ਸਾਈਕੋਟਰੋਪਿਕ ਨਸ਼ਾ ਤਸਕਰੀ ਰੈਕਟ ਦੇ ਕਿੰਗਪਿੰਨ ਰਿੰਕੂ ਮਿੱਤਲ ਦੀ ਭਲਕੇ ਹੋਵੇਗੀ ਜਮਾਨਤ !

Advertisement
Spread information

ਅਦਾਲਤ ਚ, ਹਾਲੇ ਤੱਕ ਪੇਸ਼ ਨਹੀਂ ਹੋਇਆ ਚਲਾਨ,,,

20 ਮਈ ਨੂੰ ਐਡਵੋਕੇਟ ਪੁਸ਼ਕਰ ਰਾਜ਼ ਸ਼ਰਮਾ ਨੇ ਦਿੱਤੀ ਸੀ ਜਮਾਨਤ ਦੀ ਅਰਜੀ


ਹਰਿੰਦਰ ਨਿੱਕਾ ਬਰਨਾਲਾ 26 ਮਈ 2020

ਸਾਈਕੋਟਰੋਪਿਕ ਨਸ਼ਾ ਤਸਕਰੀ ਰੈਕਟ ਦੇ ਕਿੰਗਪਿੰਨ ਅਤੇ ਇਲਾਕੇ ਦੀ ਪ੍ਰਸਿੱਧ ਬੀਰੂ ਰਾਮ ਠਾਕੁਰ ਦਾਸ ਫਰਮ ਦੇ ਸੰਚਾਲਕ ਨਰੇਸ਼ ਕੁਮਾਰ ਉਰਫ ਰਿੰਕੂ ਮਿੱਤਲ ਦੀ ਜਮਾਨਤ ਭਲਕੇ ਹੋਵੇਗੀ ! ਇਹ ਸਵਾਲ ਹਰ ਵਿਅਕਤੀ ਦੇ ਜ਼ਿਹਨ ਚ, ਘੁੰਮ ਰਿਹਾ ਹੈ। ਦਰਅਸਲ ਜਿਲ੍ਹਾ ਪੁਲਿਸ ਮੁੱਖੀ ਸੰਦੀਪ ਗੋਇਲ ਤੇ ਸੀਆਈਏ ਬਰਨਾਲਾ ਦੀ ਟੀਮ ਦੇ ਸਿਰ ਪੰਜਾਬ ਅੰਦਰ ਨਸ਼ੇ ਦੀ ਸਭ ਤੋਂ ਵੱਡੀ ਰਿਕਵਰੀ ਦਾ ਤਾਜ਼ ਸਜ਼ਾਉਣ ਵਾਲੇ ਇਸ ਨਸ਼ਾ ਰੈਕਟ ਚ, ਨਾਮਜ਼ਦ ਮੁੱਖ ਦੋਸ਼ੀ ਰਿੰਕੂ ਮਿੱਤਲ ਦੀ ਜਮਾਨਤ ਨਾ ਮਨਜੂਰ ਕਰਵਾਉਣ ਲਈ ਪੁਲਿਸ ਮੁੱਖੀ ਗੋਇਲ ਅਤੇ ਨਿਆਂਇਕ ਅਧਿਕਾਰੀਆਂ ਤੇ ਬਿਊਰੋਕ੍ਰੇਟਸ ਨਾਲ ਨਜਦੀਕੀ ਰਿਸ਼ਤਿਆਂ ਦੇ ਸਿਰ ਤੇ ਅਦਾਲਤ ਤੋਂ ਜਮਾਨਤ ਮੰਜੂਰ ਕਰਵਾਉਣ ਨੂੰ ਲੈ ਕੇ ਰਿੰਕੂ ਮਿੱਤਲ ਤੇ ਉਸ ਦੇ ਨਿਆਂਇਕ ਅਧਿਕਾਰੀਆਂ ਦੀ ਜੁੰਡਲੀ ਦੀ ਸ਼ਾਖ ਦਾਅ ਤੇ ਲੱਗੀ ਹੋਈ ਹੈ। ਦੋਵਾਂ ਧਿਰਾਂ ਚੋਂ ਕਿਸ ਦੀ ਸ਼ਾਖ ਬਹਾਲ ਰਹੇਗੀ, ਇਸ ਦਾ ਨਿਰਣਾ ਰਿੰਕੂ ਮਿੱਤਲ ਦੀ ਜਮਾਨਤ ਤੇ ਹੀ ਨਿਰਭਰ ਕਰੇਗਾ।

Advertisement

ਵਰਨਣਯੋਗ ਹੈ ਕਿ ਪ੍ਰਸਿੱਧ ਫੌਜਦਾਰੀ ਐਡਵੇਕੇਟ ਪੁਸ਼ਕਰ ਰਾਜ ਸ਼ਰਮਾ ਨੇ ਰਿੰਕੂ ਮਿੱਤਲ ਦੀ ਜਮਾਨਤ ਲਈ ਅਰਜ਼ੀ 20 ਮਈ ਨੂੰ ਬਰਨਾਲਾ ਅਦਾਲਤ ਚ, ਦਿੱਤੀ ਸੀ। ਐਡੀਸ਼ਨਲ ਜਿਲ੍ਹਾ ਤੇ ਸ਼ੈਸ਼ਨ ਜੱਜ ਬਰਜਿੰਦਰ ਪਾਲ ਸਿੰਘ ਨੇ ਪੁਲਿਸ ਨੂੰ ਰਿਕਾਰਡ ਲੈ ਕੇ ਆਉਣ ਲਈ ਤੇ ਜਮਾਨਤ ਤੇ ਸੁਣਵਾਈ ਲਈ 27 ਮਈ ਦਾ ਦਿਨ ਮੁਕੱਰਰ ਕਰ ਦਿੱਤਾ ਹੈ। ਪੁਲਿਸ ਤੇ ਬਚਾਅ ਪੱਖ ਨੇ ਅਦਾਲਤ ਨੂੰ ਕਨਵਿੰਸ ਕਰਵਾਉਣ ਲਈ ਆਪਣੀਆਂ ਆਪਣੀਆਂ ਤਿਆਰੀਆਂ ਕੱਸ ਰੱਖੀਆਂ ਹਨ।

ਕੀ ਹੈ ਪੂਰਾ ਮਾਮਲਾ,,,  

ਥਾਣਾ ਸਿਟੀ ਬਰਨਾਲਾ ਚ, 25 ਫਰਵਰੀ 2020 ਨੂੰ ਰਾਤ ਕਰੀਬ 9: 40 ਤੇ ਦਰਜ਼ ਕੀਤੀ ਐਫਆਈਆਰ ਨੰਬਰ 95 ਚ, ਸੀਆਈਏ ਦੇ ਐਸਆਈ ਜਰਨੈਲ ਸਿੰਘ ਦੇ ਬਿਆਨ ਤੇ ਮੁਖਬਰ ਦੀ ਸੂਚਨਾ ਦੇ ਅਧਾਰ ਤੇ ਮੋਹਨ ਲਾਲ ਉਰਫ ਕਾਲਾ ਨਿਵਾਸੀ ਕਿਲਾ ਮੁਹੱਲਾ, ਹਾਲ ਆਬਾਦ ਸੰਧੂ ਪੱਤੀ ਉੱਪਲੀ ਜਿਲ੍ਹੇ ਬਰਨਾਲਾ ਦੇ ਖਿਲਾਫ ਦਰਜ਼ ਕੇਸ ਚ, ਕਿਹਾ ਗਿਆ ਸੀ ਕਿ ਮੋਹਨ ਲਾਲ ਉਰਫ ਕਾਲਾ ਬਾਹਰੀ ਰਾਜਾਂ ਤੋਂ ਵੱਡੀ ਮਾਤਰਾ ਚ, ਨਸ਼ੀਲੀਆਂ ਗੋਲੀਆਂ ਲਿਆ ਕੇ ਖੁੱਡੀ ਰੋਡ ਤੇ ਖੁੱਡੀ ਰੋਡ ਨਾਲ ਲੱਗਦੀਆਂ ਬੇਅਬਾਦ ਕਲੋਨੀਆਂ ਤੇ ਬਰਨਾਲਾ ਸ਼ਹਿਰ ਚ, ਤੁਰ ਫਿਰ ਕੇ ਨਸ਼ੀਲੀਆਂ ਗੋਲੀਆਂ ਸਪਲਾਈ ਕਰਦਾ ਹੈ।

