,, ਉਦੋਂ ਖਤਰਾ ਹੁੰਦੈ, ਇੱਜਤ ਨੂੰ ਜਦੋਂ ਘਰ ਵਿੱਚ,

Advertisement
Spread information

ਗੁਆਂਢ ਚ, ਆਉਂਦੇ ਮੁੰਡਿਆਂ ਨੂੰ ਰੋਕਿਆ, ਤਾਂ ਘਰ ਅੰਦਰ ਵੜ ਕੇ ਕੀਤੀ ਕੁੱਟਮਾਰ

4 ਦੇ ਵਿਰੁੱਧ ਕੇਸ ਦਰਜ਼,ਦੋਸ਼ੀਆਂ ਨੂੰ ਭਾਲਦੀ ਪੁਲਿਸ ਫਿਰਦੀ,,

ਹਰਿੰਦਰ ਨਿੱਕਾ ਬਰਨਾਲਾ 16 ਅਪ੍ਰੈਲ 2020 

ਇਸ ਘਟਨਾ ਨੇ ਪੰਜਾਬੀ ਦੀ ਮਰਹੂਮ ਪ੍ਰਸਿੱਧ ਗਾਇਕਾ ਜਗਮੋਹਣ ਕੌਰ ਦੇ ਮਕਬੂਲ ਗੀਤ , ਉਦੋਂ ਖਤਰਾ ਹੁੰਦੈ ਇੱਜਤ ਨੂੰ ,ਜਦੋਂ ਘਰ ਵਿੱਚ ਧੀ ਮੁਟਿਆਰ ਹੋਵੇ ਚ, ਬਿਆਨ ਕੀਤੇ ਦਰਦ ਨੂੰ ਇੱਕ ਵਾਰ ਫਿਰ ਉਜਾਗਰ ਕਰ ਦਿੱਤਾ। ਜਦੋਂ ਆਪਣੀਆਂ ਮੁਟਿਆਰ ਧੀਆਂ ਦੀ ਇੱਜਤ ਨੂੰ ਖਤਰਾ ਭਾਂਪਦਿਆਂ, ਚਿੰਤਾ ਚ, ਡੁੱਬੇ ਪਿਉ ਨੇ ਆਪਣੇ ਗੁਆਂਢੀ ਨੂੰ ਕਿਹਾ ਕਿ ਉਹ ਆਵਦੇ ਘਰ, ਹੋਰ ਮੁੰਡਿਆਂ ਦਾ ਆਉਣਾ ਬੰਦ ਕਰ ਦੇਵੇ। ਪਰ ਹੋਇਆ ਉਹਦੀ ਉਮੀਦ ਤੋਂ ਬਿਲਕੁਲ ਉਲਟ, ਮੁਟਿਆਰ ਧੀਆਂ ਦੀ ਦੁਹਾਈ ਦਾ ਗੁਆਂਢੀ ਤੇ ਇਹੋ ਜਿਹਾ ਉਲਟ ਅਸਰ ਹੋਇਆ ਕਿ ਉਹ ਹੋਰ ਬੰਦਿਆਂ ਨੂੰ ਨਾਲ ਲੈ ਕੇ ,ਇਤਰਾਜ ਕਰਦੇ ਧੀਆਂ ਦੇ ਪਿਉ ਦੀ ਰਾਤ ਸਮੇਂ ਉਹਦੇ ਘਰ ਅੰਦਰ ਵੜ ਕੇ ਮਾਰਕੁੱਟ ਕਰਨ ਆਗਿਆ । ਨਾਮਜ਼ਦ ਦੋਸ਼ੀਆਂ ਦੇ ਖਿਲਾਫ ਪੁਲਿਸ ਨੇ ਕੇਸ ਤਾਂ ਦਰਜ਼ ਕਰ ਦਿੱਤਾ, ਪਰ ਹਾਲੇ ਤੱਕ ਦੋਸ਼ੀ ਪੁਲਿਸ ਦੇ ਹੱਥ ਨਹੀਂ ਲੱਗੇ। ਸਾਧਾਂ ਮੁਹੱਲਾ ਭਦੋੜ ਦੇ ਰਹਿਣ ਵਾਲੇ ਗੁਰਤੇਜ਼ ਸਿੰਘ ਪੁੱਤਰ ਭਾਨ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ ਚ, ਕਿਹਾ ਕਿ ਉਹਦੇ ਘਰ ਮੁਟਿਆਰ ਧੀਆਂ ਹਨ। ਪਰੰਤੂ ਉਸ ਦੇ ਗੁਆਂਢੀ ਜਸਕਰਨ ਸਿੰਘ ਦੇ ਘਰ ਬਾਹਰੀ ਮੁੰਡਿਆਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ। ਉਹ ਅਕਸਰ ਹੀ ਜਸਕਰਨ ਸਿੰਘ ਨੂੰ ਆਪਣੇ ਘਰ ਬਾਹਰੀ ਮੁੰਡਿਆਂ ਨੂੰ ਬਲਾਉਣ ਤੋਂ ਰੋਕਦਾ ਰਹਿੰਦਾ ਸੀ। ਲੌਕਡਾਉਨ ਦੌਰਾਨ ਵੀ ਮੁੰਡਿਆਂ ਦਾ ਆਉਣ ਜਾਣ ਉਸੇ ਤਰਾਂ ਜਾਰੀ ਰਿਹਾ। ਇਸੇ ਰੰਜਸ਼ ਕਾਰਣ ਉਹਦਾ ਗੁਆਂਢੀ ਜਸਕਰਨ ਸਿੰਘ ਰਾਤ ਦੇ ਸਮੇਂ ਆਪਣੇ ਸਾਥੀਆਂ ਜੱਸੀ ਸਿੰਘ, ਜਗਸੀਰ ਸਿੰਘ ਉਰਫ ਸੀਰਾ ਤੇ ਗੋਲਡੀ ਸਿੰਘ ਵਾਸੀ ਸਾਧਾਂ ਵਾਲਾ ਮੁਹੱਲਾ ਨੂੰ ਨਾਲ ਲੈ ਕੇ , ਉਹ ਦੇ ਘਰ ਦਾ ਦਰਵਾਜਾ ਤੋੜ, ਧੱਕੇ ਨਾਲ ਘਰ ਅੰਦਰ ਆ ਵੜਿਆ,ਤੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਮਾਰਤਾ ਮਾਰਤਾ ਦਾ ਰੌਲਾ ਪਾਉਣ ਤੇ ਸਾਰੇ ਦੋਸ਼ੀ, ਉਹ ਨੂੰ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਮਾਮਲੇ ਦੇ ਤਫਤੀਸ਼ ਅਫਸਰ ਥਾਣੇਦਾਰ ਗੁਰਤੇਜ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੇ ਖਿਲਾਫ ਅਧੀਨ ਜੁਰਮ 458/324/ 323/188/506/34 ਆਈਪੀਸੀ ਦੇ ਤਹਿਤ ਥਾਣਾ ਭਦੌੜ ਚ, ਕੇਸ ਦਰਜ਼ ਕਰਕੇ ਉਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ। ਜਲਦ ਹੀ ਉਹਨਾਂ ਨੂੰ ਕਾਬੂ ਕਰ ਲਿਆ ਜਾਵੇਗਾ। 

Advertisement

ਦੋਸ਼ੀਆਂ ਨੂੰ ਕਿੰਨੀ ਹੋ ਸਕਦੀ ਐ ਸਜ਼ਾ

ਭਾਰਤੀ ਦੰਡ ਸੰਘਤਾ ਦੇ ਅਨੁਸਾਰ ਜੇਕਰ ਕੋਈ ਵਿਅਕਤੀ ਰਾਤ ਦੇ ਸਮੇਂ ਕਿਸੇ ਦੇ ਘਰ ਤੋੜ ਕੇ ਗੈਰ ਕਾਨੂੰਨੀ ਢੰਗ ਨਾਲ ਉਸ ਨੂੰ ਨੁਕਸਾਨ ਪਹੁੰਚਾਉਣ ਜਾਂ ਭੈਅ ਪੈਦਾ ਕਰਨ  ਦੀ ਨੀਯਤ ਨਾਲ ਗ੍ਰਹਿ ਪ੍ਰਵੇਸ਼ ਕਰਦਾ ਹੈ ਤਾਂ ਉਸ ਨੂੰ 14 ਸਾਲ ਤੱਕ ਦੀ ਸਖਤ ਸਜ਼ਾ ਅਤੇ ਜੁਰਮਾਨਾ ਵੀ ਹੋ ਸਕਦਾ ਹੈ। 

Advertisement
Advertisement
Advertisement
Advertisement
Advertisement

2 thoughts on “,, ਉਦੋਂ ਖਤਰਾ ਹੁੰਦੈ, ਇੱਜਤ ਨੂੰ ਜਦੋਂ ਘਰ ਵਿੱਚ,

  1. According to Law that’s Absolutely Correct. The Offence committed after Sunset and before Sunrise is considered more serious and Heinous. Neighbor’s attitude and Intention to enter the House of Neighbor’s, instead of helping him, needs to be taken seriously by the Police…?

  2. ਧੰਨਵਾਦ ਸਿੱਧੂ ਸਾਹਿਬ ਤੁਸੀਂ ਇਸ ਨੂੰ ਗੰਭੀਰਤਾ ਨਾਲ ਪੜ੍ਹਿਆ ਤੇ ਕੁਮੈਂਟ ਕੀਤਾ ਹੈ।

Comments are closed.

error: Content is protected !!