ਹਵਸ ਦੇ ਅੰਨ੍ਹੇ ਪ੍ਰਧਾਨ ਨੇ Physiotherapist ਨੂੰ ਕੀਤੀ ਸੀ ਸੰਸਥਾ ਦਾ ਪ੍ਰਧਾਨ ਬਣਾਉਣ ਦੀ Offer
ਹਰਿੰਦਰ ਨਿੱਕਾ, ਬਰਨਾਲਾ 19 ਅਗਸਤ 2022
ਸ਼ਹਿਰ ਦੀ ਸਿਰਕੱਢ ਵੈਲਫੇਅਰ ਸੰਸਥਾ ਦੇ ਸਾਬਕਾ ਪ੍ਰਧਾਨ (ਜਿਹੜਾ ਇੱਕ ਇੰਮੀਗ੍ਰੇਸ਼ਨ ਸੈਂਟਰ ਵੀ ਚਲਾ ਰਿਹਾ ਹੈ) ਨੇ ਵੈਲਫੇਅਰ ਸੰਸਥਾ ਵਿੱਚ ਡਿਊਟੀ ਕਰਦੀ Ladies Physiotherapist ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਲਈ ਕਈ ਤਰਾਂ ਦੇ ਲਾਲਚ ਦਾ ਚੋਗਾ ਪਾਉਣ ਦੀ ਕੋਸ਼ਿਸ਼ ਕੀਤੀ । ਪਰੰਤੂ ਪੀੜਤ ਲੜਕੀ ,ਕਿਸੇ ਨਾ ਕਿਸੇ ਤਰਾਂ ਦਾ ਆਨਾ ਬਹਾਨਾ ਲਾ ਕੇ ਖੁਦ ਨੂੰ ਹਵਸ ‘ਚ ਅੰਨ੍ਹੇ ਹੋਏ ਨਕਾਬਪੋਸ਼ ਸਮਾਜ ਸੇਵੀ EX ਪ੍ਰਧਾਨ ਤੇ ਬਚਾਉਂਦੀ ਹੀ ਰਹੀ। ਜਦੋਂਕਿ ਪ੍ਰਧਾਨ ਆਪਣੀ ਧੁਨ ਦਾ ਪੱਕਾ ਰਿਹਾ ਕਿ ਕਿਸੇ ਨਾ ਕਿਸੇ ਤਰਾਂ ਦਾ ਲਾਲਚ ਦੇ ਕੇ ਉਹ ਸੰਸਥਾ ਵਿੱਚ ਡਿਊਟੀ ਕਰਦੀ ਲੜਕੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਹੀ ਲਵੇਗਾ। ਪਰੰਤੂ, ਕਿਸੇ ਨੇ ਸੱਚ ਹੀ ਕਿਹਾ ਹੈ ਕਿ ‘’ ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ, ਹਰ ਮਿੱਟੀ ਦੀ ਆਪਣੀ ਖਸਲਤ,,,, ਬਿਲਕੁਲ ਉਸੇ ਤਰਾਂ ਹੀ ਚਿੱਕੜ ਵਿੱਚ ਰਹਿ ਕੇ ਵੀ ਗਰੀਬ ਪਰਿਵਾਰ ਦੀ ਉਸ ਅਬਲਾ ਲੜਕੀ ਨੇ ਆਪਣੀ ਆਬਰੂ ਨੂੰ ਆਂਚ ਨਹੀਂ ਆਉਣ ਦਿੱਤੀ। Today News ਦੇ ਹੱਥ ਲੱਗੀ ਵਟਸਅੱਪ ਚੈਟ ਵਿੱਚ ਵੈਲਫੇਅਰ ਸੰਸਥਾ ਦੇ ਅਯਾਸ਼ ਪ੍ਰਧਾਨ ਨੇ Physiotherapist ਨੂੰ ਸੰਸਥਾ ਵਿੱਚ ਹੀ ਸਭ ਤੋਂ ਵੱਡੇ ਅਹੁਦੇ ਦਾ ਲਾਲਚ ਵੀ ਦਿੱਤਾ ਤੇ ਹੋਰ ਸਬਜ਼ਬਾਗ ਵੀ ਦਿਖਾਏ। ਇਸੇ ਦੌਰਾਨ ਹੀ, ਅੰਦਰ ਹੀ ਅੰਦਰ ਰਿੱਝ ਰਹੀ ਖਿਚੜੀ ਦੀਆਂ ਭਾਫਾਂ ਬਾਹਰ ਨਿਕੱਲਣ ਪਈਆਂ। ਨੌਕਰੀ ਦੀ ਆੜ ’ਚ ਅਬਲਾ ਦੇ ਜਿਸਮ ਤੇ ਮੈਲੀ ਅੱਖ ਰੱਖੀ ਬੈਠੇ, Ex ਪ੍ਰਧਾਨ ਦੀ ਕੀਤੀ ਚੈਟਿੰਗ ਦੇ ਅਗਲੇ ਹਿੱਸੇ ਦੀ ਕੁੱਝ ਹੋਰ ਵੰਨਗੀ ਵੀ ਪਾਠਕਾਂ ਦੇ ਧਿਆਨ ਗੋਚਰੇ ਹੈ।
ਵਟਸਐਪ ਚੈਟ ਦਾ ਇਹ ਹਿੱਸਾ, 12 ਮਈ 2022 ਦਾ ਹੈ,
ਚੈਟਿੰਗ ਨਾਲ ਜੁੜਨ ਲਈ ਫਲੈਸ਼ਬੈਕ-
ਅਯਾਸ਼ Ex ਪ੍ਰਧਾਨ – ਪਹਿਲਾਂ ਕਹਿੰਦੇ ਸੀ ਕਿ Joining ਤੋਂ ਬਾਅਦ ਡਿਨਰ ਕਰਵਾਉਣਾ ਤੇ ਹੁਣ ਬਰੇਕ ਫਾਸਟ ਵੀ ਨਹੀਂ ਕਰਵਾਇਆ .
