ਪਹਿਲਾਂ ਜਮ੍ਹਾ ਕਰਵਾਈਆਂ ਫੀਸਾਂ ਵੀ ਹੋਣਗੀਆਂ ਅਗਲੇ ਮਹੀਨਿਆਂ ਦੀ ਫੀਸ ਚ, ਐਡਜੈਸਟ- ਪ੍ਰਿੰਸੀਪਲ ਸੋਨੀਆ
ਸੋਨੀ ਪਨੇਸਰ, ਬਰਨਾਲਾ 16 ਅਪ੍ਰੈਲ 2020
ਕੋਰੋਨਾ ਮਾਹਾਂਮਾਰੀ ਦੇ ਚਲਦਿਆ ਲੌਕਡਾਊਨ ਦੌਰਾਨ ਜਿਲ੍ਹਾ ਬਰਨਾਲਾ ਦੇ ਸਮਾਰਟ ਬੀਜ ,ਪਲੇ ਵੇ ਸਕੂਲ ਦੀ ਪ੍ਰਬੰਧਕ ਕਮੇਟੀ ਵੱਲੋਂ ਬੱਚਿਆਂ ਦੀਆਂ ਦਾਖਲਾ ਫੀਸਾਂ ਅਤੇ ਮਾਸਿਕ ਫੀਸਾਂ ਨਾ ਲੈਣ ਦਾ ਬਹੁਤ ਹੀ ਸ਼ਲਾਘਾਯੋਗ ਫ਼ੈਸਲਾ ਲਿਆ ਹੈ| ਬਾਜਾਖਾਨਾ ਰੋਡ ਤੇ ਸਥਿਤ ਢਿੱਲੋਂ ਨਂਗਰ ਚ, ਚੱਲਦੇ ਇਸ ਸਕੂਲ ਦੀ ਪ੍ਰਿੰਸੀਪਲ ਸੋਨੀਆ ਨੇ ਬਰਨਾਲਾ ਟੂਡੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੋਵਿਡ 19 ਦੇ ਫੈਲਣ ਕਾਰਨ ਸਕੂਲ ਦੀ ਪ੍ਰਬੰਧਕੀ ਕਮੇਟੀ ਨੇ ਫੈਸਲਾ ਕਰਦਿਆਂ ਸਕੂਲ ਚ, ਪੜ੍ਹਦੇ ਸਾਰੇ ਵਿਦਿਆਰਥੀਆਂ ਦੀ ਦਾਖਲਾ ਫੀਸ ਅਤੇ ਮਾਸਿਕ ਫੀਸਾਂ ਲੌਕਡਾਉਨ ਪੀਰੀਅਡ ਦੌਰਾਨ ਮੁਆਫ ਕਰ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੀਆਂ ਸਕੂਲ ਫੀਸਾਂ ਜੋ ਉਨ੍ਹਾਂ ਦੇ ਮਾਪਿਆਂ ਜਾਂ ਸਰਪ੍ਰਸਤ ਦੁਆਰਾ ਪਹਿਲਾਂ ਹੀ ਅਦਾ ਕੀਤੀਆਂ ਜਾ ਚੁੱਕੀਆਂ ਹਨ। ਉਹ ਫੀਸਾਂ ਵੀ ਲੌਕਡਾਊਨ ਖੁੱਲਣ ਤੇ ਬਅਦ ਦੇ ਮਹੀਨਿਆਂ ਚ, ਐਡਜੈਸਟ ਵੀ ਕੀਤੀਆਂ ਜਾਣਗੀਆ | ਪ੍ਰਿੰਸੀਪਲ ਨੇ ਕਿਹਾ ਕਿ ਸਕੂਲ ਦੇ ਸਟਾਫ ਵੱਲੋਂ ਬੱਚਿਆਂ ਦੇ ਮਾਪਿਆਂ ਨੂੰ ਇਸ ਸਬੰਧੀ ਲਿਖਤੀ ਸੂਚਨਾ ਵੀ ਭੇਜ਼ ਦਿੱਤੀ ਗਈ ਹੈ। ਸਕੂਲ ਦੇ ਮਾਲਿਕ ਜੀਵਨ ਲਾਲ ਟੱਲੇਵਾਲੀਆ ਨੇ ਵੀ ਕਿਹਾ ਕਿ ਬਰਨਾਲਾ ਜ਼ਿਲ੍ਹੇ ਦਾ ਇਹ ਪਹਿਲਾ ਸਕੂਲ ਹੈ , ਜਿਸਨੇ ਸਾਰੇ ਬੱਚਿਆਂ ਦੇ ਦਾਖਲੇ ਅਤੇ ਫੀਸਾਂ ਨਾ ਲੈਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਹੋਰ ਸਕੂਲਾਂ ਵਾਲਿਆਂ ਨੂੰ ਵੀ ਮਨੁੱਖਤਾ ਤੇ ਆਈ ਇਸ ਸੰਕਟ ਦੀ ਘੜੀ ਚ, ਇਹ ਉੱਚਿਤ ਫ਼ੈਸਲਾ ਲੈਂਣਾ ਚਾਹੀਦਾ ਹੈ |