ਚੋਰੀ ਦੇ 4 ਮੋਟਰ ਸਾਈਕਲਾਂ ਸਣੇ ਚੋਰ ਗਿਰਫਤਾਰ

Advertisement
Spread information

ਪੁਲਿਸ ਨੇ 3 ਦਿਨ ਦੇ ਰਿਮਾਂਡ ਦੌਰਾਨ ਬਰਾਮਦ ਕੀਤੇ ਚੋਰੀ ਕੀਤੇ 3 ਮੋਟਰ ਸਾਈਕਲ


ਹਰਿੰਦਰ ਨਿੱਕਾ , ਬਰਨਾਲਾ 11 ਅਕਤੂਬਰ 2021 

    ਥਾਣਾ ਸਿਟੀ 1 ਬਰਨਾਲਾ ਦੀ ਪੁਲਿਸ ਨੇ ਇੱਕ ਚੋਰ ਨੂੰ ਗਿਰਫਤਾਰ ਕਰਕੇ, ਉਸ ਦੇ ਕਬਜ਼ੇ ਵਿੱਚੋਂ ਵੱਖ ਵੱਖ ਥਾਂਵਾ ਤੋਂ ਚੋਰੀ ਹੋਏ 4 ਮੋਟਰ ਸਾਈਕਲ ਬਰਾਮਦ ਕੀਤੇ ਹਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਚ.ਉ. ਲਖਵਿੰਦਰ ਸਿੰਘ ਨੇ ਦੱਸਿਆ ਕਿ ਐਸ.ਐਸ.ਪੀ. ਸ਼੍ਰੀ ਭਾਗੀਰਥ ਸਿੰਘ ਮੀਨਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੁਲਿਸ ਨੇ ਸ਼ਹਿਰ ਵਿੱਚ ਸਰਗਰਮ ਚੋਰਾਂ ਨੂੰ ਨੱਥ ਪਾਉਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਜਿਸ ਤਹਿਤ ਏ.ਐਸ.ਆਈ ਗੁਰਮੇਲ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੂੰ ਮੁਖਬਰ ਤੋਂ ਸੂਚਨਾ ਮਿਲੀ ਸੀ ਕਿ ਭਜਨ ਸਿੰਘ ਪੁੱਤਰ ਕਾਕਾ ਸਿੰਘ ਨਿਵਾਸੀ ਪਿੰਡ ਭੱਦਲਵੱਢ ਇਲਾਕੇ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚੋਂ ਮੋਟਰ ਸਾਈਕਲ ਚੋਰੀ ਕਰਕੇ, ਵੇਚਣ ਦਾ ਆਦੀ ਹੈ। ਉਹ ਹੁਣ ਵੀ ਚੋਰੀ ਦੇ ਇੱਕ ਮੋਟਰ ਸਾਈਕਲ ਵੇਚਣ ਲਈ ਬਰਨਾਲਾ ਸ਼ਹਿਰ ਵੱਲ ਆ ਰਿਹਾ ਹੈ। ਐਸ.ਐਚ.ਉ. ਲਖਵਿੰਦਰ ਸਿੰਘ ਨੇ ਦੱਸਿਆ ਕਿ ਭਰੋਸੇਮੰਦ ਸੂਚਨਾ ਦੇ ਅਧਾਰ ਪਰ ਦੋਸ਼ੀ ਖਿਲਾਫ ਕੇਸ ਦਰਜ਼ ਕਰਕੇ, ਉਸ ਨੂੰ ਚੋਰੀ ਦੇ ਇੱਕ ਮੋਟਰ ਸਾਈਕਲ ਨੰਬਰ PB-191-2598 ਸਣੇ ਹਿਰਾਸਤ ਵਿੱਚ ਲਿਆ ਗਿਆ।  ਜਿਸ ਤੋਂ ਹੋਰ ਪੁੱਛਗਿੱਛ ਲਈ ਮਾਨਯੋਗ ਅਦਾਲਤ ਤੋਂ ਪੁਲਿਸ ਰਿਮਾਂਡ ਹਾਸਿਲ ਕਰਕੇ, ਦੌਰਾਨ ਏ ਪੁਲਿਸ ਰਿਮਾਂਡ , ਦੋਸ਼ੀ ਦੇ ਕਬਜ਼ੇ ਵਿੱਚੋਂ ਵੱਖ ਵੱਖ ਥਾਵਾਂ ਤੋਂ ਚੋਰੀ ਕੀਤੇ ਹੋਏ 3 ਹੋਰ ਮੋਟਰਸਾਈਕਲ ਵੀ ਬਰਾਮਦ ਕਰਵਾਏ ਗਏ । ਐਸ.ਐਚ.ਉ ਨੇ ਦੱਸਿਆ ਕਿ ਪੁਲਿਸ ਦੀਆਂ ਵੱਖ ਵੱਖ ਟੀਮਾਂ ਸ਼ਹਿਰ ਅੰਦਰ ਅਪਰਾਧੀ ਅਨਸਰਾਂ ਨੂੰ ਨਕੇਲ ਪਾਉਣ ਲਈ ਸਰਗਰਮ ਹਨ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਪਰਾਧੀਆਂ ਨੂੰ ਨੱਥ ਪਾਉਣ ਲਈ ਪੁਲਿਸ ਨੂੰ ਸਹਿਯੋਗ ਦੇਣ ਲਈ ਅੱਗੇ ਆਉਣ। ਉਨਾਂ ਕਿਹਾ ਕਿ ਅਪਰਾਧੀਆਂ ਬਾਰੇ ਸੂਚਨਾ ਦੇਣ ਵਾਲਿਆਂ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ। 

Advertisement
Advertisement
Advertisement
Advertisement
Advertisement
Advertisement
error: Content is protected !!