-ਹਜ਼ੇ ਵੀ ਕੰਮ ਆਉਣਾ ਮੈਂ..
-ਡਿਨਰ ਦੀ ਗੱਲ ਹੋਈ ਸੀ, ਫੁਲ Enjoy ਵਾਲੀ..
-ਲੜਕੀ- ਫੁੱਲ Enjoy ਮਤਲਬ, ਵੈਸੇ ਲੰਚ C , Only, ਇਵੇਂ ਦੀ ਪਾਰਟੀ ਥੋੜ੍ਹਾ ਕਿਹਾ ਸੀ..
-ਅਯਾਸ਼ ਪ੍ਰਧਾਨ – ਨਹੀਂ ਮੇਰੀ ਗੱਲ ਤਾਂ D ਔਰ N, K. (ਵੱਖ ਵੱਖ ਅਹੁਦੇਦਾਰਾਂ ਦੇ ਨਾਂ ) ਸਾਰਿਆਂ ਨਾਲ ਹੋ ਗਈ ਸੀ. ਉਹ ਤਾਂ …. ਉਹ … ਦੇ ਕਰਕੇ ਟੰਗ ਫਸਾ ਰਿਹਾ ਹੈ .
– ਮੈਂ ਇਹ ਕਹਿ ਤਾ, ਕਰਵਾ ਦੇਵਾਂਗਾ, ਪਰੰਤੂ ਤੁਸੀਂ ਫੁਲ ਕੋਰਸ ਤੋਂ ਲੰਚ ਤੇ ਹੀ ਆ ਗਏ ਹੁਣ.
– ਯਰ ਉਸ ਦਿਨ ਤੁਸੀਂ ਇਹ ਕਿਹਾ ਸੀ ਕਿ ਫੁਲ ਕੋਰਸ ਹੀ ਕਰਾਂਗੇ,ਇਸ ਤਰਾਂ ਟੇਸਟ ……
-ਕੀ ਹੋ ਗਿਆ, ਚੁੱਪ ਹੋ ਗਏ Dr.ਸਹਿਬਾ,,,,
ਫਿਰ ਹੋਰ ਲਾਲਚ , ਮੇਨੇਜਮੈਂਟ ਤੁਸੀਂ ਜੁਆਇਨ ਕਰ ਲੋ, Dr Sahib…..
ਕੱਲ੍ਹ ਤੁਹਾਨੂੰ ਪ੍ਰਧਾਨ ਬਣਾ ਦਿੰਨਾ ਆਂ..
ਫਿਰ ਦੂਜੇ ਦਿਨ.. ਕਿਵੇਂ O ਹੁਣ ਡਾਕਟਰ ਸਾਬ੍ਹ!
ਅੱਗੋਂ ਕਿਹਾ .. Hand Pain ਹੋ ਰਿਹਾ,,
ਮੈਂ ਆਵਾਂ ਹੈਂਡ ਮਸਾਜ਼ ਲਈ, ਡਾਕਟਰ ਸਾਬ੍ਹ!
ਸੰਘਰਸ਼ਸ਼ੀਲ ਧਿਰਾਂ ਵੀ ਹੋ ਰਹੀਆਂ ਸਰਗਰਮ
ਉੱਧਰ ਪਤਾ ਲੱਗਿਆ ਹੈ ਕਿ ਇਹ ਮਾਮਲਾ, ਚਰਚਾ ਵਿੱਚ ਆਉਣ ਤੋਂ ਬਾਅਦ ਇਲਾਕੇ ਦੀਆਂ ਸੰਘਰਸ਼ਸ਼ੀਲ ਧਿਰਾਂ ਵੀ ਸਰਗਰਮ ਹੋ ਰਹੀਆਂ ਹਨ। ਇੱਕ ਸੰਘਰਸ਼ੀਲ ਮਹਿਲਾ ਆਗੂ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਨੌਕਰੀ ਦੇ ਇਵਜ਼ ਵਿੱਚ , ਵੈਲਫੇਅਰ ਸੰਸਥਾ ਦੇ ਸਾਬਕਾ ਪ੍ਰਧਾਨ ਵੱਲੋਂ ਲੜਕੀ ਦਾ ਸ਼ਰੀਰਕ ਸ਼ੋਸ਼ਣ ਕਰਨ ਦੀਆਂ ਕੋਸ਼ਿਸ਼ਾਂ ਬੇਹੱਦ ਗੰਭੀਰ ਹਨ, ਇਸ ਮਾਮਲੇ ਦੀ ਪ੍ਰਸ਼ਾਸ਼ਨ ਨੂੰ ਉੱਚ ਪੱਧਰੀ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਘਿਨਾਉਣੀਆਂ ਹਰਕਤਾਂ ਤੇ ਉੱਤਰੇ ਸੰਸਥਾ ਦੇ ਆਗੂ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਵੀ ਅਮਲ ਵਿੱਚ ਲਿਆਉਣੀ ਚਾਹੀਦੀ ਹੈ ਤੇ ਪੀੜਤ ਨੂੰ ਇਨਸਾਫ ਦਿਵਾ ਕੇ, ਮਾਮਲੇ ਨੂੰ ਦਬਾਉਣ ਹਿੱਤ, ਉਸ ਨੂੰ ਨੌਕਰੀ ਤੋਂ ਕੱਢਣ ਦੀਆਂ ਕੋਸ਼ਿਸ਼ਾਂ ਨੂੰ ਅਸਫਲ ਬਣਾਉਣਾ ਚਾਹੀਦਾ ਹੈ।