ਪੰਜਾਬ ਮੰਡੀ ਬੋਰਡ ਵੱਲੋਂ ਮੰਡੀ ਹੰਡਿਆਇਆ ਮਾਰਕਿਟ ਕਮੇਟੀ ਦੇ ਪਲਾਟਾਂ ਦੀ ਈ-ਨਿਲਾਮੀ
ਚੇਤਨ ਗਰਗ, ਬਰਨਾਲਾ 21 ਮਈ 2025
ਪੰਜਾਬ ਮੰਡੀ ਬੋਰਡ ਵੱਲੋਂ ਵਪਾਰਕ ਬਲਿਟ-ਅਪ ਦੁਕਾਨਾਂ/ਪਲਾਟਾਂ, ਪੰਜਾਬ ਦੀਆਂ ਮੰਡੀਆਂ ਵਿੱਚ ਫਰੀ ਹੋਲਡ ਦੇ ਅਧਾਰ ‘ਤੇ ਈ-ਨਿਲਾਮੀ ਰਾਹੀਂ ਮੰਡੀਆਂ ਵਿੱਚ ਵਪਾਰਿਕ ਸਾਈਟਾਂ ਦੇ ਮਾਲਕ ਬਣਨ ਦਾ ਸੁਨਿਹਰੀ ਮੌਕਾ ਦਿੰਦੇ ਹੋਏ, ਮੰਡੀ ਹੰਡਿਆਇਆ ਮਾਰਕਿਟ ਕਮੇਟੀ ਬਰਨਾਲਾ ਦੇ ਪਲਾਟਾਂ/ ਬੂਥਾਂ ਦੀ ਈ-ਨਿਲਾਮੀ 28 ਮਈ 2025 ਦੁਪਹਿਰ 12.00 ਵਜੇ ਤੱਕ ਕੀਤੀ ਜਾ ਰਹੀ ਹੈ। ਮੀਡੀਆ ਨੂੰ ਇਹ ਜਾਣਕਾਰੀ ਮਾਰਕਿਟ ਕਮੇਟੀ ਬਰਨਾਲਾ ਦੇ ਸਕੱਤਰ ਕੁਲਵਿੰਦਰ ਸਿੰਘ ਭੁੱਲਰ ਨੇ ਦਿੱਤੀ। 
ਸਕੱਤਰ ਕੁਲਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਬੋਲੀ ਲਗਾਉਣ ਲਈ ਜੀ.ਪੀ.ਐੱਸ ਸਮਰੱਥ ਡੀਵਾਇਸ ਲਾਜ਼ਮੀ ਹੈ, ਇਸ ਤੋਂ ਇਲਾਵਾ ਬੋਲੀਕਾਰਾਂ ਨੂੰ ਨੈੱਟ ਜਾਂ ਆਰ.ਟੀ.ਜੀ.ਐੱਸ ਟ੍ਰਾਂਜੈਕਸ਼ਨਾਂ ਨੂੰ ਖਾਤੇ ਨਾਲ ਮਿਲਾਨ ਵਿੱਚ ਕੁੱਝ ਸਮਾਂ ਲਗਦਾ ਹੈ, ਬਿਨਾਂ ਕਿਸੇ ਪਰੇਸ਼ਾਨੀ ਦੇ ਬੋਲੀ ਲਗਾਉਣ ਲਈ ਈ-ਨਿਲਾਮੀ ਦੇ ਖਤਮ ਹੋਣ ਤੋਂ ਘੱਟੋ-ਘੱਟ 24 ਘੰਟੇ ਪਹਿਲਾਂ ਭੁਗਤਾਨ ਕੀਤਾ ਜਾਵੇ। ਇਨਾਂ ਸਾਈਟਾਂ ‘ਤੇ ਪ੍ਰਮੁੱਖ ਬੈਂਕਾਂ ਵੱਲੋਂ ਲੋਨ ਦੀ ਸੁਵਿਧਾ ਵੀ ਉਪਲੱਬਧ ਹੈ। ਉਨਾਂ ਕਿਹਾ ਕਿ ਚਾਹਵਾਨ ਵਿਅਕਤੀਆਂ ਨੂੰ ਇਸ ਸੁਨਹਿਰੀ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀ਼ਦਾ ਹੈ।
ਭੁੱਲਰ ਨੇ ਕਿਹਾ ਕਿ ਵਧੇਰੇ ਜਾਣਕਾਰੀ ਲਈ ਬੋਲੀਕਾਰ ਮੁੱਖ ਦਫਤਰ ਦੇ ਫੋਨ ਨੰਬਰ 0172-5101721 ਅਤੇ ਮਾਰਕਿਟ ਕਮੇਟੀ ਬਰਨਾਲਾ ਦੇ ਕਰਮਚਾਰੀ ਰਾਜ ਕੁਮਾਰ ਮੰਡੀ ਸੁਪਰਵਾਈਜ਼ਰ ਫੋਨ ਨੰ. 98156-79081 ਅਤੇ ਜਗਸੀਰ ਸਿੰਘ ਆ.ਰਿ ਫੋਨ ਨੰ.98786-12655 ਨਾਲ ਵੀ ਤਾਲਮੇਲ ਕੀਤਾ ਜਾ ਸਕਦਾ ਹੈ।।