         ਕੇਸ ਦਰਜ਼ ਕਰਨ ਅਤੇ ਮੋਹਨ ਲਾਲ ਦੀ ਗਿਰਫਤਾਰੀ ਤੋਂ ਬਾਅਦ ਜਿਲ੍ਹਾ ਪੁਲਿਸ ਮੁੱਖੀ ਸੰਦੀਪ ਗੋਇਲ ਦੇ ਦਿਸ਼ਾ ਨਿਰਦੇਸ਼ ਚ, ਸ਼ੁਰੂ ਹੋਈ ਤਫਤੀਸ਼ ਦੌਰਾਨ ਨਰੇਸ਼ ਕੁਮਾਰ ਰਿੰਕੂ ਮਿੱਤਲ ਸਮੇਤ ਵੱਡੇ ਵੱਡੇ ਮਗਰਮੱਛ ਵੀ ਪੁਲਿਸ ਦੇ ਜਾਲ ਤੋਂ ਨਹੀਂ ਬਚ ਸਕੇ। ਤਫਤੀਸ਼ ਨੇ ਇੱਨ੍ਹੀਂ ਰਫਤਾਰ ਫੜੀ ਕਿ ਹਜਾਰਾਂ ਗੋਲੀਆਂ ਤੋਂ ਸ਼ੁਰੂ ਹੋਇਆ ਇਹ ਕੇਸ ਲੱਖਾ ਨਸ਼ੀਲੀਆਂ ਗੋਲੀਆਂ ਤੇ ਕੈਪਸੂਲਾਂ ਅਤੇ ਕਰੋੜਾਂ ਰੁਪਏ ਦੀ ਡਰੱਗ ਮਨੀ ਦੇ ਰੂਪ ਚ,ਅੱਗੇ ਵਧ ਗਿਆ। ਸੀਆਈਏ ਦੇ ਇੰਚਾਰਜ਼ ਬਲਜੀਤ ਸਿੰਘ ਦੀ ਅਗਵਾਈ ਚ, ਪੁਲਿਸ ਪਾਰਟੀ ਨੇ ਰੈਕਟ ਚ, ਸ਼ਾਮਿਲ ਮਥੁਰਾ ਤੱਕ ਦੇ ਦੋਸ਼ੀ ਤੋਇਬ ਕੁਰੈਸ਼ੀ ਤੱਕ ਨੂੰ ਵੀ ਕਾਬੂ ਕਰਕੇ 40 ਲੱਖ , 1 ਹਜਾਰ 40 ਨਸ਼ੀਲੀਆਂ ਦਵਾਈਆਂ,ਕੈਪਸੂਲ ਤੇ ਟੀਕਿਆਂ ਦੀ ਵੱਡੀ ਖੇਪ ਵੀ ਬਰਾਮਦ ਕਰ ਲਈ। ਪੁਲਿਸ ਦੁਆਰਾ ਮਲੇਰਕੋਟਲਾ ਦੇ ਵੱਡੇ ਕੈਮਿਸਟ ਤੋਂ ਲੈ ਕੇ ਰਿੰਕੂ ਮਿੱਤਲ ਨਾਲ ਜੁੜੇ ਕਈ ਤਸਕਰਾਂ ਨੂੰ ਕਾਬੂ ਕਰ ਲਿਆ ਗਿਆ।

-ਰਿੰਕੂ ਤੇ ਉਸਦੇ ਸਾਥੀ ਤਸਕਰਾਂ ਲਈ ਵਰਦਾਨ ਬਣਿਆ ਕੋਰੋਨਾ

ਸਾਈਕੋਟਰੋਪਿਕ ਨਸ਼ਾ ਤਸਕਰੀ ਰੈਕਟ ਦੀਆਂ ਤੰਦਾਂ ਨੂੰ ਜੋੜ ਜੋੜ ਕੇ ਲਗਾਤਾਰ ਅੱਗੇ ਵਧ ਰਹੀ ਬਰਨਾਲਾ ਪੁਲਿਸ ਦੇ ਪੈਰੀਂ ਕੋਰੋਨਾ ਸੰਕਟ ਦੀਆਂ ਅਜਿਹੀਆਂ ਬੇੜੀਆਂ ਪਈਆਂ ਕਿ ਪੁਲਿਸ ਦਾ ਪੂਰਾ ਧਿਆਨ ਕੋਰੋਨਾ ਸੰਕਟ ਦੌਰਾਨ ਜਰੂਰਤਮੰਦਾਂ ਦੀ ਮੱਦਦ ਤੇ ਕੇਂਦ੍ਰਿਤ ਹੋ ਗਿਆ। ਜਾਂ ਇਹ ਕਹਿ ਲਉ ਕਿ ਰਿੰਕੂ ਮਿੱਤਲ ਤੇ ਉਸ ਦੇ ਹੋਰ ਸਾਥੀ ਤਸਕਰਾਂ ਲਈ ਕੋਰੋਨਾ ਸੰਕਟ ਵਰਦਾਨ ਬਣ ਗਿਆ।

-ਫਿਰ ਸ਼ੁਰੂ ਹੋਈ ਤਫਤੀਸ਼ , ਰਿੰਕੂ ਦੇ ਬਚੇ ਸਾਥੀਆਂ ਤੇ ਟਿਕੀ ਪੁਲਿਸ ਦੀ ਪੈਨੀ ਨਜ਼ਰ

ਭਰੋਸੇਯੋਗ ਸੂਤਰਾਂ ਅਨੁਸਾਰ ਕੋਰੋਨਾ ਦੇ ਵੱਧਦੇ ਕਦਮਾਂ ਨੂੰ ਠੱਲ ਪੈਣ ਤੋਂ ਬਾਅਦ ਹੁਣ ਕੁਝ ਦਿਨ ਤੋਂ ਫਿਰ ਰਿੰਕੂ ਮਿੱਤਲ ਦੇ ਹੋਰ ਰਹਿੰਦੇ ਸਾਥੀ ਸੀਆਈਏ ਦੀ ਟੀਮ ਦੇ ਰਾਡਾਰ ਤੇ ਆ ਗਏ ਹਨ। ਅਪੁਸ਼ਟ ਸੂਚਨਾ ਮੁਤਾਬਿਕ ਪੁਲਿਸ ਨੇ ਇਸ ਕੇਸ ਨਾਲ ਸਬੰਧਿਤ ਕੁਝ ਹੋਰ ਵਿਅਕਤੀਆਂ ਨੂੰ ਵੀ ਪੁੱਛਗਿੱਛ ਲਈ ਹਿਰਾਸਤ ਚ, ਲਿਆ ਹੈ। ਸੀਆਈਏ ਦੇ ਇੰਚਾਰਜ਼ ਬਲਜੀਤ ਸਿੰਘ ਨੇ ਚਲਾਨ ਪੇਸ਼ ਨਾ ਕਰਨ ਬਾਰੇ ਕਿਹਾ ਕਿ ਕੇਸ ਦਾ ਚਲਾਨ ਪੇਸ਼ ਕਰਨ ਲਈ 180 ਦਿਨ ਦਾ ਸਮਾਂ ਹੈ। ਨਿਸਚਿਤ ਸਮੇਂ ਦੇ ਅੰਦਰ ਅੰਦਰ ਹੀ ਚਲਾਨ ਪੇਸ਼ ਕਰ ਦਿੱਤਾ ਜਾਵੇਗਾ। ਉਨ੍ਹਾਂ ਇਸ ਕੇਸ ਨਾਲ ਸਬੰਧਿਤ ਕੋਈ ਹੋਰ ਵਿਅਕਤੀ ਦੇ ਫੜੇ ਜਾਣ ਬਾਰੇ ਇੱਨਾਂ ਹੀ ਕਿਹਾ ਕਿ ਪੁਲਿਸ ਜਦੋਂ ਵੀ ਕਿਸੇ ਦੋਸ਼ੀ ਨੂੰ ਫੜੇਗੀ,ਉਦੋਂ ਜਿਲ੍ਹਾ ਪੁਲਿਸ ਮੁੱਖੀ ਮੀਡੀਆ ਨੂੰ ਜਾਣਕਾਰੀ ਦੇ ਦੇਣਗੇ। ਉਨ੍ਹਾਂ ਕਿਹਾ ਕਿ ਪੁਲਿਸ ਰਿੰਕੂ ਦੀ ਜਮਾਨਤ ਦੀ ਅਰਜ਼ੀ ਰੱਦ ਕਰਵੁੳਣ ਲਈ ਪੂਰਾ ਜੋਰ ਤਾਣ ਲਾ ਦੇਵੇਗੀ। ਬਾਕੀ ਜਮਾਨਤ ਬਾਰੇ ਫੈਸਲਾ ਤਾਂ ਅਦਾਲਤ ਨੇ ਹੀ ਕਰਨਾ ਹੈ।

