ਬਰਨਾਲਾ ਦੇ EX MC. ਨੇ ਲਿਆ ਫਾਹਾ, ਸੁਸਾਈਡ ਨੋਟ ‘ਚ ਲੁਕੇ ਕਈ ਵੱਡੇ ਚਿਹਰੇ..?

Advertisement
Spread information

ਕਰੋੜਾਂ ਦੇ ਲੈਣ-ਦੇਣ ਦੀ ਗੱਲ ਆ ਰਹੀ ਸਾਹਮਣੇ, ਵੱਡੇ ਕਲੋਨਾਈਜ਼ਰ ਨਾਲ ਜੁੜੇ ਸੁਸਾਇਡ ਦੇ ਤਾਰ..!

ਹਰਿੰਦਰ ਨਿੱਕਾ, ਬਰਨਾਲਾ 15 ਜੂਨ 2026

    ਬਰਨਾਲਾ ਸ਼ਹਿਰ ਤੋਂ ਇੱਕ ਬੇਹੱਦ ਸਨਸਨੀਖੇਜ਼ ਅਤੇ ਰੂਹ ਕੰਬਾਊ ਖ਼ਬਰ ਸਾਹਮਣੇ ਆਈ ਹੈ। ਨਗਰ ਕੌਂਸਲ ਬਰਨਾਲਾ ਦੇ ਸਾਬਕਾ ਕੌਂਸਲਰ ਅਤੇ ਨਾਮਵਰ ਕੌਂਸਲ ਠੇਕੇਦਾਰ ਦੇ ਭਰਾ ਨਛੱਤਰ ਸਿੰਘ @ ਜੱਗਾ ਸਿੰਘ ਵਾਸੀ ਸੰਧੂ ਪੱਤੀ ਬਰਨਾਲਾ ਨੇ ਅੱਜ ਤੜਕੇ ਕਰੀਬ 2 ਵਜੇ ਗਲ ਆਪਣੇ ਘਰ, ਛੱਤ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਖ਼ਬਰ ਦੇ ਸਾਹਮਣੇ ਆਉਂਦਿਆਂ ਹੀ ਸ਼ਹਿਰ ਦੇ ਸਿਆਸੀ ਅਤੇ ਵਪਾਰਕ ਗਲਿਆਰਿਆਂ ਵਿੱਚ ਸਨਾਟਾ ਪਸਰ ਗਿਆ ਹੈ। ਪੁਲਿਸ ਨੇ ਮ੍ਰਿਤਕ ਦੇਹ ਕਬਜ਼ੇ ਵਿਚ ਲ਼ੈ ਕੇ , ਪੋਸਟਮਾਰਟਮ ਦੀ ਪ੍ਰਕਿਰਿਆ ਅਤੇ ਪੂਰੇ ਮਾਮਲੇ ਦੀ ਤਹਿਕੀਕਾਤ ਸ਼ੁਰੂ ਕਰ ਦਿੱਤੀ ਹੈ।                         ਮ੍ਰਿਤਕ ਦੇ ਭਰਾ , ਠੇਕੇਦਾਰ ਮਲਕੀਤ ਸਿੰਘ ਮੀਤਾ ਨੇ ਐਲਾਨ ਕੀਤਾ ਕਿ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਕੇ, ਪਰਿਵਾਰ ਨੂੰ  ਇਨਸਾਫ਼ ਨਾ ਦਿਵਾਇਆ ਤਾਂ ਅਸੀਂ ਲਾਸ਼ ਥਾਣੇ ਮੂਹਰੇ ਰੱਖਾਂਗੇ। ਜਦੋਂ ਤੱਕ ਦੋਸ਼ੀ ਜੇਲ੍ਹ ਦੀਆਂ ਸਲਾਖਾਂ ਪਿੱਛੇ ਨਹੀਂ ਪਹੁੰਚਦੇ,ਅਸੀਂ ਲਾਸ਼ ਦਾ ਅੰਤਿਮ ਸੰਸਕਾਰ ਨਹੀਂ ਕਰਾਂਗੇ।   

ਕਲੋਨਾਈਜ਼ਰ ਨਾਲ ਕਰੋੜਾਂ ਦਾ ਰੌਲਾ ਅਤੇ ਸੁਸਾਈਡ ਨੋਟ ਦਾ ਰਹੱਸ!

