ਮੁੱਖ ਮੰਤਰੀ ਭਗਵੰਤ ਮਾਨ ਸਿੱਧੂ ਮੂਸੇਵਾਲਾ ਦੇ ਕਤਲ ਦੀ ਨੈਤਿਕ ਜੁੰਮੇਵਾਰੀ ਕਬੂਲਦੇ ਹੋਏ ਆਪਣੇ ਅਹੁਦੇ ਤੋ ਅਸਤੀਫਾ ਦੇਣ – ਰਾਣਾ ਸੋਢੀ
ਰਵੀ ਸੈਣ , ਬਰਨਾਲਾ 30 ਮਈ 2022
ਲੋਕ ਸਭਾ ਹਲਕਾ ਸੰਗਰੂਰ ਦੀ ਚੋਣ ਲਈ ਭਾਜਪਾ ਦੇ ਇੰਚਾਰਜ ਤੇ ਸਾਬਕਾ ਮੰਤਰੀ ਗੁਰਮੀਤ ਸਿੰਘ ਰਾਣਾ ਸੋਢੀ ਨੇ ਚੋਣਾਂ ਦਾ ਬਿਗਲ ਵਜਦਿਆਂ ਸਾਰ ਹੀ ਚੋਣ ਪ੍ਰਚਾਰ ਦੀ ਕਮਾਡ ਸੰਭਾਲ ਲਈ ਹੈ। ਰਾਣਾ ਸੋਢੀ ਨੇ ਚੁਨਿੰਦਾ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਦਲਾ ਲਓ ਨੀਤੀ ਨਾਲ ਕੰਮ ਕਰ ਰਹੀ ਹੈ , ਜਾਣ ਬੁੱਝ ਕੇ ਆਪਣੀ ਹੈਕੜਬਾਜੀ ਦਿਖਾਓਣ ਦੀ ਕੋਸਿਸ ਕਰ ਰਹੀ ਹੈ । ਉਨਾਂ ਕਿਹਾ ਕਿ ਸਿੱਧੂ ਮੂਸੇ ਵਾਲਾ ਦਾ ਦਿਨ ਦਿਹਾੜੇ ਕੀਤਾ ਕਤਲ ਸਿੱਧਮ ਸਿੱਧਾ ਸਰਕਾਰ ਅਤੇ ਪੁਲਸ ਪ੍ਰਸਾਸਨ ਦੀ ਨਲਾਇਕੀ ਹੈ । ਉਨਾਂ ਕਿਹਾ ਕਿ ਇਟੈਲੀਜੈਸ ਅਤੇ ਹੋਰ ਸੁਰੱਖਿਆ ਏਜੰਸੀਆਂ ਵੱਲੋ ਵਾਰ ਵਾਰ ਸਿੱਧੂ ਮੂਸੇਵਾਲਾ ਦੀ ਜਾਨ ਨੂੰ ਖਤਰੇ ਦੇ ਇੰਨਪੁਟ ਦਿਤੇ ਗਏ ਸਨ , ਪਰ ਮਾਨ ਸਰਕਾਰ ਨੇ ਜਾਣ ਬੁੱਝ ਕੇ ਸਕਿਓਰਿਟੀ ਘਟਾਈ ਅਤੇ ਮਾਂ ਬਾਪ ਦਾ ਇਕਲੋਤਾ ਬੇਟਾ ਤੇ ਪੰਜਾਬ ਦਾ ਚਮਕਦਾ ਸਿਤਾਰਾ ਭੰਗ ਦੇ ਭਾਣੇ ਮਾਰਿਆ ਗਿਆ , ਉਨਾਂ ਵਿਅੰਗਮਈ ਅੰਦਾਜ਼ ‘ਚ ਕਿਹਾ ਕਿ ਆਖਿਰ ਕੋਣ ਜੁੰਮੇਵਾਰ ਹੈ ਇਸ ਕਤਲ ਦਾ ? ਰਾਣਾ ਸੋਢੀ ਨੇ ਕਿਹਾ ਕਿ ਮੈ ਪੁਰਜੋਰ ਮੰਗ ਕਰਦਾ ਹਾਂ ਕੇ ਸੂਬੇ ਦਾ ਡੀ ਜੀ ਪੀ ਬਰਖਾਸਤ ਕੀਤਾ ਜਾਵੇ ਅਤੇ ਭਗਵੰਤ ਮਾਨ ਇਸ ਕਤਲ ਦੀ ਨੈਤਿਕ ਜੁਮੇਵਾਰੀ ਸਮਝਦੇ ਹੋਏ ਆਪਣੇ ਅਹੁਦੇ ਤੋ ਤੁਰੰਤ ਅਸਤੀਫਾ ਦੇਣ ।
ਉਨਾਂ ਕਿਹਾ ਕਿ ਮੇਰੀ ਪਾਰਟੀ ਸਿੱਖਾਂ ਦੀ ਸਰਬ ਓੁਚ ਸਕਤੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪਰੀਤ ਸਿੰਘ ਜੀ ਦੀ ਸਕਿਓਰਿਟੀ ਵਿੱਚ ਕੀਤੀ ਕਟੋਤੀ ਦੀ ਸਖਤ ਸਬਦਾ ਵਿੱਚ ਨਿਦਾ ਕਰਦੀ ਹੈ ਅੋਰ ਮੰਗ ਕਰਦੀ ਹੈ ਕੇ ਸਿੰਘ ਸਾਹਿਬ ਦੀ ਸਕਿਓਰਿਟੀ ਤੁਰੰਤ ਬਹਾਲ ਕੀਤੀ ਜਾਵੇ । ਇਸ ਮੌਕੇ ਯਾਦਵਿੰਦਰ ਸੰਟੀ ਜਿਲਾ ਪ੍ਰਧਾਨ, ਇੰਜ ਗੁਰਜਿੰਦਰ ਸਿੰਘ ਸਿੱਧੂ ਸਾਬਕਾ ਸੂਬਾ ਪ੍ਰਧਾਨ ਸੈਨਿਕ ਵਿੰਗ , ਸੀਨੀਅਰ ਬੀਜੇਪੀ ਆਗੂ ਧੀਰਜ ਦਧਾਹੂਰ ਸੀਨੀਅਰ ਬੀਜੇਪੀ ਆਗੂ ਤੇ ਸਟੇਟ ਆਗੂ ਗੁਰਮੀਤ ਬਾਵਾ ਸਾਬਕਾ ਜਿਲਾ ਪ੍ਰਧਾਨ ਤੇ ਸਟੇਟ ਆਗੂ ਸਰਪੰਚ ਗੁਰਦਰਸਨ ਸਿੰਘ ਜਿਲਾ ਪ੍ਰਧਾਨ ਪੀ ਐਲ ਸੀ ਧਰਮ ਸਿੰਘ ਫੋਜੀ ਐਮ ਸੀ ਆਗੂ ਪੀ ਐਲ ਸੀ , ਰਜਿਦਰ ਓੁਪਲ ਮਹਾ ਮੰਤਰੀ , ਸਿਵ ਸਿੰਗਲਾ ,ਲਲਿਤ ਗਰਗ, ਸੂਬਾ ਆਗੂ ਮੈਡਮ ਰਜਨੀ ਇਸਤਰੀ ਸੈਲ ਮੰਡਲ ਪ੍ਰਧਾਨ ਅਤੇ ਡਾਕਟਰ ਪੰਪੋਸ ਕੌਲ ਹਾਜਰ ਸਨ।
One thought on “ਸਾਬਕਾ ਮੰਤਰੀ ਰਾਣਾ ਸੋਢੀ ਨੇ ਨੈਤਿਕ ਅਧਾਰ ਤੇ ਮੰਗਿਆ ਮਾਨ ਸਰਕਾਰ ਤੋਂ ਅਸਤੀਫਾ”
Comments are closed.