* ਬੂਹਿਆਂ ਅਤੇ ਬਨੇਰਿਆਂ ਤੇ ਲਾਈਆਂ ਮੋਮਬਤੀਆਂ ਤੇ ਤੇਲ ਦੇ ਦੀਵੇ
* ਕੋਰੋਨਾ ਦੇ ਖਿਲਾਫ ਜੰਗ ਤੇ ਜਿੱਤ ਦਾ ਰਾਹ ਵਿਗਿਆਨ ਨੇ ਹੀ ਲੱਭਣੈ-ਮੇਘ ਰਾਜ਼ ਮਿੱਤਰ
ਸੋਨੀ ਪਨੇਸਰ/ ਅਭੀਨਵ ਦੂਆ ਬਰਨਾਲਾ 5 ਅਪ੍ਰੈਲ 2020
ਕਰੋਨਾ ਵਾÇੲਰਸ ਨੂੰ ਜੜ੍ਹ ਤੋਂ ਖਤਮ ਕਰਨ ਲੲੀ ਬਰਨਾਲਾ ਵਾਸੀਆ ਨੇ ਆਪਣੇ ਘਰਾਂ ਵਿੱਚ ਰਾਤੀ 9 ਵਜੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਕਹਿਣ ਮੁਤਾਬਕ ਹਨ੍ਹੇਰਾ ਕਰਕੇ ਮੋਮਬਤੀਆਂ ਤੇ ਤੇਲ ਦੇ ਦੀਵੇ ਲਗਾਏ ਤਾ ਕਿ ਕਰੋਨਾ ਵਾÇੲਰਸ ਖਤਮ ਹੋ ਸਕੇ। ਪ੍ਰਧਾਨ ਮੰਤਰੀ ਨੇ ਸਾਰੇ ਭਾਰਤ ਵਾਸੀਆ ਨੂੰ ਅਪੀਲ ਕੀਤੀ ਸੀ ਕਿ ਸਰਕਾਰ ਦੁਆਰਾ ਜਿਨ੍ਹੇ ਦਿਨ ਕਰਫਿਓੂ ਲਗਾਇਆਾ ਗਿਆ ਹੈ। ਉਨ੍ਹੇ ਦਿਨ ਘਰਾਂ ਵਿੱਚ ਹੀ ਰਹਿਣ ਤੇ ਆਪਣਾ ਅਤੇ ਆਪਣੇ ਪਰਿਵਾਰ ਦੀ ਸਿਹਤ ਦਾ ਧਿਆਨ ਰੱਖਣ ਬਿਨਾ ਕਿਸੇ ਕੰਮ ਤੋ ਘਰੋ ਬਾਹਰ ਨਾ ਨਿਕਲਣ। ਅੱਜ ਇੱਕ ਵਾਰ ਫਿਰ ਵੱਡੀ ਗਿਣਤੀ ਚ ਲੋਕਾਂ ਨੇ ਪ੍ਰਧਾਨ ਮੰਤਰੀ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਦਿੱਤਾ ਹੈ।
ਉੱਧਰ ਭਾਰਤ ਵਿੱਚ ਤਰਕਸ਼ੀਲ ਲਹਿਰ ਦੇ ਬਾਨੀ ਵੱਜੋਂ ਪਹਿਚਾਣ ਰੱਖਦੇ ਤੇ ਸ੍ਰੋਮਣੀ ਸਾਹਿਤਕਾਰ ਮੇਘ ਰਾਜ਼ ਮਿੱਤਰ ਨੇ ਲੋਕਾਂ ਦੁਆਰਾ ਕੋਰੋਨਾ ਨੂੰ ਭਜਾਉਣ ਲਈ ਲਗਾਏ ਦੀਵੇ ਤੇ ਮੋਮਬੱਤੀਆਂ ਨੂੰ ਮਹਿਜ਼ ਇੱਕ ਅਜ਼ਿਹਾ ਅੰਧਵਿਸ਼ਵਾਸ ਕਰਾਰ ਦਿੱਤਾ ਜਿਸ ਦਾ ਸੱਦਾ ਹਾਕਮ ਧਿਰ ਨੇ ਸਰਕਾਰ ਦੀਆਂ ਸਿਹਤ ਸਹੂਲਤਾਂ ਵਿੱਚ ਸਾਹਮਣੇ ਆ ਰਹੀਆਂ ਨਾਕਾਮੀਆਂ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਹਿ ਕੇ ਭੰਡਿਆ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਖਿਲਾਫ ਜੰਗ ਤੇ ਜਿੱਤ ਦਾ ਰਾਹ ਵਿਗਿਆਨ ਨੇ ਹੀ ਲੱਭਣਾ ਹੈ। ਅੰਧਵਿਸ਼ਵਾਸ ਨਾਲ ਸਮੱਸਿਆਵਾਂ ਦੇ ਹੱਲ ਨਹੀਂ ਹੁੰਦੇ ਸਗੋਂ ਸਮੱਸਿਆਵਾਂ ਹੋਰ ਵੱਧਦੀਆਂ ਹਨ। ਉਨ੍ਹਾਂ ਕਿਹਾ ਕਿ ਚੀਨ ਵਿਸ਼ਵ ਦਾ ਪਹਿਲਾ ਦੇਸ਼ ਹੈ ਜਿਸਨੇ ਵਿਗਿਆਨ ਦੇ ਸਹਾਰੇ ਕੋਰੋਨਾ ਤੇ ਜਿੱਤ ਪਾ ਲਈ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਸੋਸ਼ਲ ਦੂਰੀ ਬਣਾ ਕੇ ਰੱਖਣਾ ਤੇ ਘਰਾਂ ਅੰਦਰ ਹੀ ਰਹਿਣਾ ਕੋਰੋਨਾ ਤੋਂ ਬਚਾਉ ਦਾ ਹਾਲੇ ਤੱਕ ਇੱਕੋ-ਇੱਕ ਸਫਲ ਤਰੀਕਾ ਹੈ।