ਜੀ.ਆਰ.ਪੀ. ਪੁਲਿਸ ਨੇ ਅਣਪਛਾਤਿਆਂ ਖਿਲਾਫ ਕੀਤਾ ਹੱਤਿਆ ਦਾ ਕੇਸ ਦਰਜ਼
ਹਰਿੰਦਰ ਨਿੱਕਾ , ਬਰਨਾਲਾ 19 ਮਈ 2021
ਬਰਨਾਲਾ-ਬਠਿੰਡਾ ਰੇਲਵੇ ਲਾਈਨ ਤੇ ਪੈਂਦੇ ਪਿੰਡ ਖੁੱਡੀ ਖੁਰਦ ਨੇੜਿਉਂ ਰੇਲਵੇ ਟਰੈਕ ਤੇ ਇੱਕ ਲੜਕੀ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਜੀ.ਆਰ.ਪੀ. ਪੁਲਿਸ ਚੌਂਕੀ ਬਰਨਾਲਾ ਦੇ ਇੰਚਾਰਜ਼ ਰਣਬੀਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਮੌਕਾ ਵਾਰਦਾਤ ਵਾਲੀ ਜਗ੍ਹਾ ਰੇਲਵੇ ਟਰੈਕ ਕਿਲੋਮੀਟਰ ਨੰਬਰ 118/5-7 ਬੀਟ ਹੰਡਿਆਇਆ ਤੋਂ ਤਪਾ ਵਿਖੇ ਪਹੁੰਚ ਗਈ। ਪੁਲਿਸ ਨੇ ਖੂਨ ਨਾਲ ਲੱਥਪੱਥ ਇੱਕ ਨਾਮਾਲੂਮ ਲੜਕੀ ਦੀ ਲਾਸ਼ ਕਬਜ਼ੇ ਵਿੱਚ ਲੈ ਲਈ। ਮ੍ਰਿਤਕ ਲੜਕੀ ਦੀ ਉਮਰ ਕਰੀਬ 22 ਕੁ ਸਾਲ ਕੱਦ ਕਰੀਬ 5 ਫੁੱਟ , ਜਿਸ ਦੇ ਨੀਲੇ ਰੰਗ ਦੀ ਜੀਨ ਅਤੇ ਕਾਲੇ ਰੰਗ ਦੀ ਟੀ-ਸ਼ਰਟ ਅਤੇ ਨੀਲੇ ਰੰਗ ਦੇ ਬੂਟ ਪਹਿਨੇ ਹੋਏ ਸੀ । ਜਿਸ ਦਾ ਹੁਲੀਆ ਰੰਗ ਸਾਂਵਲਾ ਚਿਹਰਾ ਗੋਲ, ਮਿੱਡਾ ਨੱਕ, ਦਰਮਿਆਨਾ ਜਿਸਮ ਸਿਰ ਦੇ ਵਾਲ ਕਾਲੇ ਅਤੇ ਸਟਰੇਟ ਕੀਤੇ ਹੋਏ ਕੰਨ ਵਿੰਨੇ ਹੋਏ ਨਹੁੰਆ, ਪਰ ਲਾਲ ਰੰਗ ਦੀ ਨੇਲ ਪਾਲਿਸ ਲੱਗੀ ਹੋਈ ਸੀ। ਜਿਸ ਨੂੰ ਪਹਿਲੀ ਨਜ਼ਰੇ ਦੇਖਦ ਤੋਂ ਲੱਗਦਾ ਸੀ ਕਿ ਕਿਸੇ ਅਣਪਛਾਤੇ ਵਿਅਕਤੀਆਂ ਵੱਲੋਂ ਲੜਕੀ ਦੀ ਕਿਸੇ ਜਗ੍ਹਾ ਪਰ ਹੱਤਿਆ ਕਰਕੇ, ਉਸ ਨੂੰ ਰੇਲਵੇ ਲਾਇਨ ਦੇ ਵਿਚਕਾਰ ਸੁੱਟ ਦਿੱਤਾ ਸ। ਪੁਲਿਸ ਨੇ ਮਾਲੂਮ ਵਿਅਕਤੀਆ ਦੇ ਖਿਲਾਫ ਮੁਕੱਦਮਾ ਨੰਬਰ 20 ਮਿਤੀ 18-05-2021 ਅਧ 302,201,34 IPC PS GRP ਸੰਗਰੂਰ ਦਰਜ ਰਜਿਸਟਰ ਕੀਤਾ ਗਿਆ।
