ਬਡਬਰ ਕਾਲਜ ਦੇ 100 ਫੀਸਦੀ ਸਟਾਫ ਨੇ ਲਵਾਈ ਕੋਰੋਨਾ ਵੈਕਸੀਨ

Advertisement
Spread information

ਕਰੋਨਾ ਵੈਕਸੀਨ ਲਵਾਉਣ ਵਾਲੇ ਸਟਾਫ ਦਾ ਮਿਸ਼ਨ ਫਤਿਹ ਦੇ ਬੈਜ ਲਗਾ ਕੇ ਸਨਮਾਨ ਕੀਤਾ ਗਿਆ ਅਤੇ ਸਟੀਕਰ ਵੰਡੇ ਗਏ।


 ਪਰਦੀਪ ਕਸਬਾ, ਬਰਨਾਲਾ, 4 ਅਗਸਤ 2021

        ਜ਼ਿਲਾ ਪ੍ਰਸ਼ਾਸਨ ਬਰਨਾਲਾ ਦੀ ਟੀਮ ਵੱਲੋਂ ਸਰਕਾਰੀ ਬਹੁਤਕਨੀਕੀ ਕਾਲਜ, ਬਡਬਰ ਵਿਖੇ ਸਟਾਫ ਅਤੇ ਵਿਦਿਆਰਥੀਆਂ ਨੂੰ ਜਿੱਥੇ ਯੋਜਨਾ ਐਪ ਬਾਰੇ ਜਾਣਕਾਰੀ ਦਿੱਤੀ ਗਈ, ਉਥੇ ਕਰੋਨਾ ਤੋਂ ਬਚਾਅ ਬਾਰੇ ਇਹਤਿਆਤਾਂ ਸਬੰਧੀ ਵੀ ਦੱਸਿਆ ਗਿਆ। ਇਸ ਮੌਕੇ ਉਨਾਂ ਸਟਾਫ ਦੀ ਸ਼ਲਾਘਾ ਸ਼ਲਾਘਾ ਕੀਤੀ, ਜਿਸ ਵਿਚੋਂ 100 ਫੀਸਦੀ ਨੇ ਵੈਕਸੀਨ ਲਵਾ ਲਈ ਹੈ।

   ਇਸ ਮੌਕੇ ਕਰੋਨਾ ਵੈਕਸੀਨ ਲਵਾਉਣ ਵਾਲੇ ਸਟਾਫ ਦਾ ਮਿਸ਼ਨ ਫਤਿਹ ਦੇ ਬੈਜ ਲਗਾ ਕੇ ਸਨਮਾਨ ਕੀਤਾ ਗਿਆ ਅਤੇ ਸਟੀਕਰ ਵੰਡੇ ਗਏ। ਇਸ ਮੌਕੇ ਪਿ੍ਰੰਸੀਪਲ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਕਾਲਜ ਦੇ 100 ਫੀਸਦੀ ਸਟਾਫ ਨੇ ਵੈਕਸੀਨ ਲਵਾ ਲਈ ਹੈ। ਉਨਾਂ ਕਿਹਾ ਕਿ ਅਮਲੇ ਅਤੇ ਵਿਦਿਆਰਥੀਆਂ ਨੂੰ ਮਾਸਕ ਪਹਿਨਣ, ਸਮਾਜਿਕ ਦੂਰੀ ਬਣਾਉਣ ਤੇ ਵਾਰ ਵਾਰ ਹੱਥ ਧੋਣ ਸਬੰਧੀ ਜਾਗਰੂਕ ਕੀਤਾ ਜਾਂਦਾ ਹੈ।
 

ਇਸ ਮੌਕੇ ਟੀਮ ਨੇ ਸਟਾਫ ਨੂੰ ਸਰਕਾਰ ਵੱਲੋਂ ਚਲਾਈ ਮਿਸ਼ਨ ਫਤਿਹ ਮੁਹਿੰਮ ਤਹਿਤ ਲਗਾਈਆਂ ਡਿਊਟੀਆਂ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣ ਲਈ ਕਿਹਾ ਅਤੇ ਕਾਲਜ ਦੇ ਸਾਲ 2021-22 ਦੇ ਦਾਖਲੇ ਸਬੰਧੀ ਵੀ ਸਾਰਿਆਂ ਨੂੰ ਵੱਧ ਤੋਂ ਵੱਧ ਮਿਹਨਤ ਕਰਕੇ ਕਾਲਜ ਦਾ ਦਾਖਲਾ 100 ਫੀਸਦੀ ਕਰਨ ’ਤੇ ਜ਼ੋਰ ਦਿੱਤਾ। ਇਸ ਮੌਕੇ ਸੋਹਣ ਸਿੰਘ, ਜਗਜੀਤ ਸਿੰਘ, ਵਲੰਟੀਅਰ  ਗੁਰਪ੍ਰੀਤ ਸਿੰਘ, ਸੁਖਜੀਤ ਸਿੰਘ ਡਾ. ਹਰਿੰਦਰ ਸਿੰਘ ਸਿੱਧੂ, ਅਰੁਣ ਕੁਮਾਰ, ਜਗਦੀਪ ਸਿੰਘ ਸਿੱਧੂ ਤੇ ਕਿ੍ਰਸ਼ਨ ਸਿੰਘ ਹਾਜ਼ਰ ਸਨ।    
 

Advertisement
Advertisement
Advertisement
Advertisement
error: Content is protected !!