ਸਾਂਝੇ ਕਿਸਾਨੀ ਸੰਘਰਸ਼ ਦੇ 103 ਦਿਨ-ਸਭਨਾਂ ਲੋਕਾਂ ਨੂੰ ਸ਼ਾਮਿਲ ਹੋਣ ਦੀ ਅਪੀਲ,ਦੁੱਲੇ ਭੱਟੀ ਦੀ ਗਾਥਾ ਗਾਈ ਜਾਵੇਗੀ-ਅਮਰਜੀਤ ਕੌਰ
ਹਰਿੰਦਰ ਨਿੱਕਾ , ਬਰਨਾਲਾ 11 ਜਨਵਰੀ 2021
ਤਿੰਨ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਚੱਲ ਰਹੇ ਸਾਂਝੇ ਕਿਸਾਨ ਸੰਘਰਸ਼ ਨੇ ਕਈ ਪੜਾਅ ਤਹਿ ਕਰਦਿਆਂ ਰੋਹਲੀ ਗਰਜ ਦੇ ਇਤਿਹਾਸਕ ਸੰਘਰਸ਼ ਦਾ 103 ਵਾਂ ਦਿਨ ਸੀ। ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਅਮਰਜੀਤ ਕੌਰ, ਪ੍ਰੇਮਪਾਲ ਕੌਰ, ਗੁਰਮੇਲ ਸ਼ਰਮਾ, ਕਰਨੈਲ ਸਿੰਘ ਗਾਂਧੀ, ਗੁਰਬਖਸ਼ ਸਿੰਘ ਬਰਨਾਲਾ, ਗੁਲਾਬ ਸਿੰਘ ਗਿਲ, ਮੇਲਾ ਸਿੰਘ ਕੱਟੂ, ਨਛੱਤਰ ਸਿੰਘ ਸਹੌਰ, ਕਾਕਾ ਸਿੰਘ ਫਰਵਾਹੀ ਆਦਿ ਬੁਲਾਰਿਆਂ ਨੇ ਕਿਹਾ ਟਿਕਰੀ ਅਤੇ ਸਿੰਘੂ ਬਾਰਡਰ ਜਿੱਥੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ 26 ਨਵੰਬਰ ਤੋਂ ਪੱਕਾ ਮੋਰਚਾ ਜਮਾਈ ਬੈਠੇ ਹਨ, ਉਹ ਧਰਤੀ ਸਾਂਝੇ ਪੰਜਾਬ ਦੀ ਵਿਰਾਸਤ ਹੈ। ਦੁੱਲੇ ਭੱਟੀ ਦੇ ਵਾਰਸਾਂ ਵੱਲੋਂ 13 ਜਨਵਰੀ ਨੂੰ ਬਰਨਾਲਾ ਰੇਲਵੇ ਸਟੇਸ਼ਨ ਉੱਪਰ ਕਾਲੇ ਕਾਨੂੰਨਾਂ ਦੀ ਲੋਹੜੀ ਬਾਲੀ ਜਾਵੇਗੀ।
ਸ਼ਹਿਰੀ ਲੋਕਾਂ ਨੂੰ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ। ਇਸ ਦਿਨ ਇਤਿਹਸਾਕ ਪ੍ਰਸੰਗ ਵਿਚੋਂ ਦੁੱਲੇ ਭੱਟੀ ਦੀ ਗਾਥਾ ਗਾਈ ਜਾਵੇਗੀ । (ਸਿੰਘੂ ਟਿਕਰੀਏ ਹੋ/ਤੇਰਾ ਸਬਰ ਨਿਆਰਾ ਹੋ/ਭਾਈ ਕਨ੍ਹਈਏ ਵਾਲਾ ਹੋ/ਕਰਦਾ ਨਾਂ ਨਿਪਟਾਰਾ ਹੋ/ਮੋਦੀ ਗੱਪਾਂ ਵਾਲਾ ਹੋ/ਮੋਦੀ ਗੱਪ ਚਲਾਈ ਹੈ/ਕਿਸਾਨੀ ਸੇਲ ਤੇ ਲਾਈ ਹੋ/ਨਵਾਂ ਕਾਨੂੰਨ ਬਣਾਇਆ ਹੋ/ ਅੰਬਾਨੀ ਯਾਰ ਬਣਾਇਆ ਹੋ/ਕਿਸਾਨਾਂ ਘੇਰਾ ਪਾਇਆ ਹੋ/ਦ੍ਵਿਲੀ ਡੇਰਾ ਲਾਇਆ ਹੋ/ਦੁੱਲਾ ਯਾਦ ਕਰਾਇਆ ਹੋ) ਇਸ ਤੋਂ ਇਲਾਵਾ ਵਿਚਾਰ ਚਰਚਾ ਵੀ ਹੋਵੇਗੀ, ਗੀਤ, ਵਾਰਾਂ ਪੇਸ਼ ਕੀਤੀਆਂ ਜਾਣਗੀਆਂ। ਹਜਾਰਾਂ ਦੀ ਤਾਦਾਦ ਵ੍ਵਿਚ ਇਕੱਤਰ ਹੋਏ ਜੁਝਾਰੂ ਕਿਸਾਨ ਮਰਦ ਔਰਤਾਂ ਸਮੇਤ ਹੋਰਨਾਂ ਤਬਕਿਆਂ ਦੇ ਕਾਫਲੇ ਮੁਲਕ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਖੇਤੀ ਸੱਭਿਅਤਾ ਨੂੰ ਅਡਾਨੀਆਂ-ਅੰਬਾਨੀਆਂ ਨੂੰ ਸੌਂਪਣ ਦੀ ਲੋਹੜੀ ਮੌਕੇ ਤਿਲਾਂ ਦੀ ਥਾਂ ਸੰਘਰਸ਼ ਦੇ ਪਿੜ ਦਿਲੀਉਂ ਆਏ ਸੱਦੇ ਅਨੁਸਾਰ ਤਿਲਾਂ ਦੀ ਥਾਂ ਕਾਲੇ ਕਾਨੂੰਨਾਂ ਦੀ ਲੋਹੜੀ ਬਾਲਕੇ ਸੰਘਰਸ਼ ਨੂੰ ਹੋਰ ਵਧੇਰੇ ਵਿਸ਼ਾਲ ਅਤੇ ਤਿੱਖਾ ਕਰਨ ਦਾ ਜੋਰਦਾਰ ਅਹਿਦ ਕਰਨਗੇ। ਪੰਜਾਬ ਦੀ ਧਰਤੀ ਨੂੰ ਬਾਬਾ ਬੰਦਾ ਸਿੰਘ ਬਹਾਦਰ, ਦੁੱਲਾ ਭੱਟੀ, ਚਾਚਾ ਅਜੀਤ ਸਿੰਘ,ਸੇਵਾ ਸਿੰਘ ਠੀਕਰੀਵਾਲ ਸਮੇਤ ਪੈਪਸੂ ਮੁਜਾਰਾ ਲਹਿਰ ਦੀ ਅਗਵਾਈ ਕਰਨ ਵਾਲੇ ਯੋਧਿਆਂ ਉੱਪਰ ਮਾਣ ਹਾਸਲ ਹੈ । ਇਸ ਸਮੇਂ ਕਿਸਾਨਾਂ ਆਗੂਆਂ ਕਿਹਾ ਕਿ ਮੋਦੀ ਸਰਕਾਰ ਦੀਆਂ ਕਿਸਾਨ ਮੁਲਾਜਮ ਵਿਰੋਧੀ ਨੀਤੀਆਂ ਖਿਲ਼ਾਫ ਗੁੱਸਾ ਹੋਰ ਵਧੇਰੇ ਤੀਬਰਤਾ ਨਾਲ ਸੜਕਾਂ ਤੇ ਨਿੱਕਲ ਰਿਹਾ ਹੈ। ਖੇਤੀ ਵਿਰੋਧੀ ਕਾਨੂੰਨ ਰੱਦ ਕਰਨ ਦੀ ਆਵਾਜ ਘਰ-ਘਰ ਦੀ ਅਵਾਜ ਬਣਕੇ ਮੋਦੀ ਸਰਕਾਰ ਨੂੰ ਲਲਕਾਰਨ ਲੱਗੀ ਹੈ। ਕੱਲ ਖੇਤੀ ਮੰਤਰੀ ਨਰਿੰਦਰ ਤੋਮਰ ਨਾਲ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਬਾਰੇ ਬੁਲਾਰਿਆਂ ਗੱਲ ਕਰਦਿਆਂ ਕਿਹਾ ਕਿ ਕੇਂਦਰ ਦੋਹਰੀ ਨੀਤੀ ਉੱਪਰ ਚੱਲ ਰਿਹਾ ਹੈ। ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਖੇਤੀ ਵਿਰੋਧੀ ਕਾਨੂੰਨਾਂ ਦੀ ਮੰਗ ਛੱਡਣ ਦੀਆਂ ਗੱਲਾਂ ਕਰ ਰਿਹਾ ਹੈ । ਨਾਮਨਿਹਾਦ ਬੀਜੇਪੀ ਦੀਆਂ ਪਾਲਤੂ ਕਿਸਾਨ ਜਥੇਬੰਦੀਆਂ ਖੜੀਆਂ ਕਰਕੇ ਕਾਨੂੰਨਾਂ ਨੂੰ ਕਿਸਾਨ ਪੱਖੀ ਹੋਣ ਅਤੇ ਵਾਪਸ ਨਾਂ ਲੈਣ ਦੀਆਂ ਤਰਕੀਬਾਂ ਵੀ ਘੜ ਰਿਹਾ ਹੈ। ਮੋਦੀ ਹਕੂਮਤ ਦੀਆਂ ਅਜਿਹੀਆਂ ਤਮਾਮ ਕਿਸਾਨ/ਲੋਕ ਵਿਰੋਧੀ ਸਾਜਿਸ਼ਾਂ ਦਾ ਭੰਡਾ ਫੋੜ ਕਰਕੇ ਬੇਪਰਦ ਕਰ ਦਿੱਤਾ ਜਾਵੇਗਾ। ਮੋਦੀ ਹਕੂਮਤ ਦਾ ਅਜਿਹਾ ਕਿਸਾਨ ਵਿਰੋਧੀ ਵਤੀਰਾ ਸਮੁੱਚੇ ਮੁਲਕ ਅੰਦਰ ਹਰ ਘਰ ਵਿੱਚੋਂ ਮੋਦੀ ਹਕੂਮਤ ਖਿਲਾਫ ਰੋਹਲੀ ਲਲਕਾਰ ਗੂੰਜੇਗੀ। ਸੰਯੁਕਤ ਕਿਸਾਨ ਮੋਰਚੇ ਵੱਲੋਂ ਭੁੱਖ ਹੜਤਾਲ ਦੇ ਸੱਦੇ ਨੂੰ ਕਿਸਾਨਾਂ ਤੋਂ ਇਲਾਵਾ ਹੋਰ ਹਿੱਸੇ ਵੀ ਲਗਾਤਾਰ ਹਮਾਇਤ ਦੇ ਰਹੇ ਹਨ ।
ਅੱਜ ਭੁੱਖ ਹੜਤਾਲ ਉੱਪਰ ਬੈਠਣ ਵਾਲੇ ਜਥੇ ਵਿੱਚ ਮੇਵਾ ਸਿੰਘ ਸ਼ਹਿਣਾ, ਮੱਘਰ ਸਿੰਘ ਸ਼ਹਿਣਾ, ਕੇਵਲ ਸਿੰਘ ਠੁੱਲੀਵਾਲ, ਜੀਤ ਸਿੰਘ ਸੁਲਤਾਨਪੁਰ, ਰਣਜੀਤ ਸਿੰਘ ਬਰਨਾਲਾ, ਸੁਰਿੰਦਰ ਸਿੰਘ ਪੰਨੂ, ਦਰਸ਼ਨ ਸਿੰਘ ਭਦੌੜ, ਦਰਬਾਰਾ ਸਿੰਘ ਭਦੌੜ ਆਦਿ ਸ਼ਾਮਿਲ ਸਨ । । ਨਰਿੰਦਪਾਲ ਸਿੰਗਲਾ, ਲੱਧਾ ਸਿੰਘ, ਸੁਦਰਸ਼ਨ ਗੁੱਡੂ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਮੋਦੀ ਹਕੂਮਤ ਲੱਖ ਸਾਜਿਸ਼ਾਂ ਰਚ ਲਵੇ,ਦਿਨੋ ਦਿਨ ਵਿਸ਼ਾਲ ਅਤੇ ਤਿੱਖਾ ਹੁੰਦਾ ਜਾ ਰਿਹਾ ਇਹ ਸਾਂਝਾ ਕਿਸਾਨ/ਲੋਕ ਸੰਘਰਸ਼ ਮੋਦੀ ਹਕੂਮਤ ਨੂੰ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਨ ਅਤੇ ਸਾਰੀਆਂ ਫਸਲਾਂ ਲਈ ਮੁਲਕ ਪੱਧਰ’ਤੇ ਐਮਐਸਪੀ ਦਾ ਕਾਨੂੰਨ ਬਨਾਉਣ/ਲਾਗੂ ਕਰਨ ਲਈ ਮਜਬੂਰ ਕਰੇਗਾ। ਇਸੇ ਹੀ ਤਰ੍ਹਾਂ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿਚ ਰਿਲਾਇੰਸ ਮਾਲ ਦਾ ਬੀਕੇਯੂ ਏਕਤਾ ਡਕੌਂਦਾ ਵੱਲੋਂ ਘਿਰਾਉ ਜਾਰੀ ਰਿਹਾ।
ਇਸ ਸਮੇਂ ਆਗੂਆਂ ਦਿੱਲੀ ਕਿਸਾਨ ਮੋਰਚੇ ਤੋਂ ਬਿਮਾਰ ਹੋਣ ਤੋਂ ਬਾਅਦ ਘਰ ਪਰਤਣ ਤੋਂ ਫੌਰੀ ਬਾਅਦ ਸ਼ਹੀਦ ਕਿਸਾਨ ਕੁਲਵਿੰਦਰ ਸਿੰਘ ਦੇ 12-01-2021 ਨੂੰ ਬਾਅਦ ਦੁਪਹਿਰ 12 ਵਜੇ ਗੁਰਦਵਾਰਾ ਆਕੀ ਸਾਹਿਬ ਹੋਣ ਵਾਲੇ ਸ਼ਰਧਾਂਜਲੀ ਸਮਾਗਮ ਵ੍ਵਿਚ ਸ਼ਾਮਿਲ ਹੋਣ ਦੀ ਅਪੀਲਕੀਤੀ ਗਈ। ਇਸ ਸਮੇਂ ਹਰਚਰਨ ਚੰਨਾ, ਮੇਜਰ ਸਿੰਘ ਸੰਘੇੜਾ, ਭੋਲਾ ਸਿੰਘ ਕਰਮਗੜ੍ਹ, ਅਜਮੇਰ ਸਿੰਘ ਭੱਟੀ, ਸਵਰਨ ਸਿੰਘ ਆਦਿ ਬੁਲਾਰਿਆਂ ਨੇ ਮੋਦੀ ਸਰਕਾਰ ਨੂੰ ਖੇਤੀ ਵਿਰੋਧੀ ਕਾਲੇ ਕਾਨੂੰਨ ਵਾਪਸ ਨਾਂ ਲੈਣ ਦੀ ਸੂਰਤ ਵਿਚ ਤਿੱਖੇ ਕਿਸਾਨ ਸੰਘਰਸ਼ ਦਾ ਸੇਕ ਝੱਲਣ ਦੀ ਚਿਤਾਵਨੀ ਦਿਤੀ
**
ਸਾਂਝੇ ਕਿਸਾਨੀ ਸੰਘਰਸ ਦੇ 103 ਦਿਨ
