ਥਾਣਾ ਭਾਦਸੋਂ ‘ਚ 1 ਦਿਨ ਦਰਜ ਹੋਈਆਂ ਸਰਕਾਰੀ ਡਿਊਟੀ ‘ਚ ਅੜਿੱਕਾ ਪਾਉਣ ਦੀਆਂ 2 FIR…
ਹਰਿੰਦਰ ਨਿੱਕਾ, ਪਟਿਆਲਾ 15 ਜੂਨ 2025
ਪੁਲਿਸ ਪਾਰਟੀ ਸਣੇ ਰਾਤ ਨੂੰ ਗਸ਼ਤ ਲਈ ਨਿੱਕਲੇ ਇੱਕ ਪੁਲਿਸ ਇੰਸਪੈਕਟਰ ਨੂੰ ਕਾਫੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਵੱਲੋਂ ਥਾਣੇ ਦੇ ਮੂਹਰੇ ਹੀ ਘੇਰ ਲੈਣ ਅਤੇ ਕੰਮ ਕਰਦੀਆਂ ਮਨਰੇਗਾ ਮਜਦੂਰ ਔਰਤਾਂ ਨੂੰ ਭੱਦੀ ਸ਼ਬਦਾਂਵਲੀ ਬੋਲਣ ਦੀਆਂ ਦੋ ਘਟਨਾਵਾਂ ਦੇ ਸਬੰਧ ਵਿੱਚ ਜਿਲ੍ਹੇ ਦੇ ਥਾਣਾ ਭਾਦਸੋਂ ‘ਚ ਇੱਕੋ ਦਿਨ ਹੀ ਦੋ ਕੇਸ ਦਰਜ ਹੋਏ ਹਨ। ਪਹਿਲਾ ਪਰਚਾ ਪੁਲਿਸ ਇੰਸਪੈਕਟਰ ਦੀ ਸ਼ਕਾਇਤ ਤੇ 12 ਜਣਿਆਂ ਅਤੇ ਦੂਜਾ ਇੱਕ ਮਜਦੂਰ ਔਰਤ ਦੀ ਸ਼ਕਾਇਤ ਤੇ 4 ਜਣਿਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। 
ਪੁਲਿਸ ਇੰਸ. ਗੁਰਪ੍ਰੀਤ ਸਿੰਘ ਨੇ ਬਿਆਨ ਲਿਖਵਾਇਆ ਕਿ ਓਹ ਪੁਲਿਸ ਪਾਰਟੀ ਸਣੇ 13-14/6/2025 ਦੀ ਦਰਮਿਆਨੀ ਰਾਤ ਨੂੰ ਜਦੋਂ ਗਸ਼ਤ ਸਬੰਧੀ ਥਾਣਾ ਦੇ ਗੇਟ ਤੋਂ ਬਾਹਰ ਨਿਕਲਣ ਲੱਗਿਆ ਤਾਂ ਥਾਣੇ ਦੇ ਬਾਹਰਲੇ ਗੇਟ ਪਰ ਕਾਫੀ ਮਰਦ ਅਤੇ ਔਰਤਾਂ ਇੱਕਠੀਆਂ ਹੋਈਆਂ ਸਨ, ਜੋ ਪੁਲਿਸ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਨੂੰ ਬੜੀ ਭੱਦੀ ਸ਼ਬਦਾਵਲੀ ਬੋਲ ਰਹੇ ਸਨ। ਇਸੇ ਦੌਰਾਨ ਗੋਪਾਲ ਸਿੰਘ ਨਾਮ ਦੇ ਵਿਅਕਤੀ ਨੇ ਮੁਦਈ ਨਾਲ ਕਾਫੀ ਬਦਮੀਜੀ ਕੀਤੀ ਅਤੇ ਮੰਦਾ ਵੀ ਬੋਲਿਆ, ਦੋਸ਼ੀਆਂ ਨੂੰ ਥਾਣੇ ਅੰਦਰ ਬੈਠ ਕੇ ਗੱਲਬਾਤ ਕਰਨ ਲਈ ਕਿਹਾ ਗਿਆ, ਪਰ ਉਹ ਅੰਦਰ ਨਹੀਂ ਆਏ ਅਤੇ ਥਾਣੇ ਦੇ ਬਾਹਰ ਹੀ ਧਰਨਾ ਲਗਾ ਦਿੱਤਾ। ਇਸ ਤਰਾਂ ਦੋਸ਼ੀਆਂ ਨੇ ਇਸ ਤਰ੍ਹਾਂ ਧਰਨਾ ਲਗਾ ਕੇ ਰਸਤਾ ਬੰਦ ਕਰਕੇ ਪੁਲਿਸ ਦੀ ਡਿਊਟੀ ਵਿੱਚ ਵਿਘਨ ਪਾਇਆ ਅਤੇ ਆਮ ਪਬਲਿਕ ਦੀ ਆਵਾਜਾਈ ਵਿੱਚ ਰੁਕਾਵਟ ਵੀ ਪਾਈ ਹੈ। ਤਫਤੀਸ਼ੀ ਅਫਸਰ ਨੇ ਦੱਸਿਆ ਕਿ ਮੁਦਈ ਦੇ ਬਿਆਨ ਪਰ, ਨਾਮਜ਼ਦ ਦੋਸ਼ੀਆਂ ਜਸਪ੍ਰੀਤ ਸਿੰਘ, ਗੋਪਾਲ ਸਿੰਘ, ਕਰਨਵੀਰ ਸਿੰਘ, ਗੁਰਪ੍ਰੀਤ ਸਿੰਘ , ਹਰਭਜਨ ਸਿੰਘ, ਗੁਰਮੀਤ ਸਿੰਘ, ਲਾਭ ਸਿੰਘ, ਸਵਰਨ ਸਿੰਘ, ਜਸਵਿੰਦਰ ਸਿੰਘ, ਗੁਰਚਰਨ ਸਿੰਘ, ਅਵਤਾਰ ਸਿੰਘ , ਸਤਨਾਮ ਸਿੰਘ ਸਾਰੇ ਵਾਸੀ ਪਿੰਡ ਖਨੌੜਾ ਦੇ ਖਿਲਾਫ ਅਧੀਨ ਜੁਰਮ 221,132, 285,190,351 BNS ਤਹਿਤ ਥਾਣਾ ਭਾਦਸੋਂ ਵਿਖੇ ਕੇਸ ਦਰਜ ਕਰਕੇ,ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਮਨਰੇਗਾ ਮਜਦੂਰਾਂ ਨੂੰ ਬੋਲਿਆ ਮੰਦਾ,,,
ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਸਰਬਜੀਤ ਕੌਰ ਅਤੇ ਦਰਸ਼ਨ ਸਿੰਘ ਵਾਸੀਆਨ ਖਨੌੜਾ ਨੇ ਦੱਸਿਆ ਕਿ ਓਹ ਆਪਣੇ ਹੋਰ ਸਾਥੀ ਮਜਦੂਰਾਂ ਸਣੇ ਮਨੇਗਰਾ ਯੋਜਨਾ ਤਹਿਤ ਟੋਭੇ ਪਰ ਕੰਮ ਕਰ ਰਹੇ ਸਨ ਤਾਂ ਸਮਾਂ ਸਵੇਰੇ 10 ਵਜੇ ਪਰ ਦੋਸ਼ੀ ਤਰਨਵੀਰ ਸਿੰਘ, ਸਦੀਕ ਖਾਨ, ਗਿਆਨ ਸਿੰਘ ਅਤੇ ਅਰਸ਼ਦ ਅਲੀ ਵਾਸੀ ਪਿੰਡ ਖਨੌੜਾ ਥਾਣਾ ਭਾਦਸੋਂ ਮੌਕਾ ਪਰ ਆਏ ਅਤੇ ਮੁਦਈ ਹੋਰਾਂ ਨੂੰ ਕਿਹਾ ਕਿ ਤੁਸ਼ੀ ਠੀਕ ਕੰਮ ਨਹੀ ਕਰ ਰਹੀਆਂ ਤੇ ਅਪਸ਼ਬਦ ਵੀ ਬੋਲੇ ਅਤੇ ਉਨਾਂ ਦੀ ਵੀਡੀਓ ਬਣਾਉਣ ਲੱਗ ਪਏ, ਦੋਸ਼ੀਆਂ ਨੇ ਲਾਈਵ ਹੋ ਕੇ ਝਗੜ੍ਹਾ ਕਰਨ ਦੀ ਕੋਸਿ਼ਸ਼ ਕੀਤੀ। ਇਸ ਮੌਕੇ ਪਰ ਮਨਰੇਗਾ ਸਕੱਤਰ ਵੀ ਆ ਗਏ, ਜਿਨ੍ਹਾਂ ਨੇ ਹਾਜਰੀ ਅਤੇ ਕੰਮ ਚੈਕ ਕੀਤਾ, ਜੋ ਪੂਰੀ ਤਰ੍ਹਾ ਠੀਕ ਪਾਇਆ ਗਿਆ। ਮੁਦਈਆਨ ਨੇ ਕਿਹਾ ਕਿ ਦੋਸ਼ੀਆਂ ਨੇ ਉਨਾਂ ਨੂੰ ਬਿਨ੍ਹਾ ਵਜਾ ਤੰਗ ਪ੍ਰੇਸ਼ਾਨ ਕਰਕੇ ਸਰਕਾਰੀ ਕੰਮ ਵਿੱਚ ਵਿਘਨ ਪਾਇਆ ਹੈ। ਪੁਲਿਸ ਨੇ ਮੁਦਈ ਦੀ ਸ਼ਕਾਇਤ ਪਰ, ਉਕਤ ਨਾਮਜ਼ਦ ਦੋਸ਼ੀਆਂ ਦੇ ਵਿਰੁੱਧ U/S 221,132, 3(5) BNS ਤਹਿਤ ਥਾਣਾ ਭਾਦਸੋਂ ਵਿਖੇ ਕੇਸ ਦਰਜ ਕਰਕੇ,ਉਨਾਂ ਦੀ ਤਲਾਸ਼ ਵਿੱਢ ਦਿੱਤੀ ਹੈ।







