ਪਾਣੀ ਦੀ ਪਿਆਸੀ ਬੱਚੀ ਨੂੰ ਟੱਕਰਿਆ “ਹਵਸੀ ਬਾਬਾ” !

Advertisement
Spread information

ਹਰਿੰਦਰ ਨਿੱਕਾ, ਬਰਨਾਲਾ 6 ਜੂਨ 2025 

       ਲੋਹੜੇ ਦੀ ਗਰਮੀ ‘ਚ ਪਾਣੀ ਦੀ ਪਿਆਸ ਬੁਝਾਉਣ ਗਈ ਬੱਚੀ ਨੂੰ ਅੱਗੋ ਹਵਸ ਦਾ ਭੁੱਖਾ ਬਾਬਾ ਟਕਰਿਆ, ਜਿਸ ਨੇ ਬੱਚੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਹੋਰ ਵੱਡਾ ਕਾਰਾ, ਹੋਣ ਤੋਂ ਉਸ ਸਮੇਂ ਬਚਾਅ ਰਹਿ ਗਿਆ, ਜਦੋਂ ਉੱਥੇ ਕੋਈ ਹੋਰ ਵਿਅਕਤੀ ਮੌਕੇ ਤੇ ਪਹੁੰਚ ਗਿਆ ‘ਤੇ ਹਵਸੀ ਬਾਬਾ, ਉੱਥੋਂ ਦੱਬੇ ਪੈਰੀਂ ਖਿਸਕ ਗਿਆ। ਇਹ ਸ਼ਰਮਨਾਕ ਘਟਨਾ ਹਰੀਗੜ੍ਹ ਪਿੰਡ ‘ਚ ਲੰਘੀ ਕੱਲ ਵਾਪਰੀ। ਪੁਲਿਸ ਨੇ ਬੱਚੀ ਦੇ ਪਿਤਾ ਦੇ ਬਿਆਨ ਪਰ, ਨਾਮਜ਼ਦ ਦੋਸ਼ੀ ਬਾਬੇ ਖਿਲਾਫ ਕੇਸ ਦਰਜ ਕਰਕੇ,ਉਸ ਦੀ ਭਾਲ ਸ਼ੁਰੂ ਕਰ ਦਿੱਤੀ।

       ਪੁਲਿਸ ਨੂੰ ਦਿੱਤੇ ਬਿਆਨ ‘ਚ ਪੀੜਤ ਬੱਚੀ ਦੇ ਪਿਤਾ ਨੇ ਲਿਖਾਇਆ ਕਿ ਲੰਘੀ ਕੱਲ੍ਹ , ਉਸ ਦੀ ਕਰੀਬ 9 ਕੁ ਵਰ੍ਹਿਆਂ ਦੀ ਲੜਕੀ • • •  ਕੌਰ ਨੇ ਘਰ ਆ ਕੇ ਦੱਸਿਆ ਕਿ ਉਹ ਸਰਕਾਰੀ ਸਕੂਲ ਦੇ ਵਾਟਰ ਕੂਲਰ ਪਰ ਪਾਣੀ ਪੀਣ ਚਲੀ ਗਈ ਸੀ। ਜਿੱਥੇ ਇੱਕ ਬਾਬਾ ਬੈਠਾ ਸੀ, ਜੋ ਉਸ ਨੂੰ ਧੱਕੇ ਨਾਲ ਹੀ ਸਕੂਲ ਦੇ ਅੰਦਰ ਬਣੇ ਬਰਾਂਡਿਆਂ ਵੱਲ ਲੈ ਗਿਆ ਅਤੇ ਬਾਬੇ ਨੇ ਧੱਕੇ ਨਾਲ ਉਸ ਦੇ ਕੱਪੜੇ ਉਤਾਰ ਦਿੱਤੇ ਅਤੇ  ਅਸ਼ਲੀਲ ਹਰਕਤਾਂ ਕਰਨ ਲੱਗ ਪਿਆ ਅਤੇ ਉਹਨੇ ਉਸ ਨੂੰ ਗੋਦੀ ਚੁੱਕ ਲਿਆ ਤਾਂ ਇੱਨ੍ਹੇ ਵਿੱਚ ਹੀ ਉੱਥੇ ਅਚਾਨਕ ਇੱਕ ਹੋਰ ਵਿਅਕਤੀ ਆ ਗਿਆ। ਜਿਸ ਨੂੰ ਵੇਖਦਿਆਂ ਹੀ ਬਾਬੇ ਨੇ ਉਸ ਨੂੰ ਛੱਡ ਦਿੱਤਾ। ਬਾਬਾ ਕੋਈ ਹੋਰ ਨਹੀਂ, ਪਿੰਡ ਦਾ ਰਹਿਣ ਵਾਲਾ ਅਜੈਬ ਸਿੰਘ ਨਿੱਕਲਿਆ। ਮਾਮਲਾ ਪੁਲਿਸ ਕੋਲ ਪਹੁੰਚਿਆਂ ਤਾਂ ਤਫਤੀਸ਼ ਅਧਿਕਾਰੀ ਨੇ ਬੱਚੀ ਦੇ ਪਿਤਾ ਦੇ ਬਿਆਨ ਪਰ, ਨਾਮਜ਼ਦ ਦੋਸ਼ੀ ਬਾਬੇ ਅਜੈਬ ਸਿੰਘ ਵਾਸੀ ਹਰੀਗੜ ਖਿਲਾਫ ਅਧੀਨ ਜ਼ੁਰਮ 75,76 BNS & 12 POCSO ACT ਥਾਣਾ ਧਨੌਲਾ ਵਿਖੇ ਦਰਜ ਕਰ ਲਿਆ। ਮਾਮਲੇ ਦੀ ਤਫਤੀਸ਼ ਅਧਿਕਾਰੀ ਐਸਆਈ ਵੀਰਪਾਲ ਕੌਰ ਨੇ ਦੱਸਿਆ ਕਿ ਕੇਸ ਦਰਜ ਕਰਕੇ,ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। 

Advertisement
Advertisement
Advertisement
Advertisement
error: Content is protected !!