ਦੁੱਲੇ ਭੱਟੀ ਦੇ ਵਾਰਸਾਂ ਵੱਲੋਂ 13 ਜਨਵਰੀ ਨੂੰ ਬਰਨਾਲਾ ਰੇਲਵੇ ਸਟੇਸ਼ਨ ਉੱਪਰ ਬਾਲੀ ਜਾਵੇਗੀ ਕਾਲੇ ਕਾਨੂੰਨਾਂ ਦੀ ਲੋਹੜੀ
ਸਭਨਾਂ ਲੋਕਾਂ ਨੂੰ ਸ਼ਾਮਿਲ ਹੋਣ ਦੀ ਅਪੀਲ,ਦੁੱਲੇ ਭੱਟੀ ਦੀ ਗਾਥਾ ਗਾਈ ਜਾਵੇਗੀ-ਅਮਰਜੀਤ ਕੌਰ
ਬਰਨਾਲਾ 11 ਜਨਵਰੀ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਚੱਲ ਰਹੇ ਸਾਂਝੇ ਕਿਸਾਨ ਸੰਘਰਸ਼ ਨੇ ਕਈ ਪੜਾਅ ਤਹਿ ਕਰਦਿਆਂ ਰੋਹਲੀ ਗਰਜ ਦੇ ਇਤਿਹਾਸਕ ਸੰਘਰਸ ਦਾ 103 ਵਾਂ ਦਿਨ ਸੀ। ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਅਮਰਜੀਤ ਕੌਰ, ਪ੍ਰੇਮਪਾਲ ਕੌਰ, ਗੁਰਮੇਲ ਸ਼ਰਮਾ, ਕਰਨੈਲ ਸਿੰਘ ਗਾਂਧੀ, ਗੁਰਬਖਸ਼ ਸਿੰਘ ਬਰਨਾਲਾ, ਗੁਲਾਬ ਸਿੰਘ ਗਿਲ, ਮੇਲਾ ਸਿੰਘ ਕੱਟੂ, ਨਛੱਤਰ ਸਿੰਘ ਸਹੌਰ, ਕਾਕਾ ਸਿੰਘ ਫਰਵਾਹੀ ਆਦਿ ਬੁਲਾਰਿਆਂ ਨੇ ਕਿਹਾ ਟਿਕਰੀ ਅਤੇ ਸਿੰਘੂ ਬਾਰਡਰ ਜਿੱਥੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ 26 ਨਵੰਬਰ ਤੋਂ ਪੱਕਾ ਮੋਰਚਾ ਜਮਾਈ ਬੈਠੇ ਹਨ, ਉਹ ਧਰਤੀ ਸਾਂਝੇ ਪੰਜਾਬ ਦੀ ਵਿਰਾਸਤ ਹੈ। ਦੁੱਲੇ ਭੱਟੀ ਦੇ ਵਾਰਸਾਂ ਵੱਲੋਂ 13 ਜਨਵਰੀ ਨੂੰ ਬਰਨਾਲਾ ਰੇਲਵੇ ਸਟੇਸ਼ਨ ਉੱਪਰ ਕਾਲੇ ਕਾਨੂੰਨਾਂ ਦੀ ਲੋਹੜੀ ਬਾਲੀ ਜਾਵੇਗੀ। ਸ਼ਹਿਰੀ ਲੋਕਾਂ ਨੂੰ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ। ਇਸ ਦਿਨ ਇਤਿਹਸਾਕ ਪ੍ਰਸੰਗ ਵਿਚੋਂ ਦੁੱਲੇ ਭੱਟੀ ਦੀ ਗਾਥਾ ਗਾਈ ਜਾਵੇਗੀ । (ਸਿੰਘੂ ਟਿਕਰੀਏ ਹੋ/ਤੇਰਾ ਸਬਰ ਨਿਆਰਾ ਹੋ/ਭਾਈ ਕਨ੍ਹਈਏ ਵਾਲਾ ਹੋ/ਕਰਦਾ ਨਾਂ ਨਿਪਟਾਰਾ ਹੋ/ਮੋਦੀ ਗੱਪਾਂ ਵਾਲਾ ਹੋ/ਮੋਦੀ ਗੱਪ ਚਲਾਈ ਹੈ/ਕਿਸਾਨੀ ਸੇਲ ਤੇ ਲਾਈ ਹੋ/ਨਵਾਂ ਕਾਨੂੰਨ ਬਣਾਇਆ ਹੋ/ ਅੰਬਾਨੀ ਯਾਰ ਬਣਾਇਆ ਹੋ/ਕਿਸਾਨਾਂ ਘੇਰਾ ਪਾਇਆ ਹੋ/ਦ੍ਵਲਿੀ ਡੇਰਾ ਲਾਇਆ ਹੋ/ਦੁੱਲਾ ਯਾਦ ਕਰਾਇਆ ਹੋ) ਇਸ ਤੋਂ ਇਲਾਵਾ ਵਿਚਾਰ ਚਰਚਾ ਵੀ ਹੋਵੇਗੀ, ਗੀਤ, ਵਾਰਾਂ ਪੇਸ਼ ਕੀਤੀਆਂ ਜਾਣਗੀਆਂ। ਹਜਾਰਾਂ ਦੀ ਤਾਦਾਦ ਵ੍ਵਚਿ ਇਕੱਤਰ ਹੋਏ ਜੁਝਾਰੂ ਕਿਸਾਨ ਮਰਦ ਔਰਤਾਂ ਸਮੇਤ ਹੋਰਨਾਂ ਤਬਕਿਆਂ ਦੇ ਕਾਫਲੇ ਮੁਲਕ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਖੇਤੀ ਸੱਭਿਅਤਾ ਨੂੰ ਅਡਾਨੀਆਂ-ਅੰਬਾਨੀਆਂ ਨੂੰ ਸੌਂਪਣ ਦੀ ਲੋਹੜੀ ਮੌਕੇ ਤਿਲਾਂ ਦੀ ਥਾਂ ਸੰਘਰਸ਼ ਦੇ ਪਿੜ ਦਿਲੀਉਂ ਆਏ ਸੱਦੇ ਅਨੁਸਾਰ ਤਿਲਾਂ ਦੀ ਥਾਂ ਕਾਲੇ ਕਾਨੂੰਨਾਂ ਦੀ ਲੋਹੜੀ ਬਾਲਕੇ ਸੰਘਰਸ਼ ਨੂੰ ਹੋਰ ਵਧੇਰੇ ਵਿਸ਼ਾਲ ਅਤੇ ਤਿੱਖਾ ਕਰਨ ਦਾ ਜੋਰਦਾਰ ਅਹਿਦ ਕਰਨਗੇ। ਪੰਜਾਬ ਦੀ ਧਰਤੀ ਨੂੰ ਬਾਬਾ ਬੰਦਾ ਸਿੰਘ ਬਹਾਦਰ, ਦੁੱਲਾ ਭੱਟੀ, ਚਾਚਾ ਅਜੀਤ ਸਿੰਘ,ਸੇਵਾ ਸਿੰਘ ਠੀਕਰੀਵਾਲ ਸਮੇਤ ਪੈਪਸੂ ਮੁਜਾਰਾ ਲਹਿਰ ਦੀ ਅਗਵਾਈ ਕਰਨ ਵਾਲੇ ਯੋਧਿਆਂ ਉੱਪਰ ਮਾਣ ਹਾਸਲ ਹੈ । ਇਸ ਸਮੇਂ ਕਿਸਾਨਾਂ ਆਗੂਆਂ ਕਿਹਾ ਕਿ ਮੋਦੀ ਸਰਕਾਰ ਦੀਆਂ ਕਿਸਾਨ ਮੁਲਾਜਮ ਵਿਰੋਧੀ ਨੀਤੀਆਂ ਖਿਲ਼ਾਫ ਗੁੱਸਾ ਹੋਰ ਵਧੇਰੇ ਤੀਬਰਤਾ ਨਾਲ ਸੜਕਾਂ ਤੇ ਨਿੱਕਲ ਰਿਹਾ ਹੈ। ਖੇਤੀ ਵਿਰੋਧੀ ਕਾਨੂੰਨ ਰੱਦ ਕਰਨ ਦੀ ਆਵਾਜ ਘਰ-ਘਰ ਦੀ ਅਵਾਜ ਬਣਕੇ ਮੋਦੀ ਸਰਕਾਰ ਨੂੰ ਲਲਕਾਰਨ ਲੱਗੀ ਹੈ। ਕੱਲ ਖੇਤੀ ਮੰਤਰੀ ਨਰਿੰਦਰ ਤੋਮਰ ਨਾਲ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਬਾਰੇ ਬੁਲਾਰਿਆਂ ਗੱਲ ਕਰਦਿਆਂ ਕਿਹਾ ਕਿ ਕੇਂਦਰ ਦੋਹਰੀ ਨੀਤੀ ਉੱਪਰ ਚੱਲ ਰਿਹਾ ਹੈ। ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਖੇਤੀ ਵਿਰੋਧੀ ਕਾਨੂੰਨਾਂ ਦੀ ਮੰਗ ਛੱਡਣ ਦੀਆਂ ਗੱਲਾਂ ਕਰ ਰਿਹਾ ਹੈ । ਨਾਮਨਿਹਾਦ ਬੀਜੇਪੀ ਦੀਆਂ ਪਾਲਤੂ ਕਿਸਾਨ ਜਥੇਬੰਦੀਆਂ ਖੜੀਆਂ ਕਰਕੇ ਕਾਨੂੰਨਾਂ ਨੂੰ ਕਿਸਾਨ ਪੱਖੀ ਹੋਣ ਅਤੇ ਵਾਪਸ ਨਾਂ ਲੈਣ ਦੀਆਂ ਤਰਕੀਬਾਂ ਵੀ ਘੜ ਰਿਹਾ ਹੈ। ਮੋਦੀ ਹਕੂਮਤ ਦੀਆਂ ਅਜਿਹੀਆਂ ਤਮਾਮ ਕਿਸਾਨ/ਲੋਕ ਵਿਰੋਧੀ ਸਾਜਿਸ਼ਾਂ ਦਾ ਭੰਡਾ ਫੋੜ ਕਰਕੇ ਬੇਪਰਦ ਕਰ ਦਿੱਤਾ ਜਾਵੇਗਾ। ਮੋਦੀ ਹਕੂਮਤ ਦਾ ਅਜਿਹਾ ਕਿਸਾਨ ਵਿਰੋਧੀ ਵਤੀਰਾ ਸਮੁੱਚੇ ਮੁਲਕ ਅੰਦਰ ਹਰ ਘਰ ਵਿੱਚੋਂ ਮੋਦੀ ਹਕੂਮਤ ਖਿਲਾਫ ਰੋਹਲੀ ਲਲਕਾਰ ਗੂੰਜੇਗੀ। ਸੰਯੁਕਤ ਕਿਸਾਨ ਮੋਰਚੇ ਵੱਲੋਂ ਭੁੱਖ ਹੜਤਾਲ ਦੇ ਸੱਦੇ ਨੂੰ ਕਿਸਾਨਾਂ ਤੋਂ ਇਲਾਵਾ ਹੋਰ ਹਿੱਸੇ ਵੀ ਲਗਾਤਾਰ ਹਮਾਇਤ ਦੇ ਰਹੇ ਹਨ । ਅੱਜ ਭੁੱਖ ਹੜਤਾਲ ਉੱਪਰ ਬੈਠਣ ਵਾਲੇ ਜਥੇ ਵਿੱਚ ਮੇਵਾ ਸਿੰਘ ਸ਼ਹਿਣਾ, ਮੱਘਰ ਸਿੰਘ ਸ਼ਹਿਣਾ, ਕੇਵਲ ਸਿੰਘ ਠੁੱਲੀਵਾਲ, ਜੀਤ ਸਿੰਘ ਸੁਲਤਾਨਪੁਰ, ਰਣਜੀਤ ਸਿੰਘ ਬਰਨਾਲਾ, ਸੁਰਿੰਦਰ ਸਿੰਘ ਪੰਨੂ, ਦਰਸ਼ਨ ਸਿੰਘ ਭਦੌੜ, ਦਰਬਾਰਾ ਸਿੰਘ ਭਦੌੜ ਆਦਿ ਸ਼ਾਮਿਲ ਸਨ । ਨਰਿੰਦਪਾਲ ਸਿੰਗਲਾ, ਲੱਧਾ ਸਿੰਘ, ਸੁਦਰਸ਼ਨ ਗੁੱਡੂ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਮੋਦੀ ਹਕੂਮਤ ਲੱਖ ਸਾਜਿਸ਼ਾਂ ਰਚ ਲਵੇ,ਦਿਨੋ ਦਿਨ ਵਿਸ਼ਾਲ ਅਤੇ ਤਿੱਖਾ ਹੁੰਦਾ ਜਾ ਰਿਹਾ ਇਹ ਸਾਂਝਾ ਕਿਸਾਨ/ਲੋਕ ਸੰਘਰਸ਼ ਮੋਦੀ ਹਕੂਮਤ ਨੂੰ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਨ ਅਤੇ ਸਾਰੀਆਂ ਫਸਲਾਂ ਲਈ ਮੁਲਕ ਪੱਧਰ’ਤੇ ਐਮਐਸਪੀ ਦਾ ਕਾਨੂੰਨ ਬਨਾਉਣ/ਲਾਗੂ ਕਰਨ ਲਈ ਮਜਬੂਰ ਕਰੇਗਾ। ਇਸੇ ਹੀ ਤਰ੍ਹਾਂ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿਚ ਰਿਲਾਇੰਸ ਮਾਲ ਦਾ ਬੀਕੇਯੂ ਏਕਤਾ ਡਕੌਂਦਾ ਵੱਲੋਂ ਘਿਰਾਉ ਜਾਰੀ ਰਿਹਾ। ਇਸ ਸਮੇਂ ਆਗੂਆਂ ਦਿੱਲੀ ਕਿਸਾਨ ਮੋਰਚੇ ਤੋਂ ਬਿਮਾਰ ਹੋਣ ਤੋਂ ਬਾਅਦ ਘਰ ਪਰਤਣ ਤੋਂ ਫੌਰੀ ਬਾਅਦ ਸ਼ਹੀਦ ਕਿਸਾਨ ਕੁਲਵਿੰਦਰ ਸਿੰਘ ਦੇ 12-01-2021 ਨੂੰ ਬਾਅਦ ਦੁਪਹਿਰ 12 ਵਜੇ ਗੁਰਦਵਾਰਾ ਆਕੀ ਸਾਹਿਬ ਹੋਣ ਵਾਲੇ ਸ਼ਰਧਾਂਜਲੀ ਸਮਾਗਮ ਵ੍ਵਚਿ ਸ਼ਾਮਿਲ ਹੋਣ ਦੀ ਅਪੀਲਕੀਤੀ ਗਈ। ਇਸ ਸਮੇਂ ਹਰਚਰਨ ਚੰਨਾ, ਮੇਜਰ ਸਿੰਘ ਸੰਘੇੜਾ, ਭੋਲਾ ਸਿੰਘ ਕਰਮਗੜ੍ਹ, ਅਜਮੇਰ ਸਿੰਘ ਭੱਟੀ, ਸਵਰਨ ਸਿੰਘ ਆਦਿ ਬੁਲਾਰਿਆਂ ਨੇ ਮੋਦੀ ਸਰਕਾਰ ਨੂੰ ਖੇਤੀ ਵਿਰੋਧੀ ਕਾਲੇ ਕਾਨੂੰਨ ਵਾਪਸ ਨਾਂ ਲੈਣ ਦੀ ਸੂਰਤ ਵਿਚ ਤਿੱਖੇ ਕਿਸਾਨ ਸੰਘਰਸ਼ ਦਾ ਸੇਕ ਝੱਲਣ ਦੀ ਚਿਤਾਵਨੀ ਦਿਤੀ।