BJP ਦੇ ਖ਼ਰਚੇ ‘ਤੇ ਦਿੱਲੀ, ਮੁੰਬਈ ਤੇ ਨਾਗਪੁਰ ਦੀ ਯਾਤਰਾ..! ਬਰਨਾਲਾ ਤੋਂ ਵੀ ਜਥਾ ਹੋਇਆ ਰਵਾਨਾ ਹੋਇਆ

Advertisement
Spread information

ਬਾਬਾ ਸਾਹਿਬ ਅੰਬੇਡਕਰ ਦੇ ਫ਼ਲਸਫ਼ੇ ਨੂੰ ਘਰ-ਘਰ ਪਹੁੰਚਾਉਣ ਦੀ ਵੱਡੀ ਮੁਹਿੰਮ: ‘ਪੰਚਤੀਰਥ ਯਾਤਰਾ’ ਸ਼ੁਰੂ, 

ਰਘਬੀਰ ਹੈਪੀ,ਬਰਨਾਲਾ, 14 ਜੂਨ 2026    ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਫ਼ਲਸਫ਼ੇ ਅਤੇ ਉਨ੍ਹਾਂ ਦੀ ਅਮੀਰ ਵਿਰਾਸਤ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਐਸ.ਸੀ. ਮੋਰਚੇ ਵੱਲੋਂ ਇੱਕ ਬੇਹੱਦ ਅਹਿਮ ਅਤੇ ਇਤਿਹਾਸਕ ਕਦਮ ਚੁੱਕਿਆ ਗਿਆ ਹੈ। ਬਾਬਾ ਸਾਹਿਬ ਦੇ ਜੀਵਨ ਨਾਲ ਜੁੜੇ ਪੰਜ ਪਵਿੱਤਰ ਸਥਾਨਾਂ ਦੀ ਯਾਤਰਾ ਯਾਨੀ ‘ਪੰਚਤੀਰਥਾ ਯਾਤਰਾ’ ਦਾ ਆਗਾਜ਼ ਅੱਜ ਰਾਜਧਾਨੀ ਚੰਡੀਗੜ੍ਹ ਸਥਿਤ ਭਾਜਪਾ ਦੇ ਮੁੱਖ ਦਫ਼ਤਰ ਤੋਂ ਬੜੇ ਹੀ ਸ਼ਾਨੋ-ਸ਼ੌਕਤ ਨਾਲ ਕੀਤਾ ਗਿਆ। ਇਹ ਵਿਸ਼ੇਸ਼ ਯਾਤਰਾ ਸੂਬਾ ਪ੍ਰਧਾਨ ਐਸ. ਆਰ. ਲੱਧੜ ਅਤੇ ਸੂਬਾ ਵਾਈਸ ਪ੍ਰਧਾਨ ਮਨੋਜ ਚੰਦੇਲ ਦੀ ਗਤੀਸ਼ੀਲ ਅਗਵਾਈ ਹੇਠ ਵੋਲਵੋ ਬੱਸਾਂ ਦੇ ਕਾਫ਼ਲੇ ਰਾਹੀਂ ਦੁਪਹਿਰ 2 ਵਜੇ ਰਵਾਨਾ ਹੋਈ।                 

ਰੇਲਵੇ ਸਟੇਸ਼ਨ ‘ਤੇ ਲੱਗੀਆਂ ਰੌਣਕਾਂ, ਬਰਨਾਲਾ ਤੋਂ ਜਥਾ ਰਵਾਨਾ:

      ਇਸ ਵੱਕਾਰੀ ਯਾਤਰਾ ਵਿੱਚ ਸ਼ਮੂਲੀਅਤ ਕਰਨ ਲਈ ਜ਼ਿਲ੍ਹਾ ਬਰਨਾਲਾ ਤੋਂ ਐਸ.ਸੀ. ਮੋਰਚੇ ਦੇ 8 ਪ੍ਰਮੁੱਖ ਆਗੂਆਂ ਅਤੇ ਵਰਕਰਾਂ ਦਾ ਇੱਕ ਵਿਸ਼ੇਸ਼ ਜਥਾ ਅੱਜ ਚੰਡੀਗੜ੍ਹ ਲਈ ਰਵਾਨਾ ਹੋਇਆ। ਇਸ ਜਥੇ ਨੂੰ ਰੇਲਵੇ ਸਟੇਸ਼ਨ ਬਰਨਾਲਾ ਤੋਂ ਜ਼ਿਲ੍ਹਾ ਪ੍ਰਧਾਨ ਧਰਮ ਸਿੰਘ ਫ਼ੌਜੀ (ਕੌਂਸਲਰ) ਅਤੇ ਭਾਜਪਾ ਹਲਕਾ ਭਦੌੜ ਦੇ ਇੰਚਾਰਜ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਸਿਰੋਪਾਓ ਭੇਟ ਕਰਕੇ ਅਤੇ ਨਿੱਘੀ ਵਿਦਾਇਗੀ ਦਿੱਤੀ।

