Police ਦੇ ਅੜਿੱਕੇ ਚੜੇ, ਚੌਂਕੀ ਤੇ ਹਮਲਾ ਕਰਨ ਵਾਲੇ 3 ਖਾਲਸਿਤਾਨੀ….

Advertisement
Spread information

ਪੰਜਾਬ ਪੁਲਿਸ ਤੇ ਯੂਪੀ ਪੁਲਿਸ ਦਾ ਜੁਆਇੰਟ ਆਪ੍ਰੇਸ਼ਨ, ਗਹਿਗੱਚ ਮੋਕਾਬਲੇ ‘ਚ ਤਿੰਨੋਂ ਢੇਰ…

ਅਨੁਭਵ ਦੂਬੇ, ਚੰਡੀਗੜ੍ਹ 23 ਦਸੰਬਰ 2024
      ਹਾਲੇ 4 ਦਿਨ ਪਹਿਲਾਂ ਗੁਰਦਾਸਪੁਰ ਜਿਲ੍ਹੇ ਦੇ ਕਲਾਲੌਰ ਥਾਣੇ ਅਧੀਨ ਪੈਂਦੀ ਪੁਲਿਸ ਚੌਂਕੀ ਬਖਸ਼ੀਵਾਲ ਤੇ ਗ੍ਰਨੇਡ ਹਮਲਾ ਕਰਨ ਵਾਲੇ ਤਿੰਨ ਖਾਲਸਿਸਤਾਨੀਆਂ ਨੂੰ ਅੱਜ ਤੜ੍ਹਕੇ ਪੰਜਾਬ ਪੁਲਿਸ ਨੇ ਯੂਪੀ ਪੁਲਿਸ ਨਾਲ ਮਿਲ ਕੇ ਕੀਤੇ ਆਪ੍ਰੇਸ਼ਨ ਵਿੱਚ ਢੇਰ ਕਰ ਦਿੱਤਾ। ਮੀਡੀਆ ਨੂੰ ਇਹ ਜਾਣਕਾਰੀ ਯੂਪੀ ਪੁਲਿਸ ਦੇ ਐਸਪੀ ਅਵਿਨਾਸ਼ ਪਾਂਡੇ ਨੇ ਦਿੱਤੀ।  ਯੂਪੀ ਦੇ ਪੀਲੀਭੀਤ ਖੇਤਰ ‘ਚ ਹੋਏ ਗਹਿਗੱਚ ਪੁਲਿਸ ਮੁਕਾਬਲੇ ਵਿੱਚ ਜਿਹੜੇ 3 ਖਾਲਿਸਤਾਨੀਆਂ ਨੂੰ ਮਾਰਿਆ ਗਿਆ ਹੈ,ਇੱਨਾਂ ਦਾ ਸਬੰਧ ਖਾਲਿਸਤਾਨ ਕਮਾਂਡੋ ਫੋਰਸ ਨਾਲ ਦੱਸਿਆ ਜਾ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਤਿੰਨੋਂ ਜਣਿਆਂ ਨੇ ਹੀ 19 ਦਸੰਬਰ ਨੂੰ ਪੰਜਾਬ ਦੇ ਗੁਰਦਾਸਪੁਰ ਜ਼ਿਲੇ ‘ਚ ਪੁਲਸ ਚੌਕੀ ‘ਤੇ ਗ੍ਰਨੇਡ ਨਾਲ ਹਮਲਾ ਕੀਤਾ ਸੀ। ਪੁਲਿਸ ਅਧਿਕਾਰੀਆਂ ਅਨੁਸਾਰ ਮਾਰੇ ਗਏ ਤਿੰਨੋਂ ਜਣਿਆਂ ਦੇ ਕਬਜ਼ੇ ਵਿੱਚੋਂ ਕੋਲੋਂ 2 ਏ.ਕੇ.-47 ਰਾਈਫਲਾਂ, 2 ਗਲੋਕ ਪਿਸਤੌਲ ਅਤੇ ਭਾਰੀ ਮਾਤਰਾ ‘ਚ ਕਾਰਤੂਸ ਵੀ ਬਰਾਮਦ ਹੋਏ ਹਨ। ਮਾਰੇ ਗਏ ਵਿਅਕਤੀਆਂ ਦੀ ਪਹਿਚਾਣ ਗੁਰਦਾਸਪੁਰ ਨਿਵਾਸੀ ਗੁਰਵਿੰਦਰ ਸਿੰਘ, ਵਰਿੰਦਰ ਸਿੰਘ ਉਰਫ ਰਵੀ ਅਤੇ ਜਸਪ੍ਰੀਤ ਸਿੰਘ ਉਰਫ ਪ੍ਰਤਾਪ ਸਿੰਘ ਦੇ ਤੌਰ ਤੇ ਹੋਈ ਹੈ। ਇਹ ਪੁਲਿਸ ਮੁਕਾਬਲਾ ਪੀਲੀਭੀਤ ਦੇ ਪੂਰਨਪੁਰ ਕੋਤਵਾਲੀ ਇਲਾਕੇ ‘ਚ ਹੋਇਆ ਦੱਸਿਆ ਜਾ ਰਿਹਾ ਹੈ। ਗੋਲੀਆਂ ਨਾਲ ਜਖਮੀ ਹੋਏ ਤਿੰਨੋਂ ਜਣਿਆਂ ਨੂੰ ਪੂਰਨਪੁਰ ਸੀ.ਐੱਚ.ਸੀ. ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ।