ਰਾਜਗੜ ਪਿੰਡ ਦੇ ਦਲਿਤ ਪ੍ਰੀਵਾਰ ਦੀ ਲੜਕੀ ਐ ਜਗਦੀਪ ਕੌਰ
ਪੁਲਿਸ ਨੇ ਕਾਫੀ ਯਤਨਾਂ ਨਾਲ ਮ੍ਰਿਤਕ ਲੜਕੀ ਦੀ ਸ਼ਨਾਖਤ ਕਰ ਲਈ, ਉਸ ਦੀ ਪਹਿਚਾਣ ਜਗਦੀਪ ਕੌਰ ਪੁੱਤਰੀ ਸੱਤਪਾਲ ਸਿੰਘ ਪਿੰਡ ਰਾਜਗੜ ,ਥਾਣਾ ਧਨੌਲਾ ਦੇ ਰੂਪ ਵਿੱਚ ਹੋਈ। ਮ੍ਰਿਤਕਾ ਦੇ ਪਿਤਾ ਸਤਪਾਲ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਬਰਨਾਲਾ ਦੇ ਕੱਚਾ ਕਾਲਜ ਰੋਡ ਤੇ ਪੈਂਦੇ ਸਹਿਲ ਸੈਲੂਨ ਤੇ ਕੰਮ ਕਰਦੀ ਸੀ। ਰੋਜਾਨਾ ਦੀ ਤਰਾਂ ਉਹ 18 ਮਈ ਦੀ ਸਵੇਰੇ ਘਰੋਂ ਆਈ, ਪਰੰਤੂ ਵਾਪਿਸ ਘਰ ਨਹੀਂ ਪਹੁੰਚੀ। ਜਿਸ ਤੋਂ ਬਾਅਦ ਜਦੋਂ ਸੈਲੂਨ ਵਾਲਿਆਂ ਨਾਲ ਸੰਪਰਕ ਕੀਤਾ ਤਾਂ ਉਨਾਂ ਕਿਹਾ ਕਿ ਜਗਦੀਪ ਤਾਂ ਸਵੇਰ ਤੋਂ ਸੈਲੂਨ ਆਈ ਹੀ ਨਹੀਂ ਸੀ।ਜਗਦੀਪ ਦੇ ਲਾਪਤਾ ਹੋਣ ਦੀ ਸ਼ਕਾਇਤ ਥਾਣਾ ਧਨੌਲਾ ਵਿਖੇ ਕੀਤੀ ਗਈ। ਹੁਣ ਲੜਕੀ ਦੀ ਸ਼ਨਾਖਤ ਹੋ ਗਈ ਹੈ ਕਿ ਰੇਲਵੇ ਟਰੈਕ ਤੇ ਹੱਤਿਆ ਕਰਕੇ, ਸੁੱਟੀ ਲੜਕੀ, ਉਨਾਂ ਦੀ ਜਗਦੀਪ ਹੀ ਹੈ। ਮਾਮਲੇ ਦੇ ਤਫਤੀਸ਼ ਅਧਿਕਾਰੀ ਰਣਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਵਾਰਿਸਾਂ ਦੀ ਸ਼ਨਾਖਤ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨਾਂ ਦਾਵਾ ਕੀਤਾ ਕਿ ਜਲਦ ਹੀ ਦੋਸ਼ੀ ਹੱਤਿਆਰਿਆਂ ਨੂੰ ਵੀ ਸ਼ਨਾਖਤ ਕਰਕੇ ਗਿਰਫਤਾਰ ਕਰ ਲਿਆ ਜਾਵੇਗਾ।