ਦੁਰਗਾ ਮਾਤਾ ਮੰਦਰ ਬਾਜੀਦਪੁਰ ਵਿਖੇ ਜਨਮ ਅਸ਼ਟਮੀ ਮੌਕੇ ਕੱਢੀ ਗਈ ਸ਼ੋਭਾ ਯਾਤਾਰਾ
ਫਿਰੋਜ਼ਪੁਰ 18 ਅਗਸਤ 2022 (ਬਿੱਟੂ ਜਲਾਲਾਬਾਦੀ)
ਸ੍ਰੀ ਕ੍ਰਿਸ਼ਨ ਭਗਵਾਨ ਜੀ ਦਾ ਜਨਮ ਅਸ਼ਟਮੀ ਦਾ ਤਿਉਹਾਰ ਜੋ ਕਿ ਹਰ ਸਾਲ ਦੁਰਗਾ ਮਾਤਾ ਮੰਦਰ ਬਾਜੀਦਪੁਰ ਵਿਖੇ ਬੜੀ ਸ਼ਰਦਾ ਤੇ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਸਾਲ ਵੀ ਇਹ ਤਿਉਹਾਰ ਸ਼੍ਰੀ ਦੁਰਗਾ ਮਾਤਾ ਮੰਦਿਰ ਬਜ਼ੀਦਪੁਰ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਦਿਨ ਵੀਰਵਾਰ ਨੂੰ ਸਾਰੇ ਪਿੰਡ ਵਿੱਚ ਸ਼ੋਭਾ ਯਾਤਰਾ ਕੱਢੀ ਗਈ । ਇਹ ਸ਼ੋਭਾ ਯਾਤਰਾ ਦੁਰਗਾ ਮਾਤਾ ਮੰਦਰ ਤੋਂ ਸ਼ੁਰੂ ਕਰਕੇ ਸਾਰੇ ਪਿੰਡ ਵਿੱਚ ਕੱਢੀ ਗਈ। ਸ਼ੋਭਾ ਯਾਤਰਾ ਦੇ ਵਿੱਚ ਟਰੈਕਟਰ ਟਰਾਲੀਆਂ ‘ਤੇ ਖੂਬਸੂਰਤ ਝਾਕੀਆਂ ਸਜਾਈਆਂ ਗਈਆਂ ਸਨ ਜੋ ਕਿ ਖਿੱਚ ਦਾ ਕੇਂਦਰ ਵੀ ਬਣੀਆਂ ਰਹੀਆਂ । ਇਸ ਮੌਕੇ ਇਲਾਕਾ ਨਿਵਾਸੀਆਂ ਵੱਲੋਂ ਸ਼੍ਰੀ ਕ੍ਰਿਸ਼ਨ ਭਗਵਾਨ ਦਾ ਗੁਣਗਾਣ ਕਰਦੇ ਹੋਏ ਸ਼ੋਭਾ ਯਾਤਰਾ ਦਾ ਭਰਵਾਂ ਸੁਆਗਤ ਕੀਤਾ ਗਿਆ ਅਤੇ ਪ੍ਰਸ਼ਾਂਦ ਦੀ ਸੇਵਾ ਵੀ ਕੀਤੀ ਗਈ। ਇਸ ਮੌਕੇ ਸੰਗਤਾਂ ਵੱਲੋਂ ਸ਼੍ਰੀ ਕ੍ਰਿਸ਼ਨ ਭਗਵਾਨ ਦੀ ਉਪਮਾ ਦੇ ਗੁਣ ਗਾਇਨ ਕਰਦੇ ਹੋਏ ਭਜਨ ਕੀਰਤਨ ਵੀ ਕੀਤਾ ਗਿਆ।