ਜਦੋਂ ਉਹ ਘਿਰ ਗਏ ਤਾਂ ਉਨਾਂ ਪੁਲਿਸ ਤੇ ਚਲਾਈ ਗੋਲੀ- ਐੱਸ.ਪੀ
      ਪੀਲੀਭੀਤ ਦੇ ਐਸਪੀ ਅਵਿਨਾਸ਼ ਪਾਂਡੇ ਨੇ ਦੱਸਿਆ ਕਿ ਸੋਮਵਾਰ ਸਵੇਰੇ ਪੰਜਾਬ ਦੇ ਗੁਰਦਾਸਪੁਰ ਜਿਲੇ ਦੀ ਪੁਲਿਸ ਦੀ ਟੀਮ ਪੂਰਨਪੁਰ ਥਾਣੇ ਪਹੁੰਚੀ। ਉਨਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਖਾਲਿਸਤਾਨੀ ਅੱਤਵਾਦੀਆਂ ਨੇ ਗੁਰਦਾਸਪੁਰ ‘ਚ ਬਖਸ਼ੀਵਾਲ ਪੁਲਸ ਚੌਕੀ ‘ਤੇ ਗ੍ਰਨੇਡ ਨਾਲ ਹਮਲਾ ਕੀਤਾ ਸੀ। ਉਸ ਦੇ ਪੂਰਨਪੁਰ ਇਲਾਕੇ ਵਿੱਚ ਲੁਕੇ ਹੋਣ ਦੀ ਪੁਲਿਸ ਨੂੰ ਸੂਚਨਾ ਮਿਲੀ ਸੀ। ਤੁਰੰਤ ਪੂਰੇ ਜ਼ਿਲ੍ਹੇ ਵਿੱਚ ਨਾਕਾਬੰਦੀ ਕਰਕੇ ਚੈਕਿੰਗ ਸ਼ੁਰੂ ਕਰ ਦਿੱਤੀ ਗਈ। ਇਸ ਦੌਰਾਨ ਖਮਾਰੀਆ ਪੁਆਇੰਟ ‘ਤੇ ਤਾਇਨਾਤ ਪੁਲਸ ਮੁਲਾਜ਼ਮਾਂ ਨੇ ਦੱਸਿਆ ਕਿ ਇਕ ਮੋਟਰਸਾਈਕਲ ‘ਤੇ ਤਿੰਨ ਸ਼ੱਕੀ ਵਿਅਕਤੀਆਂ ਨੂੰ ਦੇਖਿਆ ਗਿਆ ਹੈ। ਉਨ੍ਹਾਂ ਕੋਲ ਕੁਝ ਸ਼ੱਕੀ ਵਸਤੂਆਂ ਵੀ ਸਨ । ਪੰਜਾਬ ਪੁਲਿਸ ਅਤੇ ਪੂਰਨਪੁਰ ਥਾਣੇ ਦੀ ਪੁਲਿਸ ਨੇ ਉਨ੍ਹਾਂ ਦਾ ਪਿੱਛਾ ਕੀਤਾ। ਜਦੋਂ ਉਹ ਚੁਫੇਰਿਓਂ ਘਿਰ ਗਏ ਤਾਂ ਉਨ੍ਹਾਂ ਪੁਲਿਸ ਪਾਰਟੀ ਤੇ ਤਾਂਬੜਤੋੜ ਫਾਇਰੰਗ ਸ਼ੁਰੂ ਕਰ ਦਿੱਤੀ। ਤਿੰਨੋਂ ਜਣਿਆਂ ਨੇ ਕਰੀਬ 100 ਗੋਲੀਆਂ ਚਲਾਈਆਂ। ਦੁਵੱਲੀ ਫਾਇਰੰਗ ਦੌਰਾਨ ਤਿੰਨੋਂ ਜਣੇ ਜਖਮੀ ਹੋ ਗਏ। ਜਦੋਂ ਗੋਲੀ ਚੱਲਣੀ ਬੰਦ ਹੋਈ ਤਾਂ ਪੁਲਿਸ ਨੇ ਮੌਕਾ ਪਰ ਪਹੁੰਚ ਕੇ,ਉੱਥੋਂ ਭਾਰੀ ਮਾਤਰਾ ਵਿੱਚ ਨਜਾਇਜ਼ ਅਸਲਾ ਕਬਜੇ ਵਿੱਚ ਲਿਆ ਅਤੇ ਜਖਮੀਆਂ ਨੂੰ ਨੇੜਲੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਦਾਅਵਾ ਕੀਤਾ ਕਿ ਤਿੰਨੋਂ ਜਣਿਆਂ ਦੇ ਵਿਦੇਸ਼ ਬੈਠੇ ਖਾਲਸਿਤਾਨੀਆਂ ਨਾਲ ਵੀ ਸਬੰਧ ਹੋਣ ਦੇ ਤੱਥ ਸਾਹਮਣੇ ਆ ਰਹੇ ਹਨ, ਜਿੰਨ੍ਹਾਂ ਦੀ ਗੰਭੀਰਤਾ ਨਾਲ ਜਾਂਚ ਜ਼ਾਰੀ ਹੈ।
Advertisement
Advertisement
Advertisement
Advertisement
Advertisement
error: Content is protected !!