ਲਾ ਲਿਆ ਪਾੜ ‘ਤੇ ਲੱਖਾਂ ਦੀ ਚੋਰੀ,ਡੀਵੀਆਰ ਵੀ ਲੈ ਗਏ ਚੋਰ….

Advertisement
Spread information
ਚੇਤਨ ਗਰਗ, ਬਰਨਾਲਾ 15 ਜੂਨ 2025 
        ਸ਼ਹਿਰ ਦੇ ਬੱਸ ਸਟੈਂਡ ਰੋਡ ਤੇ ਚੋਰਾਂ ਨੇ ਇੱਕ ਐਨਕਾਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ, ਦੁਕਾਨ ‘ਚੋਂ ਲੱਖਾਂ ਰੁਪਏ ਦੀ ਨਗਦੀ ਅਤੇ ਹੋਰ ਸਮਾਨ ਚੋਰੀ ਕਰ ਲਿਆ । ਦੁਕਾਨ ਮਾਲਕ ਹਰੀਸ਼ ਦਾਨੀਆ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਦੁਕਾਨ ਤੇ ਆਇਆ ਤਾਂ ਦੁਕਾਨ ਦਾ ਸਮਾਨ ਬਿੱਖਰਿਆ ਹੋਇਆ ਸੀ। ਜਦੋਂ ਦੇਖਿਆ ਤਾਂ ਦੁਕਾਨ ਵਿੱਚ ਪਾੜ ਲੱਗਿਆ ਹੋਇਆ ਸੀ। ਚੋਰਾਂ ਵੱਲੋਂ ਪਿਛਲੇ ਸ਼ਟਰ ਨੂੰ ਤੋੜ ਕੇ ਖਾਲੀ ਦੁਕਾਨ ਵਿੱਚ ਦੀ ਹੁੰਦੇ ਹੋਏ ਉਹਨਾਂ ਦੀ ਦੁਕਾਨ ਨੂੰ ਪਾੜ ਲਾ ਕੇ ਉਸ ਵਿੱਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ।
      ਉਨ੍ਹਾਂ ਕਿਹਾ ਕਿ 10 ਹਜਾਰ ਦੀ ਨਗਦੀ ਅਲੱਗ ਅਤੇ 3 ਲੱਖ ਰੁਪਏ ਦੀ ਨਗਦੀ ਅਲੱਗ ਪਈ ਸੀ। ਜੋ ਚੋਰਾਂ ਵੱਲੋਂ ਚੋਰੀ ਕਰ ਲਈ ਅਤੇ ਹੋਰ ਵੀ ਸਮਾਨ ਚੋਰੀ ਕਰ ਲਿਆ ਹੈ। ਉਹਨਾਂ ਕਿਹਾ ਕਿ ਚੋਰ ਜਾਂਦੇ ਹੋਏ ਸੀਸੀਟੀਵੀ ਕੈਮਰੇ ਅਤੇ ਡੀਵੀਆਰ ਵੀ ਨਾਲ ਹੀ ਲੈ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਏਐਸਆਈ ਸੁਦਾਗਰ ਸਿੰਘ ਪੁਲਿਸ ਪਾਰਟੀ ਸਹਿਤ ਮੌਕਾ ਪਰ ਪਹੁੰਚੇ, ਉਨਾਂ ਘਟਨਾ ਦਾ ਜਾਇਜ਼ਾ ਲਿਆ। ਇਸ ਸਬੰਧੀ ਏਐਸਆਈ ਸੁਦਾਗਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਆਸ-ਪਾਸ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ ਅਤੇ ਜਲਦ ਹੀ ਪੁਲਿਸ ਵੱਲੋਂ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।                                                             
Advertisement
Advertisement
Advertisement
Advertisement
error: Content is protected !!