*ਸਿਹਤ ਵਿਭਾਗ ਨੇ ਮਨਾਈ ਧੀਆਂ ਦੀ ਲੋਹੜੀ , ਨਵ-ਜੰਮੀਆਂ ਬੱਚੀਆਂ ਦਾ ਕੀਤਾ ਸਨਮਾਨ

Advertisement
Spread information

ਲੜਕੀਆਂ ਹਰ ਖੇਤਰ ਵਿੱਚ ਨਿਭਾ ਰਹੀਆਂ ਹਨ ਮੋਹਰੀ ਭੂਮਿਕਾ: ਸਿਵਲ ਸਰਜਨ


ਆਰਜੂ ਸ਼ਰਮਾ ਬਰਨਾਲਾ, 12 ਜਨਵਰੀ 2021
         ਸਿਵਲ ਸਰਜਨ ਬਰਨਾਲਾ ਡਾ. ਹਰਿੰਦਰਜੀਤ ਸਿੰਘ ਦੀ ਅਗਵਾਈ ਹੇਠ ਸਿਹਤ ਵਿਭਾਗ ਬਰਨਾਲਾ ਵੱਲੋਂ ਧੀਆਂ ਦੀ ਲੋਹੜੀ ਮਨਾਈ ਗਈ। ਇਸ ਮੌਕੇ ਸਿਵਲ ਸਰਜਨ ਡਾ. ਹਰਿੰਦਰਜੀਤ ਸਿੰਘ ਨੇ ਆਖਿਆ ਕਿ ਲੜਕੀਆਂ ਹਰ ਖੇਤਰ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ, ਇਹ ਉਨਾਂ ਦੀ ਪਰਵਰਿਸ਼ ਅਤੇ ਉਨਾਂ ਨੂੰ ਸਿੱਖਿਆ ਦੇਣ ਕਰ ਕੇ ਹੀ ਸੰਭਵ ਹੁੰਦਾ ਹੈ। ਇਸ ਮੌਕੇ ਜ਼ਿਲਾ ਪਰਿਵਾਰ ਭਲਾਈ ਅਫਸਰ ਡਾ. ਲਖਬੀਰ ਕੌਰ ਨੇ ਦੱਸਿਆ ਕਿ ਪੀ.ਐਨ.ਡੀ.ਟੀ. ਐਕਟ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਜ਼ਿਲਾ ਬਰਨਾਲਾ ਦੇ ਸਕੈਨ ਸੈਂਟਰਾਂ ਦੀ ਰੁਟੀਨ ਅਤੇ ਅਚਨਚੇਤ ਚੈਕਿੰਗ ਕੀਤੀ ਜਾਂਦੀ ਹੈ ਤਾਂ ਜੋ ਕੋਈ ਵੀ ਸੈਂਟਰ ਇਸ ਐਕਟ ਦੀ ਉਲੰਘਣਾ ਨਾ ਕਰੇ। ਡਾ. ਈਸ਼ਾ ਗੁਪਤਾ ਇਸਤਰੀ ਰੋਗਾਂ ਦੇ ਮਾਹਿਰ ਨੇ ਬੱਚੀਆਂ ਦੀ ਸੰਤੁਲਿਤ ਖੁਰਾਕ ਅਤੇ ਉਨਾਂ ਦੀਆਂ ਸਿਹਤ ਸਮੱਸਿਆਵਾਂ ਬਾਰੇ ਦੱਸਿਆ। ਇਸ ਮੌਕੇ ਨਵ ਜੰਮੀਆਂ ਬੱਚੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਜ਼ਿਲਾ ਮਾਸ ਮੀਡੀਆ ਅਫਸਰ ਕੁਲਦੀਪ ਸਿੰਘ, ਜ਼ਿਲਾ ਪੀ.ਐਨ.ਡੀ.ਟੀ. ਕੋਆਰਡੀਨੇਟਰ ਗੁਰਜੀਤ ਸਿੰਘ ਨੇ ਪੀ.ਐਨ.ਡੀ.ਟੀ. ਐਕਟ ਦੀਆਂ ਧਾਰਾਵਾਂ, ਕਿਸ਼ੋਰ ਬੱਚੀਆਂ ਲਈ ਸੰਤੁਲਿਤ ਖੁਰਾਕ ਅਤੇ ਇਸ ਅਵਸਥਾ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਚਾਨਣਾ ਪਾਇਆ। ਇਸ ਸਮੇਂ ਜ਼ਿਲਾ ਟੀਕਾਕਰਨ ਅਫਸਰ ਡਾ. ਰਜਿੰਦਰ ਸਿੰਗਲਾ, ਡੀ.ਐਮ.ਸੀ. ਡਾ. ਗੁਰਮਿੰਦਰ ਕੌਰ, ਡਾ. ਤਪਿੰਦਰਜੋਤ ਕੌਸ਼ਲ ਐਸ.ਐਮ.ਓ. ਸਿਵਲ ਹਸਪਤਾਲ, ਬਰਨਾਲਾ, ਡਾ. ਨਵਜੋਤਪਾਲ ਭੱੁਲਰ ਅਤੇ ਜ਼ਿਲਾ ਅਕਾਊਂਟ ਅਫਸਰ ਬਰਨਾਲਾ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਾਨੂੰ ਸਾਰੇ ਸਮਾਜ ਦੇ ਲੋਕਾਂ ਨੂੰ ਇੱਕਜੁਟ ਹੋ ਕੇ ਬੱਚੀਆਂ ਨੂੰ ਬਚਾਉਣ ਅਤੇ ਪੜਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ। ਇਸ ਮੌਕੇ ਨੈਸ਼ਨਲ ਕਾਲਜ ਫਾਰ ਜੀ.ਐਨ.ਐਮ. ਸਿਧਾਣਾ ਹਸਪਤਾਲ, ਬਰਨਾਲਾ ਦੇ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ।
      ਇਸ ਮੌਕੇ ਨਿਸ਼ਕਾਮ ਸੇਵਾ ਸਮਿਤੀ ਬਰਨਾਲਾ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਿਹਤ ਵਿਭਾਗ ਦੇ ਹੋਰ ਅਧਿਕਾਰੀ/ਕਰਮਚਾਰੀ ਹਾਜ਼ਰ ਸਨ।

Advertisement
Advertisement
Advertisement
Advertisement
Advertisement
error: Content is protected !!