ਓਹ ਕਹਿੰਦੀ ਆਹ ਲੈ ਫੜ੍ਹ ਬੰਦੂਕ ਤੇ ਕਰ ਦੇ ਫਾਇਰ, ਤਾੜ-ਤਾੜ….ਚੱਲੀਆਂ ਗੋਲੀਆਂ

Advertisement
Spread information

 ‘ਤੇ ਪਾਣੀ ਦੀ ਪਾਇਪ ਲਈ ਵਹਾਇਆ ਖੂਨ…1 ਮੌਤ ਤੇ 3 ਹੋਰ ਵੀ ਜਖਮੀ…

ਹਰਿੰਦਰ ਨਿੱਕਾ, ਪਟਿਆਲਾ 21 ਮਈ 2025

     ਥਾਣਾ ਖੇੜੀ ਗੰਡਿਆ ਅਧੀਨ ਪੈਂਦੇ ਪਿੰਡ ਭੋਗਲਾਂ ਵਿਖੇ ਪਾਣੀ ਦੀ ਪਾਇਪ ਲਾਈਨ ਦੀ ਰਿਪੇਅਰ ਨੂੰ ਲੈ ਕੇ ਗੁਆਂਢੀਆਂ ਵਿੱਚ ਹੋਈ ਮਾਮੂਲੀ ਤਕਰਾਰ ਨੇ ਖੂਨੀ ਝਗੜੇ ਦਾ ਰੂਪ ਲੈ ਲਿਆ। ਸਮਝੌਤੇ ਦੀ ਕੋਸ਼ਿਸ਼ ਦਰਮਿਆਨ ਹੀ, ਇੱਕ ਧਿਰ ਨੇ ਦੂਜੀ ਧਿਰ ਤੇ ਗੋਲੀ ਚਲਾ ਦਿੱਤੀ। ਗੋਲੀ ਲੱਗਣ ਨਾਲ ਝਗੜਾ ਸੁਲਝਾਉਣ ਪਹੁੰਚੇ ਇੱਕ ਜਣੇ ਦੀ ਮੌਤ ਹੋ ਗਈ, ਜਦੋਂਕਿ ਇੱਕ ਔਰਤ ਸਣੇ ਤਿੰਨ ਵਿਅਕਤੀ ਗੰਭੀਰ ਰੂਪ ਵਿੱਚ ਜਖਮੀ ਵੀ ਹੋ ਗਏ। ਪੁਲਿਸ ਨੇ ਕਤਲ ਦੇ ਦੋਸ਼ ਵਿੱਚ ਪਤੀ ਪਤਨੀ ਖਿਲਾਫ ਕੇਸ ਦਰਜ ਕਰਕੇ,ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ।

ਕਦੋਂ, ਕਿਵੇਂ ਅਤੇ ਕੀ ਹੋਇਆ,,,,

      ਪੁਲਿਸ ਨੂੰ ਦਿੱਤੇ ਬਿਆਨ ‘ਚ ਮੁਦਈ ਦਰਸ਼ਨ ਸਿੰਘ ਪੁੱਤਰ ਮਾਨ ਸਿੰਘ ਵਾਸੀ ਪਿੰਡ ਭੋਗਲਾਂ ਨੇ ਦੱਸਿਆ ਕਿ ਜਗਦੀਪ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਪਿੰਡ ਭੋਗਲਾਂ, ਜੋ ਕਿ ਸਰੀਕੇ ਵਿੱਚੋ ਮੁਦਈ ਦਾ ਚਾਚਾ ਲੱਗਦਾ ਹੈ ਅਤੇ ਦੋਸ਼ੀ ਅਰਮਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਉਸ ਦੇ ਗੁਆਢੀ ਹਨ। ਪਾਣੀ ਵਾਲੀ ਪਾਇਪ ਰਿਪੇਅਰ ਕਰਨ ਲਈ ਜਗਦੀਪ ਸਿੰਘ ਨੇ ਆਪਣੇ ਘਰ ਅੱਗੇ ਢੋਆ ਪੁੱਟਿਆ ਹੋਇਆ ਸੀ, ਜਿਸ ਕਾਰਣ ਦੋਸ਼ੀ ਅਮਰਿੰਦਰ ਸਿੰਘ ਤੇ ਉਸ ਦੀ ਪਤਨੀ ਦਲਜੀਤ ਕੌਰ, ਟੋਏ ਨੂੰ ਲੈ ਕੇ ਗਾਲੀ ਗਲੋਚ ਕਰਦੇ ਰਹਿੰਦੇ ਸਨ। 19 ਮਈ ਦੀ ਸ਼ਾਮ ਨੂੰ ਜਗਦੀਪ ਸਿੰਘ ਨੇ ਮੁਦਈ ਅਤੇ ਸ਼ਰੀਕੇ ਵਿੱਚੋਂ ਲਗਦੇ ਆਪਣੇ ਚਾਚਾ ਅਮਰਜੀਤ ਸਿੰਘ ਪੁੱਤਰ ਅਜੈਬ ਸਿੰਘ, ਹਰਜੋਤ ਸਿੰਘ ਪੁੱਤਰ ਕੁਲਦੀਪ ਸਿੰਘ ਅਤੇ ਰਣਧੀਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਭੋਗਲਾਂ ਨੂੰ ਦੋਸ਼ੀਆਨ ਵੱਲੋ ਤੰਗ ਪ੍ਰੇਸ਼ਾਨ ਕਰਨ ਬਾਰੇ ਗੱਲਬਾਤ ਕਰਕੇ, ਮਾਮਲਾ ਸੁਲਝਾਉਣ ਲਈ ਬੁਲਾਇਆ ਹੋਇਆ ਸੀ।