– ਰਿੰਕੂ ਦੇ ਕਰੀਬੀਆਂ ਦੇ ਹੌਂਸਲੇ ਬੁਲੰਦ

ਰਿੰਕੂ ਦੀ ਜਮਾਨਤ ਕਰਵਾਉਣ ਲਈ ਅੱਡੀ ਚੋਟੀ ਦਾ ਜੋਰ ਲਾ ਰਹੇ ਉਸਦੇ ਕਰੀਬੀਆਂ ਦੇ ਹੌਂਸਲੇ ਕਾਫੀ ਬੁਲੰਦ ਹਨ। ਉਹ ਵੱਜਦੇ ਵਾਜੇ ਕਹਿੰਦੇ ਫਿਰਦੇ ਹਨ, ਕਿ ਸਾਰੇ ਪਾਸੇ, ਸਭ ਗੱਲ ਹੋ ਗਈ, ਸਭ ਠੀਕ ਹੋ ਜਾਵੇਗਾ। ਸਾਰੇ ਪਾਸੇ ਸਭ ,ਗੱਲ ਹੋ ਗਈ ,ਸਭ ਠੀਕ ਹੋ ਜਾਵੇਗਾ, ਇਸ ਦੇ ਕੀ ਅਰਥ ਹਨ, ਸਮੇਂ ਦੇ ਗਰਭ ਚ, ਪਲ ਰਹੇ ਇਹ ਸਵਾਲ ਦਾ ਜੁਆਬ ਜਮਾਨਤ ਸਬੰਧੀ ਅਦਾਲਤ ਦੇ ਫੈਸਲੇ ਤੋਂ ਬਾਅਦ ਹੀ ਮਿਲ ਸਕੇਗਾ।

ਜੇਕਰ ਰਿੰਕੂ ਨੂੰ ਜਮਾਨਤ ਮਿਲ ਗਈ ਤਾਂ ,,,,

ਨਰੇਸ਼ ਕੁਮਾਰ ਰਿੰਕੂ ਮਿੱਤਲ ਦਾ ਅਸਰ ਰਸੂਖ ਅਤੇ ਪ੍ਰਭਾਵ ਜਗਜਾਹਿਰ ਹੈ। ਇਸ ਦਾ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਐਸਐਸਪੀ ਸੰਦੀਪ ਗੋਇਲ ਨੇ ਖੁਦ ਮੀਡੀਆ ਸਾਹਮਣੇ ਦਾਅਵਾ ਕੀਤਾ ਸੀ ਕਿ ਰਿੰਕੂ ਨਸ਼ਾ ਤਸਕਰੀ ਦਾ ਕਾਰੋਬਾਰ ਪਿਛਲੇ ਕਰੀਬ 10 ਵਰ੍ਹਿਆਂ ਤੋਂ ਚਲਾ ਰਿਹਾ ਹੈ। ਜੇਕਰ ਸੱਚਮੁੱਚ ਹੀ ਰਿੰਕੂ 10 ਸਾਲ ਤੋਂ ਨਸ਼ਾ ਤਸਕਰੀ ਦਾ ਕੰਮ ਕਰ ਰਿਹਾ ਸੀ, ਤਾਂ ਇਹ ਉਸ ਦੇ ਅਸਰ ਰਸੂਖ ਤੇ ਪ੍ਰਭਾਵ ਤੋਂ ਬਿਨਾਂ ਕਿਸੇ ਵੀ ਸੂਰਤ ਚ, ਸੰਭਵ ਨਹੀਂ ਹੈ। ਇਸ ਲਈ ਜੇਕਰ ਰਿੰਕੂ ਦੀ ਜਮਾਨਤ ਚਲਾਨ ਪੇਸ਼ ਹੋਣ ਤੋਂ ਪਹਿਲਾਂ ਹੋ ਜਾਂਦੀ ਹੈ ਤਾਂ ਕੇਸ ਦੀ ਤਫਤੀਸ਼ ਤੇ ਅਸਰ ਪੈਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

Advertisement
Advertisement
Advertisement
Advertisement
Advertisement
error: Content is protected !!