ਸ਼ਰਾਬ ਤਸਕਰ ਬਲਜਿੰਦਰ ਦਾਸ ਉਰਫ ਬੰਟੀ ਖਿਲਾਫ ਬਰਨਾਲਾ ਤੇ ਸੰਗਰੂਰ ‘ਚ ਪਹਿਲਾਂ ਵੀ ਦਰਜ਼ ਹਨ ਮੁਕੱਦਮੇ
ਰਘਵੀਰ ਹੈਪੀ , ਬਰਨਾਲਾ 11 ਅਕਤੂਬਰ 2021
ਸੀ.ਆਈ.ਏ. ਪੁਲਿਸ ਬਰਨਾਲਾ ਦੀ ਟੀਮ ਨੇ 3 ਸ਼ਰਾਬ ਤਸਕਰਾਂ ਨੂੰ ਭਾਰੀ ਮਾਤਰਾ ਵਿੱਚ ਨਜਾਇਜ਼ ਸ਼ਰਾਬ ਸਮੇਤ ਕਾਬੂ ਕਰ ਲਿਆ। ਪੁਲਿਸ ਨੇ ਗਿਰਫਤਾਰ ਦੋਸ਼ੀਆਂ ਦਾ ਪੁਲਿਸ ਰਿਮਾਂਡ ਲੈ ਕੇ ਹੋਰ ਡੂੰਘਾਈ ਨਾਲ ਪੁੱਛਿਗੱਛ ਸ਼ੁਰੂ ਕਰ ਦਿੱਤੀ ਹੈ। ਮੀਡੀਆ ਨੂੰ ਇਹ ਜਾਣਕਾਰੀ ਡੀ.ਐਸ.ਪੀ. ਡੀ ਸ਼੍ਰੀ ਬ੍ਰਿਜ ਮੋਹਨ ਨੇ ਸੀ.ਆਈ.ਏ. ਕੇਂਦਰ ਵਿਖੇ ਦਿੱਤੀ। ਡੀ.ਐਸ.ਪੀ. ਸ਼੍ਰੀ ਬ੍ਰਿਜ ਮੋਹਨ ਨੇ ਦੱਸਿਆ ਕਿ ਸ੍ਰੀ ਭਾਗੀਰਥ ਸਿੰਘ ਮੀਨਾ 1.P.S, SSP ਬਰਨਾਲਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸ੍ਰੀ ਜਗਵਿੰਦਰ ਸਿੰਘ ਚੀਮਾ ਕਪਤਾਨ ਪੁਲਿਸ (ਪੀ.ਬੀ.ਆਈ.) ਅਤੇ ਇਸ.ਬਲਜੀਤ ਸਿੰਘ ਇੰਚਾਰਜ ਸੀ ਆਈ ਏ ਬਰਨਾਲਾ ਦੀ ਯੋਗ ਅਗਵਾਈ ਹੇਠ ਨਸ਼ਾ ਤਸਕਰਾਂ ਦੀ ਫੜੋ-ਫੜੀ ਲਈ ਮੁਹਿੰਮ ਵਿੱਢੀ ਗਈ ਹੈ।
ਡੀ.ਐਸ.ਪੀ. ਬ੍ਰਿਜ ਮੋਹਨ ਨੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ .ਬ.ਨਾਇਬ ਸਿੰਘ ਸੀ.ਆਈ.ਏ ਬਰਨਾਲਾ ਸਮੇਤ ਪੁਲਿਸ ਪਾਰਟੀ ਨੇ ਦੌਰਾਨੇ ਗਸਤ ਬਾਹਦ ਸੰਘੇੜਾ ਤੋਂ ਤਿੰਨ ਨੌਜਵਾਨ ਬਲਜਿੰਦਰ ਦਾਸ ਉਰਫ ਬੰਟੀ ਪੁੱਤਰ ਮਿੱਠੂ ਦਾਸ ਵਾਸੀ ਧਨੌਲਾ ਖੁਰਦ ,ਅਵਤਾਰ ਸਿੰਘ ਉਰਫ ਟੈਂਕਾ ਪੁੱਤਰ ਬਲਦੇਵ ਸਿੰਘ ਵਾਸੀ ਰਾਮਗੜੀਆ ਰੋਡ ਬਰਨਾਲਾ ਅਤੇ ਕੁਲਦੀਪ ਸਿੰਘ ਉਰਫ ਦੀਪ ਪੁੱਤਰ ਰਘਵੀਰ ਸਿੰਘ ਵਾਸੀ ਜਵੰਧਾ ਪਿੰਡੀ ਧਨੌਲਾ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ੇ ਵਿਚਲੀਆਂ ਕਾਰਾਂ ਆਈ 20 ਨੰਬਰ PB 11AX-5300 ਅਤੇ ਹੌਂਡਾ ਸਿਟੀ ਕਾਰ ਨੰਬਰ PB-13 B1 7622 ਤੋਂ ਬਲਜਿੰਦਰ ਦਾਸ ਉਰਫ ਬੰਟੀ, ਅਵਤਾਰ ਸਿੰਘ ਉਰਫ ਟੈਂਕਾ ਅਤੇ ਕੁਲਦੀਪ ਸਿੰਘ ਉਰਫ ਦੀਪ ਉਕਤਾਨ ਪਾਸੋ ਹੁਣ ਤੱਕ 612 ਬੋਤਲਾ ਸ਼ਰਾਬ ਠੇਕਾ ਦੇਸੀ ਬ੍ਰਾਮਦ ਕਰਵਾਕੇ ਮੁਕਦਮਾ ਨੰਬਰ 505 ਮਿਤੀ 9-10-21 ਅ/ਧ 61/1/14, 78(2) EXCISE ACT ਥਾਣਾ ਸਿਟੀ ਬਰਨਾਲਾ ਦਰਜ ਕਰਵਾਕੇ ਗ੍ਰਿਫਤਾਰ ਕੀਤਾ ਗਿਆ ਹੈ।ਦੋਸੀਆਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ। ਉਨਾਂ ਦਾਅਵਾ ਕੀਤਾ ਕਿ ਦੋਸ਼ੀਆਂ ਦੀ ਪੁੱਛਗਿੱਛ ਦੌਰਾਨ ਸ਼ਰਾਬ ਤਸਕਰੀ ਬਾਰੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ।
ਡੀ.ਐਸ.ਪੀ. ਬ੍ਰਿਜ ਮੋਹਨ ਨੇ ਦੱਸਿਆ ਕਿ ਦੋਸ਼ੀ ਬਲਜਿੰਦਰ ਦਾਸ ਉਰਫ ਬੰਟੀ ਦੇ ਖਿਲਾਫ ਪਹਿਲਾਂ ਵੀ ਮੁਕੱਦਮਾ ਨੰਬਰ 93 ਮਿਤੀ 19-6-2020 ਅਧ 354,452,323,506,34 ਹਿੰ:ਦੰ ਥਾਣਾ ਸਦਰ ਬਰਨਾਲਾ ਅਤੇ ਮੁਕੱਦਮਾ ਨੰਬਰ 15 ਮਿਤੀ 28-01 2019 ਅ/ਧ 61/1/14 ਆਬਕਾਰੀ ਐਕਟ ਥਾਣਾ ਸਿਟੀ ਸੰਗਰੂਰ -2 ਵਿਖੇ ਦਰਜ ਹੈ।