ਭਾਜਪਾ ਕਰੇਗੀ ਸਾਰਾ ਖ਼ਰਚਾ, ਦੇਸ਼ ਦੇ ਇਨ੍ਹਾਂ ਵੱਡੇ ਸ਼ਹਿਰਾਂ ਦਾ ਹੋਵੇਗਾ ਦੌਰਾ:

      ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਜਪਾ ਆਗੂਆਂ ਨੇ ਦੱਸਿਆ ਕਿ ਇਸ ਯਾਤਰਾ ਦਾ ਮੁੱਖ ਮਕਸਦ ਆਮ ਲੋਕਾਂ ਨੂੰ ਬਾਬਾ ਸਾਹਿਬ ਦੇ ਮਹਾਨ ਜੀਵਨ ਸੰਘਰਸ਼ ਅਤੇ ਸੋਚ ਤੋਂ ਜਾਣੂ ਕਰਵਾਉਣਾ ਹੈ। ‘ਪੰਚਤੀਰਥਾ ਯਾਤਰਾ’ ਦੌਰਾਨ ਇਹ ਜਥਾ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਭੋਪਾਲ, ਨਾਗਪੁਰ, ਮੁੰਬਈ ਅਤੇ ਦਿੱਲੀ ਵਿਖੇ ਬਾਬਾ ਸਾਹਿਬ ਦੀ ਯਾਦ ਵਿੱਚ ਸਥਾਪਿਤ ਕੀਤੇ ਗਏ ਵਿਸ਼ੇਸ਼ ਅਤੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰੇਗਾ। ਸਭ ਤੋਂ ਵਿਸ਼ੇਸ਼ ਗੱਲ ਇਹ ਹੈ ਕਿ ਇਸ ਪੂਰੀ ਯਾਤਰਾ ਦੌਰਾਨ ਰਹਿਣ, ਸਹਿਣ ਅਤੇ ਖਾਣ-ਪੀਣ ਸਮੇਤ ਸਾਰਾ ਖ਼ਰਚਾ ਭਾਜਪਾ ਵੱਲੋਂ ਖ਼ੁਦ ਕੀਤਾ ਜਾ ਰਿਹਾ ਹੈ।

ਬਰਨਾਲਾ ਜ਼ਿਲ੍ਹੇ ਦੇ ਇਹ ਦਿੱਗਜ ਆਗੂ ਹੋਏ ਸ਼ਾਮਲ

       ਮਿਸ਼ਨਰੀ ਜਜ਼ਬੇ ਨਾਲ ਲਬਰੇਜ਼ ਇਸ ਯਾਤਰਾ ਵਿੱਚ ਬਰਨਾਲਾ ਜ਼ਿਲ੍ਹੇ ਵੱਲੋਂ ਗੁਰਦੇਵ ਸਿੰਘ ਮੱਕੜ, ਪ੍ਰਜੀਤ ਸਿੰਘ ਕ੍ਰਿਪਾਲੇਵਾਲ, ਸੁਖਪ੍ਰੀਤ ਸਿੰਘ, ਜਸਮੀਤ ਸਿੰਘ, ਰਾਜਵਿੰਦਰ ਸਿੰਘ, ਸਵਰਨ ਸਿੰਘ, ਕਰਨੈਲ ਸਿੰਘ ਅਤੇ ਜਗਜੀਤ ਸਿੰਘ ਠੀਕਰੀਵਾਲਾ ਵਰਗੇ ਮਿਹਨਤੀ ਤੇ ਸਿਰੜੀ ਆਗੂ ਸ਼ਾਮਲ ਹਨ, ਜੋ ਬਾਬਾ ਸਾਹਿਬ ਦੇ ਸੰਦੇਸ਼ ਨੂੰ ਪਿੰਡ-ਪਿੰਡ ਪਹੁੰਚਾਉਣ ਲਈ ਇਸ ਕਾਫ਼ਲੇ ਦਾ ਹਿੱਸਾ ਬਣੇ ਹਨ

Advertisement
Advertisement
Advertisement
Advertisement
error: Content is protected !!