ਸਾਂਝੇ ਕਿਸਾਨੀ ਸੰਘਰਸ ਦੇ 104 ਦਿਨ-ਦੁੱਲੇ ਭੱਟੀ ਦੇ ਵਾਰਸ ਜੁਝਾਰੂ ਵਰਸੇ ਦੀ ਰਾਖੀ ਕਰਨ ਦਾ ਅਹਿਦ ਕਰਨਗੇ-ਮਾਂਗੇਵਾਲ
ਆਰਜ਼ੂ ਸ਼ਰਮਾਂ , ਬਰਨਾਲਾ 12 ਜਨਵਰੀ 2021
ਤਿੰਨ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਚੱਲ ਰਹੇ ਸਾਂਝੇ ਕਿਸਾਨ ਸੰਘਰਸ਼ ਨੇ ਕਈ ਪੜਾਅ ਤਹਿ ਕਰਦਿਆਂ ਰੋਹਲੀ ਗਰਜ ਦੇ ਇਤਿਹਾਸਕ ਸੰਘਰਸ਼ ਦਾ 104 ਵਾਂ ਦਿਨ ਸੀ। ਅੱਜ ਦੇ ਸਮਾਗਮ ਦੀ ਸ਼ੁਰੂਆਤ ਕਸਾਨ ਮੋਰਚੇ ਦੇ ਸ਼ਹੀਦਾਂ ਨਿਰਮਲ ਸੰਘ ਧੌਲਾ ਅਤੇ ਰਾਮਪਾਲ ਸੰਘ ਸਹਿਜੜਾ ਨੂੰ ਦੋ ਮਿੰਟ ਦਾ ਮੋਨ ਧਾਰਕੇ ਸ਼ਰਧਾਂਜਲੀ ਭੇਂਟ ਕਰਦਿਆਂ ਅਕਾਸ਼ ਗੁੰਜਾਊ ਨਾਹਰੇ ਕਿਸਾਨ ਲਹਿਰ ਦੇ ਸ਼ਹੀਦਾਂ ਨੂੰ -ਲਾਲ ਸਲਾਮ, ਕਿਸਾਨ ਲਹਿਰ ਦੇ ਸ਼ਹੀਦ-ਅਮਰ ਰਹਿਣ, ਕਾਲੇ ਕਾਨੂੰਨ ਰੱਦ ਕਰੋ ਦੇ ਅਕਾਸ਼ ਗੁੰਝਾਊ ਨਾਹਰੇ ਮਾਰਨ ਨਾਲ ਹੋਈ।
ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਗੁਰਦੇਵ ਸੰਘ ਮਾਂਗੇਵਾਲ, ਸਾਹਿਬ ਸਿੰਘ ਬਡਬਰ, ਅਮਰਜੀਤ ਕੌਰ, ਪ੍ਰੇਮਪਾਲ ਕੌਰ, ਪਰਮਜੀਤ ਕੌਰ, ਜਸਪਾਲ ਕੌਰ, ਗੁਰਚਰਨ ਸੰਘ, ਹਰਚਰਨ ਚੰਨਾ,ਬਾਰਾ ਸਿੰਘ ਬਦਰਾ, ਗੁਰਮੇਲ ਰਾਮ ਸ਼ਰਮਾ, ਨਛੱਤਰ ਸੰਘ ਸਹੌਰ, ਗੁਲਾਬ ਸਿੰਘ ਆਦਿ ਬੁਲਾਰਿਆਂ ਨੇ ਕਿਹਾ ਟਿਕਰੀ ਅਤੇ ਸਿੰਘੂ ਬਾਰਡਰ ਜਿੱਥੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ 26 ਨਵੰਬਰ ਤੋਂ ਪੱਕਾ ਮੋਰਚਾ ਜਮਾਈ ਬੈਠੇ ਹਨ, ਉਹ ਸੰਗਰਾਮਾਂ ਦੀ ਧਰਤੀ ਸਾਂਝੇ ਪੰਜਾਬ ਦੀ ਜੁਝਾਰੂ ਵਿਰਾਸਤ ਹੈ। ਅੱਜ ਰੇਲਵੇ ਸਟੇਸ਼ਨ ਉੱਪਰ ਬੁਲਰਿਆਂ ਨੇ ਆਪਣੇ ਸੰਬੋਧਨ ਰਾਹੀਂ ਕਿਹਾ ਕਿ ਜਦੋਂ ਅਸੀਂ ਬਰਨਾਲਾ ਸਮੇਤ ਪੰਜਾਬ ਦੀਆਂ ਸੈਂਕੜੇ ਥਾਵਾਂ ਉੱਪਰ ਸਾਂਝੇ ਕਿਸਾਨ ਮੋਰਚੇ ਦੀ ਅਗਵਾਈ ਹੇਠ ਮੋਰਚੇ ਮੱਲੇ ਹੋਏ ਹਨ ਤਾਂ ਬੀਤੇ ਕੱਲ੍ਹ ਅਤੇ ਅੱਜ ਭਾਰਤੀ ਕਾਨੂੰਨ ਦੀ ਸਭ ਤੋਂ ਸਿਖਰਲੀ ਪੌੜੀ ਸੁਪਰੀਮ ਕੋਰਟ ਵਿੱਚ ਵੀ ਇਨਾਂ ਕਾਨੂੰਨਾਂ ਸਬੰਧੀ ਸੁਣਵਾਈ ਹੋਕੇ ਹਟੀ ਹੈ।
ਸੁਪਰੀਮ ਕੋਰਟ ਨੇ ਤਿੰਨੇ ਕਾਨੂੰਨਾਂ ਉੱਪਰ ਰੋਕ ਲਾਉਂਦਆਂ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਉੱਪਰ ਰੋਕ ਲਾਉਣ ਤੋਂ ਨਾਂਹ ਕੀਤੀ ਹੈ। ਇਸ ਉੱਪਰ ਬੁਲਾਰਿਆਂ ਨੇ ਤਿੱਖੇ ਰੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕਿਸਾਨਾਂ/ਲੋਕਾਂ ਦੀ ਮੰਗ ਕਾਨੂੰਨਾਂ ਉੱਪਰ ਰੋਕ ਲਾਉਣ ਦੀ ਨਹੀਂ ਸਗੋਂ ਕਿਸਾਨ ਜਥੇਬੰਦੀਆਂ ਦਲੀਲ ਸਹਿਤ ਹਰ ਪੜਾਅ ਤੇ ਇਨ੍ਹਾਂ ਕਾਨੂੰਨਾਂ ਦੇ ਕਿਸਾਨ/ਲੋਕ ਵਿਰੋਧੀ ਹੋਣ ਦਾ ਤਰਕ/ਤੱਥ ਪੇਸ਼ ਕਰ ਚੁੱਕੀਆਂ ਹਨ। ਇਸ ਲਈ ਸੁਪਰੀਮ ਕੋਰਟ ਕਿਸਾਨਾਂ ਨੂੰ ਆਪਣਾ ਪੱਖ ਹੁਣ ਫੇਰ ਕਮੇਟੀਆਂ ਕੋਲ ਰੱਖਣ ਦੇ ਗਧੀ ਗੇੜ ‘ਚ ਪੈਣ/ਪਾਉਣ ਦੀ ਪਹੁੰਚ ਛੱਡਕੇ ਗੈਰਸੰਵਿਧਾਨਕ ਕਿਸਾਨ/ ਲੋਕ ਵਰੋਧੀ ਕਾਨੂੰਨਾਂ ਨੂੰ ਮੁਕੰਮਲ ਰੱਦ ਕਰਨ ਦਾ ਦੋ ਟੁੱਕ ਫੈਸਲਾ ਸੁਣਾਵੇ। ਦੁੱਲੇ ਭੱਟੀ ਦੇ ਵਾਰਸਾਂ ਵੱਲੋਂਅੱਜ ਬਰਨਾਲਾ ਰੇਲਵੇ ਸਟੇਸ਼ਨ ਉੱਪਰ ਕਾਲੇ ਕਾਨੂੰਨਾਂ ਦੀ ਲੋਹੜੀ ਬਾਲੀ ਜਾਵੇਗੀ।
