ਬਾਪੂ ਕਰਤਾਰ ਸਿੰਘ ਭੱਠਲ ਦਾ ਬੇਵਕਤੀ ਵਿਛੋੜਾ ਬੀਕੇਯੂ ਏਕਤਾ ਡਕੌਂਦਾ ਲਈ ਵੱਡਾ ਘਾਟਾ
ਬਰਨਾਲਾ 19 ਅਗਸਤ (ਰਘੁੁਵੀਰ)
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਵੱਡੇ ਪੑੀਵਾਰ ਨੂੰ ਸੰਘਰਸਸ਼ਸ਼ੀਲ ਯੋਧੇ ਬਾਪੂ ਕਰਤਾਰ ਸਿੰਘ ਭੱਠਲ (70ਸਾਲ) ਬਰਨਾਲਾ ਦੀ ਬੇਵਕਤੀ ਮੌਤ ਨਾਲ ਪੑੀਵਾਰ ਸਮੇਤ ਜਥੇਬੰਦੀ ਨੂੰ ਵੱਡਾ ਘਾਟਾ ਪਿਆ ਹੈ। ਭਾਕਿਯੂ ਏਕਤਾ ਡਕੌਂਦਾ ਇਕਾਈ ਬਰਨਾਲਾ ਦੇ ਪੑਧਾਨ ਇੰਦਰਪਾਲ ਸਿੰਘ ਨੇ ਦੱਸਿਆ ਕਿ ਬਾਪੂ ਕਰਤਾਰ ਸਿੰਘ ਆਪਣੇ ਕਿਸਾਨ ਸਾਥੀਆਂ ਸਮੇਤ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿੱਚ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਤਕਰੀਬਨ ਸਵਾ ਸਾਲ ਚੱਲੇ ਮੋਰਚੇ ਵਿੱਚ ਪੂਰੀ ਦੑਿੜਤਾ ਨਾਲ ਭਾਗ ਲੈਂਦਾ ਰਿਹਾ। ਉਹ ਬੀਕੇਯੂ ਏਕਤਾ ਡਕੌਂਦਾ ਦਾ ਪੱਕਾ ਪਰਚਾਰਕ ਵੀ ਸੀ। ਕਿਸਾਨ ਆਗੂ ਨਾਨਕ ਸਿੰਘ ਅਮਲਾ ਸਿ੫ ਵਾਲਾ ਨੇ ਦੱਸਿਆ ਕਿ ਇਤਿਹਾਸਕ ਕਿਸਾਨ ਅੰਦੋਲਨ ਦੌਰਾਨ ਆਪਣੀ ਵਡੇਰੀ ਉਮਰ ਦੀ ਪਰਵਾਹ ਨਾਂ ਕਰਦਿਆਂ ਜਮੀਨਾਂ ਦੀ ਰਾਖੀ ਲਈ ਚੱਲੇ ਸੰਘਰਸ਼ ਵਿੱਚ ਪੂਰੀ ਤਨਦੇਹੀ ਨਾਲ ਡਟਣ ਵਾਲੇ ਬਾਪੂ ਕਰਤਾਰ ਸਿੰਘ ਭੱਠਲ ਦੇ ਯੋਗਦਾਨ ਨੂੰ ਯਾਦ ਰੱਖਿਆ ਜਾਵੇਗਾ। ਇਸ ਸਮੇਂ ਸੀਮਤ ਸਮੇਂ ਲਈ ਇਨਕਲਾਬੀ ਕੇਂਦਰ, ਪੰਜਾਬ ਦੇ ਪੑਧਾਨ ਸਾਥੀ ਨਰਾਇਣ ਦੱਤ ਨੇ ਬਾਪੂ ਕਰਤਾਰ ਸਿੰਘ ਭੱਠਲ ਹੋਰਾਂ ਵੱਲੋਂ ਮੋਦੀ ਹਕੂਮਤ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਵਿਰੋਧੀ ਰੱਦ ਕਰਾਉਣ ਲਈ ਚੱਲੇ ਸੰਘਰਸ਼ ਵਿੱਚ ਪਾਏ ਯੋਗਦਾਨ ਨੂੰ ਮਿਸਾਲੀ ਦੱਸਿਆ। ਇਸ ਸਮੇਂ ਡਾ ਰਾਜਿੰਦਰ ਪਾਲ, ਨਿਰਭੈ ਸਿੰਘ, ਰਣਯੋਧ ਰੰਧਾਵਾ, ਸ਼ੇਰਾ ਭੱਠਲ,ਨਿੱਕਾ ਬਾਜਵਾ,ਦੇਵ ਭੱਠਲ, ਜੈ ਸਿੰਘ ਭੱਠਲ, ਮਾਤਾ ਸ਼ਿੰਦਰ ਕੌਰ, ਚਰਨਜੀਤ ਕੌਰ,ਬਲਜੀਤ ਕੌਰ ਅਤੇ ਕਰਤਾਰ ਸਿੰਘ ਭੱਠਲ ਦੀ ਪਤਨੀ ਮਾਤਾ ਗਿਆਨ ਕੌਰ ਆਦਿ ਆਗੂ ਵੀ ਹਾਜ਼ਰ ਸਨ।