਰਜ ਐਫਆਈਆਰ ਅਨੁਸਾਰ  ਸਰਬਜੀਤ ਸਿੰਘ ਤੂਰ, ਜ਼ਿਲ੍ਹਾ ਸਿੱਖਿਆ ਅਫਸਰ ਬਰਨਾਲਾ ਵੱਲੋਂ ਪੁਲਿਸ ਥਾਣਾ ਟੱਲੇਵਾਲ ਪਾਸ ਦਰਖਾਸਤ ਦੇ ਕੇ ਦੱਸਿਆ ਸੀ ਕਿ  ਹਰਮੀਤ ਸਿੰਘ ਪੁੱਤਰ ਮਲਕੀਤ ਸਿੰਘ ਜੋ ਬਤੌਰ ਸਾਇੰਸ ਮਾਸਟਰ ਸਕੂਲ ਵਿੱਚ ਪੜ੍ਹਾਉਂਦਾ ਹੈ। ਮਾਸਟਰ ਵੱਲੋਂ ਪੜ੍ਹਾਉਂਦੇ ਸਮੇਂ ਸਕੂਲੀ ਬੱਚਿਆਂ ਨਾਲ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਲੜਕੀਆਂ ਨਾਲ ਗਲਤ ਹਰਕਤਾਂ ਵੀ ਕੀਤੀਆਂ ਜਾਂਦੀਆਂ ਹਨ । ਇਸ ਸਬੰਧੀ ਸਕੂਲ ਦੇ ਅਧਿਆਪਕਾਂ ਅਤੇ ਪਿੰਡ ਦੇ ਲੋਕਾਂ ਵੱਲੋਂ ਨਾਮਜ਼ਦ ਦੋਸ਼ੀ ਖਿਲਾਫ ਕਾਰਵਾਈ ਕਰਨ ਲਈ ਕਿਹਾ ਗਿਆ ਹੈ।  ਅਜਿਹਾ  ਜ਼ਿਕਰ ਕਰਕੇ ਇੱਕ ਐਫ.ਆਈ.ਆਰ. ਨੰਬਰ 4 ਮਿਤੀ 24-01-2020, ਅਧੀਨ ਜੁਰਮ 354-ਏ/509 ਆਈ.ਪੀ.ਸੀ. ਤਹਿਤ ਥਾਣਾ ਟੱਲੇਵਾਲ ਵਿਖੇ ਮਾਸਟਰ ਹਰਮੀਤ ਸਿੰਘ ਦੇ ਖਿਲਾਫ ਦਰਜ਼ ਕੀਤੀ ਗਈ। ਇਸ ਸਬੰਧੀ ਮਾਨਯੋਗ ਅਦਾਲਤ ਵਿੱਚ ਚਲਾਨ ਪੇਸ਼ ਹੋਣ ਉਪਰੰਤ ਕਰੀਬ ਪੰਜ ਸਾਲ ਤੋਂ ਜਿਆਦਾ ਸਮਾਂ ਸੁਣਵਾਈ ਚਲਦੀ ਰਹੀ। ਬਚਾਅ ਪੱਖ ਦੀ ਤਰਫੋਛ ਸੀਨੀਅਰ ਐਡਵੋਕੇਟ ਧੀਰਜ ਕੁਮਾਰ ਨੇ ਅਨੁਪਮ ਗੁਪਤਾ, ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ, ਬਰਨਾਲਾ ਦੀ ਅਦਾਲਤ ਵਿੱਚ ਨਾਮਜ਼ਦ ਦੋਸ਼ੀ ਦਾ ਬਾ ਦਲੀਲ ਪੱਖ ਰੱਖਿਆ ਅਤੇ ਅਦਾਲਤ ਵਿੱਚ ਇਸਤਗਾਸਾ ਪੱਖ ਵੱਲੋਂ ਪੇਸ਼ ਵੱਖ ਵੱਖ ਗਵਾਹਾਂ ਦੇ ਬਿਆਨਾਂ ਵੱਲ ਮਾਨਯੋਗ ਅਦਾਲਤ ਦਾ ਧਿਆਨ ਦਿਵਾਇਆ। ਮੁਲਜ਼ਮ ਦੇ ਵਕੀਲ ਧੀਰਜ ਕੁਮਾਰ ਐਡਵੋਕੇਟ ਨੇ ਦਲੀਲ ਦਿੱਤੀ ਕਿ ਪੇਸ਼ ਹੋਏ ਗਵਾਹਾਂ ਦੇ ਬਿਆਨ ਆਪਸ ਵਿੱਚ ਮੇਲ ਨਹੀਂ ਖਾਂਦੇ, ਕਿਸੇ ਵੀ ਬੱਚੇ ਨੇ ਅਦਾਲਤ ਵਿੱਚ ਆ ਕੇ ਦੋਸ਼ਾਂ ਸਬੰਧੀ ਕਿਸੇ ਤਰ੍ਹਾਂ ਦਾ ਬਿਆਨ ਨਹੀਂ ਦਿੱਤਾ ਅਤੇ ਨਾ ਹੀ ਕਿਸੇ ਵੀ ਅਧਿਆਪਕ ਜਾਂ ਬੱਚੇ ਨੇ ਇਹ ਦੱਸਿਆ ਹੈ ਕਿ ਕਿਸ ਤਰ੍ਹਾਂ ਦੀ ਸ਼ਬਦਾਵਲੀ ਦੀ ਵਰਤੋਂ ਮਾਸਟਰ ਵੱਲੋਂ ਕੀਤੀ ਗਈ ਸੀ ਅਤੇ ਕਦੋਂ ਕੀਤੀ ਗਈ ਸੀ, ਆਖਿਰ ਮਾਨਯੋਗ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਉਕਤ ਕੇਸ ਵਿੱਚੋਂ ਮੁਲਜ਼ਮ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾ ਦਿੱਤਾ। ਪੰਜ ਸਾਲ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਮਾਸਟਰ ਨੇ ਅਦਾਲਤ ਦੇ ਫੈਸਲੇ ਨੂੰ ਇਨਸਾਫ ਅਤੇ ਸਚਾਈ ਦੀ ਜਿੱਤ ਕਰਾਰ ਦਿੰਦਿਆਂ ਖੁਸ਼ੀ ਦਾ ਇਜ਼ਹਾਰ ਕੀਤਾ। 

Advertisement
Advertisement
Advertisement
Advertisement
error: Content is protected !!