ਟੰਡਨ ਇੰਟਰਨੈਸ਼ਨਲ ਦੇ ਵਿਦਿਆਰਥੀਆਂ ਨੇ ਜਿੱਤੇ ਆਪਣੀ ਪੇਸ਼ਕਾਰੀ ਨਾਲ ਸਭਨਾਂ ਦੇ ਦਿਲ
“ਲੈਬ ਓਨ ਵਹੀਲ” ਦੇ ਫਾਊਂਡਰ ਡਾਕਟਰ ਜਸਵਿੰਦਰ ਸਿੰਘ ਜੀ ਮੁੱਖ ਮਹਿਮਾਨ ਵਜੋਂ ਪਧਾਰੇ
ਰਘਵੀਰ ਹੈਪੀ, ਬਰਨਾਲਾ 23 ਦਸੰਬਰ 2024
ਇਲਾਕੇ ਦੀ ਮੰਨੀ – ਪ੍ਰਮੰਨੀ ਵਿੱਦਿਅਕ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਵਿੱਖੇ ਸਾਇੰਸ ਮੇਲਾ ਰੱਖਿਆ ਗਿਆ । ਇਸ ਮੇਲੇ ਦਾ ਨਾਮ “ਬਰੈਣਿਐਕ੍ਸ ਪਿਕਸਲ ਐਕਸਪੋ” ਰੱਖਿਆ ਗਿਆ। ਇਸ ਸਾਇੰਸ ਮੇਲੇ ਵਿਚ “ਲੈਬ ਓਨ ਵਹੀਲ” ਦੇ ਫਾਊਂਡਰ ਡਾਕਟਰ ਜਸਵਿੰਦਰ ਸਿੰਘ ਜੀ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ ਤੇ ਪਧਾਰੇ। ਜੋ ਪੂਰੇ ਪੰਜਾਬ ਅਤੇ ਦੇਸ਼ ਵਿਦੇਸ਼ਾ ਵਿਚ ਇਕ ਮਸ਼ਹੂਰ ਸ਼ਖਸੀਅਤ ਹਨ , ਡਾਕਟਰ ਜਸਵਿੰਦਰ ਸਿੰਘ ਜੀ ਨੈਸ਼ਨਲ ਅਵਾਰਡੀ, ਸਿੱਖਿਆ ਰਤਨ ਅਵਾਰਡ , ਗਵਰਨਰ ਐਵਾਰਡ ,ਏਸ਼ਿਯਨ ਐਕਸੀਲੈਂਸ ਅਵਾਰਡ ਅਤੇ ਪ੍ਰਾਈਡ ਆਫ ਏਸ਼ੀਆ ਅਵਾਰਡ ਅਤੇ ਬਹੁਤ ਸਾਰੇ ਅਵਾਰਡ ਆਪਣੇ ਨਾਮ ਕਰਵਾ ਚੁਕੇ ਹਨ। ਜਸਵਿੰਦਰ ਸਿੰਘ ਸਮਰਪਿਤ ਅਤੇ ਪ੍ਰੇਰਿਤ ਸ਼ਖਸੀਅਤ ਦੇ ਮਾਲਕ ਹਨ , ਜੋ ਸਰਕਰੀ ਸਕੂਲ ਵਿਚ ਫਜ਼ਿਕਸ ਦੇ ਲੈਕਚਰਾਰ ਹਨ। ਇਹਨਾਂ ਨੂੰ ਗਣਿਤ ਦੇ ਜਾਦੂਗਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਜਿਹਨਾਂ ਨੇ 100 ਤੋਂ ਵੱਧ ਸਾਇੰਸ ਅਤੇ ਮੈਥ ਦੇ ਪ੍ਰਯੋਗ ਸੋਖੇ ਤਰੀਕਿਆਂ ਨਾਲ ਬੱਚਿਆਂ ਨੂੰ ਸਮਝਾ ਚੁਕੇ ਹਨ।
