ਡੈਮੋਕ੍ਰੇਟਿਕ ਟੀਚਰਜ਼ ਫਰੰਟ ਰਾਜੀਵ ਕੁਮਾਰ ਬਣੇ ਜ਼ਿਲ੍ਹਾ ਪ੍ਰਧਾਨ ਤੇ ਨਿਰਮਲ ਚੁਹਾਣਕੇ ਜ਼ਿਲ੍ਹਾ ਜਨਰਲ ਸਕੱਤਰ
ਬਰਨਾਲਾ,18 ਅਗਸਤ (ਰਘੁਵੀਰ ਹੈੱਪੀ)
ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੀ ਇਕਾਈ ਬਰਨਾਲਾ ਵੱਲੋਂ ਸਸਸਸ (ਲੜਕੇ) ਬਰਨਾਲਾ ਵਿਖੇ ਆਪਣਾ ਚੋਣ ਇਜਲਾਸ ਕਰਕੇ ਸੇਵਾ ਮੁਕਤ ਹੋ ਚੁੱਕੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸੁਖਪੁਰ ਨੂੰ ਸਨਮਾਨਿਤ ਕਰਦਿਆਂ ਜਥੇਬੰਦੀ ਵਿੱਚੋਂ ਨਿੱਘੀ ਵਿਦਾਇਗੀ ਦਿੱਤੀ ਗਈ ਅਤੇ ਜਥੇਬੰਦੀ ਵਿੱਚ ਵੱਖ-ਵੱਖ ਅਹੁਦਿਆਂ ਤੇ ਫੇਰਬਦਲ ਅਤੇ ਵਾਧਾ ਕਰਦਿਆਂ ਆਗੂਆਂ ਦੀ ਚੋਣ ਕਰਕੇ ਨਵੀਂ ਸਕੱਤਰੇਤ ਦਾ ਗਠਨ ਕੀਤਾ ਗਿਆ। ਬਲਾਕ ਪ੍ਰਧਾਨਾਂ ਸੱਤਪਾਲ ਤਪਾ, ਮਾਲਵਿੰਦਰ ਬਰਨਾਲਾ ਅਤੇ ਅੰਮ੍ਰਿਤਪਾਲ ਕੋਟਦੁੱਨਾ ਦੀ ਪ੍ਰਧਾਨਗੀ ਵਿੱਚ ਹੋਏ ਚੋਣ ਇਜਲਾਸ ਦੌਰਾਨ ਵੱਖ ਵੱਖ ਅਹੁਦਿਆਂ ਲਈ ਨਾਵਾਂ ਦੀ ਤਜਵੀਜ ਜ਼ਿਲ੍ਹਾ ਮੀਤ ਪ੍ਰਧਾਨ ਤੇ ਸੂਬਾ ਕਮੇਟੀ ਮੈਂਬਰ ਗੁਰਮੇਲ ਭੁਟਾਲ ਨੇ ਰੱਖੀ ਤੇ ਸਮੂਹ ਡੈਲੀਗੇਟਾਂ ਨੇ ਇਸਨੂੰ ਸਰਬਸੰਮਤੀ ਨਾਲ ਪ੍ਰਵਾਨ ਕੀਤਾ। ਚੋਣ ਇਜਲਾਸ ਵਿੱਚ ਹਾਜ਼ਰ 45 ਦੇ ਲਗਭਗ ਡੈਲੀਗੇਟਾਂ ਅਤੇ ਜਿਲਾ ਕਮੇਟੀ ਮੈਂਬਰਾਂ ਵੱਲੋਂ ਸਹਿਮਤੀ ਪ੍ਰਗਟਾਉਂਦੇ ਹੋਏ ਰਾਜੀਵ ਕੁਮਾਰ ਨੂੰ ਜ਼ਿਲ੍ਹਾ ਪ੍ਰਧਾਨ,ਨਿਰਮਲ ਚੁਹਾਣਕੇ ਨੂੰ ਜ਼ਿਲ੍ਹਾ ਜਨਰਲ ਸਕੱਤਰ,ਗੁਰਮੇਲ ਭੁਟਾਲ ਨੂੰ ਜ਼ਿਲ੍ਹਾ ਮੀਤ ਪ੍ਰਧਾਨ,ਸੁਖਦੀਪ ਤਪਾ ਨੂੰ ਜ਼ਿਲ੍ਹਾ ਪ੍ਰੈੱਸ ਸਕੱਤਰ,ਲਖਵੀਰ ਠੁੱਲੀਵਾਲ ਨੂੰ ਜ਼ਿਲ੍ਹਾ ਵਿੱਤ ਸਕੱਤਰ,ਮਨਮੋਹਨ ਭੱਠਲ ਨੂੰ ਸਹਾਇਕ ਸਕੱਤਰ,ਪਲਵਿੰਦਰ ਠੀਕਰੀਵਾਲ ਨੂੰ ਸਹਾਇਕ ਪ੍ਰੈੱਸ ਸਕੱਤਰ,ਵਰਿੰਦਰ ਕੁਮਾਰ ਨੂੰ ਸਹਾਇਕ ਵਿੱਤ ਸਕੱਤਰ,ਪ੍ਰਿੰਸੀਪਲ ਮੇਜਰ ਸਿੰਘ ਤੇ ਨਿਰਮਲ ਸਿੰਘ ਪੱਖੋ ਨੂੰ ਆਡੀਟਰ ਅਤੇ ਜਸਵਿੰਦਰ ਸਿੰਘ ਧੂਰਕੋਟ ਨੂੰ ਜ਼ਿਲ੍ਹਾ ਕਮੇਟੀ ਮੈਂਬਰ ਦੀ ਜਿੰਮੇਵਾਰੀ ਸੌਂਪੀ ਗਈ। ਚੋਣ ਇਜਲਾਸ ਸੰਪੰਨ ਹੋਣ ਤੇ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਪ੍ਰਧਾਨ ਰਾਜੀਵ ਕੁਮਾਰ ਨੇ ਦੱਸਿਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੇ ਵਿਦਿਆਰਥੀ, ਅਧਿਆਪਕ ਤੇ ਸਿੱਖਿਆ ਵਿਰੋਧੀ ਫ਼ੈਸਲਿਆਂ ਦਾ ਮੂੰਹ ਤੋੜ ਜਵਾਬ ਦੇਣ ਲਈ ਮਜਬੂਤ ਅਧਿਆਪਕ ਲਹਿਰ ਉਸਾਰਨ ਦੀ ਜ਼ਰੂਰਤ ਹੈ ਅਤੇ ਡੀ.ਟੀ.ਐੱਫ. ਏਕੇ ਦੀ ਮੁੱਦਈ ਹੁੰਦੇ ਹੋਏ ਹਮੇਸ਼ਾ ਅਧਿਆਪਕ ਲਹਿਰ ਦੀ ਮਜ਼ਬੂਤੀ ਲਈ ਯਤਨਸ਼ੀਲ ਰਹੀ ਹੈ ਤੇ ਭਵਿੱਖ ਵਿੱਚ ਵੀ ਯਤਨਸ਼ੀਲ ਰਹੇਗੀ। ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਮੀਤ ਸੁਖਪੁਰ ਨੇ ਪਿਛਲੇ ਸਮੇਂ ‘ਚ ਕੀਤੇ ਸੰਘਰਸ਼ਾਂ ਦੀ ਪੜਚੋਲ ਕਰਦਿਆਂ ਸਰਕਾਰਾਂ ਦੇ ਲੋਕ ਵਿਰੋਧੀ ਕਿਰਦਾਰ ਨੂੰ ਪਛਾਣ ਕੇ ਸੰਘਰਸ਼ ਤੇ ਟੇਕ ਰੱਖਣ ਦੀ ਅਪੀਲ ਕੀਤੀ। ਅੰਤ ਵਿੱਚ ਨਵੇਂ ਚੁਣੇ ਜ਼ਿਲ੍ਹਾ ਪ੍ਰਧਾਨ ਰਾਜੀਵ ਕੁਮਾਰ ਨੇ ਵੱਧ ਤੋਂ ਵੱਧ ਅਧਿਆਪਕਾਂ ਨੂੰ ਡੀ.ਟੀ.ਐੱਫ ਦਾ ਹਿੱਸਾ ਬਣਨ ਦੀ ਅਪੀਲ ਕਰਦਿਆਂ 28 ਅਗਸਤ ਅਤੇ 10 ਸਤੰਬਰ ਨੂੰ ਪੰਜਾਬ ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਐਕਸ਼ਨ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਬਲਜਿੰਦਰ ਪ੍ਰਭੂ,ਰਜਿੰਦਰ ਮੂਲੋਵਾਲ,ਰਘੁਬੀਰ ਕਰਮਗੜ੍ਹ,ਦਰਸ਼ਨ ਬਦਰਾ,ਦਵਿੰਦਰ ਤਲਵੰਡੀ,ਸੁਰਿੰਦਰ ਤਪਾ,ਰਘੁਬੀਰ ਮਹਿਤਾ,ਜਗਸੀਰ ਖੁੱਡੀਕਲਾਂ,ਗੁਰਜੰਟ ਸਿੰਘ ,ਅਮਨਦੀਪ ਹਰੀਗੜ੍ਹ, ਮਨਪ੍ਰੀਤ ਬਰਨਾਲਾ, ਜੁਗਰਾਜ ਸਿੰਘ ਅਕਲੀਆ,ਜਗਵੰਤ ਸਿੰਘ, ਹੈੱਡਮਾਸਟਰ ਪ੍ਰਦੀਪ ਕੁਮਾਰ,ਸੁਖਪਾਲ ਕੌਰ,ਜਗਜੀਤ ਕੌਰ ਢਿੱਲਵਾਂ,ਪ੍ਰਦੀਪ ਬਖ਼ਤਗੜ੍ਹ,ਸੁਖਪ੍ਰੀਤ ਮਾਂਗੇਵਾਲ,ਜਗਰੰਟ ਸਿੰਘ,ਕੁਲਦੀਪ ਸੰਘੇੜਾ,ਜਤਿੰਦਰ ਕਪਲ ਅਤੇ ਅਰਵਿੰਦ ਕੁਮਾਰ,ਕੁਲਜੀਤ ਰਤਨ, ਜਗਜੀਤ ਸਿੰਘ ਠੀਕਰੀਵਾਲਾ ਆਦਿ ਆਗੂ ਹਾਜ਼ਰ ਸਨ।
One thought on “ਡੈਮੋਕ੍ਰੇਟਿਕ ਟੀਚਰਜ਼ ਫਰੰਟ ਰਾਜੀਵ ਕੁਮਾਰ ਬਣੇ ਜ਼ਿਲ੍ਹਾ ਪ੍ਰਧਾਨ ਤੇ ਨਿਰਮਲ ਚੁਹਾਣਕੇ ਜ਼ਿਲ੍ਹਾ ਜਨਰਲ ਸਕੱਤਰ”
Comments are closed.