ਕੇਵਲ ਸਿੰਘ ਢਿੱਲੋਂ ਦੀ ਕੌਂਸਲਰਾਂ ਨੂੰ ਪ੍ਰਧਾਨਗੀ ਚੋਣ ਤੋਂ ਪਹਿਲਾਂ ਅਪੀਲ, ਕਿਹਾ ਵਿਕਾਸ ਲਈ ਕਾਂਗਰਸ ਦੇ ਰਾਹ ਕੌਂਸਲਰਾਂ ਲਈ ਖੁੱਲ੍ਹੇ

Advertisement
Spread information

ਸ਼ਹਿਰ ਨੂੰ ਵਿਕਾਸ ਦੀਆਂ ਬੁਲੰਦੀਆਂ ਤੇ ਲੈ ਕੇ ਜਾਣਾ ਹੀ ਮੇਰਾ ਸੁਪਨਾ- ਕੇਵਲ ਢਿੱਲੋਂ


ਹਰਿੰਦਰ ਨਿੱਕਾ , 14 ਅਪ੍ਰੈਲ 2021 
     ਵਿਧਾਨ ਸਭਾ ਹਲਕਾ ਬਰਨਾਲਾ ਦੇ ਸਾਬਕਾ ਵਿਧਾਇਕ ਵਿਕਾਸ ਪੁਰਸ਼ ਕੇਵਲ ਸਿੰਘ ਢਿੱਲੋਂ ਨੇ ਨਗਰ ਕੌਂਸਲ ਲਈ ਪ੍ਰਧਾਨਗੀ ਦੀ ਚੋਣ ਤੋਂ ਇੱਕ ਦਿਨ ਪਹਿਲਾਂ ਨਵੇਂ ਚੁਣੇ ਸਾਰੇ ਕੌਂਸਲਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਹਿਰ ਦੇ ਵਿਕਾਸ ਲਈ ਕਾਂਗਰਸ ਪਾਰਟੀ ਦਾ ਸਾਥ ਦੇਣ। ਸਰਦਾਰ ਢਿੱਲੋਂ ਨੇ ਭਾਜਪਾ ਯੁਵਾ ਮੋਰਚੇ ਦੇ ਆਗੂ ਅਤੇ ਅਜਾਦ ਤੌਰ ਤੇ ਕੌਸਲਰ ਚੁਣੇ ਨਰਿੰਦਰ ਗਰਗ ਨੀਟਾ ਦੀ ਤਰ੍ਹਾਂ ਹੋਰ ਕੌਸਲਰਾਂ ਨੀ ਵੀ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਨੂੰ ਬੁਲੰਦੀਆਂ ਤੇ ਲੈ ਕੇ ਜਾਣ ਲਈ ਸਾਰਿਆਂ ਦੀ ਇੱਕਜੁੱਟਤਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਚੋਣਾਂ ਦਾ ਵਰ੍ਹਾ ਹੈ, ਸਰਕਾਰ ਨੇ ਸ਼ਹਿਰ ਦੇ ਵਿਕਾਸ ਲਈ ਕਰੋੜਾਂ ਰੁਪਏ ਦੇ ਫੰਡ ਜਾਰੀ ਕੀਤੇ ਜਾਣੇ ਹਨ, ਇਸ ਲਈ ਸਾਰੇ ਹੀ ਕੌਸਲਰਾਂ ਨੀ ਕਾਂਗਰਸ ਦਾ ਪ੍ਰਧਾਨ ਸਰਬਸੰਮਤੀ ਨਾਲ ਬਣਾਉਣ ਲਈ ਵੱਡਾ ਦਿਲ ਦਿਖਾਉਣ ਦੀ ਜਰੂਰਤ ਹੈ। ਸਰਦਾਰ ਢਿੱਲੋਂ ਨੇ ਕਿਹਾ ਕਿ ਬੇਸ਼ੱਕ ਨਗਰ ਕੌਂਸਲ ਬਰਨਾਲਾ ਦੇ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਰਾਜਸੀ ਪਾਰਟੀ ਨੂੰ ਇੱਨ੍ਹੀਂ ਵੱਡੀ ਲੀਡ ਪ੍ਰਾਪਤ ਹੋਈ ਹੈ। ਪਰੰਤੂ ਫਿਰ ਵੀ ਅਸੀਂ ਸਾਰਿਆਂ ਨੂੰ ਇੱਕ ਮੰਚ ਤੇ ਆਉਣ ਦੀ ਅਪੀਲ ਕਰਦੇ ਹਾਂ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਵਿਕਾਸ ਦੇ ਪੱਖ ਤੋਂ ਜਿਲ੍ਹੇ ਦਾ ਨੰਬਰ 1 ਸ਼ਹਿਰ ਬਣਾਉਣਾ ਮੇਰਾ ਸੁਪਨਾ ਹੈ,ਜਿਸ ਨੂੰ ਸਕਾਰ ਹੋਣ ਨਾਲ ਹੀ ਮੈਂ ਚੈਨ ਨਾਲ ਬੈਠਾਂਗਾ। 
Advertisement
Advertisement
Advertisement
Advertisement
Advertisement
error: Content is protected !!