ਲੜਕੀਆਂ ਦੀ ਸਿਹਤ ਸੰਭਾਲ ਲਈ ਸਿਹਤ ਵਿਭਾਗ ਨੇ ਕਰਵਾਇਆ ਸੈਮੀਨਾਰ

Advertisement
Spread information

ਰਘਵੀਰ ਹੈਪੀ , ਬਰਨਾਲਾ, 30 ਮਈ 2022
      ਸਿਹਤ ਵਿਭਾਗ ਬਰਨਾਲਾ ਵੱਲੋਂ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਮਾਹਵਾਰੀ ਸਵੱਛਤਾ ਦਿਵਸ ਮੌਕੇ ਲੜਕੀਆਂ ਨੂੰ ਜਾਗਰੂਕ ਕਰਨ ਲਈ ਐਨ.ਐਮ.ਐਸ.ਡੀ. ਸਕੂਲ ਵਿਖੇ ਜਾਗਰੂਕਤਾ ਸੈਮੀਨਾਰ ਕਰਾਇਆ ਗਿਆ।
     ਸਿਹਤ ਵਿਭਾਗ ਦੀ ਟੀਮ ਨੇ ਹਾਜ਼ਰੀਨ ਲੜਕੀਆਂ ਨੂੰ ਮਾਹਵਾਰੀ ਦੌਰਾਨ ਸਰੀਰ ਦੀ ਸਾਫ-ਸਫਾਈ ਅਤੇ ਸਿਹਤ ਦੀ ਸੰਭਾਲ ਰੱਖਣ ਬਾਰੇ ਜਾਗਰੂਕ ਕੀਤਾ। ਟੀਮ ਵੱਲੋਂ ਮਾਹਵਾਰੀ ਸਬੰਧੀ ਗਲਤ ਧਾਰਨਾਵਾਂ ਬਾਰੇ ਸਹੀ ਤੱਥ ਦੱਸ ਕੇ ਜਾਗਰੂਕ ਕੀਤਾ ਗਿਆ। ਸਿਹਤ ਵਿਭਾਗ ਦੀ ਟੀਮ ਵਿੱਚ ਮੈਡਮ ਸੁਖਪਾਲ ਕੌਰ ਸਕੂਲ ਹੈਲਥ ਕੋਆਰਡੀਨੇਟਰ, ਹਰਮਨ ਕੌਰ ਕਾਊਂਸਲਰ, ਕੁਲਦੀਪ ਸਿੰਘ ਮਾਨ ਜ਼ਿਲਾ ਮਾਸ ਮੀਡੀਆ ਅਫਸਰ, ਹਰਜੀਤ ਸਿੰਘ ਜ਼ਿਲਾ ਬੀ.ਸੀ.ਸੀ. ਕੋਆਰਡੀਨੇਟਰ ਅਤੇ ਸਕੂਲ ਦੇ ਪ੍ਰਿੰਸੀਪਲ ਮੈਡਮ ਪ੍ਰਵੀਨ ਗੁਪਤਾ, ਸਕੂਲ ਸਟਾਫ ਤੇ ਸਕੂਲੀ ਵਿਦਿਆਰਥਣਾਂ ਹਾਜ਼ਰ ਸਨ।    
     

Advertisement
Advertisement
Advertisement
Advertisement
Advertisement
error: Content is protected !!