ਅਦੀਸ਼ ਗੋਇਲ, ਬਰਨਾਲਾ 29 ਮਈ 2025
ਸ਼ਹਿਰ ਦੇ ਅਹਾਤਾ ਨਰਾਇਣ ਸਿੰਘ ਖੇਤਰ ਵਿੱਚ ਮੋਟਰਸਾਈਕਲ ਸਵਾਰ ਝਪਟਮਾਰ ਪੈਦਲ ਜਾ ਰਹੀ ਔਰਤ ਤੋਂ ਪਰਸ ਖੋਹ ਕੇ ਫ਼ਰਾਰ ਹੋ ਗਿਆ। ਪੁਲਿਸ ਨੇ ਮੌਕੇ ਤੇ ਪਹੁੰਚ ਕੇ, ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਚੰਚਲ ਰਾਣੀ ਪਤਨੀ ਤਿਲਕ ਰਾਜ ਛਾਬੜਾ ਪੈਦਲ ਜਾ ਰਹੀ ਸੀ, ਇਸੇ ਦੌਰਾਨ ਪਿੱਛੇ ਤੋਂ ਆ ਰਹੇ ਇਕ ਮੋਟਰਸਾਈਕਲ ਸਵਾਰ ਨੌਜਵਾਨ ਨੇ ਚੰਚਲ ਰਾਣੀ ਦੇ ਹੱਥ ਵਿੱਚ ਫੜ੍ਹਿਆ ਪਰਸ ਖੋਹ ਲਿਆ ਤੇ ਅੱਖ ਝਪਕਦਿਆਂ ਹੀ ਉਹ ਫਰਾਰ ਹੋ ਗਿਆ। ਚੰਚਲ ਰਾਣੀ ਨੇ ਦੱਸਿਆ ਕਿ ਉਸ ਦੇ ਪਰਸ ਵਿੱਚ 20 ਹਜ਼ਾਰ ਰੁਪਏ, ਇੱਕ ਮੋਬਾਇਲ ਅਤੇ ਕੁੱਝ ਹੋਰ ਜ਼ਰੂਰੀ ਕਾਗਜ਼ਾਤ ਵੀ ਸਨ। ਥਾਣਾ ਸਿਟੀ 1 ਬਰਨਾਲਾ ਦੇ ਐਸ ਐਚ ਓ ਇੰਸਪੈਕਟਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲ ਕੇ, ਦੋਸ਼ੀ ਦੀ ਪਛਾਣ ਕਰਕੇ, ਜਲਦੀ ਹੀ ਉਸ ਨੂੰ ਗਿਰਫ਼ਤਾਰ ਕਰ ਲਵੇਗੀ।