ਹੁਣ ਬਰਨਾਲਾ ਦੇ ਐਸਪੀ ਹੈਡਕੁਆਟਰ ਹੋਣਗੇ ਰਤਨ ਸਿੰਘ ਬਰਾੜ

Advertisement
Spread information

ਹਰਿੰਦਰ ਨਿੱਕਾ ਬਰਨਾਲਾ 26 ਮਈ 2020  

ਮੋਗਾ ਜਿਲ੍ਹੇ ਦੇ ਐਸਪੀ ਐਚ ਰਤਨ ਸਿੰਘ ਬਰਾੜ ਨੂੰ ਹੁਣ ਐਸਪੀ ਹੈਡਕੁਆਟਰ ਬਰਨਾਲਾ ਦੀ ਜਿੰਮੇਵਾਰੀ ਦਿੱਤੀ ਗਈ ਹੈ । ਜਦੋਂ ਕਿ ਬਰਨਾਲਾ ਦੇ ਐਸਪੀ ਐਚ ਗੁਰਦੀਪ ਸਿੰਘ ਦਾ ਤਬਾਦਲਾ ਜਿਲ੍ਹਾ ਮੋਗਾ ਦੇ ਐਸਪੀ ਪੀਬੀਆਈ ਦੇ ਤੌਰ ਤੇ ਕੀਤਾ ਗਿਆ ਹੈ। ਵਰਨਣਯੋਗ ਹੈ ਕਿ ਐਸਪੀ ਬਰਾੜ ਨੂੰ ਬਰਨਾਲਾ ਜਿਲ੍ਹੇ ਦੇ ਲੋਕਾਂ ਲਈ ਕਿਸੇ ਜਾਣ ਪਹਿਚਾਣ ਦੇ ਮੁਥਾਜ਼ ਨਹੀਂ ਹਨ। ਸਰਦਾਰ ਬਰਾੜ ਨੂੰ ਅੱਤਵਾਦ ਦੇ ਸਮੇਂ ਦੌਰਾਨ ਬਰਨਾਲਾ ਸ਼ਹਿਰ ਦੀ ਇੱਕ ਚੌਂਕੀ ਦਾ ਇੰਚਾਰਜ਼ , ਥਾਣਾ ਸਿਟੀ ਬਰਨਾਲਾ ਦੇ ਐਡੀਸ਼ਨਲ ਐਸਐਚਉ ਅਤੇ ਥਾਣਾ ਮਹਿਲ ਕਲਾਂ ਦੇ ਐਸਐਚਉ ਰਹਿਣ ਦਾ ਮੌਕਾ ਵੀ ਮਿਲਿਆ ਹੈ। ਰਤਨ ਸਿੰਘ ਬਰਾੜ ਬਰਨਾਲਾ ਪੁਲਿਸ ਜਿਲ੍ਹੇ ਅੰਦਰ ਐਂਟੀ ਗੁੰਡਾ ਸਟਾਫ ਦੇ ਇੰਚਾਰਜ ਵੀ ਰਹੇ ਹਨ। ਸਰਦਾਰ ਬਰਾੜ ਆਪਣੀ ਇਮਾਨਦਾਰੀ ਅਤੇ ਦਿਲੇਰੀ ਕਾਰਣ ਜਿਲ੍ਹੇ ਦੇ ਲੋਕਾਂ ਅੰਦਰ ਵੱਖਰੀ ਪਹਿਚਾਣ ਰੱਖਦੇ ਹਨ। ਬਰਾੜ ਦੇ ਐਸਐਚਉ ਸਮੇਂ ਅਤੇ ਐਂਟੀ ਗੁੰਡਾ ਸਟਾਫ ਦੇ ਇੰਚਾਰਜ਼ ਦੇ ਤੌਰ ਤੇ ਕੀਤੇ ਸ਼ਲਾਘਾਯੋਗ ਕੰਮਾ ਦੀ ਚਰਚਾ ਅਕਸਰ ਹੀ ਲੋਕਾਂ ਚ, ਉਨ੍ਹਾਂ ਦੇ ਬਦਲ ਜਾਣ ਤੋਂ ਬਾਅਦ ਵੀ ਹਮੇਸ਼ਾ ਹੁੰਦੀ ਰਹੀ ਹੈ। ਐਸਪੀ ਬਰਾੜ ਨੂੰ ਕੋਰੋਨਾ ਮਹਾਂਮਾਰੀ ਦੇ ਦੌਰਾਨ ਵੀ ਸ਼ਾਨਦਾਰ ਸੇਵਾਵਾਂ ਨਿਭਾਉਣ ਦੇ ਬਦਲੇ ਡੀਜੀਪੀ ਡਿਸਕ ਨਾਲ ਸਨਮਾਨਿਤ ਵੀ ਕੀਤਾ ਗਿਆ ਹੈ। ਐਸਪੀ ਬਰਾੜ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਕੁਝ ਦਿਨਾਂ ਅੰਦਰ ਹੀ ਬਰਨਾਲਾ ਜਿਲ੍ਹੇ ਦੇ ਐਸਪੀਐਚ ਦੇ ਤੌਰ ਤੇ ਆਪਣਾ ਅਹੁਦਾ ਸੰਭਾਲ ਲੈਣਗੇ।

Advertisement
Advertisement
Advertisement
Advertisement
Advertisement
error: Content is protected !!