ਉਪਰੰਤ ਸਾਂਝੇ ਤੌਰ ਤੇ ਪਿੰਡ ਪਿੰੰਡ ਗਲੀ ਗਲੀ ਮੁਹੱਲੇ ਮੁਹੱਲੇ ਘਰ ਘਰ ਇਨ੍ਹਾਂ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜ੍ਹਕੇ ਦੁੱਲੇ ਭੱਟੀ ਦੀ ਜੂਝ ਮਰਨ ਦੀ ਵਿਰਾਸਤ ਦੀ ਰਾਖੀ ਅਤੇ ਸੰਘਰਸ਼ ਨੂੰ ਹੋਰ ਤੇਜ ਕਰਨ ਦਾ ਅਹਿਦ ਕੀਤਾ ਜਾਵੇਗਾ। ਸ਼ਹਿਰੀ ਲੋਕਾਂ ਨੂੰ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਬਾਅਦ ਦੁਪਿਹਰ 2 ਵਜੇ ਇਨ੍ਹਾਂ ਕਾਲੇ ਕਾਨੂੰਨਾਂ ਦੀ ਕਾਪੀਆਂ ਫੂਕ ਲੋਹੜੀ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ। ਸੰਯੁਕਤ ਕਿਸਾਨ ਮੋਰਚੇ ਵੱਲੋਂ ਭੁੱਖ ਹੜਤਾਲ ਦੇ ਸੱਦੇ ਨੂੰ ਕਿਸਾਨਾਂ ਤੋਂ ਇਲਾਵਾ ਹੋਰ ਹਿੱਸੇ ਵੀ ਲਗਾਤਾਰ ਹਮਾਇਤ ਦੇ ਰਹੇ ਹਨ । ਅੱਜ ਭੁੱਖ ਹੜਤਾਲ ਉੱਪਰ ਬੈਠਣ ਵਾਲੇ ਜਥੇ ਵਿੱਚ ਗੁਰਚਰਨ ਸਿੰਘ ਚੁਹਾਣਕੇ, ਨਛੱਤਰ ਸੰਘ ਮੌੜ, ਰਾਜ ਸੰਘ ਮੌੜ, ਜਗਰਾਜ ਸੰਘ ਮੌੜ, ਬਲਦੇਵ ਸੰਘ ਧੌਲ਼ਾ, ਹਰਨੇਕ ਸੰਘ ਚੰਨਣਵਾਲ,ਕੁਲਦੀਪ ਸੰਘ ਮੌੜ, ਹਰਬੰਸ ਸੰਘ ਧਨੌਲ਼ਾ,ਮੋਰ ਸੰਘ ਬਰਨਾਲਾ ਸ਼ਾਮਲ ਸਨ ।
ਨਰਿੰਦਪਾਲ ਸਿੰਗਲਾ, ਅਜਮੇਰ ਅਕਲੀਆ, ਯਾਦਿਵੰਦਰ ਠੀਕਰੀਵਾਲ, ਮੁਨਸ਼ੀ ਖਾਂ ਰੂੜੇਕੇ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਮੋਦੀ ਹਕੂਮਤ ਲੱਖ ਸਾਜਿਸ਼ਾਂ ਰਚ ਲਵੇ, ਸਾਂਝਾ ਕਿਸਾਨ/ਲੋਕ ਸੰਘਰਸ਼ ਦਿਨੋ ਦਿਨ ਵਿਸ਼ਾਲ ਅਤੇ ਤਿੱਖਾ ਹੁੰਦਾ ਜਾ ਰਿਹਾ ਇਹ ਸਾਂਝਾ ਕਿਸਾਨ/ਲੋਕ ਸੰਘਰਸ਼ ਮੋਦੀ ਹਕੂਮਤ ਨੂੰ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਨ ਅਤੇ ਸਾਰੀਆਂ ਫਸਲਾਂ ਲਈ ਮੁਲਕ ਪੱਧਰ’ਤੇ ਐਮਐਸਪੀ ਦਾ ਕਾਨੂੰਨ ਬਨਾਉਣ/ਲਾਗੂ ਕਰਨ ਲਈ ਮਜਬੂਰ ਕਰੇਗਾ।