ਇਹਨਾਂ ਤੋਂ ਇਲਾਵਾ ਪ੍ਰਿੰਸੀਪਲ ਸ਼੍ਰੀ ਹਰੀਸ਼ , ਪ੍ਰੋਫੈਸਰ ਸ਼੍ਰੀ ਵਿਜੈ ਸਿੰਗਲਾ , ਗਿਆਨ ਪੀਠ ਅਵਾਰਡੀ ਸ਼੍ਰੀ ਪੁਨੀਤ , ਸਟੇਟ ਅਵਾਰਡੀ ਸ਼੍ਰੀ ਰਾਜੇਸ਼ , ਨੈਸ਼ਨਲ ਅਵਾਰਡੀ ਸ਼੍ਰੀ ਪੰਕਜ ਗੋਇਲ , ਸਾਇੰਸ ਪ੍ਰੋਫੈਕਰ ਉਮੇਸ਼ , ਪ੍ਰਿੰਸੀਪਲ ਰਾਕੇਸ਼ ਜਿੰਦਲ , ਐਮ ਡੀ ਫਿਨਲੈਂਡ ਮੈਥਾਮਾਟਿਕ੍ਸ ਪੂਰੀ ਟੀਮ ਦੇ ਨਾਲ , ਸ਼੍ਰੀ ਲੋਕੇਸ਼ ਵਿਜ਼ਿਟ ਹੋਟਲ , ਪ੍ਰਿੰਸੀਪਲ ਨਿਕਿਤਾ ਅਤੇ ਸਾਰੇ ਪ੍ਰਿੰਟ ਮੀਡੀਆ ਅਤੇ ਸੋਸ਼ਲ ਮੀਡੀਆ ਨੇ ਮਹਿਮਾਨਾਂ ਵਜੋਂ ਟੰਡਨ ਸਕੂਲ ਵਿਖੇ ਇਸ ਸਾਇੰਸ ਮੇਲੇ ਵਿਚ ਸਿਰਕਤ ਕੀਤੀ। ਇਹਨਾਂ ਸਾਰੇ ਆਏ ਹੋਏ ਮਹਿਮਾਨਾਂ ਦਾ ਸਕੂਲ ਦੇ ਚੇਅਰਮੈਨ ਸ਼੍ਰੀ ਸ਼ਿਵਦਰਸ਼ਨ ਸ਼ਰਮਾ ਜੀ , ਐਮ ਡੀ ਸ਼ਿਵ ਸਿੰਗਲਾ , ਪ੍ਰਿਸੀਪਲ ਵੀ ਕੇ ਸ਼ਰਮਾ , ਵਾਈਸ ਮੈਡਮ ਸ਼ਾਲਿਨੀ ਕੌਂਸਲ ਅਤੇ ਸਕੂਲ ਦੇ ਸਾਰੇ ਸਟਾਫ ਨੇ ਸਵਾਗਤ ਕੀਤਾ।
ਡਾਕਟਰ ਜਸਵਿੰਦਰ ਸਿੰਘ ਨੇ ਅਤੇ ਸਾਰੇ ਮਹਿਮਾਨਾਂ ਨੇ ਸਕੂਲ ਦੇ ਇਸ ਉਪਰਾਲੇ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਸਕੂਲ ਨੂੰ ਇਸ ਪ੍ਰਕਾਰ ਦੇ ਹੋਰ ਆਯੋਜਨ ਵੀ ਕਰਨੇ ਚਾਹਿੰਦੇ ਹਨ । ਜਿਸ ਨਾਲ ਬੱਚਿਆਂ ਵਿਚ ਆਤਮ ਵਿਸ਼ਵਾਸ਼ ਦੀ ਭਾਵਨਾ ਵਧਦੀ ਹੈ। ਇਸ ਪ੍ਰਕਾਰ ਦੇ ਆਯੋਜਨ ਨਾਲ ਬੱਚੇ ਪ੍ਰੈਕਟੀਕਲ ਰਹੀਂ ਬਹੁਤ ਕੁਝ ਸਿੱਖਦੇ ਹਨ। ਉਹਨਾਂ ਕਿਹਾ ਕਿ ਅੱਜ ਟੰਡਨ ਸਕੂਲ ਦੇ ਬੱਚਿਆਂ ਦਾ ਆਤਮ ਵਿਸਵਾਸ਼ ਦੇਖਣ ਯੋਗ ਹੈ। ਵਿਦਿਆਰਥੀਆਂ ਨੇ ਆਪਣੇ ਮਾਡਲ ਉਪਰ ਬਹੁਤ ਕੰਮ ਕੀਤਾ ਹੈ। ਵਿਦਿਆਰਥੀਆਂ ਦੀ ਪੇਸ਼ਕਾਰੀ ਬਹੁਤ ਸ਼ਲਾਘਾ ਯੋਗ ਹੈ। ਵਿਦਿਆਰਥੀਆਂ ਤੋਂ ਸਵਾਲ ਜਵਾਬ ਵਿਚ ਬਹੁਤ ਅਨੰਦ ਆਇਆ। ਉਹਨਾਂ ਨੇ ਕਿਹਾ ਕਿ ਸਕੂਲ ਨੇ ਆਪਣੇ ਬੱਚਿਆਂ ਨੂੰ ਬਹੁਤ ਵਧੀਆ ਤਿਆਰ ਕੀਤਾ ਹੈ। ਸਾਰੀਆਂ ਵਲੋਂ ਟੰਡਨ ਸਕੂਲ ਦੀ ਤਰੱਕੀ ਦੀ ਕਾਮਨਾ ਕੀਤੀ ਗਈ।
ਇਸ ਸਾਇੰਸ ਮੇਲੇ ਵਿਚ ਦੂਸਰੀ ਕਲਾਸ ਤੋਂ ਨੌਵੀਂ ਕਲਾਸ ਦੇ 400 ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਨੇ 200 ਤੋਂ ਵੱਧ ਸਾਇੰਸ , ਗਣਿਤ , ਐਸ ਐਸ , ਰੋਬੋਟਿਕ੍ਸ , ਏ ਆਈ , 3 ਡੀ ਅਤੇ ਹੋਰ ਬਹੁਤ ਸਾਰੇ ਮਾਡਲ ਅਤੇ ਪ੍ਰਿਯੋਗ ਇਸ ਸਾਇੰਸ ਮੇਲੇ ਵਿਚ ਪੇਸ਼ ਕੀਤੇ। ਵਿਦਿਆਰਥੀਆਂ ਦਾ ਇਸ ਸਾਇੰਸ ਮੇਲੇ ਲਈ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ। ਜਸਵਿੰਦਰ ਸਿੰਘ ਜੀ ਨੇ ਅਤੇ ਆਏ ਮਹਿਮਾਨਾਂ ਨੇ ਵਿਦਿਆਰਥੀਆਂ ਤੋਂ ਬਹੁਤ ਸਾਰੇ ਸਵਾਲ ਜਵਾਬ ਵੀ ਕੀਤੇ। ਜਿਸਦਾ ਵਿਦਿਆਰਥੀਆਂ ਨੇ ਬਹੁਤ ਖੂਬਸੂਰਤੀ ਨਾਲ ਜਵਾਬ ਦਿਤਾ। ਇਸ ਸਾਇੰਸ ਮੇਲੇ ਨੂੰ ਲਈ ਲੋਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ। ਜਿਸ ਵਿਚ ਸਕੂਲ ਦੇ ਵਿਦਿਆਰਥੀਆਂ ਦੇ ਮਾਤਾ ਪਿਤਾ ਨੇ ਵੀ ਸਿਰਕਤ ਕੀਤੀ। ਵਿਦਿਆਰਥੀਆਂ ਦੇ ਮਾਤਾ ਪਿਤਾ ਨੇ ਉਹਨਾਂ ਦੇ ਬੱਚਿਆਂ ਦਵਾਰਾ ਬਨਾਏ ਮਾਡਲ ਅਤੇ ਉਸ ਮਾਡਲ ਪ੍ਰਤੀ ਪੇਸਕਰੀ ਨੂੰ ਦੇਖ ਕੇ ਬਹੁਤ ਖੁਸ਼ ਹੋਏ। ਵਿਦਿਆਰਥੀਆਂ ਦੇ ਮਾਤਾ ਪਿਤਾ ਨੇ ਇਸ ਉਪਰਾਲੇ ਲਈ ਟੰਡਨ ਸਕੂਲ ਦੀ ਬਹੁਤ ਸਲਾਘਾ ਕੀਤੀ ਅਤੇ ਕਿਹਾ ਕਿ ਟੰਡਨ ਸਕੂਲ ਜੋ ਵੀ ਉਪਰਾਲਾ ਕਰਦਾ ਹੈ, ਉਹ ਸਾਡੇ ਬੱਚਿਆਂ ਲਈ ਬਹੁਤ ਲਾਹੇਵੰਦ ਸਾਬਤ ਹੁੰਦੀ ਹੈ। ਮਾਤਾ ਪਿਤਾ ਨੇ ਸਕੂਲ ਦੇ ਅਧਿਆਪਕਾਂ ਦੀ ਵੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਸਕੂਲ ਵਿਚ ਜੋ ਅਧਿਆਪਕਾਂ ਨੇ ਬੱਚਿਆਂ ਨੂੰ ਤਿਆਰੀ ਕਰਵਾਈ ਹੈ, ਉਸ ਦਾ ਨਤੀਜਾ ਦੇਖ ਬਹੁਤ ਖੁਸ਼ੀ ਹੋਈ ਅਤੇ ਕਿਹਾ ਕਿ ਸਾਡੇ ਬੱਚੇ ਅੱਜ ਚੰਗੇ ਹੱਥਾਂ ਵਿਚ ਹਨ , ਸਾਡੇ ਬੱਚਿਆਂ ਦਾ ਭਵਿੱਖ ਸੁਨਹਿਰੀ ਨਾਜਰ ਆ ਰਿਹਾ ਹੈ।
ਸ਼੍ਰੀ ਸ਼ਿਵ ਸਿੰਗਲਾ ਨੇ ਕਿਹਾ ਕਿ ਟੰਡਨ ਸਕੂਲ ਆਪਣੇ ਬੱਚਿਆਂ ਨੂੰ ਪ੍ਰੈਕਟੀਕਲ ਅਤੇ ਟੈਕਨੋਲੋਗੀ ਰਾਹੀਂ ਪੜ੍ਹਾ ਰਿਹਾ ਹੈ। ਸਾਡਾ ਸਕੂਲ ਬੱਚਿਆਂ ਦੇ ਮਾਨਸਿਕ ਗਿਆਨ ਨੂੰ ਵਧਾਉਣ ਲਈ ਇਸ ਪ੍ਰਕਾਰ ਦੇ ਆਯੋਜਨ ਕਰਦਾ ਰਿਹਾ ਹੈ, ਜਿੱਥੇ ਬੱਚਿਆਂ ਦਾ ਪੜ੍ਹਾਈ ਵਿਚ ਮਨ ਲਗਾਉਣ ਦੇ ਤਰੀਕੇ ਦੱਸੇ ਜਾਨ। ਇਹੋ ਜਿਹੇ ਉਪਰਾਲੇ ਬੱਚਿਆਂ ਲਈ ਬਹੁਤ ਜਰੂਰੀ ਹੁੰਦੇ ਹਨ ਜਿਸ ਵਿਚ ਬੱਚਿਆਂ ਨੂੰ ਬਹੁਤ ਸਾਰੀਆਂ ਨਵੀਆਂ ਚੀਜਾਂ ਸਿੱਖਣ ਨੂੰ ਮਿਲਦੀਆਂ ਹਨ। ਉਹਨਾਂ ਨੇ ਕਿਹਾ ਕਿ ਅੱਜ ਅਸ਼ੀ ਤੀਸਰੇ ਸਾਲ ਵਿਚ ਇਹ ਸਾਇੰਸ ਮੇਲਾ ਲਗਾਇਆ ਹੈ। ਜਿਸ ਵਿਚ ਵਿਦਿਆਰਥੀਆਂ ਅਧਿਆਪਕ ਦੀ ਦੇਖ ਰੇਖ ਵਿਚ ਆਪਣੇ ਸਾਇੰਸ ਮਾਡਲ ਬਣਾਏ ਹਨ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਵਿਦਿਆਰਥੀਆਂ ਪ੍ਰੈਕਟੀਕਲ ਕੰਮ ਸਕੂਲ ਵਿਚ ਹੀ ਕਰਨ। ਜਿਸ ਕਰਕੇ ਸਾਰੇ ਵਿਦਿਆਰਥੀਆਂ ਨੇ ਆਪਣੇ ਪ੍ਰੋਜੈਕਟ ਸਕੂਲ ਵਿਚ ਹੀ ਬਨਾਏ। ਉਹਨਾਂ ਨੇ ਕਿਹਾ ਕਿ ਸਕੂਲ ਹਰ ਸਾਲ ਸਾਇੰਸ ਮੇਲੇ ਦਾ ਆਯੋਜਨ ਕਰੇਗਾ ਅਤੇ ਟੰਡਨ ਸਕੂਲ ਦੇ ਬੱਚਿਆਂ ਵਿਚ ਹੋ ਰਹੇ ਪ੍ਰੈਕਟੀਕਲ ਬਦਲਾਵ ਦੀ ਪੇਸ਼ਕਾਰੀ ਕਰਦਾ ਰਹੇਗਾ। ਸ਼੍ਰੀ ਸ਼ਿਵ ਸਿੰਗਲਾ ਜੀ ਨੇ ਸਕੂਲ ਦੇ ਸਾਰੇ ਅਧਿਆਪਕਾਂ ਦੀ ਬਹੁਤ ਪ੍ਰਸੰਸਾ ਕੀਤੀ ਕਿ ਉਹਨਾਂ ਨੇ ਬੱਚਿਆਂ ਨੂੰ ਬਹੁਤ ਚੰਗੀ ਪ੍ਰਕਾਰ ਟ੍ਰਿਨਿੰਗ ਦਿਤੀ ਹੈ,ਨਾਲ ਹੀ ਉਹਨਾਂ ਵਿਚ ਆਤਮ ਵਿਸ਼ਵਾਸ ਭਰਿਆ ਹੈ।
ਅੰਤ ਵਿਚ ਚੇਅਰਮੈਨ ਸ਼੍ਰੀ ਸ਼ਿਵਦਰਸ਼ਨ ਸ਼ਰਮਾ , ਸ਼੍ਰੀ ਸ਼ਿਵ ਸਿੰਗਲਾ, ਸਕੂਲ ਦੇ ਪ੍ਰਿਸੀਪਲ ਵੀ. ਕੇ. ਸ਼ਰਮਾ ਅਤੇ ਵਾਈਸ ਪ੍ਰਿੰਸੀਪਲ ਮੈਡਮ ਸ਼ਾਲਿਨੀ ਕੌਂਸਲ ਨੇ ਅਤੇ ਸਕੂਲ ਦੇ ਸਾਰੇ ਸਟਾਫ ਨੇ ਡਾਕਟਰ ਜਸਵਿੰਦਰ ਸਿੰਘ ਜੀ ਨੂੰ ਅਤੇ ਸਾਰੇ ਆਏ ਹੋਏ ਮਹਿਮਾਨਾਂ ਦਾ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਧੰਨਵਾਦ ਕੀਤਾ ਅਤੇ ਟੋਕਣ ਆਫ ਲਵ ਨਾਲ ਸਨਮਾਨਿਤ ਵੀ ਕੀਤਾ।