ਸਾਬਕਾ ਐਮ ਸੀ ਜੱਗਾ ਸਿੰਘ ਦੀ ਫਾਈਲ ਫੋਟੋ

     ਆਤਮ ਹੱਤਿਆ ਦੇ ਵਿਸਥਾਰਿਤ ਕਾਰਨਾਂ ਦਾ ਹਾਲੇ ਪੂਰਾ ਖੁਲਾਸਾ ਨਹੀਂ ਹੋਇਆ, ਪਰ ਸੂਤਰਾਂ ਦੇ ਹਵਾਲੇ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆ ਰਹੀ ਹੈ। ਚਰਚਾ ਹੈ ਕਿ ਜੱਗਾ ਐਮ.ਸੀ., ਬਰਨਾਲਾ ਸ਼ਹਿਰ ਵਿੱਚ ਬੜੀ ਤੇਜ਼ੀ ਨਾਲ ਪੈਰ ਪਸਾਰ ਰਹੇ ਸੇਖਾ ਰੋਡ ਇਲਾਕੇ ਵਿੱਚ ਕਾਲੋਨੀ ਦਾ ਨਿਰਮਾਣ ਕਰ ਰਹੇ ਕਲੋਨਾਈਜਰ ਕੈਟ ਬਿਲਡਰਜ ਧੂਰੀ ਨੂੰ ਜ਼ਮੀਨਾਂ ਦਿਵਾਉਣ ਦੇ ਮਾਮਲੇ ਵਿੱਚ ਮੋਹਰੀ ਭੂਮਿਕਾ ਨਿਭਾ ਰਿਹਾ ਸੀ। ਅੰਦਰੂਨੀ ਸੂਤਰਾਂ ਮੁਤਾਬਕ, ਪਿਛਲੇ ਕੁਝ ਸਮੇਂ ਤੋਂ ਉਕਤ ਕਲੋਨਾਈਜ਼ਰ ਨਾਲ ਸੌਦਿਆਂ ਦੇ ਬਣਦੇ ਕਮਿਸ਼ਨ ਦੇ ਪੈਸਿਆਂ ਦੇ ਵੱਡੇ ਲੈਣ-ਦੇਣ ਨੂੰ ਲੈ ਕੇ ਜੱਗਾ ਸਿੰਘ ਦਾ, ਕਲੋਨਾਈਜਰ ਨਾਲ ਵਿਵਾਦ ਚੱਲ ਰਿਹਾ ਸੀ।             

    ਸੂਚਨਾ ਮੁਤਾਬਕ ਮੌਤ ਦੇ ਗਲੇ ਲੱਗਣ ਤੋਂ ਪਹਿਲਾਂ ਜੱਗਾ ਸਿੰਘ ਨੇ ਇੱਕ ‘ਸੁਸਾਈਡ ਨੋਟ’ ਲਿਖਿਆ ਹੈ।  ਇਸ ਸੁਸਾਇਡ ਨੋਟ ਵਿੱਚ ਉਨ੍ਹਾਂ ਨੇ ਅਸ਼ਵਨੀ ਕੁਮਾਰ ਬੌਬੀ ਅਤੇ ਵਿਨੋਦ ਕੁਮਾਰ ਟੀਟੂ ਪੁੱਤਰ ਹੰਸ ਰਾਜ ਆਦਿ  ਨਾਮ ਨਸ਼ਰ ਕੀਤੇ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਮੌਤ ਦੇ ਮੂੰਹ ਵਿੱਚ ਧੱਕਿਆ।

ਪੁਲਿਸ ਐਕਸ਼ਨ ‘ਚ, ਵੱਡੇ ਖੁਲਾਸੇ ਦੀ ਉਮੀਦ

    ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ 1 ਬਰਨਾਲਾ ਦੀ ਪੁਲਿਸ ਤੁਰੰਤ ਹਰਕਤ ਵਿੱਚ ਆ ਗਈ। ਮਾਮਲੇ ਸਬੰਧੀ ਐਸ.ਐਚ.ਓ. ਇੰਸਪੈਕਟਰ ਲਖਵਿੰਦਰ ਸਿੰਘ ਨੇ ਦੱਸਿਆ ਕਿ:

“ਪੁਲਿਸ ਨੂੰ ਜੱਗਾ ਸਿੰਘ ਵੱਲੋਂ ਆਤਮ ਹੱਤਿਆ ਕੀਤੇ ਜਾਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਟੀਮ ਮੌਕੇ ‘ਤੇ ਜਾਂਚ ਕਰ ਰਹੀ ਹੈ। ਫਿਲਹਾਲ ਕਿਸੇ ਸੁਸਾਈਡ ਨੋਟ ਦੀ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ ਹੈ। ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਜੇਕਰ ਕੋਈ ਸੁਸਾਈਡ ਨੋਟ ਬਰਾਮਦ ਹੁੰਦਾ ਹੈ, ਤਾਂ ਉਸ ਦੇ ਅਧਾਰ ‘ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।”

   ਇਸ ਹਾਈ-ਪ੍ਰੋਫਾਈਲ ਮਾਮਲੇ ਤੋਂ ਬਾਅਦ ਸ਼ਹਿਰ ਅੰਦਰ ਸਸਪੈਂਸ ਦਾ ਮਾਹੌਲ ਬਣਿਆ ਹੋਇਆ ਹੈ। ਦੇਖਣਾ ਹੋਵੇਗਾ ਕਿ ਪੁਲਿਸ ਤਫਤੀਸ਼ ਵਿੱਚ ਕਿਹੜੇ ਵੱਡੇ ਮਗਰਮੱਛਾਂ ਦੇ ਨਾਮ ਸਾਹਮਣੇ ਆਉਂਦੇ ਹਨ!

ਸਮਰਥਨ ਵਿਚ ਉੱਤਰੇ ਲੀਡਰ

ਜੱਗਾ ਸਿੰਘ  ਸਾਬਕਾ ਐਮ ਸੀ ਦੀ ਮੌਤ ਤੇ ਦੁੱਖ ਪ੍ਰਗਟ ਕਰਨ ਲਈ ਵੱਖ ਵੱਖ ਰਾਜਸੀ ਪਾਰਟੀਆਂ ਦੇ ਆਗੂ ਵੀ ਪਹੁੰਚ ਗਏ ਹਨ। ਅਕਾਲੀ ਦਲ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ, ਨਗਰ ਸੁਧਾਰ ਟਰੱਸਟ ਬਰਨਾਲਾ ਦੇ ਚੇਅਰਮੈਨ ਰਾਮ ਤੀਰਥ ਮੰਨਾ, ਕਾਂਗਰਸੀ ਆਗੂ ਮਹੇਸ਼ ਕੁਮਾਰ ਲੋਟਾ, ਭਾਜਪਾ ਆਗੂ ਤੇ ਕੌਂਸਲਰ ਨਰਿੰਦਰ ਗਰਗ ਨੀਟਾ ਆਦਿ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਦੋਸ਼ੀ ਬਿਲਡਰਾਂ ਖਿਲਾਫ ਕੇਸ ਦਰਜ ਕਰਕੇ, ਉਨ੍ਹਾਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਅਸੀਂ ਸਾਰੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਪਰਿਵਾਰ ਦਾ ਸਮਰਥਨ ਕਰਾਂਗੇ।

Advertisement
Advertisement
Advertisement
Advertisement
error: Content is protected !!