Barnala – ਸਾਫ ਪਾਣੀ ਨੂੰ ਤਰਸੇ ਲੋਕਾਂ ਦਾ ਅਲਟੀਮੇਟਮ…

Advertisement
Spread information

ਪੀਣ ਵਾਲੇ ਪਾਣੀ ‘ਚ ਮਿਲਿਆ ਆ ਰਿਹੈ ਸੀਵਰੇਜ਼ ਦਾ ਪਾਣੀ, ਬਿਮਾਰੀਆਂ ਫੈਲਣ ਦਾ ਖਦਸ਼ਾ-ਮੱਖਣ ਸ਼ਰਮਾ 

ਇੱਕ ਸਾਲ ਤੋਂ ਲਗਾਤਾਰ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਨਹੀਂ ਹੋ ਰਹੀ ਸੁਣਵਾਈ 

ਸੋਨੀ ਪਨੇਸਰ, ਬਰਨਾਲਾ 15 ਜੂਨ 2025
       ਲੋਹੜੇ ਦੀ ਗਰਮੀ ‘ਚ ਪਾਣੀ ਤੋਂ ਬਿਨਾਂ ਜੀਵਨ ਸੰਭਵ ਨਹੀਂ, ਪਰੰਤੂ ਸ਼ਹਿਰ ਦੇ ਵਾਰਡ ਨੰਬਰ 11 ਅਧੀਨ ਪੈਂਦੀ ਜ਼ੋਸ਼ੀਆਂ ਵਾਲੀ ਗਲੀ ਦੇ, ਲੋਕਾਂ ਨੂੰ ਸ਼ੁੱਧ ਪਾਣੀ ਨੂੰ ਵੀ ਤਰਸਣਾ ਪੈ ਰਿਹਾ ਹੈ। ਰੋਜ਼ਮਰ੍ਹਾ ਦੀ ਲੋੜ ਸਾਫ ਪਾਣੀ ਨਾ ਮਿਲਣ ਤੋਂ ਅੱਕੇ ਗਲੀ ਦੇ ਬਾਸ਼ਿੰਦਿਆਂ ਨੇ ਹੁਣ ਆਰ ਪਾਰ ਦੀ ਲੜਾਈ ਲੜ੍ਹਨ ਦਾ ਮਨ ਬਣਾ ਲਿਆ ਹੈ। ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮੱਖਣ ਸ਼ਰਮਾ ਵੀ ਆਪਣੇ ਵਾਰਡ ਦੇ ਲੋਕਾਂ ਦੇ ਹੱਕ ਵਿੱਚ ਨਿੱਤਰ ਆਏ ਹਨ। ਗੰਦੇ ਪਾਣੀ ਕਾਰਣ ਪ੍ਰੇਸ਼ਾਨ ਸੁਸ਼ੀਲ ਗੁਪਤਾ, ਪੱਪੀ, ਵਿਜੈ ਸਿੰਗਲਾ, ਅਮਿਤ ਸਿੰਗਲਾ, ਰਾਵੀਸ਼, ਅਭੀ ਜੋਸੀ, ਰਾਕੇਸ਼ ਸਦਿਓੜਾ, ਨੀਟੂ ਸਦਿਓੜਾ, ਪ੍ਰਸ਼ੋਤਮ ਕੁਮਾਰ, ਦੀਪਕ ਸਿੰਗਲਾ ਅਤੇ ਦਿਨੇਸ਼ ਆਦਿ ਨੇ ਦੱਸਿਆ ਕਿ ਜੋਸ਼ੀਆਂ ਵਾਲੀ ਗਲ਼ੀ ‘ਚ ਲੰਘੇ ਲਗਭਗ ਇੱਕ ਸਾਲ ਤੋਂ ਪੀਣ ਵਾਲੇ ਪਾਣੀ ਦੀਆਂ ਟੂਟੀਆਂ ਚੋਂ ਸੀਵਰੇਜ ਦਾ ਗੰਦਾ ਪਾਣੀ ਆਉਣ ਕਾਰਣ, ਲੋਕਾਂ ਦਾ ਜਿਉਣਾ ਦੁੱਭਰ ਹੋਇਆ ਪਿਆ ਹੈ।
       ਇਸ ਸੰਬੰਧੀ ਪ੍ਰਧਾਨ ਮੱਖਣ ਸ਼ਰਮਾ ਨੇ ਕਿਹਾ ਕਿ ਉਹ ਖੁਦ ਵੀ ਕਰੀਬ ਇੱਕ ਸਾਲ ਤੋਂ ਲਗਾਤਾਰ ਸੀਵਰੇਜ ਅਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਕੋਲ ਗੰਦੇ ਪਾਣੀ ਦਾ ਮੁੱਦਾ ਵਾਰ-ਵਾਰ ਉਠਾਇਆ, ਪਰੰਤੂ ਪ੍ਰਸ਼ਾਸਨ ਵੱਲੋਂ ਇਸ ਸਮੱਸਿਆ ਵੱਲ ਉੱਕਾ ਹੀ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਟੂਟੀਆਂ ਚੋਂ ਗੰਦਾ ਪਾਣੀ ਆਉਣ ਕਾਰਣ, ਜਿੱਥੇ ਲੋਕਾਂ ਨੂੰ ਪੀਣ ਵਾਲੇ ਪਾਣੀ ਅਤੇ ਰੋਜ਼ਾਨਾ ਵਰਤੋਂ ਚ ਆਉਣ ਵਾਲੇ ਪਾਣੀ ਤੋਂ ਲੋਕਾਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਟੂਟੀਆਂ ਚੋਂ ਗੰਦਾ ਪਾਣੀ ਆਉਣ ਕਾਰਨ ਲੋਕ ਭਿਆਨਕ ਬਿਮਾਰੀਆਂ ਦੀ ਜਕੜ ‘ਚ ਆ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਵਲੋਂ ਜਲਦੀ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਹਨਾ ਵਲੋਂ ਸਥਾਨਕ ਵਾਸੀਆਂ ਨੂੰ ਨਾਲ ਲੈ ਕੇ ਸੀਵਰੇਜ ਅਤੇ ਸੈਨੀਟੇਸ਼ਨ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ ।
Advertisement
Advertisement
Advertisement
Advertisement
error: Content is protected !!