ਓੁਹ ਤੈਸ਼ ‘ਚ ਆ ਕੇ ਅੰਦਰੋਂ ਚੁੱਕ ਲਿਆਈ ਗੰਨ…

       ਮੁਦਈ ਦਰਸ਼ਨ ਸਿੰਘ ਨੇ ਦੱਸਿਆ ਕਿ ਮੁਦਈ ਹੋਰੀ ਦੋਸ਼ੀਆਂ ਨੂੰ ਹਾਲੇ ਸਮਝਾ ਰਹੇ ਸਨ ਤਾਂ ਦੋਸ਼ਣ ਤੈਸ਼ ਵਿੱਚ ਆ ਕੇ ਆਪਣੇ ਅੰਦਰੋਂ 12 ਬੋਰ ਗੰਨ ਅਤੇ ਰੋਂਦਾ ਵਾਲਾ ਪਟਾ ਲੈ ਆਈ ਅਤੇ ਅਰਮਿੰਦਰ ਸਿੰਘ ਨੂੰ ਫੜ੍ਹਾ ਦਿੱਤਾ ਤੇ ਮੁਦਈ ਹੋਰਾਂ ਪਰ ਫਾਇਰ ਕਰਨ ਲਈ ਕਿਹਾ।  ਅਮਰਿੰਦਰ ਸਿੰਘ ਨੇ ਤੁਰੰਤ ਗੰਨ ਵਿੱਚ 2 ਰੋਂਦ ਲੋਡ ਕੀਤੇ ਅਤੇ ਪਹਿਲਾ ਫਾਇਰ ਕੀਤਾ, ਜੋ ਅਮਰਜੀਤ ਸਿੰਘ ਦੀ ਪਿੱਠ ਅਤੇ ਉਸ ਦੀ ਲੜਕੀ ਖੁਸਪ੍ਰੀਤ ਕੌਰ ਦੇ ਲੱਗਿਆ, ਜਦੋ ਜਗਦੀਪ ਸਿੰਘ ਤੇ ਹਰਜੋਤ ਸਿੰਘ, ਅਮਰਜੀਤ ਸਿੰਘ ਨੂੰ ਚੁੱਕਣ ਲੱਗੇ ਤਾਂ ਦੋਸ਼ੀ ਨੇ ਫਿਰ ਦੂਜਾ ਫਾਇਰ ਕੀਤਾ, ਜੋ ਜਗਦੀਪ ਸਿੰਘ ਅਤੇ ਹਰਜੋਤ ਸਿੰਘ ਦੇ ਲੱਗਿਆ ਅਤੇ ਦੋਸ਼ੀ ਹਥਿਆਰ ਸਮੇਤ ਮੌਕਾ ਤੋ ਫਰਾਰ ਹੋ ਗਏ। ਸਾਰੇ ਜਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ। ਡਾਕਟਰਾਂ ਨੇ ਅਮਰਜੀਤ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਜਦੋਂਕਿ ਗੰਭੀਰ ਰੂਪ ਵਿੱਚ ਜਖਮੀ ਹੋਏ ਜਗਦੀਪ ਸਿੰਘ, ਖੁਸ਼ਪ੍ਰੀਤ ਕੌਰ ਅਤੇ ਹਰਜੋਤ ਸਿੰਘ ਨੂੰ ਇਲਾਜ ਲਈ ਪੀ.ਜੀ.ਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਮਾਮਲੇ ਦੇ ਤਫਤੀਸ਼ ਅਧਿਕਾਰੀ ਨੇ ਦੱਸਿਆ ਕਿ ਮੁਦਈ ਦੇ ਬਿਆਨ ਪਰ, ਨਾਮਜ਼ਦ ਦੋਸ਼ੀ ਅਰਮਿੰਦਰ ਸਿੰਘ ਅਤੇ ਉਸ ਦੀ ਪਤਨੀ ਦਲਜੀਤ ਕੌਰ ਦੇ ਖਿਲਾਫ U/S 103,3(5) BNS, Sec 25/54/59 Arms Act ਤਹਿਤ ਥਾਣਾ ਖੇੜੀ ਗੰਡਿਆ ਵਿਖੇ ਕੇਸ ਦਰਜ ਕਰਕੇ,ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।ਜਲਦ ਹੀ ਉਨਾਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ। 

Advertisement
Advertisement
Advertisement
Advertisement
error: Content is protected !!