Dr ਦੇ ਘਰ ਕੰਮ ਕਰਦੀ ਲੜਕੀ ਅਗਵਾ ,F.I.R. ਦਰਜ…

Advertisement
Spread information

‘ਤੇ ਓਹ ਕਰੀਬ ਇੱਕ ਸਾਲ ਤੋਂ ਰਹਿ ਰਹੀ ਸੀ, ਸ਼ਹਿਰ ਦੇ ਨਾਮੀ ਡਾਕਟਰ ਦੇ ਘਰ

ਹਰਿੰਦਰ ਨਿੱਕਾ, ਬਰਨਾਲਾ 7 ਜੂਨ 2025

      ਸ਼ਹਿਰ ਦੇ ਇੱਕ ਨਾਮੀ ਡਾਕਟਰ ਦੇ ਘਰੋਂ 8 ਦਿਨ ਪਹਿਲਾਂ ਚਲੀ ਗਈ ਨਾਬਾਲਿਗ ਲੜਕੀ ਦਾ ਹਾਲੇ ਤੱਕ ਉਸ ਦੇ ਪਰਿਵਾਰ ਅਤੇ ਪੁਲਿਸ ਨੂੰ ਕੋਈ ਥਹੁ ਪਤਾ ਨਹੀਂ ਲੱਗਿਆ। ਆਖਿਰ ਪੁਲਿਸ ਨੇ ਨਾਬਾਲਿਗ ਲੜਕੀ ਦੇ ਪਿਤਾ ਦੇ ਬਿਆਨ ਪਰ, ਨਾਮਜ਼ਦ ਦੋਸ਼ੀ ਦੇ ਖਿਲਾਫ ਵਿਆਹ ਦਾ ਝਾਂਸਾ ਦੇ ਕੇ ਲੜਕੀ ਨੂੰ ਅਗਵਾ ਕਰਕੇ ਲੈ ਜਾਣ ਦੇ ਦੋਸ਼ ਵਿੱਚ ਥਾਣਾ ਸਿਟੀ 1 ਬਰਨਾਲਾ ਵਿਖੇ ਕੇਸ ਦਰਜ ਕਰਕੇ, ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

      ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਪਿੰਡ ਠੀਕਰੀਵਾਲਾ ਦੇ ਰਹਿਣ ਵਾਲੇ ਹੰਸਾ ਸਿੰਘ ਨੇ ਦੱਸਿਆ ਕਿ ਉਸ ਦੀ 17 ਕੁ ਵਰ੍ਹਿਆਂ ਦੀ ਲੜਕੀ ਕਰੀਬ ਇੱਕ ਸਾਲ ਤੋਂ ਡਾਕਟਰ ਦੇਵਣ ਮਿੱਤਲ ਵਾਸੀ ਬਰਨਾਲਾ ਦੇ ਘਰ ਉਸ ਦਾ ਘਰੇਲੂ ਕੰਮ ਕਾਰ ਕਰਦੀ ਸੀ ਅਤੇ ਡਾਕਟਰ ਦੇ ਛੋਟੇ ਬੱਚੇ ਨੂੰ ਸੰਭਾਲਦੀ ਸੀ, ਦਿਨ ਰਾਤ ਉੱਥੇ ਹੀ ਰਹਿੰਦੀ ਸੀ। ਓਹ ਕਦੇ ਕਦਾਈਂ ਹੀ ਸਾਡੇ ਕੋਲ ਘਰ ਆਉਂਦੀ ਸੀ। ਹੰਸਾ ਸਿੰਘ ਅਨੁਸਾਰ 30 ਮਈ ਨੂੰ ਓਹ ਬਿਨਾਂ ਦੱਸੇ ਪੁੱਛੇ ਹੀ ਕਿਸੇ ਸਮੇਂ ਡਾਕਟਰ ਦੇ ਘਰੋਂ ਚਲੀ ਗਈ। ਕਈ ਦਿਨਾਂ ਦੀ ਪੁੱਛ ਪੜਤਾਲ ਕਰਨ ਤੋਂ ਬਾਅਦ ਉਨਾਂ ਨੂੰ ਪਤਾ ਲੱਗਿਆ ਕਿ ਅਬੋਹਰ ਨੇੜਲੇ ਪਿੰਡ ਭਾਗੂਕੇ ਦਾ ਰਹਿਣ ਵਾਲਾ ਲੜਕਾ ਗਗਨ ਸਿੰਘ ਪੁੱਤਰ ਅੰਗਰੇਜ ਸਿੰਘ, ਲੜਕੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਵਰਗਲਾ ਫੁਸਲਾ ਕੇ ਅਗਵਾ ਕਰਕੇ ਲੈ ਗਿਆ ਹੈ । ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਪ੍ਰਦੀਪ ਕੁਮਾਰ ਅਨੁਸਾਰ ਪੁਲਿਸ ਨੇ ਅਗਵਾ ਲੜਕੀ ਦੇ ਪਿਤਾ ਦੇ ਬਿਆਨ ਪਰ, ਨਾਮਜ਼ਦ ਦੋਸ਼ੀ ਗਗਨ ਸਿੰਘ ਦੇ ਖਿਲਾਫ ਅਧੀਨ ਜੁਰਮ 137(2), 87 BNS PS CITY BARNALA ਵਿਖੇ ਕੇਸ ਦਰਜ ਕਰਕੇ, ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਦੋਸ਼ੀ ਨੂੰ ਗ੍ਰਿਫਤਾਰ ਕਰਕੇ, ਅਗਵਾ ਲੜਕੀ ਨੂੰ ਉਸ ਦੇ ਚੁੰਗਲ ਤੋਂ ਛੁਡਾ ਲਿਆ ਜਾਵੇਗਾ। 

Advertisement
Advertisement
Advertisement
Advertisement
error: Content is protected !!