ਕਚਹਿਰੀ ਚੌਂਕ ਨੇੜੇ ਏ.ਟੀ.ਐਮ. ਨੂੰ ਲੱਗੀ ਅੱਗ

Advertisement
Spread information

ਆਰਜੂ ਸ਼ਰਮਾ ,ਬਰਨਾਲਾ 11 ਜਨਵਰੀ 2021

       ਕਚਹਿਰੀ ਚੌਂਕ ਨੇੜੇ ਐਕਸਿਸ ਬੈਂਕ ਦੇ ਏ.ਟੀ.ਐਮ. ਨੂੰ ਅੱਗ ਲੱਗ ਜਾਣ ਕਾਰਣ ਇਲਾਕੇ ਵਿੱਚ ਭਗਦੜ ਮੱਚ ਗਈ, ਜਿਸ ਤੇ ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਛੇਤੀ ਹੀ ਕਾਬੂ ਪਾ ਲਿਆ ਗਿਆ। ਇਹ ਘਟਨਾ ਰਾਤ ਕਰੀਬ 8 ਕੁ ਵਜੇ ਦੀ ਹੈ ਅਤੇ ਕਰੀਬ 9 ਵਜੇ ਤੱਕ ਅੱਗ ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ। ਅੱਗ ਦਾ ਕਾਰਣ ਫਿਲਹਾਲ ਬਿਜਲੀ ਦਾ ਸ਼ੌਰਟ ਸਰਕਟ ਹੀ ਦੱਸਿਆ ਜਾ ਰਿਹਾ ਹੈ। ਬੜੀ ਹੀ ਮੁਸਤੈਦੀ ਨਾਲ ਅੱਗ ਤੇ ਕਾਬੂ ਪਾਏ ਜਾਣ ਕਾਰਣ ਵੱਡੇ ਨੁਕਸਾਨ ਤੋਂ ਬਚਾਅ ਹੋ ਗਿਆ। ਸੂਚਨਾ ਮਿਲਦਿਆਂ ਹੀ ਥਾਣਾ ਸਿਟੀ 2 ਦੇ ਐਸ.ਐਚ.ਊ ਗੁਰਮੇਲ ਸਿੰਘ ਵੀ ਪੁਲਿਸ ਪਾਰਟੀ ਸਮੇਤ ਘਟਨਾ ਵਾਲੀ ਥਾਂ ਤੇ ਪਹੁੰਚ ਗਏ। ਐਸ.ਐਚ.ਉ ਨੇ ਦੱਸਿਆ ਕਿ ਏ.ਟੀ.ਐਮ. ਨੂੰ ਲੱਗੀ ਅੱਗ ਨੂੰ ਵਧਣੋਂ ਰੋਕਣ ਲਈ, ਪਹਿਲਾਂ ਬਿਜਲੀ ਦੀ ਸਪਲਾਈ ਦਾ ਕੁਨੈਕਸ਼ਨ ਕੱਟਿਆ ਗਿਆ। ਜਿਕਰਯੋਗ ਹੈ ਕਿ ਏ.ਟੀ.ਐਮ ਦੇ ਇਰਦ ਗਿਰਦ ਸਵੀਟ ਸ਼ੌਪ ਤੋਂ ਇਲਾਵਾ ਖਾਣ ਪੀਣ ਦੇ ਸਮਾਨ ਦੀਆਂ ਕਈ ਦੁਕਾਨਾਂ ਹਨ,ਜਿੱਥੇ ਵੱਡੀ ਸੰਖਿਆ ਵਿੱਚ ਗ੍ਰਾਹਕਾਂ ਦੀ ਭੀੜ ਲੱਗੀ ਰਹਿੰਦੀ ਹੈ। ਜੇਕਰ ਅੱਗ ਤੇ ਕਾਬੂ ਪਾਉਣ ਵਿੱਚ ਜਰਾ ਜਿੰਨੀ ਵੀ ਦੇਰ ਹੋ ਜਾਂਦੀ ਤਾਂ ਵੱਡੇ ਜਾਨੀ ਮਾਲੀ ਨੁਕਸਾਨ ਦੀ ਪ੍ਰਬਲ ਸੰਭਾਵਨਾ ਸੀ।

Advertisement
Advertisement
Advertisement
Advertisement
Advertisement
Advertisement
error: Content is protected !!