ਵਪਾਰੀ ਨੇਤਾ ਮੋਨੂੰ ਗੋਇਲ ਨੇ ਕੀਤੀ ਟਰੈਫਿਕ ਇੰਚਾਰਜ ਪਵਨ ਕੁਮਾਰ ਨਾਲ ਟਰੈਫਿਕ ਸਮੱਸਿਆ ਦੇ ਸੁਧਾਰ ਲਈ ਚਰਚਾ
ਚੇਤਨ ਗਰਗ, ਬਰਨਾਲਾ 7 ਜੂਨ 2025
ਸ਼ਹਿਰ ‘ਚੋ ਟਰੈਫਿਕ ਦੀ ਸਮੱਸਿਆ ਨੂੰ ਖ਼ਤਮ ਕਰਨ ਲਈ ਟਰੈਫਿਕ ਪੁਲਿਸ ਦਿਨ ਰਾਤ ਪੁਖ਼ਤਾ ਯਤਨ ਕਰ ਰਹੀ ਹੈ। ਬੇਸ਼ੱਕ ਲੋਕਾਂ ਦੇ ਵਹੀਕਲਾਂ ਦੇ ਚਲਾਨ ਕੱਟ ਪੁਲਿਸ ਸਖ਼ਤ ਰੁਖ ਪਣਾ ਰਹੀ ਹੈਅ। ਪਰ ਉਹ ਵੀ ਆਮ ਲੋਕਾਂ ਦੇ ਹੱਕ ਅਤੇ ਹਿੱਤ ਲਈ ਹੀ ਕੀਤਾ ਜਾ ਰਿਹਾ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਟਰੈਫਿਕ ਪੁਲਿਸ ਦੇ ਇੰਚਾਰਜ ਪਵਨ ਕੁਮਾਰ ਨੇ ਵਪਾਰੀ ਨੇਤਾ ਮੋਨੂੰ ਗੋਇਲ ਦੀ ਦੁਕਾਨ ਤੇ ਬੈਠ ਕੇ ਕੀਤਾ ਉਹਨ੍ਹਾਂ ਕਿਹਾ ਕਿ ਮਾਨਯੋਗ ਪੁਲਿਸ ਮੁਖੀ ਸਰਫ਼ਰਾਜ਼ ਆਲਮ ਦੇ ਦਿਸ਼ਾ ਨਿਰਦੇਸ਼ਾਂ ਤੇ ਦਿਨ ਰਾਤ ਸ਼ਹਿਰ ਦੇ ਵੱਖ ਵੱਖ ਥਾਵਾਂ ਤੇ ਨਾਕੇ ਲਗਾ ਕੇ ਸ਼ਰਾਰਤੀ ਅਨਸਰਾਂ ਤੇ ਪੁਲਿਸ ਨਕੇਲ ਕੱਸ ਰਹੀ ਹੈ ਅਤੇ ਨਾਲ ਹੀ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵੀ ਮੁਕੰਮਲ ਕੋਸ਼ਿਸ਼ ਕਰ ਰਹੀ ਹੈ।
ਟਰੈਫਿਕ ਪੁਲਿਸ ਦੇ ਇੰਚਾਰਜ ਪਵਨ ਕੁਮਾਰ ਨੇ ਵਪਾਰੀ ਵਰਗ ਨੂੰ ਅਪੀਲ ਕਰਦਿਆਂ ਕਿਹਾ ਕਿ ਓਹ ਵੀ ਪੁਲਿਸ ਦਾ ਸਾਥ ਦੇਣ ਅਤੇ ਆਪਣੀਆਂ ਦੁਕਾਨਾਂ ਦਾ ਸਮਾਨ ਆਪਣੀਆਂ ਦੁਕਾਨਾਂ ਦੇ ਅੰਦਰ ਹੀ ਲਗਾ ਕੇ ਰੱਖਣ। ਤਾਂਕਿ ਬਜ਼ਾਰ ਵਿਚ ਵਹੀਕਲਾਂ ਨੂੰ ਖੜੇ ਰਹਿਣ ਲਈ ਵੀ ਜਗ੍ਹਾ ਮਿਲ ਸਕੇ, ਜਿਸ ਨਾਲ ਬਜ਼ਾਰਾ ਵਿੱਚ ਟਰੈਫਿਕ ਦੀ ਸਮੱਸਿਆ ਨੂੰ ਠੱਲ ਪੈ ਸਕਦੀ ਹੈ।
ਉਹਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਓਹ ਹੋ ਸਕੇ ਤਾਂ ਦੋ ਪਹੀਆ ਵਾਹਨ ਹੀ ਬਜ਼ਾਰ ਵਿਚ ਲੈ ਕੇ ਆਉਣ, ਜਿਸ ਨਾਲ ਟਰੈਫਿਕ ਦੀ ਸਮੱਸਿਆ ਨੂੰ ਠੱਲ ਪਾਈ ਜਾ ਸਕਦੀ ਹੈ। ਵਪਾਰੀ ਨੇਤਾ ਮੋਨੂੰ ਗੋਇਲ ਨੇ ਕਿਹਾ ਕਿ ਟਰੈਫਿਕ ਪੁਲਿਸ ਦੇ ਇੰਚਾਰਜ ਪਵਨ ਕੁਮਾਰ ਦੀ ਅਗਵਾਈ ਵਿੱਚ ਟਰੈਫਿਕ ਪੁਲਿਸ ਦੇ ਹੋਰ ਕਰਮਚਾਰੀ ਵੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ ਅਤੇ ਲੋਹੜੇ ਦੀ ਗਰਮੀ ਦੇ ਬਾਵਜੂਦ ਵੀ ਪੁਲਿਸ ਮੁਲਾਜਮ ਆਪਣੀ ਡਿਊਟੀ ਪ੍ਰਤੀ ਸੁਹਿਰਦ ਹਨ।
ਉਨ੍ਹਾਂ ਕਿਹਾ ਕਿ ਟਰੈਫਿਕ ਕਰਮਚਾਰੀ ਵੀ ਸ਼ਰਾਰਤੀ ਅਨਸਰਾਂ ਨੂੰ ਫੜਨ ਵਿੱਚ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ। ਮੋਨੂੰ ਗੋਇਲ ਨੇ ਜੌੜੇ ਪੰਪਾਂ ਕੋਲ ਲਗਦੇ ਜਾਮ ਤੇ ਚਿੰਤਾ ਜਾਹਿਰ ਕਰਦਿਆਂ ਇਸ ਸਮੱਸਿਆ ਦਾ ਮੁੱਦਾ ਪ੍ਰਮੁੱਖਤਾ ਨਾਲ ਉਠਾਇਆ। ਟਰੈਫਿਕ ਇੰਚਾਰਜ ਪਵਨ ਕੁਮਾਰ ਨੇ ਕਿਹਾ ਟਰੈਫਿਕ ਪੁਲਿਸ ਲੋਕਾਂ ਦੇ ਸਹਿਯੋਗ ਨਾਲ ਉਕਤ ਸਮੱਸਿਆ ਦਾ ਹੱਲ ਕੱਢਣ ਲਈ ਕਾਫੀ ਯਤਨਸ਼ੀਲ ਹੈ। ਉਨਾਂ ਕਿਹਾ ਕਿ ਪੁਲਿਸ ਦੀ ਸਖਤੀ ਲੋਕਾਂ ਦੇ ਹਿਤ ਲਈ ਹੀ ਹੈ। ਇਸ ਲਈ ਲੋਕ ਆਪਣੇ ਵਾਹਨਾਂ ਦੇ ਕਾਗਜ਼ਤ ਪੂਰੇ ਰੱਖਣ ਅਤੇ ਟਰੈਫਿਕ ਨਿਯਮਾਂ ਦਾ ਪਾਲਣ ਕਰਨ। ਪਵਨ ਕੁਮਾਰ ਨੇ ਕਿਹਾ ਕਿ ਸ਼ਹਿਰ ਵਾਸੀ, ਕਿਸੇ ਵੀ ਸ਼ਰਾਰਤੀ ਅਨਸਰ ਸਬੰਧੀ ਬਾਰੇ ਉਨਾਂ ਨਾਲ ਕਿਸੇ ਵੀ ਵਕਤ ਸੰਪਰਕ ਕਰ ਸਕਦੇ ਹਨ।







